Article

ਕੀ ਸਾਰੇ ਤਲਾਕ ਦਾਜ ਕਾਰਨ ਹੀ ਹੁੰਦੇ ਨੇ?

January 07, 2019 09:13 PM
ਕੀ ਸਾਰੇ ਤਲਾਕ ਦਾਜ ਕਾਰਨ ਹੀ ਹੁੰਦੇ ਨੇ?
 
     ਅਕਸਰ ਅਖ਼ਬਾਰਾਂ ਵਿਚ ਖ਼ਬਰਾਂ ਪੜਨ ਨੂੰ ਮਿਲਦੀਆ ਹਨ ਕਿ ਦਾਜ ਮੰਗਣ ਵਾਲੇ ਸਹੁਰੇ ਪਰਿਵਾਰ ਤੇ ਪਰਚਾ ਦਰਜ।ਇਸ ਵਿਸ਼ੇ ਤੇ ਸਾਡੇ ਕਨੂੰਨ ਤੇ ਪੁਲਿਸ ਨੂੰ ਬਰੀਕੀ ਨਾਲ ਗ਼ੌਰ ਕਰਨੀ ਚਾਹੀਦੀ ਹੈ।ਅੱਜ ਦੀ ਔਰਤ ਪੜੀ ਲਿਖੀ ਹੈ।ਸਮਾਜ ਦੀ ਰਹਿਣੀ ਬਹਿਣੀ ਤੇ ਕਨੂੰਨ ਨੂੰ ਵੀ ਚੰਗੀ ਤਰਾਂ ਸਮਝਦੀ ਹੈ।ਪਰ ਇਹ ਵੀ ਸੱਚ ਹੈ
 
ਕਿ ਹਰ ਦਾਜ ਦਾ ਕੇਸ ਦਾਜ ਦਾ ਨਹੀਂ ਹੁੰਦਾ,ਇਸ ਵਿਚ ਦੀ ਸਿਆਸਤ ਜਾਂ ਝੂਠ ਛੁਪਿਆ ਹੁੰਦਾ ਹੈ।ਅੱਜ ਦੀ ਵਿਆਹੁਤਾ ਔਰਤ ਕੋਲ ਕਾਨੂੰਨ ਨੇ ਦਾਜ ਦਾ ਹਥਿਆਰ ਫੜਾ ਦਿੱਤੈ ਤੇ ਉਹ  ਜਦੋਂ ਚਾਹਵੇ,ਇਸਦਾ ਸਹਾਰਾ ਲੈਕੇ ਕਿਸੇ ਨੂੰ ਵੀ ਨਜ਼ਾਇਜ ਦਾਜ ਦੇ ਕੇਸ ਵਿਚ ਫਸਾ ਦੇਵੇ।ਸਹੁਰੇ ਪਰਿਵਾਰ ਵਿਚ ਝਗੜਾ ਕਿਸੇ ਵੀ ਗੱਲ ਤੇ ਹੋਵੇ ਪਰ ਸਹੁਰੇ ਪਰਿਵਾਰ ਤੇ ਇਕੋ ਦੋਸ਼ ਲਗਦੈ ਹੈ ਕਿ ਸਾਡੇ ਤੋਂ ਦਾਜ ਦੀ ਮੰਗ ਕਰਦੇ ਹਨ।ਇਹ ਦੋਸ਼ ਸਹੁਰੇ ਪਰਿਵਾਰਾਂ ਦੇ ਸਭ ਦੋਸ਼ਾਂ ਚੋਂ ਅਹਿਮ ਤੇ ਖਾਸ਼ ਬਣਾ ਦਿਤਾ ਗਿਆ ਹੈ।
 
ਇਹ ਵੀ ਸੱਚ ਹੈ ਕਿ ਕਈਆ ਕੁੜੀਆਂ ਨੂੰ ਸੱਚਮੁੱਚ ਦਾਜ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਪਰ ਉਹਨਾਂ ਦੀ ਗਿਣਤੀ ਅੱਜ ਦੇ ਸਮੇਂ ਵਿਚ ਬਹੁਤ ਹੀ ਘੱਟ ਹੁੰਦੀ ਹੈ।
 
   ਤੁਸੀਂ ਅਪਣੇਂ ਆਲੇ ਦੁਆਲੇ ਵੇਖ ਸਕਦੇ ਹੋ ਕਈ ਇੱਜ਼ਤਦਾਰ ਪਰਿਵਾਰ ਬਿੰਨਾਂ ਕਸੂਰੋ ਦਾਜ ਦੇ ਦੈਂਤ ਦਾ ਸ਼ਿਕਾਰ ਹੋਏ ਹਨ।ਇਹੋ ਜਿਹੇ ਪਰਿਵਾਰ ਵੀ ਹਨ ਜੀਹਨਾਂ ਦੇ ਇਕ ਤੋਂ ਵੱਧ ਧੀਆਂ ਦੇ ਤਲਾਕ ਹੋਏ ਹਨ।ਕੀ ਉਹਨਾਂ ਦੇ ਪਿਛੋਕੜ ਵੱਲ ਕਾਨੂੰਨ ਦਾ ਵੇਖਣਾਂ ਨਹੀ ਬਣਦਾ।ਕਿਉਂ ਕਈ ਕੁੜੀਆਂ ਦਾਜ ਦੇ ਪਰਚੇ ਦਾ ਡਰ ਪਾਕੇ ਮੋਟੀ ਰਕਮ ਲੈਕੇ ਫੈਸਲਾ ਕਰਦੀਆਂ ਹਨ।
 
         ਸੋ ਲੋੜ ਹੈ ਇਹੋ ਜਹੇ ਝੂਠੇ ਦਾਜ ਕੇਸਾਂ ਅਤੇ ਝੂਠੇ ਦੋਸ਼ਾਂ ਤੋਂ ਪਰਦਾ ਹਟਾਉਣ ਦੀ ਤੇ ਅਸਲ ਸਚਾਈ ਨੂੰ ਸਾਹਮਣੇਂ ਲਿਆਉਣ ਦੀ ਤਾਂਕਿ ਕਿਸੇ ਵੀ ਬੇਕਸੂਰ ਨੂੰ ਬਿੰਨਾਂ ਕਿਸੇ ਗੱਲ ਤੋਂ ਪ੍ਰੇਸ਼ਾਨ ਅਤੇ ਜ਼ਲੀਲ ਹੋਣ ਤੋਂ ਬਚਾਅ ਲਿਆ ਜਾਵੇ।ਕਿਉਂਕਿ ਝੂਠਾ ਦੋਸ਼ ਜਿਸ ਤੇ ਲਗਦੈ ਉਹੀ ਜਾਣਦਾ ਹੈ ਕਿ ਇਹ ਜਹੇ ਦੋਸ਼ ਜਿੰਦਗੀ ਨੂੰ ਕਿਵੇਂ ਨਰਕ ਬਣਾਉਂਦੇ ਨੇ।
 
         ਜਸਵੰਤ ਸਿੰਘ ਲਖਣਪੁਰੀ
  ਤਹਿ:ਖਮਾਣੋਂ ਜਿਲਾ ਸ੍ਰੀ ਫਤਿਹਗੜ ਸਾਹਿਬ।
Have something to say? Post your comment