Poem

ਸਾਂਭ ਸਾਂਭ ਕੇ ਵਰਤੋਂ ਪਾਣੀ

January 05, 2019 09:25 PM

 ਸਾਂਭ ਸਾਂਭ ਕੇ ਵਰਤੋ ਪਾਣੀ 

ਨਹੀਂ ਤਾਂ ਹੋਜੂ ਖ਼ਤਮ ਕਹਾਣੀ 

ਲੋੜ ਹੈ ਜਿੰਨੀ ਟੂਟੀ ਚਲਾਓ 
ਐਵੇਂ ਫਜ਼ੂਲ ਨਾ ਪਾਣੀ ਵਹਾਓ 
ਸਭ ਨੂੰ ਹੈ ਇਹ ਗੱਲ ਸਮਝਾਉਣੀ
 ਸਾਂਭ ਸਾਂਭ ਕੇ ਵਰਤੋਂ ਪਾਣੀ
 
 ਰੋਜ਼ ਨਾ ਧੋਵੋ ਮੋਟਰ ਗੱਡੀਆਂ 
ਬਿਨਾਂ ਲੋੜ ਤੋਂ ਟੂਟੀਆਂ ਛੱਡੀਆਂ 
ਕਦੇ ਤਾਂ ਕਰ ਲਓ ਗੱਲ ਸਿਆਣੀ 
ਸਾਂਭ ਸਾਂਭ ਕੇ ਵਰਤੋਂ ਪਾਣੀ 
 
ਸ਼ੁੱਧ ਪਾਣੀ ਨਾਲ ਗਲੀਆਂ ਧੋਂਦੇ 
ਘੰਟਾਂ ਘੰਟਾ ਨਿੱਤ ਨਹਾਉਂਦੇ 
ਛੱਡ ਦੇਵੋ ਇਹ ਰੀਤ ਪੁਰਾਣੀ
 ਸਾਂਭ ਸਾਂਭ ਕੇ ਵਰਤੋਂ ਪਾਣੀ
 
 ਮੰਨਾ ਜਦੋਂ ਹੈ ਨਿੱਤ ਨਹਾਦਾ
 ਪਾਣੀ ਨਿੱਤ ਫਜ਼ੂਲ ਹੈ ਜਾਂਦਾ 
ਸਮਝ ਗਈ ਹੈ ਕਿੰਨੂੰ ਰਾਣੀ 
ਸਾਂਭ ਸਾਂਭ ਕੇ ਵਰਤੋਂ ਪਾਣੀ 
 
ਗੁਰੂਆਂ ਦਿੱਤਾ ਪਿਤਾ ਦਾ ਦਰਜਾ
 ਭੁੱਲਦੀ ਜਾਵੇ ਸਾਰੀ ਪਰਜਾ
 ਬੰਗੜ ਨੇ ਵੀ ਗੱਲ ਹੁਣ ਜਾਣੀ
 ਸਾਂਭ ਸਾਂਭ ਕੇ ਵਰਤੋਂ ਪਾਣੀ 
 
ਨਹੀਂ ਤਾਂ ਹੋਜੂ ਖ਼ਤਮ ਕਹਾਣੀ 
ਸਾਂਭ ਸਾਂਭ ਕੇ ਵਰਤੋਂ ਪਾਣੀ ।
           ਮਦਨ ਬੰਗੜ
 ਪਿੰਡ ਸਿਕੰਦਰਪੁਰ 
ਰਾਹੀਂ ਅਲਾਵਲਪੁਰ
 ਜ਼ਿਲ੍ਹਾ ਜਲੰਧਰ 144301
Have something to say? Post your comment