Poem

ਮੈਂ ਦੇਸੀ ਜਿਹਾ ਪੇਂਡੂ ਹਾਂ ,,

January 07, 2019 09:11 PM
ਮੈਂ ਦੇਸੀ ਜਿਹਾ ਪੇਂਡੂ ਹਾਂ ,,
ਜਿੱਥੇ ਮੋਹ ਦਾ ਧੂੰਆਂ,
ਵੇਖਣ ਨੂੰ ਘਰ ਭੀੜੇ,
ਦਿਲ ਦੇ ਵਿਹੜੇ ਖੁੱਲੇ,
ਜਿੱਥੋਂ ਰੁੜਨਾ ਬੋਲਣਾ,
ਤੁਰਨਾ, ਖੜਨਾ ਬੈਠਣਾ,
ਸਿੱਖਿਆ ਹੋਰ ਬੜਾ,
ਜਿੱਥੇ ਮੇਰੇ ਮਾਂ ਪਿਓ,
ਦੇ ਨਾਮ ਤੋਂ ਪਹਿਚਾਣਿਆਂ,
ਜਾਂਦਾ ਹੈ ਮੈਂਨੂੰ ਝੱਟ,
ਉਂਬੋ,ਤਾਈ, ਚਾਚੀ ,
ਹੋਰੀਂ ਰਹਿੰਦੀਆਂ ਨੇ,
ਜਿੱਥੇ ਓਹ ਆੜੀ ਨੇ,
ਜੋ ਮੇਰੇ ਨਾਲ ਖੇਡੇ,
ਹੱਥ ਚ ਨਾਲਾ ਸੀ,
ਇੱਕ ਨੱਕ ਚ ਸੀ,
ਲਿਬੜੇ ਤਿਬੜੇ ਸੀ,
ਜੂੰਡੇ ਫੜ ਲੜਦੇ ਸੀ,
ਮਾਂ ਦੀ ਚੱਪਲ ਹਾਏ,
ਨਿੱਕਰ ਗਿੱਲੀ ਕਰਦੀ,
ਓਹ ਕੱਚੀ ਵੀਹੀਆਂ,
ਓਹ ਟਾਇਰ ਸਾਇਕਲਾਂ ਦੇ,
ਓਹ ਸਕੂਲ ਮੇਰਾ,
ਜਿੱਥੇ ਨਿੱਕਾ ਗਿਆ,
ਵੱਡਾ ਹੋ ਕੇ ਆਇਆ,
ਨਹੀਂ ਭੁਲਣਾ ਪਿੰਡ,
ਜਿੱਥੋਂ ਮੱਖਣ ਦੇ ਨਾਲ,
ਸ਼ੇਰੋਂ ਜੁੜਿਆ ਹੈ ਯਾਰੋ,
ਮੈਂ ਦੇਸੀ ਜਿਹਾ ਪੇਂਡੂ ਹਾਂ।
ਮੱਖਣ ਸ਼ੇਰੋਂ ਵਾਲਾ
Have something to say? Post your comment