Thursday, June 20, 2019
FOLLOW US ON

Poem

ਕੁੱਝ ਗੱਲਾਂ

January 05, 2019 09:26 PM
Makhan Shero Wala
ਬਹੁਤੇ ਵੇਖੇ ਦਾਨੀ ਮੱਖਣ ਨੇ ਜੋ ਰੱਜਿਆਂ ਤਾਂਈ ਰਜਾਓਂਦੇ ਨੇ,
ਛੱਡ ਆਸਰਮਾਂ ਚ ਮਾਪੇ ਹੱਥ ਪੈਰੀਂ ਬੂਵਨਿਆਂ ਦੇ ਲਾਓਂਦੇ ਨ,
ਅੱਜ ਕੱਲ ਤਾਂ ਬਹੁਤੇ ਵੇਖੇ ਧਰਮੀਂ ਵੱਡੇ ਪੱਗਾਂ ਪੈਰੀਂ ਰੋਲਦੇ ,,
ਸਮਾਜ ਸੇਵੀ ਕਹਾਓਂਣ ਵਾਲੇ ਵੇਖੇ ਮੰਗਤਿਆਂ ਨੂੰ ਮੰਦਾ ਬੋਲਦੇ,
ਫੁਕਰਾ ਹੋਟਲਾਂ ਵਿੱਚ ਕਰੇ ਪਾਰਟੀ ਘਰਦੀ ਹਾਲਤ ਮਾੜੀ,,
ਪੁੱਤ ਵੈਲਪੁਣੇ ਚ ਧਰੇ ਪੈਰ ਨੂੰ ਮਾਪੇ ਵਿਚਾਰੇ ਕਰਨ ਦਿਹਾੜੀ,
ਧੀਆਂ ਦੀ ਲੋਹੜੀ  ਨੂੰ ਕਹੇ ਜੀਹਨੇ  ਕੁੱਖ ਚ ਮਾਰੀ ਕੁੜੀ,
ਚੁੰਡੀ ਲੱਗੀ ਹੀ ਜਾਣ ਗੁਰੂ ਘਰ ਜੇਬ ਚੋਂ ਕੱਢਣ ਪੁੜੀ,
ਨਸ਼ਿਆਂ ਦਾ ਵਿਰੋਧ ਕਰਨ ਚ ਇਨਾਮ ਮਿਲੇ ਵੇਚਣ ਜੋ ਨਸ਼ੇ,
ਓਹੀ ਮੁਖੀ ਹੁੰਦਾ ਪਿੰਡ ਦਾ ਜੋ ਗਲਤ ਕੰਮਾਂ ਵਿੱਚ ਫਸੇ,
ਧੱਕੇ ਖਾ ਖਾ ਕੇ ਪਾਲਿਆ ਪੁੱਤ ਇੱਥੇ ਹੋ ਕਪੂਤ ਗਿਆ,,
ਸ਼ੇਰੋਂ ਵਾਲਿਆ ਕੀ ਕਰੀਏ ਇੱਥੇ ਸਭ ਆਵਾ ਊਤ ਗਿਆ,,
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।
ਸੰਪਰਕ 98787-98726
Have something to say? Post your comment