Article

'ਵਿੱਦਿਆ ਵੀਚਾਰੀ ਤਾਂ ਪਰਉਪਕਾਰੀ'

January 06, 2019 08:48 PM

'ਵਿੱਦਿਆ ਵੀਚਾਰੀ ਤਾਂ ਪਰਉਪਕਾਰੀ'
ਮਨਦੀਪ ਦੀ ਇੱਕ ਸਕੂਲ 'ਚ ਪੇਪਰਾਂ ਦੀ ਚੈਕਿੰਗ 'ਚ ਡਿਊਟੀ ਲੱਗੀ। ਮਨਦੀਪ ਨੇ ਆਪਣੀ ਸੀਨੀਅਰ ਮੈਡਮ ਨੂੰ ਪੇਪਰ ਚੈੱਕ ਕਰਕੇ ਦਿਖਾਉਂਦਿਆਂ ਕਿਹਾ, "ਦੇਖੋ ਮੈਮ ਜੀ, ਇਹਨਾਂ ਪੇਪਰਾਂ ਦਾ ਕੰਮ ਮੁਕੱਮਲ ਹੋ ਗਿਆ।" ਸੀਨੀਅਰ ਮੈਡਮ ਨੇ ਕਿਹਾ, "ਇਨਕੀ ਲਿਸਟ ਕਹਾਂ ਹੈ?" ਮਨਦੀਪ ਨੇ ਕਿਹਾ, "ਜੀ ਲਿਸਟ ਤਾਂ ਮੇਰੇ ਕੋਲ ਨਹੀਂ ਸੀ ਆਈ।" "ਲਿਸਟ ਨਹੀਂ ਆਈ ਤੋਂ ਕਾਮ ਕੰਪਲੀਟ ਕੈਸੇ ਹੂਆ?" ਰੁੱਖਾ ਬੋਲਦਿਆਂ ਤੇ ਕੁਰਸੀ ਦਾ ਰੋਹਬ ਜਮਾਉਂਦਿਆਂ ਸੀਨੀਅਰ ਮੈਡਮ ਨੇ ਤੁਰੰਤ ਪੇਪਰ ਮਨਦੀਪ ਵੱਲ ਸੁੱਟ ਦਿੱਤੇ। ਮਨਦੀਪ ਮਨ ਹੀ ਮਨ ਸੋਚ ਰਹੀ ਸੀ ਕਿ ਜਿਸ ਵਿੱਦਿਆ ਨੇ ਅਹੁਦਾ ਦਿਵਾਇਆ ਉਹ ਅੱਜ ਪੈਰਾਂ 'ਚ ਕਿਓਂ?  ਉਹ ਕਦੇ ਉਸ ਮੈਡਮ ਦੇ ਚਿਹਰੇ ਤੇ ਕੁਰਸੀ ਵੱਲ ਅਤੇ ਕਦੇ ਥੱਲੇ ਜਮੀਨ 'ਤੇ ਡਿੱਗੇ ਪੇਪਰਾਂ ਵੱਲ ਵੇਖ ਰਹੀ ਸੀ, ਜਿੰਨ੍ਹਾਂ 'ਤੇ ਲਿਖਿਆ ਸੀ 'ਵਿੱਦਿਆ ਵੀਚਾਰੀ ਤਾਂ ਪਰਉਪਕਾਰੀ।'
ਹਰਪ੍ਰੀਤ ਕੌਰ ਘੁੰਨਸ 
ਮੋ: 97795-20194

Have something to say? Post your comment