Poem

ਦਿਖਾਵਾ....

January 08, 2019 09:38 PM
ਦਿਖਾਵਾ....
 
ਅਲਾਪ ਬਹੁਤ ਹੋਇਆ,
ਪਰ ਮਿਲਾਪ ਹੋਇਆ ਨਾ,
ਪਗਡੰਡੀਆਂ ਤੇ ਘੁੰਮਦਾ ਰਿਹਾ,
ਇਸ਼ਕ ਪਰਤਾਪ ਹੋਇਆ ਨਾ..!
 
ਨੈਣਾਂ ਵਿੱਚ ਲੋਰ ਬੜੀ ਸੀ ਉਂਜ,
ਤੰਦ ਕਮਜ਼ੋਰ ਬੜੀ ਸੀ ਉੰਜ,
ਰੂਹ ਵਿਚ ਉਤਰਨਾ ਸੀ ਜਿਸ ਪਾਸਿਉਂ,
ਕੰਧ ਕਮਜ਼ੋਰ ਬੜੀ ਸੀ ਉੰਜ..!
 
ਲੱਗੀ ਦੇ ਚਾਅ ਬੜੇ ਸੀ ਉਂਜ,
ਉਨ੍ਹਾਂ ਕੋਲ ਰਾਹ ਬੜੇ ਸੀ ਉਂਜ,
ਸਾਡੇ ਵਾਲਾ ਉਹ  ਮੋੜ ਮੁੜੇ ਨਾ,
ਕਰਦੇ ਸਲਾਹ ਬੜੇ ਸੀ ਉੰਜ..!
 
ਦਿੰਦਾ ਦਿਲ ਨੂੰ ਦਿਲਾਸੇ ਬੜੇ ਮੈਂ,
ਉਂਝ ਹੱਸਦਾ ਵੀ ਹਾਸੇ ਬੜੇ ਮੈਂ,
ਕੱਲਾ ਬਹਿ ਰੋ   ਲੈਨਾਂ ਹਾਂ ,
ਲੋਕਾਂ ਮੂਹਰੇ ਕਰਦਾ ਤਮਾਸ਼ੇ ਬੜੇ ਮੈਂ ..!
 
ਰਵਿੰਦਰ ਸਿੰਘ ਲਾਲਪੁਰੀ
Have something to say? Post your comment