News

ਆਗਰਾ ਵਿਖੇ ਆਲ ਇੰਡੀਆ ਖੱਤਰੀ ਸਭਾ ਹਜ਼ਾਰਾਂ ਦੇ ਇਕੱਠ ਵਿਚ ਵੱਡਾ ਫੈਸਲਾ ਲਵੇਗੀ – ਸਹਿਗਲ

January 09, 2019 10:13 PM


ਪੰਜਾਬ ਵਿਚੋਂ ਖੱਤਰੀ ਸਭਾ ਦੇ ਸੈਂਕੜੇ ਮੈਂਬਰ ਪਹੁੰਚ ਰਹੇ ਨੇ 12 ਤੇ 13 ਨੂੰ ਆਗਰਾ
ਖੱਤਰੀ ਪਰਿਵਾਰ ਮਿਲਣ ਸਮਾਰੋਹ, ਕਾਨਫਰੰਸ ਅਤੇ ਲੋਹੜੀ ਸਭਿਆਚਾਰਕ ਸਮਾਗਮ ਆਗਰਾ ਵਿਖੇ ਹੋਵੇਗਾ
ਸ਼੍ਰੀ ਅੰਮ੍ਰਿਤਸਰ ਸਾਹਿਬ, 9 ਜਨਵਰੀ ( ਕੁਲਜੀਤ ਸਿੰਘ ) – ਆਲ ਇੰਡੀਆ ਖੱਤਰੀ ਸਭਾ ਦੀ ਪ੍ਰਧਾਨਗੀ ਵਿਚ ਆਗਰਾ ਵਿਖੇ 12 ਤੇ 13 ਜਨਵਰੀ ਨੂੰ ਖੱਤਰੀ ਮਹਾਂਕੁੰਭ ਮੇਲਾ ਲੱਗ ਰਿਹਾ ਹੈ ਜਿੱਥੇ ਪੰਜਾਬ, ਹਰਿਆਣਾ, ਹਿਮਾਚਲ, ਜੈ ਐਂਡ ਕੇ, ਚੰਡੀਗੜ, ਦਿੱਲੀ, ਯੂ.ਪੀ., ਉਤਰਾਂਚਲ, ਆਂਧਰਾ, ਤਮਿਲਨਾਡ, ਮਦਰਾਸ, ਗੁਜਰਾਤ, ਰਾਜਸਥਾਨ, ਬੰਗਾਲ ਆਦਿ 22 ਰਾਜਾਂ ਦੇ ਖੱਤਰੀ ਸਭਾ ਦੇ ਮੈਂਬਰ ਅਤੇ ਕਾਰਜ ਕਰਾਨੀ ਦੇ ਆਗੂ ਪੁੱਜ ਰਹੇ ਹਨ। ਇਹ ਵਿਚਾਰ ਨਰੇਸ਼ ਕੁਮਾਰ ਸਹਿਗਲ ਪ੍ਰਧਾਨ ਆਲ ਇੰਡੀਆ ਖੱਤਰੀ ਸਭਾ ਦੀ ਕਾਰਜਕਾਰਨੀ ਦੀ ਮੀਟਿੰਗ ਵਿਚ ਇਕ ਮਤਾ ਪਾਸ ਕਰਦੇ ਹੋਏ ਆਗੂਆਂ ਨੂੰ ਪ੍ਰੇਰਿਤ ਕਰਦੇ ਹੋਏ ਦੱਸਿਆ ਕਿ ਹਰ ਜਿਲੇ ਵਿਚੋਂ ਜਿਲਾਂ ਇੰਚਾਰਜਾਂ ਸਮੇਤ ਕਾਰਜਕਾਰਨੀ ਕਮੇਟੀ ਦੇ ਮੈਂਬਰ ਸ਼ਹਿਰੀ ਤੇ ਪੇਂਡੂ ਯੂਨਿਟਾਂ ਦੇ ਪ੍ਰਧਾਨ ਮੈਂਬਰ ਦਾ 12 ਤੇ 13 ਜਨਵਰੀ ਨੂੰ ਆਗਰਾ (ਯੂ.ਪੀ.) ਪਹੁੰਚਣਾ ਜਰੂਰੀ ਹੈ ਉਨਾਂ ਅੱਗੇ ਕਿਹਾ ਕਿ ਆਗਰਾ (ਅਤੁਲ ਫਾਰਮ ਹਾਊਸ) ਵਿਖੇ ਵੱਡਾ ਫੈਸਲਾ ਲਿਆ ਜਾਵੇਗਾ ਕਿ ਮਹਾਂ ਕੁੰਭ ਸ਼ਨਾਨ ਵਿਖੇ ਸਮੂਚੇ ਭਾਰਤ ਦੇ ਹੀ ਨਹੀਂ ਪੂਰੀ ਦੂਨੀਆਂ ਤੋਂ ਪੁੱਜ ਰਹੇ ਖੱਤਰੀ ਪਰਿਵਾਰਾਂ ਨੇ ਇਕੱਠਾ ਹੋਣਾ ਹੈ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਨਰੇਸ਼ ਸਹਿਗਲ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਹਰ ਜਿਲੇ ਫ਼ਰੀਦਕੋਟ, ਬਠਿੰਡਾ, ਲੁਧਿਆਣਾ, ਫਿਰੋਜਪੁਰ, ਜਗਰਾਉਂ, ਗੁਰਦਾਸਪੁਰ, ਪਠਾਨਕੋਟ ਹੁਣ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਚ ਤੁਫਾਨੀ ਦੌਰੇ ਕੀਤੇ ਜਾ ਰਹੇ ਹਨ ਇਸੇ ਕੜੀ ਅਨੁਸਾਰ ਹਰ ਜਿਲੇ ਅਤੇ ਸ਼ਹਿਰੀ ਯੂਨਿਟਾਂ ਵਿਚੋ ਟਰੇਨਾਂ ਤੇ ਬੱਸਾਂ ਰਾਹੀਂ ਅਤੇ ਨਿਜੀ ਵਹਿਕਲਾਂ ਰਾਹੀਂ ਖੱਤਰੀ ਮੈਬਰਾਂ, ਲੇਡੀਜ, ਬੱਚੇ ਆਦਿ ਨੂੰ ਆਗਰਾ 12 ਤੇ 13 ਜਨਵਰੀ ਲਈ ਆਉਣ ਜਾਣ ਦੀ ਸਾਰੀਆਂ ਸਹੂਲਤਾਂ, ਸੁਵਿਧਾ ਦੇ ਇੰਤਜਾਮ ਕਰ ਦਿੱਤੇ ਗਏ ਹਨ। ਉਨਾਂ ਇਹ ਵੀ ਦੱਸਿਆ ਕਿ ਆਗਰਾ ਵਿਖੇ ਲੋਹੜੀ ਸਭਿਆਚਾਰਕ ਸਮਾਗਮ ਅਤੇ ਖੱਤਰੀ ਪਰਿਵਾਰ ਮਿਲਣ ਸਮਾਰੋਹ, ਕਾਨਫਰੰਸ ਵੀ ਰੱਖੀ ਗਈ ਹੈ। ਨਰੇਸ਼ ਸਹਿਗਲ ਨੇ ਇਹ ਵੀ ਕਿਹਾ ਕਿ ਸਰਕਾਰਾਂ ਲੰਮੇ ਸਮੇਂ ਤੋਂ ਖੱਤਰੀਆਂ ਦੀਆਂ ਮੰਗਾਂ ਵੱਲ ਧਿਆਨ ਨਹੀ ਸੀ ਦੇ ਰਹੀਆਂ ਤਾਂ ਖੱਤਰੀ ਮਹਾਂਕੁੰਭ ਵਿਚ ਲਏ ਜਾਣ ਵਾਲੇ ਫੈਸਲੇ ਤੇ ਹੁਣ ਪੂਰੇ ਹਿੰਦੂਸਤਾਨ ਦੀਆਂ ਸੀ.ਆਈ.ਡੀ. ਇੰਟੈਲੀਜੈਂਸ ਦੀ ਨਜਰ ਟਿਕੀ ਪਈ ਹੈ ਉਹ ਦਿਨ ਦੂਰ ਨਹੀਂ ਜਦ ਖੱਤਰੀਆਂ ਦਾ ਹਰ ਸਟੇਟ ਦੀ ਸਰਕਾਰ ਵਿਚ ਆਪਣੇ ਨੁਮਾਇੰਦੇ ਹੋਣਗੇ ਅਤੇ ਕੇਂਦਰ ਦੀ ਲੋਕਸਭਾ ਚੋਣਾਂ ਵਿਚ ਵੀ ਖੱਤਰੀ ਪਰਿਵਾਰਾਂ ਨੂੰ ਖੜਾ ਕੀਤਾ ਜਾਵੇਗਾ। ਨਰੇਸ਼ ਸਹਿਗਲ ਨੇ ਇਹ ਅਪੀਲ ਕੀਤੀ ਕਿ 12 ਤੇ 13 ਜਨਵਰੀ ਨੂੰ ਵੱਡੀ ਗਿਣਤੀ ਵਿਚ ਆਗਰਾ ਪੁੱਜੋ ਜਿੱਥੇ ਖੱਤਰੀ ਭਾਈ ਚਾਰੇ ਦੀ ਬਹਿਤਰੀ ਤੇ ਭਲਾਈ ਲਈ ਵੱਡੇ ਪੱਧਰ ਤੇ ਵਿਚਾਰ ਕਰਕੇ ਇਕ ਫੈਸਲਾ ਲਿਆ ਜਾਣਾ ਹੈ। ਇਹ ਫੈਸਲਾ ਤੁਹਾਡੇ ਆਉਣ ਵਾਲੇ ਭਵਿਖ ਨਾਲ ਤੇ ਤੁਹਾਡੀ ਬਹਿਤਰੀ ਤੇ ਤਰੱਕੀ ਲਈ ਲਾਭਦਾਇਕ ਹੋਵੇਗਾ ਅਤੇ ਜਲਦ ਹੀ ਹਰ ਇਕ ਜਿਲਾ ਹੈਡਕੁਆਟਰ ਦੇ ਨਾਲ ਨਾਲ ਤਹਿਸੀਲ ਪੱਧਰ ਤੇ ਤਹਿਸੀਲ ਪੱਧਰ ਦੇ ਸਬ ਡਵੀਜ਼ਨ ਦਫਤਰ ਖੋਲ ਦਿੱਤੇ ਜਾਣਗੇ ਜਿੱਥੇ ਲੋਕਾਂ ਦੀਆਂ ਅਤੇ ਖੱਤਰੀ ਭਰਾਵਾਂ ਦੀਆਂ ਦੁੱਖ ਤਕਲੀਫਾ ਸੁਣੀਆ ਜਾਈਆ ਕਰਨਗੀਆਂ ਖੱਤਰੀ ਭਾਈਚਾਰੇ ਨੂੰ ਹੋਰ ਮਜਬੂਤ ਕਰਨ ਲਈ ਅਤੇ ਕੜੀ ਨਾਨ ਕੜੀ ਨੂੰ ਜੋੜਨ ਲਈ ਇਹ ਵਿਸ਼ੇਸ਼ ਮੀਟਿੰਗ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੀ ਇਸ ਵਿਸ਼ੇਸ਼ ਮੀਟਿੰਗ ਵਿਚ ਇਹ ਮਤਾ ਵੀ ਪਾਸ ਕੀਤਾ ਗਿਆ ਕਿ ਹਰ ਜਿਲਾ ਪੱਧਰ ਤੇ ਖੱਤਰੀ ਪਰਿਵਾਰਾਂ ਦੇ ਕੇਸ ਅਦਾਲਤਾਂ ਵਿਚ ਮੁਫਤ ਲੜਨ ਲਈ ਖੱਤਰੀ ਵਕੀਲ ਨਿਯੁਕਤ ਕੀਤੇ ਜਾਣਗੇ ਜੋ ਖੱਤਰੀ ਪਰਿਵਾਰਾਂ ਦੇ ਪੂਰਾ ਸਹਿਯੋਗ ਦੇਣਗੇ ਅਤੇ ਹੋ ਰਹੇ ਧੱਕੇਸ਼ਾਹੀ ਵਿਰੁਧ ਆਵਾਜ਼ ਬੁਲੰਦ ਕਰਨਗੇ। ਇਸ ਮੀਟਿੰਗ ਵਿਚ ਨਰੇਸ਼ ਸਹਿਗਲ ਤੋਂ ਇਲਾਵਾ ਖੱਤਰੀ ਸਭਾ ਅਜੈ ਸੰਕਰ ਕੋਹਲੀ ਅੰਮ੍ਰਿਤਸਰ, ਮਨੋਜ ਖੰਨਾ, ਐਸ.ਕੇ.ਚੋਪੜਾ, ਦੀਪਕ ਮਲਹੋਤਰਾ, ਲਲਿਤ ਮੋਹਨ ਗੁਰਦਾਸਪੁਰ, ਵਿਜੈ ਪਾਸ ਪਠਾਨਕੋਟ, ਰਮਨ ਅਰੋੜਾ, ਸੰਦੀਪ ਸੋਨੀ ਲੇਖੀ, ਮੁਕੇਸ਼ ਮਲਹਤੋਰਾ, ਸੰਜੀਵ ਕੱਕੜ, ਸੁਰਿੰਦਰ ਪੂਰੀ, ਬਾਬਾ ਬਹਿਲ, ਗੌਰੀ ਸੰਕਰ ਕੋਹਲੀ, ਡਾ.ਬੀ.ਕੇ. ਕਪੂਰ, ਪ੍ਰਦੀਪ ਚੋਪੜਾ ਦੀਪਾ, ਚੇਤਨ ਸਹਿਗਲ, ਡਾ.ਕਮਲਕਾਂਤ ਧਵਨ, ਤਰੁਨ ਚੋਪੜਾ, ਰਾਮ ਚੋਪੜਾ, ਡਾ.ਵਿਕਾਸ ਚੋਪੜਾ, ਓਮਪ੍ਰਕਾਸ਼ ਧਵਨ, ਕਮਲ ਮਲਹੋਤਰਾ, ਨਵਦੀਪ ਮਲਹੋਤਰਾ, ਹਰੀ ਓਮ ਧਵਨ, ਮਨੀਸ਼ ਸੋਢੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੈਂਬਰ ਹਾਜਰ ਸਨ। 

Have something to say? Post your comment

More News News

ਸਰਕਾਰ ਘਰੇਲੂ ਕਾਮਿਆਂ ਦੀ ਭਲਾਈ ਲਈ ਵੱਖਰਾ ਕਾਨੂੰਨ ਬਣਾਵੇ- ਐਡਵੋਕੇਟ ਭਾਟੀਆ ਸਮੂਚੀ ਮਾਨਵਤਾ ਦਾ ਹਮੇਸ਼ਾ ਮਾਰਗ ਦਰਸ਼ਨ ਕਰਦੀ ਰਹੇਗੀ ਭਗਤ ਕਬੀਰ ਜੀ ਦੀ ਬਾਣੀ : ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਆਈ ਐਮ ਏ ਦੇ ਸੱਦੇ ਤੇ ਸ੍ਰੀ ਆਨੰਦਪੁਰ ਸਾਹਿਬ ਦੇ ਸਮੂੰਹ ਡਾਕਟਰਾਂ ਨੇ ਕੀਤੀ ਹੜਤਾਲ। ਕੋਟ ਲੱਲੂ ਪਿੰਡ ਵਿੱਚ ਚਲ ਰਹੇ ਆਂਗਣਵਾੜੀ ਸੈਂਟਰ ਨਜਦੀਕ ਲੱਗਾ ਪਾਵਰਕੌਮ ਮੀਟਰ ਬੌਕਸ ਦੇ ਰਿਹਾ ਹਾਦਸੇ ਨੂੰ ਸੱਦਾ ਵੀਜ਼ਾ ਤਾਂ ਰਹੇਗਾ ਮਾਫ - ਪਰ ਜੇਬ ਕਰਾਂਗੇ ਕੁਝ ਸਾਫ ਮੂਲੋਵਾਲ ਰਿਜਰਵ ਕੋਟੇ ਵਾਲੀ ਪੰਚਾਇਤੀ ਜਮੀਨ ਦੀ ਬੋਲੀ ਪੰਜਵੀਂ ਵਾਰ ਹੋਈ ਰੱਦ ਮਾਮਲਾ ਘੱਟ ਗਿਣਤੀ ਲੋਕਾਂ ਤੇ ਕੀਤੇ ਗਏ ਤਸ਼ੱਦਦ ਦਾ ਹੌਰਰ ਕਾਮੇਡੀ ਫ਼ਿਲਮ ਹੋਵੇਗੀ 'ਬੂ ਮੈਂ ਡਰ ਗਈ' ਕਿਸਾਨਾਂ ਦਾ ਫੁਟਿਆ ਰੋਹ 40 ਘੰਟਿਆਂ ਤੋਂ ਬਿਜਲੀ ਸਪਲਾਈ ਨਾ ਮਿਲਣ ਕਰਕੇ ਰੰਗੀਆਂ ਗਰਿੱਡ ਅੱਗੇ ਧਰਨਾ ਜੂਸ ਅਤੇ ਫਲਾਂ ਵਾਲੀਆਂ ਰੇਹੜੀਆਂ ਦੀ ਕੀਤੀ ਚੈਕਿੰਗ
-
-
-