Thursday, June 20, 2019
FOLLOW US ON

Article

ਹੱਸਮੁੱਖ ਤੇ ਮਿਲਾਪੜੇ ਜਿਹੇ ਸੁਭਾਅ ਵਾਲੀ ਅਦਾਕਾਰਾ – ਪ੍ਰੀਤ ਭਾਗਸਰ

January 09, 2019 09:53 PM

ਹੱਸਮੁੱਖ ਤੇ ਮਿਲਾਪੜੇ ਜਿਹੇ ਸੁਭਾਅ ਵਾਲੀ ਅਦਾਕਾਰਾ – ਪ੍ਰੀਤ ਭਾਗਸਰ


ਅਜੋਕੇ ਸਮੇਂ 'ਚ ਫ਼ਿਲਮੀ ਖੇਤਰ ਵਿੱਚ ਨਾਮ ਬਣਾਉਣਾ ਬਹੁਤ ਔਖਾ ਹੈ, ਨਿੱਤ ਨਵੇਂ-ਨਵੇਂ  ਅਣਸਿੱਖੇ ਚਿਹਰਿਆਂ ਦੀ ਭਰਮਾਰ ਭਾਵੇ ਦਿਨ-ਬ-ਦਿਨ ਵੱਧ ਰਹੀ ਹੈ, ਪਰ ਇਹਨਾਂ ਵਿੱਚੋਂ ਕੁਝ ਕੁ ਤਾਂ 'ਦੁਪਹਿਰ ਖਿੜੀ' ਦੇ ਫੁੱਲਾਂ ਵਾਂਗ ਕੁਝ ਦੇਰ ਪਿੱਛੋਂ ਹੀ ਕੁਮਲਾਅ/ ਮੁਰਝਾਅ ਜਾਂਦੇ ਹਨ ਤੇ ਕੁਝ ਕੁ ਸਖਤ ਮਿਹਨਤ, ਦ੍ਰਿੜ-ਇਰਾਦੇ, ਅਟੁੱਟ ਲਗਨ ਤੇ ਆਪਣੀ ਦਮਦਾਰ ਕਲਾ ਦੀ ਮਹਿਕ ਨੂੰ ਹਮੇਸਾ ਬਰਕਰਾਰ ਰੱਖਣ ਲਈ ਦਿਨ-ਰਾਤ ਇੱਕ ਕਰ ਦਿੰਦੇ ਨੇ, ਉਹਨਾਂ ਵਿੱਚੋਂ ਹੀ ਇੱਕ ਹੈ, ਹੱਸਮੁੱਖ ਤੇ ਮਿਲਾਪੜੇ ਜਿਹੇ ਸੁਭਾਅ ਵਾਲੀ ਅਦਾਕਾਰਾ – ਪ੍ਰੀਤ ਭਾਗਸਰ


ਫ਼ਿਲਮੀ ਖੇਤਰ ਵਿੱਚ ਆਪਣੀ ਅਦਾਕਾਰੀ ਜਰੀਏ ਵੱਖਰੀ ਪਹਿਚਾਣ ਬਣਾਉਣ ਵਾਲੀ ਕੁਲਦੀਪ ਕੌਰ, ਫ਼ਿਲਮੀ ਖੇਤਰ ਵਿੱਚ ਪ੍ਰੀਤ ਭਾਗਸਰ ਨਾਲ ਜਾਣੀ ਜਾਂਦੀ ਐ, ਇਸ ਅਦਾਕਾਰ ਦਾ ਜਨਮ ਜਿਲਾਂ ਫਾਜਿਲਕਾ, ਹਲਕਾ ਜਲਾਲਾਬਾਦ ਚ' ਪੈਂਦੇ ਪਿੰਡ ਚੱਕ ਪੱਖੀ ਵਿਖੇ ਪਿਤਾ ਸ. ਪੂਰਨ ਸਿੰਘ ਅਤੇ ਮਾਤਾ ਸੁਖਦੇਵ ਕੌਰ ਦੇ ਘਰ ਹੋਇਆ। ਅਦਾਕਾਰਾ ਪ੍ਰੀਤ ਭਾਗਸਰ ਨੂੰ ਬਚਪਨ ਤੋ ਹੀ ਅਦਾਕਾਰੀ ਦਾ ਸ਼ੌਂਕ ਸੀ। ਪੜਾਈ ਦੇ ਨਾਲ-ਨਾਲ ਇਹ ਸ਼ੌਂਕ ਪਲਦਾ ਰਿਹਾ। ਫੇਰ ਉਹਦਾ ਪ੍ਰੋਡਿਊਸਰ ਤੇ ਡਾਇਰੈਕਟਰ ਅਵਿਨਾਸ ਚੌਹਾਨ ਜੀ ਨਾਲ ਅਜਿਹਾ ਮੇਲ ਹੋਇਆ, ਉਹਨਾਂ ਤੋਂ ਹੀ ਅਦਾਕਾਰੀ ਦੀਆ ਬਾਰੀਕੀਆਂ ਸਿੱਖੀਆ। ਤਿੰਨ ਸਾਲ ਥੀਏਟਰ ਕਰਨ ਤੋਂ ਬਾਅਦ ਉਹਨੇ ਹੁਣ ਤੱਕ ਮੁੜਕੇ ਪਿਛਾਂਹ ਨਹੀਂ ਦੇਖਿਆ। ਆਪਣੇ ਉਸਤਾਦ ਅਵਿਨਾਸ ਚੌਹਾਨ ਜੀ ਨਾਲ ਹੁਣ ਤੱਕ “ਕਰਾਂਗੇ ਖਾਤਮਾ“, “ਅੰਤ“, “ਮੇਰਾ ਘਰ“ ਅਤੇ “ਹਿਸਾਬ ਢੋਲ ਵਜਾਕੇ“ ਆਦਿ ਟੈਲੀ ਫ਼ਿਲਮਾਂ ਕੀਤੀਆ। ਇਹਨਾਂ ਤੋਂ ਇਲਾਵਾ ਗਾਇਕ ਮਿੰਟੂ ਬੱਲ ਦੁਆਰੇਆਣਾ ਦੇ ਧਾਰਮਿਕ ਗੀਤ “ਵੱਜਦੇ ਨੇ ਢੋਲ ਮਾਂ“ ਵਿੱਚ ਵੀ ਵਧੀਆ ਅਦਾਕਾਰੀ ਕਰਨ ਦਾ ਮੌਕਾ ਮਿਲਿਆ। ਟੀ. ਸ਼ੀਰੀਜ਼ ਕੰਪਨੀ 'ਚ ਜਲਦੀ ਹੀ ਰਿਲੀਜ਼ ਹੋਣ ਜਾ ਰਹੇ ਸਮਤਾ ਫ਼ਿਲਮ ਪ੍ਰੋਡਕਸ਼ਨ ਵੱਲੋਂ ਗੀਤਾਂ ਵਿੱਚ ਵੀ ਉਹਦੀ ਬਿਹਤਰੀਨ ਐਂਟਰੀ ਹੈ। ਜਿਸ ਨੂੰ ਉਸ ਦੇ ਚਾਹੁੰਣ ਵਾਲੇ ਜਰੂਰ ਸਲਾਹੁਣਗੇ।


ਅਦਾਕਾਰੀ ਖੇਤਰ ਵਿੱਚ ਇੱਥੋਂ ਤੱਕ ਪਹੁੰਚਣ ਵਿੱਚ ਮੁਖਤਿਆਰ ਸਿੰਘ ਗੋਖਾ ਰੱਤਾ ਖੇੜਾ ਦਾ ਬੇਹੱਦ ਸਹਿਯੋਗ ਮੰਨਣ ਵਾਲੀ ਅਦਾਕਾਰਾ ਪ੍ਰੀਤ ਭਾਗਸਰ ਦੀ ਐਸ ਵੇਲੇ ਫ਼ਿਲਮੀ ਖੇਤਰ ਪ੍ਰਤੀ ਲਗਨ ਤੇ ਸਖਤ ਮਿਹਨਤ ਨੁੰ ਦੇਖਦਿਆਂ, ਇਹ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਚ' ਉਹਦਾ ਫ਼ਿਲਮੀ ਖੇਤਰ ਵਿੱਚ ਇੱਕ ਵੱਖਰਾ ਮੁਕਾਮ ਹੋਵੇਗਾ। ਫ਼ਿਲਮੀ ਜਗਤ ਤੇ ਉਸਦੇ ਸਰੋਤਿਆਂ ਨੂੰ ਵੀ ਅਦਾਕਾਰਾ ਪ੍ਰੀਤ ਭਾਗਸਰ ਤੋਂ ਬਹੁਤ ਆਸ਼ਾਂ/ ਉਮੀਦਾ ਹਨ। ਸ਼ਾਲਾ! ਇਹ ਮਾਣਮੱਤੀ ਅਦਾਕਾਰਾ ਪ੍ਰੀਤ ਭਾਗਸਰ ਹਰ ਦਿਨ ਨਵੀਆਂ ਬੁਲੰਦੀਆਂ ਛੂਹੇ।


ਗੁਰਬਾਜ ਗਿੱਲ  

Have something to say? Post your comment