Thursday, June 20, 2019
FOLLOW US ON

Article

ਆਪਣੀ ਗਾਇਕੀ ਰਾਹੀਂ ਹਮੇਸ਼ਾ ਚਰਚਾ ਵਿੱਚ ਰਹਿਣ ਵਾਲਾ ਗਾਇਕ ਏ ਪਰਮਿੰਦਰ ਸਿੱਧੂ ---- ਛਿੰਦਾ ਧਾਲੀਵਾਲ ਕੁਰਾਈ ਵਾਲਾ

January 05, 2019 09:05 PM
( ਆਪਣੀ ਗਾਇਕੀ ਰਾਹੀਂ ਹਮੇਸ਼ਾ ਚਰਚਾ ਵਿੱਚ ਰਹਿਣ ਵਾਲਾ ਗਾਇਕ ਏ ਪਰਮਿੰਦਰ ਸਿੱਧੂ ---- ਛਿੰਦਾ ਧਾਲੀਵਾਲ ਕੁਰਾਈ ਵਾਲਾ)
 
 
ਗਾਇਕੀ ਦੇ ਖੇਤਰ ਵਿੱਚ ਬਹੁਤ ਸਾਰੇ ਕਲਾਕਾਰ ਅਜਿਹੇ ਹੁੰਦੇ ਹਨ ਜੋ ਆਪਣੇ ਗੀਤਾਂ ਰਾਹੀਂ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ, ਜੋ ਆਪਣੇ ਗਾਇਕੀ ਦੇ ਖੇਤਰ ਵਿੱਚ ਕੁਝ ਨਵਾਂ ਕਰਕੇ ਦਿਖਾਉਂਦੇ ਹਨ ਜਿਨ੍ਹਾਂ ਨੂੰ ਲੋਕ ਬਹੁਤ ਪਸੰਦ ਕਰਦੇ ਹਨ, ਇਸ ਕਰਕੇ ਉਨ੍ਹਾਂ ਦੀ ਚਰਚਾ ਪੰਜਾਬੀਆਂ ਵਿੱਚ ਝਿੜਦੀ ਰਹਿੰਦੀ ਹੈ, ਅਜਿਹੇ ਹੀ ਇੱਕ ਪੰਜਾਬੀ ਕਲਾਕਾਰ ਦਾ ਨਾਮ ਏ ਪਰਮਿੰਦਰ ਸਿੱਧੂ ਜੋ ਆਪਣੇ ਸਾਫ਼ ਸੁਥਰੇ ਅਤੇ ਵੱਖਰੇ ਅੰਦਾਜ਼ ਦੇ ਗੀਤਾਂ ਕਰਕੇ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਾ ਹੈ, ਜੋ ਪੰਜਾਬੀਆਂ ਦਾ ਬਹੁਤ ਹਰਮਨ ਪਿਆਰਾ ਕਲਾਕਾਰ ਏ, ਉਹਨਾਂ ਦਾ ਗੀਤ " ਸਾਡੇ ਘਰ ਬਿੱਲੀ ਸੂਈ ਆ " ਪੰਜਾਬੀਆਂ ਦੀ ਜ਼ੁਬਾਨ ਤੇ ਚੜ੍ਹਿਆ, ਜਿਸ ਨੇ ਯੂਟਿਊਬ ਤੇ ਰਾਤੋ ਰਾਤ ਲੱਖਾਂ ਵਿਊ ਪ੍ਰਾਪਤ ਕੀਤੇ, ਉਸ ਤੋ ਬਾਅਦ ਇੱਕ ਵੱਖਰੇ ਅੰਦਾਜ਼ ਵਿੱਚ ਨਵਾਂ ਗੀਤ "ਬੀ ਪੀ ਦੀਆ ਗੋਲੀਆ" ਪੰਜਾਬੀਆਂ ਦੀ ਝੋਲੀ ਵਿੱਚ ਪਾਇਆ ਜਿਸ ਨੂੰ ਲੋਕਾਂ ਦਾ ਰੱਜਵਾ ਪਿਆਰ ਮਿਲਿਆ, ਉਸ ਤੋਂ ਬਾਅਦ ਗੀਤ "ਸੁਪਨੇ ਚ ਜਹਾਜ਼ ਲੈ ਲਿਆ" ਕਰਕੇ ਫਿਰ ਚਰਚਾਂ ਵਿੱਚ ਆਏ, ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ , ਪੂਰੇ ਹਿੱਕ ਦੇ ਜ਼ੋਰ ਨਾਲ ਗਾ ਕੇ "ਸਿੱਧੂ ਦੀ ਕਲੀ" ਪੰਜਾਬੀਆਂ ਦੀ ਝੋਲੀ ਵਿੱਚ ਪਾਈ ਜਿਸ ਲੋਕਾਂ ਦਾ ਅਥਾਹ ਪਿਆਰ ਮਿਲਿਆ  , ਇਸ ਤੋਂ ਬਾਅਦ ਗੀਤ ਸਟੰਟ,ਏ ਕੇ 47 vs 32 ਬੋਰ ਹੋਰ ਬਹੁਤ ਸਾਰੇ ਪੰਜਾਬੀ ਸਭਿਆਚਾਰਕ ਗੀਤ ਪੰਜਾਬੀਆਂ ਦੀ ਝੋਲੀ ਵਿੱਚ ਪਾਏ, ਆਪਣੀ ਵੱਖਰੀ ਗਾਇਕੀ ਕਰਕੇ ਬਹੁਤ ਜਲਦੀ ਲੋਕਾਂ ਦਾ ਹਰਮਨ ਪਿਆਰਾ ਕਲਾਕਾਰ ਬਣ ਗਿਆ, ਅੱਜ ਦੇਸ਼ਾਂ ਵਿਦੇਸ਼ਾਂ ਤੋਂ ਦਰਸ਼ਕਾਂ ਦੇ ਮਿਲ ਰਹੇ ਪਿਆਰ ਨੂੰ ਪਰਮਿੰਦਰ ਸਿੱਧੂ ਆਪਣਾ ਹੌਸਲਾ ਦੱਸਦੇ ਹਨ,
 
 
  ਬਹੁਤ ਹੀ ਸੋਹਣਾ ਸਨੁੱਖਾ ਗੱਭਰੂ, ਬਹੁਤ ਹੀ ਸੁਰੀਲੀ ਅਵਾਜ਼ ਦਾ ਮਾਲਕ, ਪੰਜਾਬ ਦੇ ਮੇਲਿਆਂ ਦਾ ਬਾਦਸ਼ਾਹ ਪਰਮਿੰਦਰ ਸਿੱਧੂ ਅੱਜਕਲ੍ਹ ਆਪਣੇ ਨਵੇਂ ਗੀਤ " ਗੋਲ ਗੱਪੇ" ਕਰਕੇ ਫੇਰ ਚਰਚਾ ਵਿੱਚ ਹਨ, ਪਰਮਿੰਦਰ ਸਿੱਧੂ ਦੇ ਇਸ ਦੋਗਾਣੇ ਨੂੰ ਪੰਜਾਬੀਆਂ ਵੱਲੋਂ ਬਹੁਤ ਪਿਆਰ ਬਖਸ਼ਿਆਂ ਜਾਂ ਰਿਹਾ ਹੈ, 
ਛਿੰਦਾ ਧਾਲੀਵਾਲ ਕੁਰਾਈ ਵਾਲਾ ਨਾਲ ਇੱਕ ਵਿਸ਼ੇਸ਼ ਮਿਲਣੀ ਦੌਰਾਨ ਗਾਇਕ ਪਰਮਿੰਦਰ ਸਿੱਧੂ ਨੇ ਦੱਸਿਆ ਇਸ ਗੀਤ ਵਿੱਚ ਉਹਨਾਂ ਦਾ ਸਾਥ ਦਿੱਤਾ ਬਹੁਤ ਹੀ ਸੁਰੀਲੀ ਅਵਾਜ਼ ਦੀ ਮਲਿਕਾ ਗਾਇਕਾਂ ਰੂਹਦੀਪ ਨੇ, ਉਹਨਾਂ ਦੱਸਿਆ ਇਸ ਗੀਤ ਦਾ ਮਿਊਜ਼ਿਕ ਪੰਜਾਬ ਦੀ ਨਾਮਵਰ ਮਿਊਜ਼ਿਕ ਕੰਪਨੀ ਫੋਕ ਸਟਾਇਲ ਵੱਲੋਂ ਤਿਆਰ ਕੀਤਾ ਗਿਆ ਹੈ, ਇਸ ਗੀਤ ਦੀ ਰਚਨਾ ਪੰਜਾਬ ਦੇ ਨਾਮਵਰ ਗੀਤਕਾਰ ਗੀਤੂ ਵਿਰਕ ਵੱਲੋਂ ਕੀਤੀ ਗਈ ਹੈ, ਗੀਤਕਾਰ ਨੇ ਇਸ ਗੀਤ ਨੂੰ ਬਹੁਤ ਸੁਚੱਜੇ ਢੰਗ ਨਾਲ ਇੱਕ ਲੜੀ ਵਿੱਚ ਪਰੋਇਆ ਏ, ਇਸ ਗੀਤ ਦਾ ਵੀਡੀਓ ਯਾਰੀਆ ਫ਼ਿਲਮਜ਼ ਅਤੇ ਅਜੀਤ ਧਾਲੀਵਾਲ ਵੱਲੋਂ ਬਹੁਤ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ, ਇਸ ਗੀਤ ਨੂੰ ਬਹੁਤ ਖੂਬਸੂਰਤ ਲੁਕੇਸਨਾ ਤੇ ਫ਼ਿਲਮਾਇਆ ਗਿਆ ਹੈ, ਗਾਇਕ ਪਰਮਿੰਦਰ ਸਿੱਧੂ ਨੂੰ ਪੂਰੀ ਉਮੀਦ ਹੈ ਕਿ ਉਹਨਾਂ ਦੇ ਪਹਿਲੇ ਗੀਤਾਂ ਵਾਂਗ ਇਸ ਗੀਤ ਨੂੰ ਵੀ ਪੰਜਾਬੀਆਂ ਵੱਲੋਂ ਰੱਜਵਾ ਪਿਆਰ ਦਿੱਤਾ ਮਿਲੇਗਾ।
 
 
( ਛਿੰਦਾ ਧਾਲੀਵਾਲ ਕੁਰਾਈ ਵਾਲਾ ਫੋਨ ਨੰ : 75082-54006)
Have something to say? Post your comment