Monday, August 19, 2019
FOLLOW US ON

Poem

“ਤਕਦੀਰ ਗੁਰੂ ਗੋਬਿੰਦ ਦੀ”

January 05, 2019 09:08 PM
“ਤਕਦੀਰ ਗੁਰੂ ਗੋਬਿੰਦ ਦੀ”
ਪਹਿਲਾ ਪਿਤਾ ਫਿਰ ਮਾਤਾ ਜੀ, ਕਰਨੇ ਪੈਣੇ ਕੁਰਬਾਨ,
ਸ਼ਹੀਦ ਹੋਣਗੇ ਚਾਰੇ ਸਾਹਿਬਜਾਦੇ, ਨਾ ਵੇਚਂਣਗੇ ਇਮਾਨ,
ਤਾਂ ਵੀ ਅੱਖ ਭਰੂ ਨਾ ਨਾਲ, ਨੀਰ ਗੁਰੂ ਗੋਬਿੰਦ ਦੀ,
ਮੈਂ ਕਿੰਝ ਦੱਸਾਂ ਕਿੰਝ ਲਿਖੀ ਮੈਂ, ਤਕਦੀਰ ਗੁਰੂ ਗੋਬਿੰਦ ਦੀ।
ਉਸਰੇ ਕਿਲੇ ਛੱਡਣੇ ਪੈਣਗੇ,
ਕਸ਼ਟ ਕਈ ਝੱਲਣੇ ਪੈਣਗੇ,
ਨਾ ਰਹਿਣੀ ਧੰਨ-ਦੋਲਤ ਤੇ ਨਾ ਹੋਣੀ ਕੋਈ, ਜਗੀਰ ਗੁਰੂ ਗੋਬਿੰਦ ਦੀ,
ਮੈਂ ਕਿੰਝ ਦੱਸਾਂ ਕਿੰਝ ਲਿਖੀ ਮੈਂ, ਤਕਦੀਰ ਗੁਰੂ ਗੋਬਿੰਦ ਦੀ।
ਚਿੜੀਆਂ ਨੂੰ ਬਾਜ਼ ਬਣਾਵੋਂਗੇ,
ਬਰਾਬਰਤਾ ਲਈ ਸਿੰਘ ਸਜਾਵੋਂਗੇ,
ਪੱਲੇ ਬਹੁਤਾ ਕੁੱਝ ਹੋਣਾ ਨੀ ਪਰ, ਕੋਮ ਹੋਉ ਬੜੀ ਅਮੀਰ ਗੁਰੂ ਗੋਬਿੰਦ ਦੀ,
ਮੈਂ ਕਿੰਝ ਦੱਸਾਂ ਕਿੰਝ ਲਿਖੀ ਮੈਂ, ਤਕਦੀਰ ਗੁਰੂ ਗੋਬਿੰਦ ਦੀ।
ਨੀਲਾ ਘੋੜਾ ਤੇ ਬਾਜ, ਤੁਹਾਡੀ ਪਹਿਚਾਨ ਹੋਣਗੇ,
ਤੁਹਾਡੀ ਜੀਵਨੀ ਪੜਨੇ ਵਾਲੇ, ਵੀ ਸਾਰੇ ਰੋਣਗੇ,
ਘਰ-ਘਰ ਵਿੱਚ ਲੱਗੀ ਹੋਵੇਗੀ, ਤਸਵੀਰ ਗੁਰੂ ਗੋਬਿੰਦ ਦੀ,
ਮੈਂ ਕਿੰਝ ਦੱਸਾਂ ਕਿੰਝ ਲਿਖੀ ਮੈਂ, ਤਕਦੀਰ ਗੁਰੂ ਗੋਬਿੰਦ ਦੀ।
 
ਇੰਦਰਜੀਤ ਸਿੰਘ ਕਠਾਰ,
ਪਿੰਡ-ਕੂ-ਪੁਰ,
(ਅੱਡਾ-ਕਠਾਰ), 
ਜਲੰਧਰ।
ਮ. 9779324972
Have something to say? Post your comment