Thursday, June 20, 2019
FOLLOW US ON

Poem

ਗੀਤ( ਵਿਰਸਾ )

January 08, 2019 10:09 PM

  ਗੀਤ( ਵਿਰਸਾ )
(1) ਨਾ ਪਿੱਪਲਾ ਦੇ ਨਾਲ ਪੀਘਾਂ ਰਹੀਆ ਨਾ
ਸਾਉਣ ਮਹੀਨੇ ਤੀਆ ਦੇ ਵਿੱਚ ਕੁੜੀਆ ਦੀ ਜੁੜਦੀ ਢਾਣੀ,
ਨਾ ਸੱਥਾ ਦੇ ਵਿੱਚ ਹੁਣ ਰਲ ਬਾਬੇ ਤਾਸ ਖੇਡਦੇ 
ਨਾ ਕੋਈ ਦੁੱਖ ਸੁੱਖ ਦੀ ਤੁਰੇ ਕਹਾਣੀ।
ਦਿਲ ਵਿੱਚ ਲੋਕਾ ਦੇ ਹੁਣ ਪਹਿਲਾ ਵਰਗਾ ਮੋਹ ਨੀ ਰਹਿ ਗਿਆ।।
ਮੇਰਾ ਬਦਲ ਗਿਆ ਪੰਜਾਬ ਉਏ ਲੋਕੋ 
ਨਾ ਹੁਣ ਪਹਿਲਾ ਵਰਗਾ ਰਹਿ ਗਿਆ,,,,,
(2) ਨਾ ਬੱਲਦਾ ਦੇ ਗਲ ਟੱਲੀਆ ਨਾ ਕਿੱਧਰੇ ਦਿਸੇ ਪੰਜਾਲੀ 
ਨਾ ਪਹਿਲਾ ਵਾਂਗ ਭੱਤਾ ਲੈ ਕੇ ਜਾਵੇ ਖੇਤ ਨੂੰ ਹੁਣ ਝਾਂਜਰਾ ਵਾਲੀ।
ਉੱਚੀ ਉੱਚੀ ਹੱਸਣ ਵਾਲੇ ਹਾਸਿਆ ਦਾ ਕਿਉ ਰੰਗ ਫਿੱਕਾ ਪੈ ਗਿਆ।।
ਬਦਲ ਗਿਆ ਪੰਜਾਬ,,,,
(3) ਨਾ ਬਾਜੀ ਪੈਦੀ ਕਿਧਰੇ ਨਾ ਪਿੰਡਾ ਚ 
ਪਹਿਲਵਾਨ ਦਿਸਦੇ ਕਿਸੇ ਵਿੱਚ ਅਖਾੜੇ, 
ਬਚਪਨ ਖੋਹ ਲਿਆ ਮੋਬਾਈਲ ਨੇ ਏਸ ਚੰਦਰੇ ਪਾਏ ਬੜੇ ਪੁਆੜੇ।
ਨਸ਼ਾ ਚੰਦਰਾ ਨੌਜਵਾਨੀ ਦੇ ਹੱਡਾ ਵਿੱਚ ਬਹਿ ਗਿਆ।।
ਬਦਲ ਗਿਆ ਪੰਜਾਬ,,,,
(4) ਵਿਸਰ ਗਏ ਉਹ ਵਿਆਹ ਨੇ ਜਿੱਥੇ ਰੱਜ ਰੱਜ ਖੁਸ਼ੀ ਮਨਾਉਣੀ
ਹੁਣ ਯਾਰ ਬੇਲੀ ਲਾੜੇ ਨੂੰ ਪੁੱਛਦੇ ਕਿਹੜੇ ਪੈਲੇਸ
ਵਿੱਚੋ ਲਾੜੀ ਵਿਆਹ ਕੇ ਲਿਆਉਣੀ।
ਹਫੜਾ ਦਫੜੀ ਮੱਚ ਗਈ ਬਹੁਤਾ ਚਿਰ ਰਹਿਣ ਦਾ
ਕਿਥੇ ਹੁਣ ਕਿਸੇ ਕੋਲ ਕਹਿੰਦੇ ਟਾਈਮ ਏ ਰਹਿ ਗਿਆ।।
ਬਦਲ ਗਿਆ ਪੰਜਾਬ,,,,
(5)ਕਰਕੇ ਸ਼ਗਨ ਵਿਹਾਰ ਪੈਲੇਸ ਚ ਹੁਣ ਨਾਨਕੇ ਵਾਪਿਸ ਘਰ ਨੂੰ ਮੁੜਦੇ ਨਾ ਕੋਈ ਕਿਸੇ ਲਈ ਕੌਲਿਆ ਤੇ ਤੇਲ ਨੂੰ ਚੌਵੇ, 
ਬੈਟਰੀ ਤੇ ਜਾਗੋ ਝਿਲਮਿਲ ਕਰਦੀ ਆਪਣਾ ਅਸਲੀ 
ਰੂਪ ਗਵਾ ਕੇ ਬਾਜੋ ਤੇਲ ਦੇ ਅੱਜ ਜਾਗੋ ਰੋਵੇ।
ਡੀ,ਜੇ,ਤੇ ਪਬ ਚੱਕ ਦਿਆ ਕਹਿੰਦੇ ਗੀਤਾ ਪਿੱਛੇ ਰੌਲਾ ਪੈ ਗਿਆ।।
ਬਦਲ ਗਿਆ ਪੰਜਾਬ,,,,
(6) ਕੁੱਝ ਰੰਗ ਫਿੱਕਾ ਪਾ ਪੰਜਾਬੀ ਦਾ ਇਹਨਾ ਲੱਚਰ ਗੀਤਕਾਰਾ ਤੇ ਗਾਇਕਾ 
ਪੰਜਾਬੀ ਗਾਇਕੀ ਦੇ ਯਮਲਿਆ ਸਰਦਾਰਾ ਬੰਦ ਹੋ ਗਈਆ ਤੂੰਬੀ ਦੀਆ ਆਉਣੀਆ ਮਹਿਕਾ।
ਲੱਗਦਾ ਸੰਧੂ ਬਲਤੇਜ ਨੂੰ ਤੂੰਬੀ ਦੀ ਤੁਣ ਤੁਣ ਤੂੰ ਆਪਣੇ ਨਾਲ ਹੀ ਲੈ ਗਿਆ।।
ਮੇਰਾ ਬਦਲ ਗਿਆ ਪੰਜਾਬ ਉਏ ਲੋਕੋ 
ਨਾ ਹੁਣ ਪਹਿਲਾ ਵਰਗਾ ਰਹਿ ਗਿਆ,,,,,,,,,,,,
ਬਲਤੇਜ ਸੰਧੂ
ਬੁਰਜ ਲੱਧਾ(ਬਠਿੰਡਾ)
9465818158 

Have something to say? Post your comment