Article

ਰੁਜ਼ਗਾਰ ਚਾਹੀਦਾ,ਸਮਰਾਟ ਫੋਨ ਨਹੀਂ।

January 05, 2019 09:17 PM
Makhan Shero Wala

ਸਰਕਾਰਾਂ ਜਦ ਵੀ ਆਓਂਦੀਆਂ ਹਨ।ਆਓਂਣ ਤੋਂ ਪਹਿਲਾਂ ਬਹੁਤ ਵਾਅਦੇ ਕਰਦੀਆਂ ਹਨ।ਇਹ ਯਕੀਨੀ ਹੋ ਗਿਆ ਹੈ ਕਿ ਵਾਅਦ ਜਿੱਤਣ ਪਿੱਛੋਂ ਲਾਰਿਆਂ ਦਾ ਰੂਪ ਧਾਰਨ ਕਰ ਲੈਂਦੇ ਹਨ।ਇਹ ਕੋਈ ਇੱਕ ਦੋ ਵਾਰ ਨਹੀਂ ਹੋਇਆ।ਹਰ ਵਾਰ ਹਰ ਸਰਕਾਰ ਇਹ ਡਰਾਮਾ ਰਚਦੀ ਹੈ।ਇਸੇ ਤਰ੍ਹਾਂ ਹੀ ਕਾਂਗਰਸ ਸਰਕਾਰ ਨੇ ਬਹੁਤ ਵਾਅਦੇ ਕੀਤੇ ਸੀ।ਚੋਣ ਮਨੋਰਥ ਦੀ ਕਿਤਾਬ ਹੀ ਛਾਪ ਦਿੱਤੀ ਸੀ।ਪਰ ਵਾਅਦਾ ਕੋਈ ਹੀ ਪੂਰਾ ਹੋਇਆ ਹੋਣਾ।ਕੈਪਟਨ ਸਾਬ ਨੇ ਘਰ ਘਰ ਨੋਕਰੀ ਦਾ ਵਾਅਦਾ ਕੀਤਾ।ਨਾਲ ਹੀ ਫੋਨ ਦੇਣ ਦੀ ਗੱਲ ਕੀਤੀ।

ਮੇਰੇ ਮੁਲਕ ਦਾ ਬੇਰੁਜ਼ਗਾਰੀ ਨਾਲ ਬਹੁਤ ਬੁਰਾ ਹਾਲ ਹੈ।ਨੋਜ਼ਵਾਨ ਮਹਿੰਗੀਆਂ ਪੜ੍ਹਾਈਆਂ ਕਰਕੇ ਸਰਕਾਰਾਂ ਦੇ ਮੂੰਹ ਵੱਲ ਵੇਖ ਰਹੇ ਹਨ।ਕੋਈ ਅਜਿਹਾ ਦਿਨ ਨਹੀਂ ਜਿਸ ਦਿਨ ਕੋਈ ਸਰਕਾਰ ਦੇ ਵਿਰੁੱਧ ਰੋਸ ਮੁਜਾਹਰਾ ਨਾ ਹੋਇਆ ਹੋਵੇ।
ਕੈਪਟਨ ਸਾਬ ਯੋਗਤਾ ਅਨੁਸਾਰ ਰੁਜ਼ਗਾਰ ਦਿਓ।ਭਿਖਾਰੀ ਨਾ ਬਣਾਓ ਸਾਨੂੰ,ਜਦ ਰੁਜ਼ਗਾਰ ਮਿਲ ਗਿਆ ਇਹ ਸਭ ਅਸੀਂ ਖੁਦ ਖ੍ਰੀਦ ਲਵਾਂਗੇ।ਬੇਰਜ਼ਗਾਰਾਂਂ ਨੂੰ ਰੁਜ਼ਗਾਰ ਚਾਹੀਦਾ ਫੋਨ ਨਹੀਂ।ਬੇਰੁਜ਼ਗਾਰਾਂ ਨੂੰ ਇਹਨਾਂਂ ਬੇਕਾਰ ਗੱਲਾਂ ਵਿੱਚ ਨਾ ਉਲਝਾਓ।ਘਰ ਘਰ ਨੋਕਰੀ ਵਾਲਾ ਵਾਅਦਾ ਪੂਰਾ ਕਰੋ।ਬਾਕੀ ਸਭ ਸਹੂਲਤਾ ਆਪ ਹਾਸਿਲ ਕਰ ਲਵਾਂਗੇ।ਜਵਾਨੀ ਨਾਲ ਮਜਾਕ ਨਾ ਕਰੋ।
ਮੱਖਣ ਸ਼ੇਰੋਂ ਵਾਲਾ 
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।
ਸੰਪਰਕ 98787-98726
Have something to say? Post your comment