Thursday, June 20, 2019
FOLLOW US ON

Article

ਗੁਹਜ ਰਤਨ ਭਾਗ -10//ਗਿਆਨੀ ਗੁਰਮੁੱਖ ਸਿੰਘ ਖਾਲਸਾ

January 08, 2019 10:17 PM

ਅਕਾਸ਼ ਦੀ ਪ੍ਰਕਿਤੀ  5.ਪ੍ਰੀਤ

ਇਹ ਪ੍ਰੇਮ ਲਗਾਉ ਦਾ ਇੱਕ ਜਜਬਾ ਹੈ।ਜਿਸ ਦੇ ਤਿੰਨ ਰੂਪ ਹਨ । ਛੋਟਿਆਂ ਨਾਲ ਕੀਤਾ ਜਾਵੇ ਤਾਂ ਉਸ ਨੂੰ ਸਨੇਹ ਆਖਿਆ ਜਾਂਦਾ ਹੈ । ਸਿਮਰਨ ਤੋਂ ਬਿਨ੍ਹਾਂ ਸੰਸਾਰਿਕ ਵਸਤੂਆਂ ਨਾਲ ਕੀਤਾ ਜਾਵੇ ਤਾਂ ਮੋਹ ਕਹਾਉਦਾ ਹੈ । ਪ੍ਰੇਮ ਦੇ ਰੂਹਾਂ ਦੇ ਵਿਚਕਾਰ ਖਿੱਚ ਦਾ ਨਾਂ ਹੈ । ਜੋ ਸਰੀਰ ਦੇ ਨਾਸ਼ ਹੋਣ ਨਾਲ ਨਾਸ਼ ਨਹੀਂ ਹੁੰਦਾ ਅਤੇ ਮੌਤ ਤੇ ਫਤਹਿ ਪਾਉਦਾ ਹੈ।
ਪ੍ਰੇਮ ਉਹ ਇੱਕ ਸ਼ਕਤੀ ਹੈ । ਜੋ ਈਸ਼ਵਰ ਭਗਤੀ ਮਜ਼੍ਹਬ ਕੌਮੀਅਤ ਤੇ ਸਾਰੀ ਮਨੁੱਖ ਜਾਤੀ ਨਾਲ ਸਾਨੂੰ ਜੋੜਦੀ ਹੈ । ਪ੍ਰੇਮ ਦੁਨੀਆ ਦੀ ਸਭ ਤੋਂ ਵੱਡੀ ਚੀਜ਼ ਹੈ । ਸਿਆਣੇ ਤਾਂ ਆਖਦੇ ਹਨ ਕਿ ਪ੍ਰੇਮ ਹੀ ਪ੍ਰਮਾਤਮਾ ਹੈ । ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹਨ-
ਸਾਚੁ ਕਹੋਂ ਸੁਨਿ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ॥9॥ ਪਾ:10
ਸਤਿਗੁਰੂ ਜੀ ਕਹਿਣ ਲੱਗੇ ਕਿ ਮੈਂ ਸੱਚ ਕਹਿੰਦਾ ਹਾਂਸਾਰੇ ਸੁਣ ਲਵੋ ਪ੍ਰਮਾਤਮਾ ਸਿਰਫ਼ ਉਹਨੂੰ ਹੀ ਮਿਲਦਾ ਹੈ ਕਿ ਜੋ ਉਹਨੂੰ ਮਨੋ ਪ੍ਰੇਮ ਕਰੇ ਦਿਖਾਵਿਆਂ ਦੇ ਨਾਲ ਨਹੀ । ਅਧਿਆਤਮਿਕ ਅਮੀਰੀ ਸੰਪੰਨ ਗੁਰਬਾਣੀ ਵਿਚਲੀ ਰੂਹਾਨੀ ਵਿਚਾਰਧਾਰਾ ਨੂੰ ਗੁਰਮਤਿ ਵਿਚਾਰਧਾਰਾ ਦਾ ਨਾਂ ਦਿੱਤਾ ਜਾਂਦਾ ਹੈ । ਇਸ ਲਾਸਾਨੀ ਵਿਚਾਰਧਾਰਾ ਅਨੁਸਾਰ ਪ੍ਰਭੂ ਨੂੰ ਪਾਉਣ ਲਈ ਪ੍ਰੇਮ ਦੇ ਮਾਰਗ ‘ਤੇ ਚੱਲਣਾ ਅਤਿ-ਜ਼ਰੂਰੀ ਹੈ । ਬਾਸ਼ਰਤੇ ਕਿ ਉਹ ਪ੍ਰੇਮ ਬਿਲਕੁਲ ਬੇਗਰਜ਼ ਤੇ ਸੱਚਾ ਹੋਵੇ ਤੇ ਹਕੀਕੀ ਹੋਵੇ ।
ਪ੍ਰੀਤ-ਪ੍ਰੇਮਪਿਆਰਨਿਹੁੰਮੁਹੱਬਤ (ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼) ਪਿਆਰ ਸਨੇਹ ਮੋਹ ਮੁਹੱਬਤ (ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼) ਪ੍ਰੀਤਿਯੁਕ੍ਤ ਖ਼ੁਸ਼ ਪ੍ਰਸੰਨ (ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼)
 
ਗੁਰਬਾਣੀ ਵਿਚ ਪ੍ਰਮਾਤਮਾ ਨਾਲ ਸੱਚੀ ਪ੍ਰੀਤ ਦੀ ਅਹਿਮੀਅਤ ਬੜੇ ਵਿਸਤਾਰ ਨਾਲ ਦਰਸਾਈ ਗਈ ਹੈ। ਆਸਾ ਰਾਗ ਵਿਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਚਨ ਹਨ:-
ਜੋ ਸੁਖੁ ਦਰਸ਼ਨ ਪੇਖਤੇ ਪਿਆਰੇ ਮੁਖ ਤੇ ਕਹਿਣ ਨ ਜਾਇ।।  (ਪੰਨਾ-431)
ਸੱਚੀ ਪ੍ਰੀਤ ਕਦੇ ਟੁੱਟਦੀ ਨਹੀਂ ਸਗੋਂ ਜੁੱਗਾਂ ਜੁਗਾਂਤਰਾਂ ਤੱਕ ਨਿਰੰਤਰ ਚਲਦੀ ਹੈ । ਇਸ ਪ੍ਰੀਤ ਦੇ ਮਾਧਿਅਮ ਨਾਲ ਜਿਸ ਸੁੱਖ ਦੇ ਦਰਸ਼ਨ ਹੁੰਦੇ ਹਨਜਿਸ ਆਨੰਦ ਅਨੁਭੂਤੀ ਦਾ ਅਹਿਸਾਸ ਹੁੰਦਾ ਹੈਉਸ ਨੂੰ ਮੁੱਖ ਤੋਂ ਨਹੀਂ ਕਿਹਾ ਜਾ ਸਕਦਾ ਸਗੋਂ ਅੰਦਰੋਂ-ਅੰਦਰੀ ਹੀ ਇਸ ਪ੍ਰੀਤ ਮਿਲਣੀ ਦਾ ਵਿਸਮਾਈ ਆਨੰਦ ਸਦੀਵੀ ਤੌਰ ‘ਤੇ ਮਾਣਿਆ ਜਾ ਸਕਦਾ ਹੈ।
ਸੱਚੀ ਪ੍ਰੀਤ ਦੇ ਪੰਧ ਉੱਤੇ ਚਲਦੇ ਪ੍ਰੀਤ-ਮਤੇ ਪ੍ਰੇਮੀਆਂ ਅੰਦਰ ਪ੍ਰਭੂ ਦਰਸ਼ਨਾਂ ਦੀ ਤਾਂਘ ਬੜੀ ਤੀਬਰ ਹੁੰਦੀ ਹੈ । ਪ੍ਰਭੂ ਮਿਲਾਪ ਦੀ ਵੈਗਮਈ ਬਿਹਬਲਤਾ ਹੁੰਦੀ ਹੈ । ਅਭੇਦਤਾ ਦੀ ਤਿੱਖੀ ਪਿਆਸ ਹੁੰਦੀ ਹੈ ਜੋ ਚੱਤੋ-ਪਹਿਰ ਪ੍ਰੀਤਮ ਪਿਆਰੇ ਵੱਲ ਖਿੱਚਦੀ ਹੈ ਤੇ ਪ੍ਰੇਮੀ-ਜਨ ਆਪਣੇ ਪ੍ਰਭੂ-ਪਿਆਰੇ ਨੂੰ ਖੰਭ ਲਾ ਕੇ ਵੀ ਭਾਵ ਉੱਡ ਕੇ ਵੀ ਜਾ ਮਿਲਣਾ ਲੋਚਦੇ ਹਨ । ਹਰ ਸਮੇਂ ਚਿੱਤ ਵਿੱਚ ਵੱਸਦਾ ਹੈ।ਮਨ ਦੇ ਅੰਦਰ ਹੋਰ ਕਿਸੇ ਦੀ ਸੋਚ ਆਉਂਦੀ ਹੀ ਨਹੀਂ । ਬੱਸ ਮਨ ਦੇ ਅੰਦਰ ਮਿਲਣ ਦੀ ਭਾਵਨਾ ਬਣੀ ਰਹਿੰਦੀ ਹੈ।
ਜਿਸ ਸਮੇਂ ਸੱਚੀ ਪ੍ਰੀਤ ਲੱਗ ਜਾਂਦੀ ਹੈ ਉਸ ਸਮੇਂ ਬਾਕੀ ਸਾਰੀਆਂ ਕੂੜੀਆਂ ਪ੍ਰੀਤਾਂ ਆਪਣੇ ਆਪ ਟੁੱਟ ਜਾਂਦੀਆਂ ਹਨ । ਪ੍ਰੇਮੀ ਜਨ ਆਪਣੇ ਪ੍ਰੀਤਮ ਦੀ ਹੀ ਪਰਿਕਰਮਾ  ਕਰਦੇ ਹਨ । ‘ਉਹੀ‘ ਉਨ੍ਹਾਂ ਦਾ ਕੇਂਦਰ ਬਿੰਦੂ ਹੁੰਦਾ ਹੈ। ਗੱਲ ਕੀ ‘ਉਹੀ‘ ਉਨ੍ਹਾਂ ਦਾ ਸਭ ਕੁੱਝ ਹੁੰਦਾ ਹੈ। ਸੋਰਠਿ ਰਾਗ ਵਿਚ ਭਗਤ ਰਵਿਦਾਸ ਜੀ ਫੁਰਮਾਉਂਦੇ ਹਨ ਕਿ ਮੇਰੇ ਪ੍ਰਭੂ ਪ੍ਰਮਾਤਮਾ ਜੀ ਜੇਕਰ ਤੁਸੀ ਦੀਵਾ ਹੋ ਤਾਂ ਮੈਂ ਉਸ ਦੀਵੇ ਵਿੱਚ ਬਲਦੀ ਹੋਈ ਬੱਤੀ ਹਾਂ । ਜੇ ਤੁਸੀ ਤੀਰਥ ਹੋ ਤਾਂ ਮੈਂ ਉਸ ਤੀਰਥ ਦਾ ਯਾਤਰੀ ਹਾਂ । ਅਸੀਂ ਤੇਰੇ ਨਾਲ ਸੱਚੀ ਪ੍ਰੀਤ ਜੋੜੀ ਹੈ ਤੇ ਤੇਰੇ ਨਾਲ ਜੋੜ ਕੇ ਬਾਕੀ ਹੋਰਾਂ ਨਾਲ ਤੋੜ ਲਈ ਹੈ। ਭਾਵ ਤੇਰੇ ਨਾਲ ਕੀਤੀ ਜਾਣ ਵਾਲੀ ਪ੍ਰੀਤ ਦੇ ਤੁੱਲ ਕੋਈ ਹੋਰ ਪ੍ਰੀਤ ਨਹੀਂ।
 ਜਉ ਤੁਮ ਦੀਵਰਾ ਤਉ ਹਮ ਬਾਤੀ ।। ਜਉ ਤੁਮ ਤੀਰਥ ਤਉ ਹਮ ਜਾਤੀ।।
 
ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ।। ਤੁਮ ਸਿਉ ਜੋਰ ਅਵਰ ਸੰਗਿ ਤੋਰੀ।। (ਪੰਨਾ-658)
ਗੁਰਮਤਿ ਚਿੰਤਨ ਅਨੁਸਾਰ ਕਿਰਨ ਦਾ ਸੂਰਜ ਨਾਲ ਮਿਲਣਾਜਲ ਦਾ ਜਲ ਹੋਣਾਜੋਤਿ ਦਾ ਜੋਤ ਨਾਲ ਮਿਲਣਾ ਤੇ ਅੰਤ ਨੂੰ ਸੰਪੂਰਨ ਹੋਣਾ- ਇਹ ਸਭ ਕੁੱਝ ਸੱਚੀ ਪ੍ਰੀਤ ਕਰਨ ਵਾਲਿਆਂ ਦੇ ਹੀ ਹਿੱਸੇ ਆਇਆ ਹੈ । ਸੱਚੇ ਪ੍ਰੇਮੀ ਹੀ ਸੱਚ ਤੱਕ ਪਹੁੰਚ ਸਕਦੇ ਹਨਅਸੀਮ ਅਧਿਆਤਮਿਕ ਮੰਡਲਾਂ ਦੀ ਸੈਰ ਕਰ ਸਕਦੇ ਹਨ । ਦੁਨੀਆਂ ਦੇ ਕੂੜ-ਕੁਸੱਤ ਤੋਂ ਉੱਪਰ ਉੱਠ ਕੇ ਸੱਚੇ ਮਾਲਕ ਦੀ ਸਿਫ਼ਤ ਸਲਾਹ ਵਿਚ ਆਪਣੀ ਉਮਰ ਦੇ ਸੀਮਤ ਪਰ ਵੱਡਮੁੱਲੇ ਤਿਲ ਸੰਭਲ ਸੰਭਲ ਕੇ ਵਰਤ ਸਕਦੇ ਹਨ ਤੇ ਹੀਰੇ ਜਿਹੇ ਜਨਮ ਨੂੰ ਕੌਡੀ ਭਾਅ ਰੁੱਲਣ ਤੋਂ ਬਚਾਅ ਸਕਦੇ ਹਨ । ਗੁਰੂ ਰਾਮਦਾਸ ਜੀ ਦੇ ਮਾਖਿਓਂ ਮਿੱਠੇ ਬਚਨ ਹਨ:-
ਗੁਰਮਖਿ ਸਚੀ ਆਸਕੀ ਜਿਤੁ ਪ੍ਰੀਤਮੁ ਸਚਾ ਪਾਈਐ।।
ਅਨਦਿਨੁ ਰਹਹਿ ਅਨੰਦਿ ਨਾਨਕ ਸਹਿਜ ਸਮਾਈਐ।। (ਪੰਨਾ-1422)
ਨਿਰਸੰਦੇਹ ਸੱਚੇ ਪ੍ਰੀਤਮ ਦੀ ਪ੍ਰਾਪਤੀ ਸੱਚੀ ਆਸ਼ਕੀ ਤਹਿਤ ਹੀ ਸੰਭਵ ਹੈ। ਅਜਿਹਾ ਕੰਮ ਗੁਰਮੁਖਾਂ ਦਾ ਹੀ ਹੈ । ਗੁਰਮੁਖਿ ਲੋਕ ਹੀ ਇਸ ਸੱਚੀ ਪ੍ਰੀਤ ਦੇ ਮਾਰਗ ‘ਤੇ ਨਿਪੁੰਨਤਾ ਸਹਿਤ ਚੱਲ ਸਕਦੇ ਹਨ । ਪਿਆਰ ਵਿਚ ਵਿਛੋੜੇ ਦੀ ਬੜੀ ਮਹੱਤਤਾ ਹੈ । ਵਿਛੋੜੇ ਦੌਰਾਨ ਹੀ ਮਿਲਾਪ ਦੇ ਨਿੱਘ ਦਾ ਅਹਿਸਾਸ ਹੋਰ ਤੇਜ਼ ਹੁੰਦਾ ਹੈ । ਇਸ ਲਈ ਸੱਚੇ ਪ੍ਰੇਮੀਆਂ ਲਈ ਤਾਂ ਆਪਣੇ ਪ੍ਰੀਤਮ ਬਿਨਾਂ ਰਾਤਾਂ ਵੱਡੀਆਂ ਲੱਗਦੀਆਂ ਹਨ। ਜਿੰਦਪਾਣੀਓਂ ਬਾਹਰ ਮੱਛੀ ਵਾਂਗ ਤੱੜਫਦੀ ਹੈ। ਹੱਸਦੀ-ਵੱਸਦੀ ਕੁਲ-ਕਾਇਨਾਤ ਉਜਾੜੇ ਵਾਂਗ ਪਈ ਲਗਦੀ ਹੈ। ਵਾਸਤਵ ਵਿਚਵਿਛੋੜੇ ਦੀ ਤੱੜਫ ਸੱਚੇ ਪ੍ਰੇਮੀਆਂ ਲਈ ਅਸਹਿ ਹੈ । ਸੱਚੀ ਪ੍ਰੀਤ ਦੇ ਮਾਲਕਾਂ ਦਾ ਪੂਰਾਪਨ ਹਰੀ ਰਸ ‘ਚ ਰੰਗੇ ਰਹਿਣ ਵਿਚ ਹੀ ਹੈ।
 
ਪ੍ਰੇਮ ਅਦ੍ਰਿਸ਼ਟ ਮਨ ਦੀ ਇੱਕ ਹਾਲਤ ਹੈ । ਜਿਸਨੂੰ ਅਨੁਭਵ ਤਾਂ ਕੀਤਾ ਜਾ ਸਕਦਾ ਹੈ । ਪਰ ਵੇਖਿਆ ਵਿਖਾਇਆ ਜਾਂ ਛੂਹਿਆ ਨਹੀਂ ਜਾ ਸਕਦਾ । ਆਮ ਤੌਰ ਤੇ ਮੋਹ ਨੂੰ ਹੀ ਪਿਆਰ ਸਮਝਣ ਦੀ ਭੁੱਲ ਹੋ ਜਾਂਦੀ ਹੈ । ਇਸ ਲਈ ਪਹਿਲਾਂ ਇਸਨੂੰ ਜਾਨਣ ਦੀ ਥੋੜੀ ਲੋੜ ਹੈ । ਸੰਸਾਰ ਦੀ ਹਰ ਵਸਤੂ ਬਿਨਸਨਹਾਰ ਹੈ ਤੇ ਬਿਨਸਨਹਾਰ ਵਸਤੂ ਨਾਲ ਲਗਾਉ ਮੋਹ ਹੈ ਕਿਉਂਕਿ ਉਹ ਸਦੀਵੀ ਨਹੀ ਹੈ । ਉਹ ਕੱਚੇ ਧਾਗੇ ਦੀ ਤਰ੍ਹਾਂ ਹੈ। ਅੱਜ ਜਿਸ ਨਾਲ ਅਤਿ ਨੇਹੁ ਹੈਕੱਲ ਨੂੰ ਕਿਸੇ ਕਾਰਨ ਘੱਟ ਵੀ ਸਕਦਾ ਹੈ ਜਾਂ ਟੁੱਟ ਵੀ ਸਕਦਾ ਹੈ । ਮੋਹ ਵਿੱਚ ਲੈਣ ਦੇਣ ਛੁਪਿਆ ਹੋਇਆ ਹੈ । ਜਿਵੇਂ ਕੋਈ ਕਿਸੇ ਨਾਲ ਪਿਆਰ (ਜੋ ਅਸਲ ਵਿੱਚ ਮੋਹ ਹੈ) ਕਰਦਾ ਹੈ ਤੇ ਬਦਲੇ ਵਿੱਚ ਦੂਸਰੇ ਤੋਂ ਵੀ ਪਿਆਰ ਦੀ ਆਸ ਰੱਖਦਾ ਹੈ । ਜਿਸ ਕਿਰਿਆ ਨਾਲ ਕੋਈ ਕਾਰਨ ਜਾਂ ਸੁਰਤ ਜੁੜੀ ਹੋਵੇ ਉਹ ਤਾਂ ਇੱਕ ਵਾਪਾਰਿਕ ਕਿਰਿਆ ਹੀ ਸਮਝੀ ਜਾ ਸਕਦੀ ਹੈ । ਨਿਰਜਿੰਦ ਵਸਤੂਆਂ ਨਾਲ ਮਨੁੱਖ ਦਾ ਮੋਹ ਇੱਕ ਸੋਨੇ ਦੀ ਜ਼ੰਜੀਰ ਦੇ ਬੰਧਨ ਵਾਗੂੰ ਹੈ । ਜਿਸ ਤੋਂ ਛੁਟਕਾਰਾ ਕੋਈ ਵਿਰਲਾ ਹੀ ਪਾ ਸਕਦਾ ਹੈ । ਇਸ ਲਈ ਨਾਸਵੰਤ ਜਗਤ ਦਾ ਪਿਆਰ ਜੋ ਅਸਲੀਅਤ ਵਿੱਚ ਮੋਹ ਹੈ। ਇੱਕ ਖੁਦਗਰਜ਼ ਸੁਆਰਥੀ ਤੇ ਝੂਠਾ ਹੈ । ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੀ ਇਲਾਹੀ ਫੁਰਮਾਨ ਹੈ:-
ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦੁ ਨਿਰਬਾਣੁ ਜੀਉ।।
ਹਰਿ ਪ੍ਰੀਤ ਲਗਾਈ ਹਰਿ ਨਾਮੁ ਸਖਾਈ ਭ੍ਰਮ ਚੂਕਾ ਆਵਣੁ ਜਾਣੁ ਜੀਉ।।(ਪੰਨਾ-444)
ਇਸ ਸੰਸਾਰ ਵਿੱਚ ਸਾਕ-ਸਨਬੰਧੀਆਂ ਦਾ ਪਿਆਰ ਮੈਂ ਝੂਠਾ ਹੀ ਵੇਖਿਆ ਹੈ ।ਉਹ ਚਾਹੇ ਇਸਤ੍ਰੀ ਹੈ ਚਾਹੇ ਮਿੱਤਰ ਹਨ-ਸਾਰੇ ਆਪੋ ਆਪਣੇ ਸੁੱਖਾਂ ਦੀ ਖ਼ਾਤਰ ਹੀ ਮਨੁੱਖ ਦੇ ਨਾਲ ਤੁਰੇ ਫਿਰਦੇ ਹਨ ।
ਸੰਸਾਰ ਵਿੱਚ ਸਭਨਾਂ ਦਾ ਚਿੱਤ ਮੋਹ ਨਾਲ ਬੱਝਾ ਹੁੰਦਾ ਹੈ । ਉਸ ਮੋਹ ਦੇ ਕਾਰਨ ਹਰ ਕੋਈ ਇਹੀ ਆਖਦਾ ਹੈ ‘ਇਹ ਮੇਰਾ ਹੈਇਹ ਮੇਰਾ ਹੈ’ । ਪਰ ਅਖ਼ੀਰਲੇ ਵੇਲੇ ਕੋਈ ਵੀ ਸਾਥੀ ਨਹੀਂ ਬਣਦਾ । ਜਗਤ ਦੀ ਇਹ ਅਨੋਖੀ ਮਰਯਾਦਾ ਚਲੀ ਆ ਰਹੀ ਹੈ।ਸਤਿਗੁਰੂ ਜੀ ਆਖਦੇ ਨੇ ਕਿ ਮੂਰਖ ਮਨਾ ਤੈਨੂੰ ਮੈਂ ਸਦਾ ਸਿੱਖਿਆ ਦੇ ਦੇ ਕੇ ਥੱਕ ਗਿਆ ਹਾਂਤੂੰ ਅਜੇ ਵੀ ਅਕਲ ਨਹੀਂ ਕਰਦਾ । ਜਦੋਂ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈਉਸ ਸਮੇਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਗੁਰਬਾਣੀ ਕਥਨ ਹੈ:
ਜਗਤ ਮਹਿ ਝੂਠੀ ਦੇਖੀ ਪ੍ਰੀਤਿ ॥ 
ਅਪਨੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ॥1॥ ਰਹਾਉ ॥ 
ਮੇਰਉ ਮੇਰਉ ਸਭੈ ਕਹਤ ਹੈ ਹਿਤ ਸਿਉ ਬਾਧਿਓ ਚੀਤ ॥ 
ਅੰਤਿ ਕਾਲਿ ਸੰਗੀ ਨਹ ਕੋਊ ਇਹ ਅਚਰਜ ਹੈ ਰੀਤਿ ॥1॥ 
ਮਨ ਮੂਰਖ ਅਜਹੂ ਨਹ ਸਮਝਤ ਸਿਖ ਦੈ ਹਾਰਿਓ ਨੀਤ ॥ 
ਨਾਨਕ ਭਉਜਲੁ ਪਾਰਿ ਪਰੈ ਜਉ ਗਾਵੈ ਪ੍ਰਭ ਕੇ ਗੀਤ ॥2{ਪੰਨਾ 536}
ਬਾਬਾ ਸ਼ੇਖ ਫਰੀਦ ਜੀ ਦਾ ਬਚਨ ਆਉਦਾ ਹੈ ਕਿ ਜੇ ਰੱਬ ਦੀ ਬੰਦਗੀ ਕਰਦਿਆਂ ਇਵਜ਼ਾਨੇ ਵਜੋਂ ਕੋਈ ਦੁਨੀਆ ਦਾ ਲਾਲਚ ਹੈ ਤਾਂ ਰੱਬ ਨਾਲ ਅਸਲ ਪਿਆਰ ਨਹੀਂ ਹੈ । ਜਦੋਂ ਤੱਕ ਲਾਲਚ ਹੈਉਸ ਸਮੇਂ ਤੱਕ ਪਿਆਰ ਝੂਠਾ ਹੈ । ਟੁੱਟੇ ਹੋਏ ਛੱਪਰ ਉਤੇ ਮੀਂਹ ਪੈਂਦਿਆਂ ਕਿੰਨਾ ਕੁ ਸਮਾਂ ਛੱਤ ਚੋਣ ਤੋਂ ਬਿਨ੍ਹਾਂ ਨਿਕਲ ਸਕੇਗਾ ਜਦੋਂ ਦੁਨੀਆ ਵਾਲੀ ਗ਼ਰਜ਼ ਪੂਰੀ ਨਾ ਹੋਈਪਿਆਰ ਟੁੱਟ ਜਾਏਗਾ।
ਫਰੀਦਾ ਜਾ ਲਬੁ ਤਾ ਨੇਹੁ ਕਿਆਲਬੁ ਤ ਕੂੜਾ ਨੇਹੁ ॥ 
ਕਿਚਰੁ ਝਤਿ ਲਘਾਈਐਛਪਰਿ ਤੁਟੈ ਮੇਹੁ ॥18॥ {ਪੰਨਾ 1378}
ਗੁਰੂ ਨਾਲ ਪ੍ਰੀਤ ਪਾਉਣ ਲਈ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੀ ਸਿਖਿਆ ਤੇ ਚਲ ਕੇ ਨਾਮ ਗੁਰਬਾਣੀ ਆਪਣੇ ਹਿਰਦੇ ਵਿੱਚ ਵਸਾਈ ਰੱਖ ਕਿਉਂਕਿ ਇਹੀ ਅਖੀਰ ਸਮੇਂ ਸਾਥੀ ਬਣਦਾ ਹੈ । ਮਾਇਆ ਦਾ ਇਹ ਮੋਹ ਤੇਰੇ ਨਾਲ ਨਹੀ ਜਾ ਸਕਦਾ ਤੇ ਤੂੰ ਇਸ ਨਾਲ ਝੂਠਾ ਪਿਆਰ ਹੀ ਪਾਇਆ ਹੋਇਆ ਹੈ । ਪ੍ਰਮਾਤਮਾ ਤੋਂ ਬਿਨ੍ਹਾਂ ਕਿਸੇ ਬਿਨਸਨਹਾਰ ਵਸਤੂ ਜਾਂ ਜੀਵ ਨਾਲ ਪਿਆਰ ਇੱਕ ਝੂਠਾ ਹੀ ਪਿਆਰ (ਮੋਹ) ਹੈ।
ਗੁਰਮੁਖਿ ਨਾਮੁ ਸਮਾਲਿ ਪਰਾਣੀ ਅੰਤੇ ਹੋਇ ਸਖਾਈ ॥
ਇਹੁ ਮੋਹੁ ਮਾਇਆ ਤੇਰੈ ਸੰਗਿ ਨ ਚਾਲੈ ਝੂਠੀ ਪ੍ਰੀਤਿ ਲਗਾਈ॥ (77)
ਇਹ ਨਾਸਵੰਤ ਮੋਹ ਨੂੰ ਨਾ ਵੇਖਇਹ ਦ੍ਰਿਸ਼ਟਮਾਨ ਸਭ ਨਾਸ਼ ਹੋ ਜਾਏਗਾ । ਜੀਵ ਇਥੇ ਰਸਤੇ ਦਾ ਮੁਸਾਫਿਰ ਬਣ ਕੇ ਆਇਆ ਹੈ ਤੇ ਇਹ ਸਾਰਾ ਸਾਥ ਨਿਤ ਚਲਣ ਵਾਲਾ ਸਮਝ । ਬਿਨਸਨਹਾਰ ਵਸਤੂ ਨਾਲ ਸਦੀਵੀ ਪਿਆਰ ਨਹੀ ਹੋ ਸਕਦਾ ਕਿਉਂਕਿ ਉਹ ਚਲਾਇਮਾਨ ਹੈ । ਅੱਜ ਹੈਕ੍ਹੱਲ ਨਹੀਂ ਹੋਵੇਗਾਇਸ ਲਈ ਜਿਸਨੂੰ ਮਨੁੱਖ ਪਿਆਰ ਸਮਝ ਬੈਠਾ ਹੈ ਉਹ ਅਸਲ ਵਿੱਚ ਵਕਤੀ ਮੋਹ ਹੀ ਹੈ ਜਿਸਨੇ ਸਾਥ ਨਹੀ ਨਿਭਣਾ ਤੇ ਜਿਸ ਨੇ ਇਹ ਗੱਲ ਸਮਝ ਲਈਉਸ ਤੋਂ ਗੁਰੂ ਵੀ ਬਲਿਹਾਰੇ ਜਾਂਦਾ ਹੈ।
ਜੋ ਦੀਸੈ ਸੋ ਚਲਸੀ ਕੂੜਾ ਮੋਹੁ ਨ ਵੇਖੁ॥
 ਵਾਟ ਵਟਾਊ ਅਇਆ ਨਿਤ ਚਲਦਾ ਸਾਥੁ ਦੇਖੁ॥ (61)
ਸਤਿਗੁਰੂ ਜੀ ਜੀਵ-ਆਤਮਾ ਨੂੰ ਸਮਝਾਇਆ ਕਿ ਨਾਸਵੰਤ ਪਸਾਰੇ ਨਾਲ ਮੋਹ ਨਹੀਂ ਕਰਨਾ ਚਾਹੀਦਾ । ਜਿਨ੍ਹਾਂ ਨੇ ਆਤਮਿਕ ਜੀਵਨ ਦੇ ਭੇਤ ਨੂੰ ਇਸ ਤਰ੍ਹਾਂ ਸਮਝਿਆ ਹੈ । ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਇਥੋਂ ਸਪੱਸ਼ਟ ਹੋ ਜਾਂਦਾ ਹੈ ਕਿ ਜਗਤ ਵਿੱਚ ਕਿਸੇ ਵੀ ਨਾਸਵੰਤ ਵਸਤੂ ਜਾਂ ਜੀਵ ਨਾਲ ਪਿਆਰ ਅਸਲ ਵਿੱਚ ਮੋਹ ਦਾ ਹੀ ਰੂਪ ਹੈ । ਅਗਰ ਬਿਨਸਨਹਾਰ ਨਾਲ ਪ੍ਰੀਤ ਮੋਹ ਹੈ ਤਾਂ ਪਿਆਰ ਫਿਰ ਅਬਿਨਾਸ਼ੀ ਜੋ ਕੇਵਲ ਪ੍ਰਮਾਤਮਾ ਹੀ ਹੈ । ਉਹ ਅਬਿਨਾਸ਼ੀ ਅਲੱਖ ਅਭੇਵਾ ਨਾਲ ਹੀ ਹੋ ਸਕਦਾ ਹੈ।
ਤਿਸ ਸਉ ਨੇਹੁ ਨ ਕੀਚਈ ਜਿ ਦਿਸੈ ਚਲਣਹਾਰੁ॥ 
ਨਾਨਕ ਜਿਨੀ ਇਵ ਕਰਿ ਬੁਝਿਆ ਤਿਨਾ ਵਿਟਹੁ ਕੁਰਬਾਣੁ॥ 1410
ਪ੍ਰਮਾਤਮਾ ਦੇ ਨਾਲ ਪ੍ਰੀਤ ਜਦੋਂ ਪੈ ਜਾਂਦੀ ਹੈ ਤੂੰ ਮੇਰੇ ਨਾਲੋਂ ਪਿਆਰ ਨਾ ਤੋੜੇਂਤਾਂ ਮੈਂ ਵੀ ਨਹੀਂ ਤੋੜਾਂਗਾ ਕਿਉਂਕਿ ਤੇਰੇ ਨਾਲੋਂ ਤੋੜ ਕੇ ਮੈਂ ਹੋਰ ਕਿਸ ਨਾਲ ਜੋੜ ਸਕਦਾ ਹਾਂ ਹੋਰ ਕੋਈ ਹੇ ਮਾਧੋ ! ਤੇਰੇ ਵਰਗਾ ਹੈ ਹੀ ਨਹੀਂ।ਪ੍ਰਮਾਤਮਾ ਦੇ ਨਾਲ ਪ੍ਰੀਤ ਦੇ ਰੂਪ ਪ੍ਰਗਟ ਕਰਦਿਆਂ ਕੁੱਝ ਉਦਾਰਹਣਾਂ ਦਿੱਤੀਆਂ ਕਿ ਜੇ ਤੂੰ ਸੋਹਣਾ ਜਿਹਾ ਪਹਾੜ ਬਣੇਂ ਤਾਂ ਮੈਂ ਤੇਰਾ ਮੋਰ ਬਣਾਂਗਾ । ਤੈਨੂੰ ਵੇਖ ਵੇਖ ਕੇ ਪੈਲਾਂ ਪਾਵਾਂਗਾ। ਜੇ ਤੂੰ ਚੰਦ ਬਣੇਂ ਤਾਂ ਮੈਂ ਤੇਰੀ ਚਕੋਰ ਬਣਾਂਗਾ ਤੇ ਤੈਨੂੰ ਵੇਖ ਕੇ ਖ਼ੁਸ਼ ਹੋ ਹੋ ਕੇ ਬੋਲਾਂਗੀ ।ਜੇ ਤੂੰ ਸੋਹਣਾ ਦੀਵਾ ਬਣੇਂਮੈਂ ਤੇਰੀ ਵੱਟੀ ਬਣ ਜਾਵਾਂ । ਜੇ ਤੂੰ ਤੀਰਥ ਬਣ ਜਾਏਂ ਤਾਂ ਮੈਂ ਤੇਰਾ ਦੀਦਾਰ ਕਰਨ ਲਈ ਯਾਤਰੂ ਬਣ ਜਾਵਾਂਗਾ।ਮੈਂ ਤੇਰੇ ਨਾਲ ਪੱਕਾ ਪਿਆਰ ਪਾ ਲਿਆ ਹੈ । ਤੇਰੇ ਨਾਲ ਪਿਆਰ ਗੰਢ ਕੇ ਮੈਂ ਹੋਰ ਸਭਨਾਂ ਨਾਲੋਂ ਤੋੜ ਲਿਆ ਹੈ।ਮੈਂ ਜਿੱਥੇ ਜਿੱਥੇ ਜਾਂਦਾ ਹਾਂ । ਮੈਨੂੰ ਹਰ ਥਾਂ ਤੂੰ ਹੀ ਦਿੱਸਦਾ ਹੈ । ਮੈਂ ਹਰ ਥਾਂ ਤੇਰੀ ਹੀ ਸੇਵਾ ਕਰਦਾ ਹਾਂ । ਪ੍ਰਮਾਤਮਾ ਤੇਰੇ ਵਰਗਾ ਕੋਈ ਹੋਰ ਮਾਲਕ ਮੈਨੂੰ ਨਹੀਂ ਦਿੱਸਿਆ।ਤੇਰੀ ਬੰਦਗੀ ਕੀਤਿਆਂ ਜਮਾਂ ਦੇ ਬੰਧਨ ਕੱਟੇ ਜਾਂਦੇ ਹਨਤਾਹੀਏਂ ਰਵਿਦਾਸ ਤੇਰੀ ਭਗਤੀ ਦਾ ਚਾਉ ਹਾਸਲ ਕਰਨ ਲਈ ਤੇਰੇ ਗੁਣ ਗਾਉਂਦਾ ਹੈ।ਪ੍ਰਭੂ ਦੀ ਮਿਹਰ ਨਾਲ ਹੀ ਉਸ ਦੇ ਚਰਨਾਂ ਵਿਚ ਪ੍ਰੀਤਿ ਟਿਕੀ ਰਹਿ ਸਕਦੀ ਹੈ । ਉਹੀ ਪ੍ਰੀਤਿ ਉੱਚੇ ਦਰਜੇ ਦੀ ਹੈ ।
 ਜਉ ਤੁਮ ਗਿਰਿਵਰ ਤਉ ਹਮ ਮੋਰਾ ॥ ਜਉ ਤੁਮ ਚੰਦ ਤਉ ਹਮ ਭਏ ਹੈ ਚਕੋਰਾ ॥1॥ 
ਮਾਧਵੇ ਤੁਮ ਨ ਤੋਰਹੁ ਤਉ ਹਮ ਨਹੀ ਤੋਰਹਿ ॥ ਤੁਮ ਸਿਉ ਤੋਰਿ ਕਵਨ ਸਿਉ ਜੋਰਹਿ ॥1॥ ਰਹਾਉ ॥
 ਜਉ ਤੁਮ ਦੀਵਰਾ ਤਉ ਹਮ ਬਾਤੀ ॥ ਜਉ ਤੁਮ ਤੀਰਥ ਤਉ ਹਮ ਜਾਤੀ ॥2॥ 
ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ ॥ ਤੁਮ ਸਿਉ ਜੋਰਿ ਅਵਰ ਸੰਗਿ ਤੋਰੀ ॥3॥ 
ਜਹ ਜਹ ਜਾਉ ਤਹਾ ਤੇਰੀ ਸੇਵਾ ॥ ਤੁਮ ਸੋ ਠਾਕੁਰੁ ਅਉਰੁ ਨ ਦੇਵਾ ॥4॥ 
ਤੁਮਰੇ ਭਜਨ ਕਟਹਿ ਜਮ ਫਾਂਸਾ ॥ ਭਗਤਿ ਹੇਤ ਗਾਵੈ ਰਵਿਦਾਸਾ ॥55॥ {ਪੰਨਾ 658-659}
 ਪਰਮਾਤਮਾ ਨਾਲ ਜੋੜੀ ਹੋਈ ਪ੍ਰੀਤਿ ਸਦਾ ਮਨੁੱਖ ਦੇ ਨਾਲ ਸਾਥ ਦੇਂਦੀ ਹੈ । ਉਹ ਦਇਆ ਦਾ ਘਰ ਸਰਬ-ਵਿਆਪਕ ਤੇ ਸਭ ਗੁਣਾਂ ਦਾ ਮਾਲਕ ਪਰਮਾਤਮਾ ਆਪਣੇ ਸੇਵਕ-ਭਗਤ ਦੀ ਸਦਾ ਪਾਲਣਾ ਕਰਦਾ ਹੈ ।
ਹਰਿ ਕੀ ਪ੍ਰੀਤਿ ਸਦਾ ਸੰਗਿ ਚਾਲੈ ॥ ਦਇਆਲ ਪੁਰਖ ਪੂਰਨ ਪ੍ਰਤਿਪਾਲੈ ॥1॥ {ਪੰਨਾ 240}
ਸਤਿਗੁਰੂ ਜੀ ਨੇ ਮਨ ਨੂੰ ਸਮਝਾਉਦਿਆਂ ਕਿਹਾ ਕਿ ਹੇ ਮੇਰੇ ਮਨ ਕੇਵਲ ਪਰਮਾਤਮਾ ਨਾਲ ਚਿਤ ਜੋੜ ਪਿਆਰ ਪਾ ਲੈ ਕਿਉਂਕਿ ਇੱਕ ਪ੍ਰਮਾਤਮਾ ਦੇ ਨਾਲ ਪਿਆਰ ਤੋਂ ਬਿਨ੍ਹਾਂ ਸਭ ਕੁੱਝ ਮਾਇਆ ਦਾ ਮੋਹ ਤੇ ਜੰਜਾਲ (ਬੰਧਨ) ਹੀ ਹੈ। ਗੁਰਬਾਣੀ ਇਸ ਨੂੰ ਸਪਸ਼ਟ ਕਰਦੀ ਹੈ:
ਮੇਰੇ ਮਨ ਏਕਸ ਸਿਉ ਚਿਤੁ ਲਾਇ॥ ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ॥ (44)
ਅਬਿਨਾਸੀ ਪ੍ਰਭੁ ਮਨ ਮਹਿ ਰਾਖੁ॥ ਮਾਨੁਖ ਕੀ ਤੂ ਪ੍ਰੀਤਿ ਤਿਆਗੁ॥ (283)
ਆਪਣੇ ਮਨ ਵਿੱਚ ਪ੍ਰਮਾਤਮਾ ਨੂੰ ਸੰਭਾਲ ਕੇ ਰੱਖ ਪ੍ਰਮਾਤਮਾ ਨਾਲ ਪਿਆਰ ਪਾ ਅਤੇ ਮਨੁੱਖ ਦਾ ਪਿਆਰ (ਮੋਹ) ਛੱਡ ਦੇ। ਸਪੱਸ਼ਟ ਹੈ ਕਿ ਸੱਚਾ ਤੇ ਸਦੀਵੀ ਪਿਆਰ ਕੇਵਲ ਪਰਮਾਤਮਾ ਨਾਲ ਹੀ ਹੋ ਸਕਦਾ ਹੈ ਬਾਕੀ ਸਭ ਮੋਹ ਹੀ ਹੈ । ਹੁਣ ਸਵਾਲ ਇਹ ਉਠਦਾ ਹੈ ਕਿ ਦ੍ਰਿਸ਼ਟਮਾਨ ਜੋ ਦਿਸਦਾ ਹੈਨਾਲ ਤਾਂ ਪਿਆਰ ਪੈ ਸਕਦਾ ਹੈ । ਪਰ ਜੋ ਅਦ੍ਰਿਸ਼ਟ ਹੈ ਉਸ ਨਾਲ ਪਿਆਰ ਕਿਵੇਂ ਪਵੇ ਹੋਰੁ ਬਿਰਹਾ ਸਭ ਧਾਤੁ ਹੈ ।
ਜਬ ਲਗੁ ਸਾਹਿਬ ਪ੍ਰੀਤਿ ਨ ਹੋਇ॥ 
ਇਹੁ ਮਨੁ ਮਾਇਆ ਮੋਹਿਆ ਵੇਖਣੁ ਸੁਨਣੁ ਨ ਹੋਇ॥
ਸਹ ਦੇਖੇ ਬਿਨ ਪ੍ਰੀਤਿ ਨ ਊਪਜੈ ਅੰਧਾ ਕਿਆ ਕਰੇਹਿ॥ 
ਨਾਨਕ ਜਿਨਿ ਅਖੀ ਲੀਤੀਆ ਸੋਈ ਸਚਾ ਦੇਇ॥ (83)
ਜਦ ਤਕ ਪ੍ਰਮਾਤਮਾ ਨਾਲ ਪ੍ਰੀਤ ਨਹੀ ਪੈਂਦੀ ਤਦ ਤਕ ਹੋਰ ਪਿਆਰ ਸਭ ਮਾਇਆ ਦਾ ਮੋਹ ਹੀ ਹੈ ਜਿਸ ਵਿੱਚ ਗ੍ਰਸਿਆ ਇਹ ਮਨ (ਪ੍ਰਭੂ ਨੂੰ) ਨਾ ਵੇਖ ਸਕਦਾ ਹੈ ਤੇ ਨਾ ਹੀ ਸੁਣ ਸਕਦਾ ਹੈ। ਅੰਨ੍ਹਾ ਮਨ ਕਰੇ ਵੀ ਕੀਪ੍ਰਭੂ ਪਤੀ ਨੂੰ ਵੇਖਣ ਤੋਂ ਬਿਨਾ ਪ੍ਰੀਤਿ ਪੈਦਾ ਹੀ ਨਹੀ ਹੋ ਸਕਦੀ। ਹੇ ਨਾਨਕਜਿਸ ਪ੍ਰਭੂ ਨੇ (ਮੋਹ ਮਾਇਆ ਵਿੱਚ ਫਸਾ ਕੇ) ਅੰਨ੍ਹਾ ਕੀਤਾ ਹੈਉਹੀ ਮੁੜ ਅੱਖਾਂ ਦਿੰਦਾ ਹੈ। ਪ੍ਰਭੂ ਨੂੰ ਵੇਖਣ ਵਾਲੀ ਅੱਖ ਧਿਆਨ ਹੀ ਹੈ (ਜਿਸ ਨੂੰ ਤੀਜਾ ਨੇਤ੍ਰ ਵੀ ਕਿਹਾ ਜਾਂਦਾ ਹੈ) ਕਿਉਂਕਿ ਧਿਆਨ ਤੋਂ ਬਿਨਾ ਸਾਰੀਆਂ ਸਰੀਰਕ ਇੰਦ੍ਰੀਆਂ ਨਾਕਾਮ ਹੋ ਜਾਂਦੀਆਂ ਹਨ। ਇਸ ਲਈ ਜੇ ਧਿਆਨ ਸਦਾ ਮੋਹ ਮਾਇਆ ਵਿੱਚ ਹੀ ਰੁੱਝਾ ਰਹਿੰਦਾ ਹੈ ਤਾਂ ਨਾ ਹੀ ਇਹ ਪ੍ਰਮਾਤਮਾ ਨੂੰ ਵੇਖ ਸਕਦਾ ਹੈ ਤੇ ਨਾ ਹੀ ਸੁਣ ਸਕਦਾ ਹੈ ਅਤੇ ਨਾ ਹੀ ਉਸ ਨਾਲ ਪਿਆਰ ਪੈ ਸਕਦਾ ਹੈ। ਜਦੋਂ ਪਰਮਾਤਮਾ ਗੁਰੂ ਦੇ ਗਿਆਨ ਰਾਹੀਂ ਧਿਆਨ ਨੂੰ ਮੋਹ ਮਾਇਆ ਵਲੋਂ ਹਟਾ ਦੇਵੇਗਾ ਤਾਂ ਉਹ ਧਿਆਨ ਦੀ ਅੱਖਕੰਨ ਤੇ ਪਿਆਰ ਦੀ ਪ੍ਰਾਪਤੀ ਹੋ ਜਾਵੇਗੀ ।  ਜਿਸ ਨਾਲ ਉਸ ਪ੍ਰਭੂ ਨੂੰ ਵੇਖਿਆਸੁਣਿਆ ਤੇ ਪਿਆਰ ਪਾਇਆ ਜਾ ਸਕਦਾ ਹੈ।
ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ॥ 
ਨਾਨਕ ਸਾਚੁ ਨ ਵੀਸਰੈ ਮੇਲੇ ਸਬਦੁ ਅਪਾਰੁ॥ (60)
ਜਿਸ ਮਨੁੱਖ ਨੇ ਗੁਰੂ ਦੀ ਮਤ ਤੇ ਤੁਰ ਕੇ ਆਪਣੇ ਮਨ ਨੂੰ ਸਮਝ ਲਿਆ ਹੈ ਉਸਦੇ ਅੰਦਰ ਪਰਮਾਤਮਾ ਲਈ ਪਿਆਰ ਪੈਦਾ ਹੋ ਜਾਂਦਾ ਹੈ । ਹੇ ਨਾਨਕਜਿਸਨੂੰ ਗੁਰੂ ਦਾ ਸ਼ਬਦ ਪ੍ਰਭੂ ਨਾਲ ਮਿਲਾ ਦਿੰਦਾ ਹੈ । ਪਿਆਰ ਪਾ ਦਿੰਦਾ ਹੈ ਉਸਨੂੰ ਫਿਰ ਪ੍ਰਭੂ ਕਦੇ ਨਹੀ ਭੁਲਦਾ । ਗੁਰੂ ਦਾ ਇਹ ਫੈਸਲਾ ਹੈ ਕਿ ਜਦੋਂ ਤੱਕ ਮਨੁੱਖ ਦਾ ਪਿਆਰ (ਮੋਹ) ਮੋਹ ਮਾਇਆ ਦੇ ਰਸਾਂ ਨਾਲ ਹੈ । ਉਸ ਸਮੇਂ ਤੱਕ ਪ੍ਰਭੂ ਨਾਲ ਪਿਆਰ ਨਹੀ ਪੈ ਸਕਦਾ ।
ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ॥ 
ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ॥ 
ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ॥ (15)
ਦੁਨਿਆਵੀ ਪਿਆਰ ਮੋਹ ਤਾਂ ਇੰਦ੍ਰੀ ਰਸ ਤੇ ਨਿਰਭਰ ਹੈ ਪਰ ਪ੍ਰਭੂ ਨਾਲ ਆਤਮਿਕ ਪਿਆਰ ਆਤਮਿਕ ਗੁਣਾਂ ਤੇ ਨਿਰਭਰ ਹੈ।
ਜਿਨ ਗੁਣ ਤਿਨ ਸਦ ਮਨਿ ਵਸੈ ਅਉਗੁਣਵੰਤਿਆ ਦੂਰਿ॥
 ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੈ ਮਰਦੇ ਝੂਰਿ॥ (27)
ਜਿਨ੍ਹਾ ਮਨੁੱਖਾਂ ਨੇ ਗੁਣਾਂ ਨੂੰ ਧਾਰਨ ਕੀਤਾ ਹੈਪ੍ਰਮਾਤਮਾ ਉਹਨਾਂ ਦੇ ਮਨ ਵਿੱਚ ਸਦਾ ਵਸਦਾ ਹੈ । ਉਹਨਾਂ ਦਾ ਪ੍ਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ । ਪਰ ਜਿਨ੍ਹਾਂ ਨੇ ਅਉਗਣ ਵਿਹਾਝੇ ਹਨਉਹਨਾ ਨੂੰ ਕਿਤੇ ਦੂਰ ਵੱਸਦਾ ਜਾਪਦਾ ਹੈ ਤੇ ਉਹ ਆਪਣੇ ਮਨ ਵਿੱਚ ਝੁਰਦੇ ਰਹਿੰਦੇ ਹਨ । ਇਸੇ ਲਈ ਗੁਰੂ ਦੀ ਤਾਕੀਦ ਹੈ:
ਏ ਮਨ ਗੁਰ ਕੀ ਸਿਖ ਸੁਣਿ ਪਾਇਹਿ ਗੁਣੀ ਨਿਧਾਨੁ॥
ਸੁਖਦਾਤਾ ਤੇਰੇ ਮਨਿ ਵਸੈ ਹਉਮੈ ਜਾਇ ਅਭਿਮਾਨੁ॥ (851)
ਗੁਰੂ ਦੀ ਸਿਖਿਆ ਨੂੰ ਆਪਣੇ ਮਨ ਵਿੱਚ ਵਸਾ ਕੇ ਤੂੰ ਗੁਣਾਂ ਦੇ ਖਜ਼ਾਨੇ ਪ੍ਰਭੂ ਨੂੰ ਲੱਭ ਲਵੇਂਗਾ । ਉਸ ਨਾਲ ਪਿਆਰ ਪਾ ਲਵੇਂਗਾ। ਸੁੱਖਾਂ ਦਾ ਦਾਤਾ ਤੇਰੇ ਅੰਦਰ ਵਸਦਾ ਦਿੱਸ ਪਵੇਗਾ । ਅਨੁਭਵ ਹੋ ਜਾਵੇਗਾ ਤੇ ਹਉਮੈ ਅਹੰਕਾਰ ਦੂਰ ਹੋ ਜਾਵੇਗਾ । ਇਹ ਗਲ ਤਾਂ ਦੁਨਿਆਵੀ ਤੌਰ ਤੇ ਵੀ ਵੇਖੀ ਜਾ ਸਕਦੀ ਹੈ ਕਿ ਜਦੋਂ ਕਿਸੇ ਵਿਅਕਤੀ ਨਾਲ ਗੁਣਾਂ ਦੀ ਸਾਂਝ ਹੋ ਜਾਵੇ ਤਾਂ ਉਸ ਨਾਲ ਵਕਤੀ ਲਗਾਉ ਮੋਹ ਹੋ ਜਾਂਦਾ ਹੈਦੋਸਤੀ ਪੈ ਜਾਂਦੀ ਹੈਉਸ ਦੀ ਹਰ੍ਹਾਂ ਅਬਿਨਾਸ਼ੀ ਦੇ ਗੁਣਾਂ ਦੀ ਸਾਂਝ ਉਸ ਨਾਲ ਸਦੀਵੀ ਪਿਆਰ ਪਾ ਦਿੰਦੀ ਹੈ ਤੇ ਫਿਰ ਉਸਦਾ ਕਿਹਾਕੀਤਾ ਤੇ ਦਿੱਤਾ ਸਭ ਬਿਨ੍ਹਾਂ ਕਿਸੇ ਇਤਰਾਜ਼ ਜਾਂ ਗਿਲੇ ਤੋਂ ਪ੍ਰਵਾਨ ਹੋ ਜਾਂਦਾ ਹੈਮਿੱਠਾ ਲਗਦਾ ਹੈਮੋੜਿਆ ਨਹੀਂ ਜਾ ਸਕਦਾਸਭ ਕਬੂਲ ਹੋ ਜਾਂਦਾ ਹੈ । ਉਸਦੇ ਗੁਣਾਂ ਨੂੰ ਧਾਰਨ ਕਰਦਾ ਕਰਦਾ ਮਨੁੱਖ ਉਸੇ ਜੇਹਾ ਹੀ ਹੋ ਜਾਂਦਾ ਹੈ । ਪ੍ਰਮਾਤਮਾ ਦੇ ਗੁਣਾਂ ਦੀ ਸਾਂਝ
ਖਾਲਿਕੁ ਖਲਕ ਖਲਕ ਮਹਿ ਖਾਲਿਕ ਪੂਰਿ ਰਹਿਉ ਸ੍ਰਬ ਠਾਈ” (1350)
ਸੂਚਿਤ ਕਰੇਗੀ ਕਿ ਉਹ ਸਰਬ ਵਿਆਪੀ ਹੈ ਤੇ
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ”
ਕਿਸੇ ਨਾਲ ਕੋਈ ਵਿਤਕਰਾ ਨਹੀ ਕਰਨ ਦੇਵੇਗਾ।
ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਿਛੁ ਹੋਈ”
ਦੇ ਗੁਣ ਦੀ ਸਾਂਝ ਉਸਦੇ ਕੀਤੇ ਜਾਂ ਦਿੱਤੇ ਨਾਲ ਕੋਈ ਸ਼ਿਕਵਾ ਜਾਂ ਗਿਲਾ ਨਹੀ ਉੱਠਣ ਦੇਵੇਗੀ ਤੇ ਫਿਰ
ਹੁਕਮ ਰਜਾਈ ਚਲਣ” ਵਿੱਚ ਕੋਈ ਮੁਸ਼ਕਿਲ ਨਹੀ ਆਵੇਗੀ।
ਸੋ ਸਤਿਗੁਰ ਸਭਨਾ ਕਾ ਮਿਤੁ ਹੈ ਸਭ ਤਿਸਹਿ ਪਿਆਰੀ” (589)
ਦੇ ਗੁਣ ਦੀ ਸਾਂਝ ਸਭ ਨਾਲ ਮਿੱਤ੍ਰਤਾ ਤੇ ਪਿਆਰ ਕਰਨ ਲਈ ਪ੍ਰੇਰਨਾ ਕਰੇਗੀ।
ਸਤਿਗੁਰੁ ਪੁਰਖੁ ਦਇਆਲੁ ਹੈ ਜਿਸ ਨੋ ਸਮਤ ਸਭੁ ਕੋਇ” (300)
ਦੇ ਗੁਣ ਦੀ ਸਾਂਝ ਸਭਨਾ ਤੇ ਮਿਹਰਵਾਨ ਤੇ ਸਭਨਾ ਨੂੰ ਇਕੋ ਨਜ਼ਰ ਨਾਲ ਵੇਖਣ ਲਈ ਪ੍ਰੇਰਿਤ ਕਰੇਗੀ । ਅਗਰ ਇਹਨਾਂ ਗੁਣਾਂ ਦੀ ਸਾਂਝ ਨੇ ਮਨ ਵਿੱਚ ਬਦਲਾਉ ਨਹੀ ਲਿਆਂਦਾ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਪਰਮਾਤਮਾ ਨਾਲ ਅਜੇ ਪਿਆਰ ਨਹੀ ਪਿਆ । ਪਿਆਰ ਨਿਜੀ ਹੈ ਤੇ ਇਸ ਲਈ ਸਦਾ ਇੱਕ ਪੱਖੀਬਿਨ੍ਹਾਂ ਕਾਰਨ ਤੇ ਬਿਨ੍ਹਾਂ ਸ਼ਰਤ ਹੀ ਵਾਪਰਦਾ ਹੈ । ਪਿਆਰ ਵਿੱਚ ਕੇਵਲ ਦੇਣਾ ਹੀ ਹੁੰਦਾ ਹੈਲੈਣਾ ਨਹੀਂ । ਜਿਥੇ ਮੰਗ ਜਾਂ ਸ਼ਰਤ ਖੜੀ ਹੈ ਉਥੇ ਪਿਆਰ ਨਹੀਂ ਹੋ ਸਕਦਾ । ਗੁਰਬਾਣੀ ਪ੍ਰਮਾਤਮਾ ਨਾਲ ਪ੍ਰੀਤਿ ਪਾਉਣੀ ਸਿਖਾਂਦੀ ਹੈ:
1. ਰੇ ਮਨ ਅੇਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਕਮਲੇਹਿ॥
2. ਰੇ ਮਨ ਅੇਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਮਛੁਲੀ ਨੀਰ॥
3. ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਾਤ੍ਰਿਕ ਮੇਹ॥
4. ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਦੁਧ ਹੋਇ॥
5. ਰੇ ਮਨ ਅੇਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਕਵੀ ਸੂਰ॥ (60)
ਉਪਰੋਕਤ ਦਿਤੀਆਂ ਪ੍ਰੀਤਾਂ ਇੱਕ ਪੱਖੀ ਹੀ ਹਨ ਤੇ ਗੁਰੂ ਐਸੀ ਪ੍ਰੀਤ ਕਰਨ ਲਈ ਹੀ ਪ੍ਰੇਰਨਾ ਦਿੰਦਾ ਹੈ । ਪ੍ਰਮਾਤਮਾ (ਗੁਰੂ) ਵੱਲੋਂ ਪ੍ਰੀਤ ਦੇ ਉੱਤਰ ਨੂੰ ਨਹੀਂ ਉਡੀਕਣਾ ਉਹ ਕਰੇ ਜਾਂ ਨਾ ਕਰੇ ਪਰ ਮਨੁੱਖ ਦੀ ਪ੍ਰਭੂ ਨਾਲ ਪ੍ਰੀਤ ਦੀ ਤੀਬਰਤਾ ਉਪਰ ਲਿਖੀਆਂ (ਕਮਲਮੱਛੀਚਾਤ੍ਰਿਕ ਤੇ ਚਕਵੀ) ਵਾਗੂੰ ਹੀ ਹੋਣੀ ਚਾਹੀਦੀ ਹੈ । ਕਮਲ ਦੀ ਜਾਂ ਮੱਛੀ ਦੀ ਪ੍ਰੀਤ ਜਲ ਨਾਲ ਹੋ ਸਕਦੀ ਹੈ ਕਿਉਂਕਿ ਉਹ ਉਹਨਾਂ ਦਾ ਜੀਵਨ ਆਧਾਰ ਹੈ । ਪਰ ਜਲ ਦੀ ਉਹਨਾਂ ਪ੍ਰਤੀ ਕੋਈ ਪ੍ਰੀਤ ਨਹੀਂ । ਪ੍ਰੀਤ ਕੋਈ ਖਤੋ ਖਤਾਵਤ ਜਾਂ ਲੈਣ ਦੇਣ ਦੀ ਕਿਰਿਆ ਨਹੀਂ ਹੈ । ਆਮ ਤੌਰ ਤੇ ਦੁਨਿਆਵੀ ਪ੍ਰੀਤ ਦੋ ਪ੍ਰੇਮੀਆਂ ਵਿੱਚ ਮੰਨੀ ਜਾਂਦੀ ਹੈ । ਇਕ ਪ੍ਰੇਮ ਕਰਨ ਵਾਲਾ ਤੇ ਦੂਜਾ ਜਿਸ ਨਾਲ ਪ੍ਰੇਮ ਹੈ । ਜੋ ਦੋ ਪੱਖੀ ਹੈਪਰ ਆਤਮਿਕ ਪ੍ਰੀਤ ਸਦਾ ਇੱਕ ਪੱਖੀ ਹੀ ਹੋਵੇਗੀ ਕਿਉਂਕਿ ਇਹਨਾਂ ਦੋ ਪ੍ਰੇਮੀਆਂ ਨੂੰ ਅਲੱਗ ਨਹੀ ਕੀਤਾ ਜਾ ਸਕਦਾ । ਜਿਵੇਂ ਸਮੁੰਦਰ ਤੇ ਉਸਦੀ ਛਲਕਹਿਣ ਨੂੰ ਦੋ ਸਰੂਪ ਲਗਦੇ ਹਨ ਪਰ ਅਸਲ ਵਿੱਚ ਇਕੋ ਸਮੁੰਦਰ ਹੀ ਹੈ ਤਿਵੇਂ ਜੀਵ-ਆਤਮਾ ਤੇ ਪਰਮਾਤਮਾ ਕਹਿਣ ਨੂੰ ਹੀ ਦੋ ਹਨ ਪਰ ਅਸਲ ਵਿੱਚ ਇੱਕੋ ਪਰਮਾਤਮਾ ਹੀ ਹੈ। ਇਸ ਲਈ ਜੀਵ-ਆਤਮਾ (ਮਨੁੱਖ) ਦੀ ਪਰਮਾਤਮਾ ਨਾਲ ਪ੍ਰੀਤ ਆਪੇ ਨਾਲ ਪ੍ਰੀਤ ਹੀ ਹੈ ਤੇ ਇਹ ਇੱਕ ਪੱਖੀ ਹੈ । ਇਸ ਪ੍ਰੀਤ ਵਿਚਕਾਰ ਕੇਵਲ ਅਗਿਆਨਤਾ ਦਾ ਹੀ ਪੜਦਾ ਹੈ ਜਿਸਦੇ ਦੂਰ ਹੁੰਦਿਆ ਪਰਮਾਤਮਾ ਨਾਲ ਸੱਚਾ ਤੇ ਸਦੀਵੀ ਪਿਆਰ ਪੈ ਸਕਦਾ ਹੈ।
ਬਿਨੁ ਭਾਗਾ ਸਤਿਗੁਰੁ ਨ ਮਿਲੈ ਘਰਿ ਬੈਠਿਆਂ ਨਿਕਟਿ ਨਿਤ ਪਾਸਿ॥
ਅੰਤਰਿ ਅਗਿਆਨ ਦੁਖੁ ਭਰਮੁ ਹੈ ਵਿਚਿ ਪੜਦਾ ਦੂਰਿ ਪਈਆਸਿ॥ (40)
ਚੰਗੀ ਕਿਸਮਤ ਉਦਮ ਕੀਤੇ ਬਿਨ੍ਹਾਂ ਗੁਰੂ ਨਹੀਂ ਮਿਲਦਾ ਤੇ ਗੁਰੂ ਬਿਨ੍ਹਾਂ ਪ੍ਰਮਾਤਮਾ ਨਾਲ ਮੇਲ ਨਹੀ ਭਾਵੇਂ ਸਾਡੇ ਹਿਰਦੇ ਵਿੱਚ ਬੈਠਾ ਸਾਡੇ ਨੇੜੇਸਾਡੇ ਕੋਲ ਸਾਡੇ ਨਾਲ ਇੱਕਮਿਕ ਹੈ। ਜਿਸ ਜੀਵ ਦੇ ਅੰਦਰ ਅਗਿਆਨਤਾ ਟਿਕੀ ਹੈਮੋਹ ਮਾਇਆ ਦੀ ਭਟਕਣਾ ਹੈਉਸਦੇ ਅੰਦਰ ਮੋਹ ਮਾਇਆ ਦੀ ਭਟਕਣਾ ਦਾ ਪੜਦਾ ਬਣਿਆ ਰਹਿੰਦਾ ਹੈ ਤੇ ਅੰਦਰ ਵਸਦੇ ਪ੍ਰਭੂ ਨਾਲੋਂ ਦੂਰੀ ਪਈ ਰਹਿੰਦੀ ਹੈ । ਇਹ ਮੋਹ ਮਾਇਆ ਦਾ ਪੜਦਾ ਹੀ ਪ੍ਰਭੂ ਦਾ ਅਨੁਭਵ ਨਹੀਂ ਹੋਣ ਦਿੰਦਾਉਸ ਨਾਲ ਪ੍ਰੀਤ ਨਹੀਂ ਪੈਣ ਦਿੰਦਾ । ਸ਼ਬਦ ਗੁਰੂਗਿਆਨ ਰਾਹੀਂ ਇਸ ਭਰਮ ਦੇ ਪੜਦੇ ਨੂੰ ਚੁੱਕ ਦਿੰਦਾ ਹੈ ਤੇ ਪ੍ਰਭੂ ਨਾਲ ਸੱਚੀ ਤੇ ਸਦੀਵੀ ਪ੍ਰੀਤ ਪੈ ਜਾਂਦੀ ਹੈ।
ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ ਤਜਿ ਮਾਇਆ ਅਹੰਕਾਰੁ ਚੁਕਾਵੈ॥
ਤਜਿ ਕਾਮੁ ਕਾਮਿਨੀ ਮੋਹ ਤਜੈ ਤਾ ਅੰਜਨ ਮਾਹਿ ਨਿਰੰਜਨੁ ਪਾਵੈ॥ (141)
ਅਗਰ ਮਨੁੱਖ ਕਾਮਕ੍ਰੋਧਝੂਠਨਿੰਦਿਆ ਛੱਡ ਦੇਵੇਜੇ ਮਾਇਆ ਦਾ ਲਾਲਚ ਛੱਡ ਕੇ ਅਹੰਕਾਰ ਦੂਰ ਕਰ ਲਵੇਜੇ ਇਸਤ੍ਰੀ ਦਾ ਮੋਹ ਇਸਤ੍ਰੀ ਨਹੀ ਤਿਆਗ ਦੇਵੇ ਤਾਂ ਮੋਹ ਮਾਇਆ ਦੀ ਕਾਲਖ ਵਿੱਚ ਰਹਿੰਦਾ ਹੋਇਆ ਮਾਇਆ ਰਹਿਤ ਪ੍ਰਭੂ ਨੂੰ ਲੱਭ ਲੈਂਦਾ ਹੈ। ਸਮੁੱਚਾ ਭਾਵ ਇਹੀ ਹੈ ਕਿ ਮੋਹ ਮਾਇਆ ਦਾ ਪੜਦਾ ਚੁਕਦਿਆਂ ਹੀ ਪ੍ਰਭੂ ਨਾਲ ਸੱਚੀ ਤੇ ਸਦੀਵੀ ਪ੍ਰੀਤ ਪੈ ਜਾਵੇਗੀ। ਇਸ ਸੱਚੀ ਤੇ ਸਦੀਵੀ ਪ੍ਰੀਤ ਦਾ ਇਕੋ ਇੱਕ ਰਾਹ ਹੈ:
ਸਤਿਗੁਰੁ ਪੂਰਾ ਜੇ ਮਿਲੈ ਪਾਈਐ ਰਤਨੁ ਬੀਚਾਰੁ॥ ਮਨੁ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰੁ॥ (59)
ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਮਾਨੋ ਇੱਕ ਰਤਨ ਹੈ ਤੇ ਇਹ ਰਤਨ ਤਦੋਂ ਹੀ ਮਿਲਦਾ ਹੈ ਜੇ ਪੂਰਾ ਗੁਰੂ ਮਿਲ ਪਏ । ਆਪਣਾ ਮਨ ਗੁਰੂ ਦੇ ਹਵਾਲੇ ਕਰਨ ਨਾਲ ਉਸ ਦੀ ਮੱਤ ਤੇ ਚਲਣ ਨਾਲ ਪ੍ਰਭੂ ਮਿਲਾਪ ਹੋ ਜਾਵੇਗਾ । ਉਸ ਪ੍ਰਭੂ ਨਾਲ ਪਿਆਰ ਪੈ ਜਾਵੇਗਾ । ਪ੍ਰਭੂ ਨਾਲ ਪਿਆਰ ਦੀ ਇਹੀ ਨਿਸ਼ਾਨੀ ਹੋਵੇਗੀ ਕਿ ਉਸਦਾ ਸਮੁੱਚਤਾ ਨਾਲ ਪਿਆਰ ਪੇ ਜਾਵੇਗਾ ਕਿਉਂਕਿ ਪ੍ਰਮਾਤਮਾ ਸਮੁੱਚਤਾ ਵਿੱਚ ਹੀ ਵਸਦਾ ਹੈ । ਪ੍ਰਮਾਤਮਾ ਗੁਰੂ  ਨਾਲ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਦੁਆਰਾ ਦੁਨਿਆਵੀ ਪਿਆਰ ਜਤਾਉਣ ਵਾਲਿਆਂ ਪਿਆਰ ਦਾ ਦ੍ਹਾਵਾ ਕਰਨ ਵਾਲਿਆਂ ਨਾਲ ਤਾਂ ਧਰਮ ਅਸਥਾਨ ਭਰੇ ਪਏ ਹਨ ਪਰ ਅਸਲੀ ਪ੍ਰੇਮ ਦੀ ਖੇਡ ਖੇਡਣ ਵਾਲੇ, “ਸਿਰ ਧਰ ਤਲੀ” ਉਸ ਦੀ “ਗਲੀ” ਜਾਣ ਵਾਲੇਉਸਨੂੰ ਆਪਾ ਸੌਂਪਣ ਵੇਲੇ ਤੇ “ਕਾਣ ਨ ਕੀਜੈ”ਉਸ ਦੀ ਸਿਖਿਆ ਤੇ ਚਲ ਕੇ ਉਸ ਨਾਲ ਸਦੀਵੀ ਤੇ ਸੱਚਾ ਪਿਆਰ ਕਰਨ ਵਾਲੇ ਵਿਰਲੇ ਹੀ ਹਨ।
ਵਿਰਲੇ ਕੇਈ ਪਾਈਅਨਿ ਜਿਨ੍ਹਾ ਪਿਆਰੇ ਨੇਹ॥ (1382)
ਬਿਰਹਾ ਬਿਰਹਾ ਆਖੀਐਬਿਰਹਾ ਤੂ ਸੁਲਤਾਨੁ ॥
ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈਸੋ ਤਨੁ ਜਾਣੁ ਮਸਾਨੁ ॥36{1379}
 
ਹਰ ਕੋਈ ਆਖਦਾ ਹੈ ਹਾਇ ! ਵਿਛੋੜਾ ਬੁਰਾ। ਹਾਇ !ਵਿਛੋੜਾ ਬੁਰਾ। ਪਰ ਹੇ ਵਿਛੋੜੇ ! ਤੂੰ ਪਾਤਸ਼ਾਹ ਹੈਂ ਭਾਵ ਤੈਨੂੰ ਮੈਂ ਸਲਾਮ ਕਰਦਾ ਹਾਂ ਕਿਉਂਕਿ ਹੇ ਫਰੀਦ ! ਜਿਸ ਸਰੀਰ ਵਿੱਚ ਵਿਛੋੜੇ ਦਾ ਪੀੜ ਨਹੀਂ ਪੈਦਾ ਹੁੰਦੀ ਭਾਵ ਜਿਸ ਮਨੁੱਖ ਨੂੰ ਕਦੇ ਇਹ ਚੋਭ ਨਹੀਂ ਵੱਜੀ ਕਿ ਮੈਂ ਪ੍ਰਭੂ ਤੋਂ ਵਿਛੁੜਿਆ ਹੋਇਆ ਹਾਂ। ਉਸ ਸਰੀਰ ਨੂੰ ਮਸਾਣ ਸਮਝੋ ਭਾਵ ਉਸ ਸਰੀਰ ਵਿੱਚ ਰਹਿਣ ਵਾਲੀ ਰੂਹ ਵਿਕਾਰਾਂ ਵਿੱਚ ਸੜ ਰਹੀ ਹੈ।
ਅਗਲਾ ਲੇਖ ਜਲਦੀ ਆਵੇਗਾ ।
 
ਗਿਆਨੀ ਗੁਰਮੁੱਖ ਸਿੰਘ ਖਾਲਸਾ
 +919779612929
Have something to say? Post your comment