Thursday, June 20, 2019
FOLLOW US ON

Article

ਖੂਬਸੂਰਤੀ ਦਾ ਨੂਰ ਝਲਕਦਾ ਸੀ ਸੁਪਰਸਟਾਰ ਅਭਿਨੇਤਰੀ "ਮੰਦਾਕਿਨੀ" ਦੇ ਚਿਹਰੇ ਤੋਂ

January 05, 2019 09:27 PM
  ਖੂਬਸੂਰਤੀ ਦਾ ਨੂਰ ਝਲਕਦਾ ਸੀ ਸੁਪਰਸਟਾਰ ਅਭਿਨੇਤਰੀ "ਮੰਦਾਕਿਨੀ" ਦੇ ਚਿਹਰੇ ਤੋਂ 
 
 
ਬਾਲੀਵੁੱਡ ਸਿਤਾਰਿਆਂ 'ਚ ਕਈ ਫਨਕਾਰ ਅਭਿਨੇਤਰੀਆਂ ਨੇ ਆਪੋ-ਆਪਣਾ ਸਥਾਨ ਹਾਸਲ ਕੀਤਾ ਪਰ ਉਹ ਚਿਹਰੇ ਫਿਲਮ ਇੰਡਸਟਰੀ 'ਚ ਬਹੁਤਾ ਸਮਾਂ ਟਿਕ ਨਹੀਂ ਪਾਏ 1985 ਵਿੱਚ ਅਜਿਹਾ ਦੌਰ ਆਇਆ ਕੀ ਹਿੰਦੀ ਫਿਲਮ ਜਗਤ ਨੂੰ ਬਹੁਤ ਖੂਬਸੂਰਤ ਚਿਹਰਾ ਮਿਲਿਆ ਜੋ ਖੂਬਸੂਰਤੀ 'ਚ ਕਿਸ ਕਦਰ ਕਿਸੇ ਨਾਲੋਂ ਘੱਟ ਨਹੀਂ ਸੀ ਤੇ ਹੁਣ ਉਹ ਚਿਹਰਾ ਪਿਛਲੇ ਦੋ ਦਹਾਕਿਆਂ ਤੋਂ ਫਿਲਮ ਨਗਰੀ ਚੋਂ ਅਲੋਪ ਹੋ ਚੁੱਕਿਆ ਹੈ। ਹਿੰਦੀ ਫਿਲਮਾਂ ਦੀ ਸ਼ਾਨ ਅਭਿਨੇਤਰੀ ਮੰਦਾਕਿਨੀ
‌ਮੰਦਾਕਿਨੀ ਦਾ ਜਨਮ 30 ਜੁਲਾਈ 1969 ਸ਼ਹਿਰ ਮੇਰਠ (ਉੱਤਰ ਪ੍ਰਦੇਸ਼) ਵਿੱਚ ਹੋਇਆ ਇਸ ਪਿਤਾ ਯੂਸਫ ਇਸਾਈ ਧਰਮ ਤੇ ਮਾਤਾ ਮੁਸਲਿਮ ਭਾਈਚਾਰੇ ਨਾਲ ਸਬੰਧਤ ਸਨ ਇਸ ਦਾ ਘਰੇਲੂ ਨਾਂ ਜੈਸਮੀਨ ਯੂਸਫ ਸੀ।
‌ਇਸ ਨੂੰ ਬਚਪਨ ਤੋਂ ਹੀ ਫਿਲਮ ਐਕਟਿੰਗ ਦਾ ਸ਼ੌਂਕ ਸੀ ਤੇ 16 ਸਾਲ ਦੀ ਚੜ੍ਹਦੀ ਉਮਰੇ ਪਹਿਲੀ ਫਿਲਮ ਤੋੰ ਕੈਰੀਅਰ ਦੀ ਸ਼ੁਰੂਆਤ ਕੀਤੀ ਫਿਲਮ ਮਜਲੂਮ 'ਚ ਇਸ ਦਾ ਨਾਂ ਮਾਧੁਰੀ ਰੱਖਿਆ ਜੋ ਸਾਇਨ ਹੋ ਚੁੱਕੀ ਸੀ। ਉਸ ਤੋਂ ਪਹਿਲਾਂ ਮੰਦਾਕਿਨੀ ਤੇ ਫਿਲਮ ਸਟਾਰ ਰਾਜ ਕਪੂਰ ਦੀ ਨਜ਼ਰ ਪਈ ਅਤੇ ਹਿੰਦੀ ਫਿਲਮ 'ਰਾਮ ਤੇਰੀ ਗੰਗਾ ਮੈਲੀ' ਲਈ ਬਤੌਰ ਹੀਰੋਇਨ ਦੇ ਤੌਰ ਤੇ ਚੁਣ ਲਿਆ ਜਦਕਿ ਇਸ ਫਿਲਮ ਲਈ ਬਾਬੀ ਫਿਲਮ ਦੀ ਮਸ਼ਹੂਰ ਅਭਿਨੇਤਰੀ ਡਿੰਪਲ ਕਪਾਡੀਆ ਨੂੰ ਸਾਇਨ ਕੀਤਾ ਸੀ ਪਰ ਮੰਦਾਕਿਨੀ ਦੀ ਖੂਬਸੂਰਤੀ ਅੱਗੇ ਡਿੰਪਲ ਕਪਾਡੀਆ ਦਾ ਚਿਹਰਾ ਫਿੱਕਾ ਪੈ ਗਿਆ ਸੀ। ਹਿੰਦੀ ਫਿਲਮ ਇੰਡਸਟਰੀ ਦੇ ਪਿਤਾ ਰਾਜ ਕਪੂਰ ਨੇ ਜੈਸਮੀਨ ਯੂਸਫ ਨੂੰ ਮੰਦਾਕਿਨੀ ਨਾਂ ਦੇਕੇ ਫਿਲਮ ਇੰਡਸਟਰੀ ਵਿਚ ਉਤਾਰਿਆ ਸੀ। 1985 'ਚ ਆਈ ਫਿਲਮ ਰਾਮ ਤੇਰੀ ਗੰਗਾ ਮੈਲੀ ਬਹੁਤ ਸੁਪਰਹਿੱਟ ਹੋਈ ਇਸ ਫਿਲਮ ਦੇ ਅਭਿਨੇਤਾ ਰਜੀਵ ਕਪੂਰ ਤੇ ਮੰਦਾਕਿਨੀ ਦੀ ਜੋੜੀ ਨੇ ਐਕਟਿੰਗ ਬਹੁ ਲਾਜਵਾਬ ਦਿਖਾਈ ਕਿਉਂਕਿ ਮੰਦਾਕਿਨੀ ਨੇ ਇਸ ਫਿਲਮ ਵਿਚ ਇਕ ਪਹਾੜਨ ਲੜਕੀ ਦੀ ਅਹਿਮ ਭੂਮਿਕਾ ਨਿਭਾਈ ਸੀ ਤੇ ਫਿਲਮ ਵਿਚ ਕੀਤੇ ਅਦਾ ਰੋਲ ਨਾਲ ਫਿਲਮ ਕਾਫੀ ਚਰਚਾ ਰਹੀ ਸੀ ਅਤੇ ਇਸ ਫਿਲਮ ਦੇ ਗੀਤ ਬਹੁਤ ਸੁਪਰਹਿੱਟ ਹੋਏ ਜੋ ਅੱਜ ਵੀ ਕਿਤੇ ਨਾ ਕਿਤੇ ਸੁਣੇ ਜਾਂਦੇ ਹਨ। ਅਜਿਹਾ ਕੋਈ ਵਿਅਕਤੀ ਨਹੀਂ ਸੀ ਜਿਸ ਨੇ ਇਸ ਫਿਲਮ ਨੂੰ ਦੋ ਤੋਂ ਵੱਧ ਵਾਰ ਨਾ ਦੇਖਿਆ ਹੋਵੇ ਇਸ ਫਿਲਮ ਦੀ ਵੱਡੀ ਸਫਲਤਾ ਮਿਲਣ ਤੋਂ ਬਾਅਦ ਮੰਦਾਕਿਨੀ ਨੇ ਸਮੇਂ ਦੇ ਮਸ਼ਹੂਰ ਅਭਿਨੇਤਾ ਮਿਥੁਨ ਚੱਕਰਵਰਤੀ, ਗੋਵਿੰਦਾ, ਸੰਜੇ ਦੱਤ ਨਾਲ ਅਦਾਕਾਰੀ ਦੇ ਜੌਹਰ ਦਿਖਾ ਕੇ ਫਿਲਮਾਂ ਵਿੱਚ ਕੰਮ ਕੀਤਾ ਸੀ। 
‌ਮੰਦਾਕਿਨੀ ਦੀਆਂ ਸੁਪਰਹਿੱਟ ਫਿਲਮਾਂ ਜਿਵੇਂ, ਕਹਾਂ ਹੈ ਕਨੂੰਨ, ਡਾਂਸ ਡਾਂਸ, ਪਿਆਰ ਕਰਕੇ ਦੇਖੋ, ਲੋਹਾ, ਤਕਦੀਰ ਕਾ ਤਮਾਸ਼ਾ, ਪਿਆਰ ਕੇ ਨਾਮ ਕੁਰਬਾਨ, ਆਖਰੀ ਬਾਜੀ, ਤੇਜਾਬ, ਨੂੰ ਲਾ ਕੇ 44 ਹਿੰਦੀ ਫਿਲਮਾਂ ਵਿਚ ਕੰਮ ਕੀਤਾ, ਫਿਲਮੀ ਦੁਨੀਆ ਦੇ ਸਿਤਾਰਿਆਂ 'ਚ ਆਪਣੀ ਅਦਾਕਾਰੀ ਕਰਕੇ ਚੰਗਾ ਨਾਂ ਕਮਾਇਆ ਸੀ। ਪਰ ਹਿੰਦੀ ਸਿਨੇਮਾ 'ਚ 1996 ਦੀ ਆਖਰੀ ਫਿਲਮ ਜੋਰਦਾਰ, ਚ ਭੂਮਿਕਾ ਨਿਭਾਉਣ ਤੋਂ ਬਾਅਦ ਇਹ ਚਿਹਰਾ ਫਿਲਮ ਇੰਡਸਟਰੀ ਵਿੱਚ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਅਲੋਪ ਹੋ ਗਿਆ ਸੀ।
 
 
 
ਪੇਸ਼ਕਸ਼ : ਕੁਲਵੰਤ ਛਾਜਲੀ
98154-72063
Have something to say? Post your comment