Tuesday, March 19, 2019
FOLLOW US ON

News

1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਲਈ ਗੁ: ਸੀਸ ਗੰਜ ਸਾਹਿਬ ਵਿਖੇ ਹੋਵੇਗਾ ਅਰਦਾਸ ਦਿਵਸ: ਭਾਈ ਚਾਵਲਾ।

January 09, 2019 10:14 PM
1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਲਈ ਗੁ: ਸੀਸ ਗੰਜ ਸਾਹਿਬ ਵਿਖੇ ਹੋਵੇਗਾ ਅਰਦਾਸ ਦਿਵਸ: ਭਾਈ ਚਾਵਲਾ।
ਸ੍ਰੀ ਅਨੰਦਪੁਰ ਸਾਹਿਬ, 9 ਜਨਵਰੀ(ਦਵਿੰਦਰਪਾਲ ਸਿੰਘ/ ਅੰਕੁਸ਼):
1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਐਲਾਨੇ ਪ੍ਰੋਗਰਾਮ ਤਹਿਤ ਭਲ੍ਹਕੇ 10 ਜਨਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਸਵੇਰੇ 8:30 ਵਜੇ ਅਰਦਾਸ ਦਿਵਸ ਮਨਾਇਆ ਜਾਵੇਗਾ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਦਿੱਤੀ।
ਭਾਈ ਚਾਵਲਾ ਨੇ ਕਿਹਾ ਹੈ ਕਿ 1984 ਦਾ ਸਿੱਖ ਵਿਰੋਧੀ ਕਤਲੇਆਮ ਅਣਮਨੁੱਖੀ ਤਸ਼ੱਦਦ ਦੀ ਸਿਖ਼ਰ ਵਜੋਂ ਇਤਿਹਾਸ ਦੇ ਪੰਨਿਆਂ ਵਿਚ ਅੰਕਿਤ ਹੈ ਅਤੇ ਦੁੱਖ ਦੀ ਗੱਲ ਹੈ ਕਿ ਇਸ ਦੇ ਦੋਸ਼ੀ 34 ਸਾਲ ਬੀਤਣ ਦੇ ਬਾਅਦ ਅਜੇ ਤੱਕ ਵੀ ਬਚਦੇ ਆ ਰਹੇ ਹਨ। ਭਾਈ ਚਾਵਲਾ ਨੇ ਕਿਹਾ ਕਿ ਸਿੱਖਾਂ ਦੇ ਇਸ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਜਿਥੇ ਪੀੜਤ ਧਿਰ ਵੱਲੋਂ ਪਿਛਲੇ 34 ਸਾਲਾਂ ਤੋਂ ਸਿੱਖ ਕੌਮ ਦੇ ਸਹਿਯੋਗ ਨਾਲ ਲੰਬੀ ਕਾਨੂੰਨੀ ਲੜਾਈ ਲੜੀ ਗਈ, ਉਥੇ ਹੀ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਸਮੁੱਚੀ ਕੌਮ ਅਰਦਾਸਾਂ ਵੀ ਕਰਦੀ ਰਹੀ, ਕਿਉਂਕਿ ਸਿੱਖਾਂ ਦੀ ਟੇਕ ਆਪਣੇ ਗੁਰੂ ਸਾਹਿਬ ‘ਤੇ ਹੀ ਹੈ ਅਤੇ ਇਸੇ ਦਾ ਸਦਕਾ ਹੀ ਅੱਜ ਸੱਜਣ ਕੁਮਾਰ ਸਮੇਤ ਦੋ ਹੋਰ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜਿਆ ਜਾ ਸਕਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਸਾਰੇ ਦੋਸ਼ੀਆਂ ਨੂੰ ਸਜਾਵਾਂ ਨਹੀਂ ਮਿਲਦੀਆਂ ਪੀੜਤਾਂ ਦੀ ਪੀੜਾ ਨਹੀਂ ਘਟੇਗੀ। ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਹੀ ਭਲ੍ਹਕੇ 10 ਜਨਵਰੀ ਨੂੰ ਸ਼੍ਰੋਮਣੀ ਕਮੇਟੀ ਵਲੋਂ ਸਮੁੱਚੀ ਸਿੱਖ ਕੌਮ ਨੂੰ ਗੁਰੂ-ਘਰਾਂ ਅੰਦਰ ਅਰਦਾਸ ਕਰਨ ਦੀ ਅਪੀਲ ਕੀਤੀ ਗਈ ਹੈ। ਇਸੇ ਤਹਿਤ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਸਵੇਰੇ 8:30 ਵਜੇ ਸ੍ਰੀ ਅਨੰਦਪੁਰ ਸਾਹਿਬ ਦੀਆਂ ਸਮੂਹ ਸੰਗਤਾਂ ਵਲੋਂ ਅਰਦਾਸ ਦਿਵਸ ਮਨਾਇਆ ਜਾਵੇਗਾ, ਜਿਸ ਦੌਰਾਨ ਅਕਾਲ ਪੁਰਖ ਵਾਹਿਗੁਰੂ ਅੱਗੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅਰਦਾਸ ਕੀਤੀ ਜਾਵੇਗੀ।
Have something to say? Post your comment

More News News

ਦਲ ਖ਼ਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਦੀ ਸਿੰਘਣੀ ਬੀਬੀ ਮਨਜੀਤ ਕੌਰ ਦੀਆ ਅਸਥੀਆਂ ਅੱਜ ਪਾਕਿਸਤਾਨ ਵਿਖੇ ਜਲ ਪ੍ਰਵਾਹ ਕੀਤੀ ਗਈਆਂ। ਸਾਂਝੇ ਪੰਜਾਬ ਦੀ ਯਾਰੀ ਅਧਾਰਤ 'ਯਾਰਾ ਵੇ'. ਲੈਕੇ ਆਇਆ 'ਰਾਕੇਸ਼ ਮਹਿਤਾ'ਰਾਕੇਸ਼ ਮਾਂਟਿਕਤਾ ਅਤੇ ਕਾਮੇਡੀ ਦਾ ਦਿਲਚਸਪ ਸੁਮੇਲ ਹੈ 'ਮੰਜੇ ਬਿਸਤਰੇ 2'-ਸਿੰਮੀ ਚਾਹਲ ਬੀਬੀ ਖਾਲੜਾ ਬਹੁਤ ਵਂਡੇ ਫਰਕ ਨਾਲ ਜਿਤਣਗੇ ਬੈਸ਼ ਐੱਸ. ਡੀ. ਕਾਲਜ ਵਿਖੇ ਮਿੰਨੀ ਕਹਾਣੀ ਪ੍ਰਤੀਯੋਗਤਾ ਆਯੋਜਿਤ ਸ਼ਹੀਦ ਭਾਈ ਜਗਜੀਤ ਸਿੰਘ ਗਿੱਲ ਗੰਗਾਨਗਰ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਫਗਵਾੜਾ ਚੋਣ ਜਾਬਤੇ ਦੀ ਪਾਲਣਾ ਬਣਾਈ ਜਾਵੇ ਯਕੀਨੀ -ਵਧੀਕ ਜਿਲਾ ਚੋਣ ਅਫਸਰ 31 ਮਾਰਚ ਨੂੰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਰਵਾਈ ਜਾਵੇਗੀ ਸ਼ੋਅ ਮੈਰਾਥਨ-ਵਧੀਕ ਡਿਪਟੀ ਕਮਿਸ਼ਨਰ ਉੱਚ ਗੁਣਵੱਤਾ ਦੀਆਂ ਜਿਣਸਾਂ ਲਈ ਫ਼ਾਜ਼ਿਲਕਾ ਦੇ ਤਿੰਨ ਅਗਾਂਹਵਧੂ ਕਿਸਾਨਾਂ ਨੂੰ ਮਿਲਿਆ ਪਹਿਲਾ ਇਨਾਮ BJP’S `MAIN BHI CHOWKIDAR’ CAMPAIGN WON’T FILL STOMACHS OR GIVE JOBS, SAYS CAPT AMARINDER
-
-
-