Thursday, June 20, 2019
FOLLOW US ON

Article

ਪੰਜਾਬੀ ਸਿਨੇਮੇ ਦਾ ਕੱਦ ਹੋਰ ਉੱਚਾ ਕਰੇਗੀ 'ਹਾਈਐਡ ਯਾਰੀਆਂ'

January 06, 2019 08:31 PM

ਪੰਜਾਬੀ ਸਿਨੇਮੇ ਦਾ ਕੱਦ ਹੋਰ ਉੱਚਾ ਕਰੇਗੀ 'ਹਾਈਐਡ ਯਾਰੀਆਂ'


ਪੰਜਾਬੀ ਸਿਨੇਮਾ ਇਸ ਵੇਲੇ ਸਿਖਰਾਂ ਛੂੰਹ ਰਿਹਾ ਹੈ। ਨਵੇਂ ਵਿਸ਼ਿਆਂ 'ਤੇ ਨਵੇਂ ਤਜਰਬਿਆਂ ਨਾਲ ਫ਼ਿਲਮਾਂ ਬਣਾਈਆਂ ਜਾ ਰਹੀਆਂ ਹਨ। ਇਸੇ ਲੜੇ ਤਹਿਤ ਹੀ ਨਿਰਦੇਸ਼ਕ ਪੰਕਜ ਬਤਰਾ ਨੇ ਵੀ ਇਕ ਨਵੇ ਵਿਸ਼ੇ 'ਤੇ ਨਵਾਂ ਤਜਰਬਾ ਕਰਦਿਆਂ ਪੰਜਾਬੀ ਫ਼ਿਲਮ 'ਹਾਈਐਡ ਯਾਰੀਆਂ' ਫ਼ਿਲਮ ਦਾ ਨਿਰਮਾਣ ਕੀਤਾ ਹੈ। ਇਹ ਪਹਿਲੀ ਪੰਜਾਬੀ ਫ਼ਿਲਮ ਕਹੀ ਜਾ ਸਕਦੀ ਹੈ, ਜਿਸ ਦੀ 95 ਫ਼ੀਸਦੀ ਸ਼ੂਟਿੰਗ ਲੰਡਨ ਵਰਗੇ ਮਹਿੰਗੇ ਮੁਲਕ 'ਚ ਕੀਤੀ ਗਈ ਹੈ। 22 ਫ਼ਰਵਰੀ ਨੂੰ ਰਿਲੀਜ਼ ਹੋ ਰਹੀ ਇਹ ਫ਼ਿਲਮ ਪੰਜਾਬੀ ਸਿਨੇਮੇ ਦਾ ਮਿਆਰ ਹੋਰ ਉੱਚਾ ਚੁੱਕਣ ਦਾ ਦਮ ਰੱਖਦੀ ਹੈ। “ਪਟਾਰਾ ਟਾਕੀਜ਼ ਪ੍ਰਾਈਵੇਟ ਲਿਮਟਿਡ'', ''ਪੰਕਜ਼ ਬਤਰਾ ਫਿਲਮਸ਼'' ਅਤੇ ''ਸਪੀਡ ਰਿਕਾਰਡਸ'' ਦੇ ਬੈਨਰ ਹੇਠ ਬਣੀ ਨਿਰਮਾਤਾ ਸੰਦੀਪ ਬਾਂਸਲ, ਪੰਕਜ ਬਤਰਾ, ਰੂਬੀ ਅਤੇ ਦਿਨੇਸ਼ ਔਲਖ ਦੀ ਇਸ ਫਿਲਮ ਦੀ ਖੂਬਸ਼ੂਰਤ ਕਹਾਣੀ ਤਿੰਨ ਨੌਜਵਾਨਾਂ ਦੀ ਕਹਾਣੀ 'ਤੇ ਅਧਾਰਿਤ  ਹੈ। ਇਹ ਤਿੰਨ ਦੋਸਤ ਜੋ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਲੰਡਨ ਪੜਾਈ ਕਰਨ ਲਈ ਗਏ ਹੁੰਦੇ ਹਨ। ਇਹ ਫਿਲਮ ਪੰਜਾਬੀ ਦੀ ਅਜਿਹੀ ਪਹਿਲੀ ਫਿਲਮ ਹੋਵੇਗੀ ਜਿਸ ਵਿੱਚ ਪੰਜਾਬ ਦੇ ਤਿੰਨ ਵੱਡੇ ਸਟਾਰ ਗਾਇਕ ਤੇ ਅਦਾਕਾਰ ਰਣਜੀਤ ਬਾਵਾ, ਨਿੰਜਾ ਅਤੇ ਜੱਸੀ ਗਿੱਲ ਇਕੱਠੇ ਪਰਦੇ 'ਤੇ ਨਜ਼ਰ ਆਉਣਗੇ[
ਇਹ ਫ਼ਿਲਮ ਤਿੰਨ ਦੋਸਤਾਂ ਦੀ ਕਹਾਣੀ 'ਤੇ ਅਧਾਰਿਤ ਹੈ। ਰਣਜੀਤ ਬਾਵਾ ਨੇ ਇਸ ਫਿਲਮ ਚ ਇੱਕ ਦੇਸੀ ਤੇ ਸਧਾਰਨ ਜਿਹੇ ਮੁੰਡੇ ਦਾ ਕਿਰਦਾਰ ਨਿਭਾਇਆ ਹੈ ਜੋ ਕਿ ਬਠਿੰਡੇ ਤੋਂ ਲੰਡਨ ਪੜ•ਾਈ ਲਈ ਜਾਂਦਾ ਹੈ। ।ਉਸਦਾ ਇਸ ਫਿਲਮ ਵਿੱਚਲਾ ਕਿਰਦਾਰ ਉਸਦੀਆਂ ਪਹਿਲੀਆਂ ਫਿਲਮਾਂ ਨਾਲੋ ਬਿਲਕੁੱਲ ਵੱਖਰਾ ਹੋਵੇਗਾ। 'ਚੰਨਾ ਮੇਰਿਆ' ਫਿਲਮ ਰਾਹੀ ਫਿਲਮੀ ਖੇਤਰ ਨਾਲ ਜੁੜਿਆ ਗਾਇਕ ਨਿੰਜਾ ਵੀ ਇਸ ਫਿਲਮ ਚ ਵੱਖਰੇ ਰੂਪ ਚ ਦਿਖੇਗਾ, ਉਹ ਇਸ ਫਿਲਮ ਚ ਚੰਡੀਗੜ ਦੇ ਇੱਕ ਹਿੰਦੂ ਪਰਿਵਾਰ ਦੇ ਮੁੰਡੇ ਦਾ ਕਿਰਦਾਰ ਨਿਭਾ ਰਿਹਾ ਹੈ। ਇਸ ਫਿਲਮ ਰਾਹੀ ਵੱਖਰੀ ਲੁੱਕ ਚ ਨਜ਼ਰ ਆਉਣ ਵਾਲਾ ਯੈਂਕੀ ਬੁਆਏ ਜੱਸੀ ਗਿੱਲ ਫਿਲਮ 'ਚ ਅੰਮ੍ਰਿਤਸਰ ਦੇ ਇੱਕ ਪੜੇ-ਲਿਖੇ ਤੇ ਆਮੀਰ ਪਰਿਵਾਰ ਦੇ ਮੁੰਡੇ ਦਾ ਕਿਰਦਾਰ ਨਿਭਾ ਰਿਹਾ ਹੈ।[ ਪੜਾਈ ਕਰਨ ਲਈ ਲੰਡਨ ਗਏ ਜਦੋ ਇਹ ਤਿੰਨੋ ਨੌਜਵਾਨ ਇਕੱਠੇ ਹੁੰਦੇ ਹਨ ਫਿਰ ਉੱਥੇ ਜੋ ਮਾਹੋਲ ਬਣਦਾ ਹੈ ਉਸ ਕਿੱਸੇ 'ਤੇ ਇਸ ਫ਼ਿਲਮ ਦੀ ਕਹਾਣੀ ਟਿਕੀ ਹੈ। ਫਿਲਮ ਦਾ ਨਿਰਦੇਸ਼ਕ ਪੰਕਜ਼ ਬਤਰਾ ਹੈ। ਪੰਕਜ਼ ਬਤਰਾ ਇਸ ਫਿਲਮ ਤੋ ਪਹਿਲਾਂ ਨੋਟੀ ਜੱਟਸ, ਗੋਰਿਆਂ ਨੂੰ ਦਫਾ ਕਰੋ, ਬੰਬੂਕਾਟ, ਦਿਲਦਾਰੀਆਂ, ਅਤੇ ਸੱਜਣ ਸਿੰਘ ਰੰਗਰੂਟ ਵਰਗੀਆਂ ਹਿੱਟ ਫਿਲਮਾਂ ਬਣਾ ਚੁੱਕਾ ਹੈ[।ਇਸ ਫਿਲਮ ਜਰੀਏ ਉਹ ਆਪਣੇ ਪ੍ਰੋਡਕਸ਼ਨ ਹਾਊਸ “ਪੰਕਜ਼ ਬਤਰਾ ਫਿਲਮਸ'' ਦੀ ਸ਼ੁਰੂਆਤ ਵੀ ਕਰਨਗੇ। ਪੰਕਜ਼ ਬਤਰਾ ਮੁਤਾਬਕ ਉਹਨਾਂ ਦੀ ਇਹ ਫਿਲਮ ਇੱਕ ਵੱਖਰੇ ਕਿਸਮ ਦੀ ਫਿਲਮ ਹੋਵੇਗੀ ਤੇ ਉਹਨਾਂ ਵਲੋ ਇਸ ਫਿਲਮ ਨੂੰ ਲੈ ਕੇ ਕਈ ਨਵੇਂ ਤਜਰਬੇ ਵੀ ਕੀਤੇ ਗਏ ਹਨ[।ਫਿਲਮ ਦੀਆਂ ਹੀਰੋਇਨਾਂ ਆਰੂਸ਼ੀ ਸ਼ਰਮਾ, ਮੁਸਕਾਨ ਸੇਠੀ, ਤੇ ਨਵਨੀਤ ਕੌਰ ਢਿੱਲੋਂ ਹਨ[। ਿਫਲਮ ਦੀ ਕਹਾਣੀ ਨੂੰ ਗੁਰਜੀਤ ਸਿੰਘ ਨੇ ਲਿਖਿਆ ਹੈ ਤੇ ਇਸਦੇ ਡਾਇਲਾਗ ਜਤਿੰਦਰ ਲੱਲ ਨੇ ਲਿਖੇ ਹਨ।[ ਫਿਲਮ ਦਾ ਮਿਊਜ਼ਿਕ ਬੀ ਪਰੈਕ, ਗੋਲਡਬੋਆਏ, ਤੇ ਜੈ ਦੇਵ ਨੇ ਤਿਆਰ ਕੀਤਾ ਹੈ।ਗੀਤਾਂ ਨੂੰ ਗੀਤਕਾਰ ਜਾਨੀ, ਵਿੰਦਰ ਨੱਥੂਮਾਜਰਾ ਤੇ ਨਿਰਮਾਣ ਨੇ ਲਿਖਿਆ ਹੈ, ਜਿਨਾਂ ਨੂੰ ਜੱਸੀ ਗਿੱਲ, ਨਿੰਜਾ, ਰਣਜੀਤ ਬਾਵਾ ਸਮੇਤ ਹੋਰ ਨਾਮੀ ਗਾਇਕਾਂ ਨੇ ਗਾਇਆ ਹੈ।[ ਪੰਜਾਬ ਤੋਂ ਪੜਾਈ ਦੇ ਲਈ ਵਿਦੇਸ਼ ਪਹੁੰਚੇ ਤਿੰਨ ਨੌਜਵਾਨਾਂ ਦੇ ਵੱਖੋ ਵੱਖਰੇ ਮਾਹੌਲ ਨੂੰ ਦਰਸ਼ਾਉਦੀ ਹੋਈ ਇਹ ਫਿਲਮ ਸ਼ਹਿਰੀ ਅਤੇ ਪੇਂਡੂ ਨੌਜਵਾਨਾਂ ਦੀ ਜ਼ਿੰਦਗੀ ਨੂੰ ਵੀ ਪਰਦੇ 'ਤੇ ਪੇਸ਼ ਕਰੇਗੀ।[ 
ਸਾਕਾ ਨੰਗਲ

Have something to say? Post your comment