Article

ਲੋਹੜੀ ਹਾਸ਼ੀਆ ਦੀ

January 09, 2019 10:11 PM

ਲੋਹੜੀ ਹਾਸ਼ੀਆ ਦੀ

 

ਬਲਰੂਪ ਸਿੰਘ ਦੇ ਘਰ ਕੁਝ ਹੀ ਦਿਨ ਪਹਿਲਾਂ ਇੱਕ ਬੇਟੀ ਹਾਸ਼ੀਆ ਨੇ ਜਨਮ ਲਿਆ ਹੈ ਇਸ ਵਾਰ ਉਸਦੀ ਪਹਿਲੀ ਲੋਹੜੀ ਹੈ ਪਰ ਸਹੁਰਾ ਪਰਿਵਾਰ ਪਿਛੜੀ ਸੋਚ ਨਾਲ ਸੰਬੰਧ ਰੱਖਦਾ ਹੈ । ਹਾਸ਼ੀਆ ਦੀ ਮਾਂ ਬਲਰੂਪ ਦੀ ਮਾਂ ਨੂੰ ਕਹਿੰਦੀ ਹੈ ਆਪਾਂ ਇਸ ਵਾਰ ਹਾਸ਼ੀਆ ਦੀ ਲੋਹੜੀ ਵੰਡਾਂਗੇ ਵੀ ਤੇ ਮਨਾਵਾਂਗੇ ਵੀ ਪਰ ਉਸਦੀ ਸੱਸ ਇਹ ਗੱਲ ਸੁਣ ਕੇ ਗੁੱਸੇ ‘ਚ ਆ ਜਾਂਦੀ ਹੈ ਤੇ ਕਹਿੰਦੀ ਹੈ ਇਥੇ ਤਾਂ ਪੁੱਤਰਾਂ ਦੀ ਲੋਹੜੀ ਮਨਾਈ ਜਾਂਦੀ ਹੈ ਆਉਦੇ ਸਾਲ ਨੂੰ ਪੋਤਰੇ ਦੀ ਲੋਹੜੀ ਮਨਾਂਵਾਗੇ ਤੂੰ ਹੁਣ ਮੁੰਡਾ ਜੰਮਣ ਦੀ ਤਿਆਰੀ ਕਰ

ਇਹ ਗੱਲਾਂ ਸੁਣ ਕੇ ਉਹ ਚੁੱਪ ਚਾਪ ਹਾਸ਼ੀਆ ਨੂੰ ਲੈ ਕੇ ਆਪਣੇ ਕਮਰੇ ਵੱਲ ਚਲੀ ਜਾਂਦੀ ਹੈ ਤੇ ਅੰਦਰੋ ਅੰਦਰੀ ਖੂਬ ਰੋ ਕੇ ਹਾਸ਼ੀਆ ਨਾਲ ਗੱਲਾਂ ਕਰਦੀ ਕਹਿੰਦੀ ਹੈ ਤੈਨੂੰ ਜਨਮ ਦੇਣ ਦੇ ਕੇ ਮੈ ਕੀ ਮਾੜਾ ਕਰ ਦਿੱਤਾ ਇੰਨੇ ਨੂੰ ਬਲਰੂਪ ਸਿੰਘ ਕਮਰੇ ‘ਚ ਅੰਦਰ ਦਾਖਲ ਹੁੰਦਾ ਤੇ ਰੌਣ ਦਾ ਕਾਰਨ ਪੁੱਛਦਾ ਉਹ ਸਾਰੀ ਗੱਲ ਦੱਸਦੀ ਹੈ ਉਹ ਵੀ ਅੱਗੋ ਗੁੱਸੇ ‘ਚ ਬੋਲਦਾ ਕਹਿੰਦਾ ਇੱਥੇ ਕੋਈ ਧੀਆਂ ਦੀ ਲੋਹੜੀ ਨਹੀਂ ਮਨਾਈ ਜਾਂਦੀ। ਆਖਿਰ ਲੋਹੜੀ ਦਾ ਦਿਨ ਆ ਜਾਂਦਾ ਹੈ ਗੁਆਂਢੀ ਦੇ ਘਰ ਕੁੜੀ ਹੋਣ ਦੀ ਲੋਹੜੀ ਵੰਡੀ ਜਾ ਰਹੀ ਹੈ ਬਲਰੂਪ ਸਿੰਘ ਦੇ ਘਰ ਲੋਹੜੀ ਦੇਣ ਆਉਦੇ ਨੇ ਤੇ ਬਲਰੂਪ ਸਿੰਘ ਦੀ ਮਾਂ ਨੂੰ ਕਹਿੰਦੇ ਨੇ ਤੁਸੀ ਲੋਹੜੀ ਕਿਉ ਨਹੀਂ ਵੰਡ ਰਹੇ ਤੁਸੀ ਵੀ ਲੋਹੜੀ ਵੰਡੋ ਭੈਣ ਜੀ ਹੁਣ ਪਹਿਲਾ ਵਾਲੀਆ ਗੱਲਾ ਛੱਡੋ ਅੱਜਕੱਲ ਕੁੜੀ ਮੁੰਡੇ ‘ਚ ਕੋਈ ਫਰਕ ਨਹੀਂ ਰਿਹਾ ਇਹ ਸਭ ਗੱਲਾਂ ਸੁਣ ਕੇ ਉਹ ਵੀ ਲੋਹੜੀ ਵੰਡਦੇ ਹਨ ਤੇ ਲੋਹੜੀ ਮਨਾਉਣ ਲੱਗਦੇ ਹਨ ।

 

ਗੁਰਮੀਤ ਕੌਰ ਮੀਤ

ਕੋਟਕਪੂਰਾ

Have something to say? Post your comment