Thursday, June 20, 2019
FOLLOW US ON

Article

ਪਾਰਟੀਆਂ ਜਿੱਤ ਗਿਆਂ ਲੋਕ ਹਾਰਗੇ

January 09, 2019 09:54 PM


       ਪਾਰਟੀਆਂ ਜਿੱਤ ਗਿਆਂ ਲੋਕ ਹਾਰਗੇ
ਲੰਗੀਆਂ ਪੰਚਾਇਤੀ ਚੋਣਾਂ ਵਿੱਚ ਤਕਰੀਬਨ ਸਾਰੀਆਂ ਪਾਰਟੀਆਂ ਹੀ ਜਿੱਤ ਗਈਆਂ ਤੇ ਲੋਕਾਂ ਦੀ ਤੇ ਲੋਕਤੰਤਰ ਦੀ ਹਾਰ ਹੋਈ ਹੈ। ਕਿਉਕਿ ਕਈ ਪਾਰਟੀਆਂ ਤਾਂ ਆਪਣੀਆਂ ਵੋਟਾਂ ਆਪਣੇ ਨਾਲ ਰੱਖਣ ਲਈ ਚੋਣਾਂ ਵਿੱਚ ਉਤਰੀਆਂ ਸਨ ਕਿਉਕਿ ਉਹਨਾਂ ਨੂੰ ਲੱਗਦਾ ਸੀ ਕਿ ਲੋਕ ਉਹਨਾਂ ਤੋਂ ਦੂਰ ਹੋ ਰਹੇ ਹਨ।ਜਿੱਤ ਦੀ ਆਸ ਉਹਨਾਂ ਨੂੰ ਘੱਟ ਸੀ ਕਿਉਕਿ ਉਹਨਾਂ ਆਪਣੀ ਸਰਕਾਰ ਵੇਲੇ ਹਰ ਜਾਇਜ਼ ਨਾਜਾਇਜ਼ ਢੰਗ ਨਾਲ ਚੌਣਾਂ ਜਿੱਤੀਆ ਨਹੀਂ ਲੁੱਟੀਆਂ ਸਨ। ਐਂਤਕੀ ਦੂਜੀ ਪਾਰਟੀ ਦੀ ਵਾਰੀ ਸੀ। ਉਹਨਾਂ ਸਰਵਸੰਮਤੀ ਨਹੀਂ ਸਬਰਸੰਮਤੀ ਕੀਤੀ। ਇਨ੍ਹਾਂ ਚੌਣਾ ਵਿੱਚ ਲੋਕ ਇੱਕ ਵਾਰ ਫਿਰ ਹਾਰ ਗਏ ਕਿਉਕਿ ਇਨ੍ਹਾਂ ਚੌਣਾ ਵਿੱਚ ਲੋਕਾਂ ਦੀ ਭਾਈਚਾਰਕ ਸਾਂਝ ਵਿੱਚ ਫਿਰ ਤਰੇੜ ਪਈ ਹੈ। ਜਾਂ ਇਹ ਕਹਿ ਲਵੋ ਕਿ ਪਹਿਲਾਂ ਦੀ ਪਾਈ ਤਰੇੜ ਹੋਰ ਡੁੰਘੀ ਹੋਈ ਹੈ। ਸਿਆਸਤ ਨੇ ਭਾਈ ਨਾਲ ਭਾਈ, ਚਾਚੇ ਭਤੀਜੇ , ਨੂੰਹ ਸੱਸ ਆਦਿ ਨੂੰ ਇਕ ਦੂਜੇ ਸਹਾਮਣੇ ਦੁਸ਼ਮਣ ਬਣਾ ਖੜਾ ਦਿੱਤਾ। ਰਹਿੰਦੀ ਕਸਰ ਵਾਰਡ ਬੰਦੀ ਨੇ ਕੱਢ ਦਿੱਤੀ ਕਿਉਕਿ ਇੱਕ ਵਾਰਡ ਵਿੱਚ ਕੁਝ ਘਰਾਂ ਦੀਆਂ ਹੀ ਵੋਟਾਂ ਹੁੰਦੀਆ ਹਨ। ਉਹ ਸਾਰੇ ਘਰ ਆਪਣੇ ਹੀ ਸ਼ਰੀਕੇ ਕਬੀਲੇ ਦੇ ਹੁੰਦੇ ਹਨ।ਸਿਆਸੀ ਪਾਰਟੀਆਂ ਨੇ ਉਨ੍ਹਾਂ ਦੀ ਭਾਈਚਾਰਕ ਸਾਂਝ ਕਤਲ ਕਰਕੇ ਇੱਕ ਦੂਜੇ ਦੇ ਸਹਾਮਣੇ ਖੜਾ ਦਿੱਤੇ। ਇਨ੍ਹਾਂ ਚੌਣਾ ਵਿੱਚ ਪਈ ਕੁੜੱਤਣ ਘਟਨ ਵਿੱਚ ਪਤਾ ਨਹੀਂ ਕਿੰਨਾਂ ਸਮਾਂ ਲੱਗੇਗਾ। ਉਦੋਂ ਤੱਕ ਹੋਰ ਚੌਣਾ ਆ ਜਾਣੀਆਂ ਹਨ। ਇਹ ਤਾਂ ਸੀ ਭਾਈਚਾਰਕ ਸਾਂਝ ਦੀ ਗੱਲ ਕਰਦੇ ਹਾਂ ਕਦੇ ਲੋਕ ਪਿੰਡਾਂ ਵਿੱਚ ਸਮਝਦਾਰ, ਸਿਆਣਾ, ਇਮਾਨਦਾਰ ਆਦਮੀ ਪੰਚ ਸਰਪੰਚ ਚੁਨਣਦੇ ਸੀ। ਸਿਆਣੇ ਲੋਕ ਸਰਪੰਚ ਦੇ ਸਾਰੇ ਆਧੀਕਾਰਾਂ ਦੀ ਸਹੀ ਵਰਤੋਂ ਕਰਦੇ ਸਨ। ਹੁਣ ਉਹ ਗੱਲ ਨਹੀਂ ਰਹੀ ਕਿਉਕਿ ਸਿਆਣੇ,ਇਮਾਨਦਾਰ, ਆਦਮੀ ਤਾਂ ਆਜਿਹੇ ਕੰਮਾਂ ਤੋਂ ਕਿਨਾਰਾ ਕਰ ਰਹੇ ਹਨ। ਸਿਆਸੀ ਲੀਡਰਾਂ ਨੇ ਆਪਣੇ ਨਾਲ ਰਲ ਮਿਲ ਕੇ ਖਾਣ ਪੀਣ ਵਾਲੇ ਲੋਕਾਂ ਨੂੰ ਅੱਗੇ ਲਿਆਦਾ ਹੈ। ਲੋਕਾਂ ਦੀ ਮੱਤ ਨੂੰ ਵੀ ਪਤਾ ਨਹੀਂ ਕੀ ਹੋ ਗਿਆ ਹੈ।ਲੋਕ ਹੁਣ ਆਦਮੀ ਨਹੀਂ ਪਾਰਟੀ ਦੇਖਦੇ ਹਨ। ਮੇਰੇ ਨੇੜਲੇ ਪਿੰਡ ਵਿੱਚ ਇੱਕ ਅੰਗੂਠਾ ਛਾਪ ਨੇ ਐਮ.ਏ.ਪਾਸ ਅਤੇ ਇੱਕ ਪਿੰਡ ਕੁਝ ਕੁ ਪੜ੍ਹੇ ਨੇ ਐਲ ਐਲ ਬੀ, ਵਕੀਲ ਨੂੰ ਹਰਾ ਦਿੱਤਾ। ਇਨ੍ਹਾਂ ਘੱਟ ਪੜੇ ਤੇ ਅਨਪੜ ਦੇ ਜਿੱਤਣ ਦਾ ਕਾਰਨ ਪਾਰਟੀਬਾਜ਼ੀ ਸੀ।ਕਿਉਕਿ ਘੱਟ ਪੜ੍ਹੇ ਤੇ ਅਨਪੜ੍ਹ ਸਤਾਧਾਰੀ ਪਾਰਟੀ ਦੇ ਖਾਸਮ ਖਾਸ ਸੀ। ਸਿਆਸੀ ਪਾਰਟੀਆਂ ਨੇ ਲੋਕਾਂ ਦੀ ਮੱਤ ਇਸ ਹੱਦ ਤੱਕ ਮਾਰ ਦਿੱਤੀ ਹੈ ਕੇ ਹੁਣ ਲੋਕਾਂ ਨੂੰ ਪਿੰਡ ਦੇ ਭਲੇ ਬੂਰੇ ਦਾ ਖਿਆਲ ਨਹੀਂ ਰਹਿੰਦਾ ਨਾ ਹੀ ਉਨ੍ਹਾਂ ਨੂੰ ਪੜ੍ਹੇ ਲਿਖੇ ਵਿੱਚ ਕੋਈ ਫ਼ਰਕ ਨਹੀਂ ਦਿਸਦਾ। ਉਹ ਸਿਆਸੀ ਲੋਕਾਂ ਦੇ ਚੁਗਲ ਵਿੱਚ ਫਸ ਗਏ ਹਨ ਕਿ ਉਹ ਸਿਰਫ਼ ਪਾਰਟੀ, ਪਾਰਟੀ, ਹੀ ਕਰਦੇ ਰਹਿੰਦੇ ਹਨ। ਹਾਂ ਕੁਝ ਚਲਾਕ ਲੋਕ ਮੌਕਾ ਦੇਖ ਕੇ ਆਪਣੇ ਨਿੱਜੀ ਮੁਨਾਫੇ ਅਨੁਸਾਰ ਪਾਰਟੀ ਵੀ ਬਦਲ ਜਾਂਦੇ ਹਨ। ਇਹ ਸਭ ਕੁਝ ਮਿਲਾਕੇ ਦੇਖੀਏ ਤਾਂ ਇਨ੍ਹਾਂ ਚੌਣਾ ਵਿਚ ਇਕ ਵਾਰ ਫਿਰ ਲੋਕਾਂ ਦੀ ਹਾਰ ਤੇ ਪਾਰਟੀਆਂ ਦੀ ਜਿੱਤ ਹੋਈ ਹੈ। ਇਸ ਤੋਂ ਵੀ ਅੱਗੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਤਾਧਾਰੀ ਪਾਰਟੀ ਦੀ ਜਿੱਤ ਹੋਈ ਹੈ ਤੇ ਲੋਕਤੰਤਰ ਫਿਰ ਤੋਂ ਹਾਰ ਗਿਆ।
ਜਸਕਰਨ ਲੰਡੇ
ਪਿੰਡ ਤੇ ਡਾਕ ਲੰਡੇ
ਜਿਲ੍ਹਾ ਮੋਗਾ

Have something to say? Post your comment