Poem

ਅੱਖਰ ਮੇਰੇ

January 09, 2019 09:59 PM
Makhan Shero Wala
ਬੌਲੇ ਕਮਲੇ ਅੱਖਰ ਝਰੀਟੀ ਦਾ ਹਾਂ,
ਮੇਰੇ ਚਾਹੁੰਣ ਵਾਲੇ ਦਿੰਦੇ ਹੱਲਾ ਸ਼ੇਰੀਆਂ,
ਬਹੁਤ ਤੜਫਦੇ ਨੇ ਪੜਕੇ ਲਿਖਤ ਮੇਰੀ,
ਬਹੁਤੇ ਕਰ ਜਾਂਦੇ ਨੇ ਹੇਰਾਂ ਫੇਰੀਆਂ,
ਤੋੜ ਕੇ ਸੁੱਟਿਆ ਮੈਂਨੂੰ ਵਾਹਲਿਆਂ ਨੇ,
ਪਰ ਡਰਕੇ ਢਾਹੀਆਂ ਨਹੀਂ ਢੇਰੀਆਂ,
ਮੇਰੇ ਹਲਾਤ ਮਾੜੇ ਸੀ ਮੈਂ ਨਹੀਂ,
ਤਰੱਕੀ ਮਿਲਦੀਆ ਪਾ ਕੇ ਦੇਰੀਆਂ,
ਅੱਗੇ ਲੈ ਕੇ ਜਾਣ ਵਾਲੇ ਬੜੇ ਨਾਲ,,
ਲੱਤਾਂ ਪਿੱਛਾਹ ਨੂੰ ਖਿੱਚਣ ਬਥੇਰੀਆਂ,
ਲੱਗਿਆ ਰਹਿ ਹਾਰੀ ਨਾ ਅਜੇ ਤੂੰ,
ਮਾਪੇ ਵੀ ਦਿੰਦੇ ਨੇ ਪੁੱਤ ਨੂੰ ਦਲੇਰੀਆਂ,
ਸ਼ੁਕਰ ਗੁਜਾਰ ਓਹਨਾਂ ਦੋਸਤਾਂ ਦਾ ਮੈਂ,
ਜਿੰਨਾਂ ਚੰਗੀਆਂ ਲੱਗਦੀਆਂ ਨੇ ਗੱਲਾਂ ਮੇਰੀਆਂ,
ਨੁੱਕਤਾਚੀਨੀਆਂ ਕੱਢਦੇ ਨੇ ਗੱਲ ਗੱਲ ਤੇ,
ਮੱਖਣਾਂ ਬੇਰ ਮਿੱਠੇ ਜੀਹਦੇ ਰੋੜੇ ਖਾਣ ਬੇਰੀਆਂ,
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।
Have something to say? Post your comment