Article

ਮਿੰਨੀ ਕਹਾਣੀ '' ਕੇਸਰੀ ਪੱਗ ''

January 05, 2019 09:13 PM
Hakim singh
   ਮਿੰਨੀ ਕਹਾਣੀ '' ਕੇਸਰੀ ਪੱਗ ''

1984 ਦੀ ਗੱਲ ਹੈ, " ਜਦੋਂ ਪੱਤਾ-ਪੱਤਾ ਸਿੰਘਾਂ ਦਾ ਵੈਰੀ ਸੀ ।"

ਨਸੀਬੋ ਅੱਜ ਆਪਣੇ ਜਵਾਨ ਹੋਏ ਪੁੱਤਰ ਲੱਖੀ ਨੂੰ ਕਹਿ ਰਹੀ ਸੀ , ਅੱਜ ਆਪਾਂ ਤੇਰੀ ਭੂਆ ਕੋਲ ਜਾਣਾ । ਮਾਂ ਦੀ ਗੱਲ ਸੁਣਕੇ ਬਹੁਤ ਖੁਸ਼ ਹੋਇਆ ਕਿਉਂਕਿ ਭੂਆ ਕੋਲ ਜਾਣ ਦਾ ਕਦੇ ਮੌਕਾ ਨਹੀਂ ਮਿਲਿਆ । 
     ਮਾਂ ਮੈ ਕਿਹੜੇ ਦੀ ਪੱਗ ਬੰਨ੍ਹਾ, ਮੈਨੂੰ ਤਾਂ ਸਾਰੇ ਹੀ ਰੰਗਾਂ ਦੀਆਂ ਪੱਗਾਂ ਪਸੰਦ ਨੇ ," ਪਰ " ਕਹਿਕੇ ਚੁੱਪ ਹੋ ਗਈ । ਮਾਂ ਤੂੰ ਚੁੱਪ ਕਿਉ ਹੋ ਗਈ  ? ਨਹੀ ਪੁੱਤਰ ਤੂੰ ਛੇਤੀ ਪੱਗ ਬੰਨ ।
              ਅੰਦਰੋਂ ਕੇਸਰੀ ਰੰਗ ਦੀ ਪੱਗ ਬੰਨ ਬਾਹਰ ਆਕੇ ਮਾਂ ਨੂੰ ਆਵਾਜ਼ ਦਿੰਦਾ । ਮਾਂ ਨੇ ਆਪਣੇ ਪੁੱਤ ਦੇ ਸਿਰ ਤੇ ਕੇਸਰੀ ਪੱਗ ਸੱਜੀ ਵੇਖਕੇ , ਆਪ ਮੁਹਾਰੀ ਦੁਨੀਆਂ ਵਾਂਗੂੰ ਅੱਖਾਂ ਵਿਚੋਂ ਅੱਥਰੂ ਵਹਿਣੇ ਸੁਰੂ ਹੋ ਗਏ, ਰੁੱਕਣ ਦਾ ਤਾਂ ਨਾਮ ਹੀ ਨਹੀਂ ਲੈ ਰਹੇ ।
       ਮਾਂ ਤੂੰ ਰੋ ਰਹੀ ਐ , ਹਾਂ ਪੁੱਤਰ ਮੈ ਰੋ ਰਹੀ ਹਾਂ  ,ਕਿਉ' ਅੱਜ ਕੱਲ੍ਹ ਹਵਾ ਬਹੁਤ ਮਾੜੀ ਚਲਦੀ ਆ , ਹਾਲਾਤ ਬਹੁਤ ਮਾੜੇ ਨੇ ਪੁਲਿਸ ਦੀ ਬੰਦੂਕ ਵਿਚੋਂ ਨਿਕਲ ਦੀ ਗੋਲੀ ਰੰਗ ਦੀ ਪਛਾਣ ਕਰਕੇ ਨਹੀਂ ਲੱਗਦੀ ," ਜਦੋਂ ਲੱਗਦੀ ਆ ਕੇਸਰੀ ਪੱਗ ਵਾਲੇ ਦੇ ਹੀ ਲੱਗਦੀ ਹੈ ।" ਅਜੇ ਘਰੋਂ ਨਿਕਲੇ ਹੀ ਸੀ , ਪੁਲਿਸ ਦੀ ਬੰਦੂਕ ਚੋ ਆਈ ਸਿੱਧੀ ਗੋਲੀ ਛਾਤੀ ਨੂੰ ਚੀਰ ਦੀ ਹੋਈ ਪਾਰ ਹੋ ਗਈ, ਪਲਾਂ ਵਿੱਚ ਹੀ ਮਾਂ ਦੀਆਂ ਅੱਖਾਂ ਸਾਹਮਣੇ ਪੁੱਤ ਦਮ ਤੋੜ ਗਿਆ । ਮਾਂ ਨੂੰ ਅੱਜ ਵੀ ਪੁੱਤ ਦੀ ਲਾਂਸ਼ ਤੇ ਪਾਏ ਵੈਣ , '' ਪੁੱਤ ਦੇ ਸਿਰ ਸਜਾਈ ਹੋਈ ਕੇਸਰੀ ਪੱਗ ਯਾਦ ਹੈ ।"
                                           ਹਾਕਮ ਸਿੰਘ ਮੀਤ ਬੌਂਦਲੀ 
                                              ਮੰਡੀ ਗੋਬਿੰਦਗੜ੍ਹ 
Have something to say? Post your comment