News

ਲੋਕਾਂ ਅਤੇ ਅਧਿਆਪਕਾਂ ਵੱਲੋਂ ਸਾਂਝੇ ਰੂਪ ਵਿੱਚ ਕਰਵਾਇਆ ਪ੍ਰੋਗਰਾਮ '' ਨਵੀਆਂ ਪੈੜ੍ਹਾਂ '' ਵਿੱਚ ਹਜ਼ਾਰਾਂ ਦੀ ਗਿਣਤੀ 'ਚ ਬੱਚਿਆਂ ਦੇ ਮਾਪਿਆਂ ਨੇ ਕੀਤੀ ਸਮੂਲੀਅਤ

January 09, 2019 10:16 PM

ਲੋਕਾਂ ਅਤੇ  ਅਧਿਆਪਕਾਂ ਵੱਲੋਂ  ਸਾਂਝੇ ਰੂਪ  ਵਿੱਚ ਕਰਵਾਇਆ  ਪ੍ਰੋਗਰਾਮ  '' ਨਵੀਆਂ ਪੈੜ੍ਹਾਂ ''  ਵਿੱਚ ਹਜ਼ਾਰਾਂ ਦੀ  ਗਿਣਤੀ  'ਚ  ਬੱਚਿਆਂ  ਦੇ  ਮਾਪਿਆਂ  ਨੇ  ਕੀਤੀ  ਸਮੂਲੀਅਤ   ਉੱਘੇ  ਗਾਇਕ  ਹਰਜੀਤ  ਹਰਮਨ ਨੇ ਆਪਣੇ ਗੀਤਾਂ ਰਾਹੀਂ ਸਰੋਤਿਆਂ ਨੂੰ ਕੀਲਿਆ ਡਾ.  ਪਿਆਰਾ ਲਾਲ ਗਰਗ,  ਪੱਤਰਕਾਰ  ਐਸ  ਪੀ ਸਿੰਘ ਅਤੇ ਹਮੀਰ  ਸਿੰਘ  ਨੇ  ਕੀਤੀ ਵਿਸ਼ੇਸ਼  ਤੌਰ 'ਤੇ  ਸ਼ਿਰਕਤ ਨਾਭਾ, 9  ਜਨਵਰੀ 2019 ਸੈਂਟਰ  ਅਗੌਲ  ਦੇ  ਅਧਿਆਪਕਾਂ  ਵੱਲੋਂ  ਲੋਕਾਂ  ਨੂੰ  ਨਾਲ  ਲੈ  ਕੇ  ਕਰਵਾਏ  ਗਏ  ਪ੍ਰੋਗਰਾਮ  '  ਨਵੀਆਂ  ਪੈੜਾਂ  '  ਵਿੱਚ  ਹਜ਼ਾਰਾਂ  ਦੀ  ਗਿਣਤੀ  'ਚ  ਆਏ ਮਾਪਿਆਂ  ਅਤੇ  ਹੋਰ  ਲੋਕਾਂ  ਵਿੱਚ  ਸਰਕਾਰੀ  ਸਕੂਲਾਂ  ਦੀ  ਮਜ਼ਬੂਤੀ  ਲਈ  ਇੱਕ  ਨਵੀਂ  ਚਰਚਾ  ਛੇੜ  ਦਿੱਤੀ  ਹੈ।  ਪ੍ਰੋਗਰਾਮ  ਦੀ  ਸਫ਼ਲਤਾ  ਨੇ  ਸਿੱਖਿਆ ਵਿਭਾਗ  ਦੇ  ਅਧਿਕਾਰੀਆਂ  ਅਤੇ  ਅਧਿਆਪਕਾਂ  ਵਿੱਚ  ਜ਼ਜਬਾਂ  ਪੈਦਾ  ਕੀਤਾ  ਹੈ।  ਪ੍ਰੋਗਰਾਮ  ਦੌਰਾਨ  ਬੱਚਿਆਂ  ਵੱੋਲੋਂ  ਕੀਤੀਆਂ  ਪੇਸ਼ਕਾਰੀਆਂ  ਨੇ ਸਾਬਤ  ਕਰ  ਕੇ  ਵਿਖਾ  ਦਿੱਤਾ  ਕਿ  ਸਰਕਾਰੀ  ਸਕੂਲਾਂ  ਦੇ  ਬੱਚੇ  ਪ੍ਰਾਇਵੇਟ  ਸਕੂਲਾਂ  ਤੋਂ  ਕਿਸੇ  ਵੀ  ਪੱਖੋਂ  ਘੱਟ  ਨਹੀਂ  ਹਨ।  ਪ੍ਰੋਗਰਾਮ  ਦੌਰਾਨ  ਸ਼ਾਮਲ ਹੋਏ  ਮਾਪੇ ਵੀ ਬਹੁਤ ਜ਼ਿਆਦਾ ਖ਼ੁਸ਼ ਨਜ਼ਰ ਆਏ ।   ' ਖੱਟੜਾ  ਫਾਰਮ ਕੈਦੂਪੁਰ '  ਹੋਏ  ਇਸ  ਪ੍ਰੋਗਰਾਮ  ਨੂੰ  ਅਪਣੱਤ ਸੋਸ਼ਲ  ਸੁਸਾਇਟੀ  ਵੱਲੋਂ ਵੱਡਾ  ਯੋਗਦਾਨ ਦਿੱਤਾ  ਗਿਆ। ਇਸ  ਮੌਕੇ  ਲੰਗਰ ਵਿੱਚ  ਪਿੰਡ  ਪੇਧਨ  ਅਤੇ  ਖੁਰਦ  ਦੇ  ਨੌਜਵਾਨਾਂ  ਵੱਲੋਂ  ਵਿਸ਼ੇਸ਼  ਤੌਰ  ਸੇਵਾ  ਨਿਭਾਈ  ਗਈ।  ਇਸ  ਮੌਕੇ  ਡਾ.  ਪਿਆਰਾ  ਲਾਲ  ਗਰਗ,  ਸੀਨੀਅਰ ਪੱਤਰਕਾਰ  ਐਸ  ਪੀ  ਸਿੰਘ,  ਹਮੀਰ  ਸਿੰਘ,  ਪੜ੍ਹੋ  ਪੰਜਾਬ,  ਪੜ੍ਹਾਓ  ਪੰਜਾਬ  ਦੇ  ਸਟੇਟ  ਕੋਆਰਡੀਨੇਟਰ  ਡਾ.  ਦਵਿੰਦਰ  ਬੋਹਾ,  ਡੀ  ਈ  ਓ  ਐਲੀਮੈਂਟਰੀ ਪਟਿਆਲਾ  ਕੰਵਲ  ਕੁਮਾਰੀ,  ਡਿਪਟੀ  ਡੀ  ਈ  ਓ  ਮਧੂ  ਬਰੂਆ,  ਡਾਇਟ  ਪ੍ਰਿੰਸੀਪਲ  ਅਰਚਨਾ  ਮਹਾਜਨ   ,  ਬੀ  ਪੀ  ਈ  ਓ  ਬਲਕਾਰ  ਕੌਰ,  ਸੀ  ਡੀ ਪੀ  ਓ  ਨਾਭਾ  ਕਿਰਨ  ਰਾਣੀ,  ਜਿਲ੍ਹਾ  ਕੋਆਰਡੀਨੇਟਰ  ਰਾਜਵੰਤ  ਸਿੰਘ,  ਪ੍ਰਿੰਸੀਪਲ  ਗੁਰਮੀਤ  ਸਿੰਘ  ਕੱਲਰਮਾਰੀ,  ਸਮਾਜ  ਸੇਵੀ  ਅਤੇ  ਸਾਬਕਾ ਸਰਪੰਚ  ਜਸਵੀਰ  ਸਿੰਘ  ਜੱਸੀ,  ਸਰਪੰਚ  ਦੀਦਾਰ  ਸਿੰਘ  ਕੈਦੂਪਰ,  ਸਰਪੰਚ  ਨਿੱਕਾ  ਸਿੰਘ  ਅਗੌਲ,  ਨਰਿੰਦਰ  ਸਿੰੰਘ  ਨੰਬਰਦਾਰ,  ਸਰਪੰਚ  ਬਿਕਰਮ ਸਿੰਘ  ਸਹੌਲੀ,  ਬਲਾਕ  ਸੰਮਤੀ  ਮੈਂਬਰ  ਕਰਮ  ਚੰਦ  ਲੁਬਾਣਾ,  ਸਰਪੰਚ  ਗੁਰਮੀਤ  ਸਿੰਘ  ਮਿੱਠੂ,  ਸਰਪੰਚ  ਕਰਨੈਲ  ਸਿੰਘ  ਧੰਗੇੜਾ,  ਸਰਪੰਚ  ਕੁਲਦੀਪ ਕੌਰ  ਲੁਬਾਣਾ,  ਅਪਣੱਤ  ਸੋਸ਼ਲ  ਸੁਸਾਇਟੀ  ਦੇ  ਮੈਂਬਰ  ਲਾਲ  ਚੰਦ  ਸਿਰਸੀਵਾਲ,  ਗੁਰਪ੍ਰੀਤ  ਸਿੰਘ  ਪੇਧਨ,  ਸੁਖਜੀਤ  ਸਿੰਘ  ਨਿਰਮਾਣ,  ਬਲਵੀਰ ਸਿੰਘ ਚਹਿਲ,ਸੁਰਜੀਤ ਸਿੰਘ ਲਲੌਛੀ,ਆਦਿ ਨੇ ਵਿਸ਼ੇਸ਼ ਤੌਰ 'ਤੇ ਸਮੂਲੀਅਤ  ਕੀਤੀ ਅਤੇ ਅਧਿਆਪਕਾਂ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ।   ਇਸ  ਮੌਕੇ  ਅਗੌਲ,  ਕੈਦੂਪੁਰ,  ਸ਼ੁੱਧੇਵਾਲ,  ਸਕਰਾਲੀ,  ਮਾਂਗੇਵਾਲ,  ਕੱਲਰਮਾਜਰੀ,  ਸਹੌਲੀ,  ਅੱਡਾ  ਸਹੌਲੀ,  ਨਵਾਂ  ਲੁਬਾਣਾ,  ਲੁਬਾਣਾ  ਟੇਕੂ, ਲੁਬਾਣਾ  ਕਰਮੂ,  ਰੋਹਟੀ  ਛੰਨਾਂ  ਦੇ  ਪ੍ਰਾਇਮਰੀ  ਸਕੂਲਾਂ  ਦੇ  ਬੱਚਿਆਂ  ਨੇ  ਆਪਣੀਆਂ  ਬਹੁਤ  ਹੀ  ਪ੍ਰਭਾਵਸ਼ਾਲੀ  ਗੀਤ,  ਕਵਿਤਾਵਾਂ,  ਗਰੁੱਪ  ਡਾਂਸ, ਸਕਿੱਟ,  ਕੋਰਿਓਗ੍ਰਾਫੀ,  ਗਿੱਧਾ,  ਭੰਗੜੇ  ਦੀਆਂ  ਪੇਸ਼ਕਾਰੀਆਂ  ਨੇ  ਲੋਕਾਂ  ਨੂੰ  ਕੀਲ  ਕੇ  ਰੱਖਿਆ।  ਇਸ  ਮੌਕੇ  ਸ਼ਬਨਮ  ਦੇ  ਗੀਤਾਂ  ਅਤੇ  ਰਵਨੀਤ  ਬਾਵਾ ਦੇ  ਭਾਸ਼ਣ  ਨੇ  ਲੋਕਾਂ  'ਤੇ  ਚੰਗਾ  ਪ੍ਰਭਾਵ  ਛੱਡਿਆ।  ਇਸ  ਮੌਕੇ  ਆਏ  ਲੋਕਾਂ  ਦਾ  ਸਵਾਗਤ  ਕਰਦਿਆਂ  ਸੀ  ਐਚ  ਟੀ  ਜਗਜੀਤ  ਸਿੰਘ  ਨੌਹਰਾ  ਨੇ ਲੋਕਾਂ  ਨੂੰ  ਅਪੀਲ  ਕੀਤੀ  ਕਿ  ਉਹ  ਸਰਕਾਰੀ  ਸਕੂਲਾਂ  ਨੂੰ  ਮਜ਼ਬੂਤ  ਕਰਨ  ਲਈ  ਅੱਗੇ  ਆਉਣ।  ਡਾ.  ਪਿਆਰੇ  ਲਾਲ  ਗਰਗ,  ਪੱਤਰਕਾਰ  ਹਮੀਰ ਸਿੰਘ  ਨੇ  ਇਸ  ਮੌਕੇ  ਕਿਹਾ  ਕਿ  ਪ੍ਰਾਇਵੇਟ  ਸਕੂਲਾਂ  ਅਤੇ  ਹਸਪਤਾਲਾਂ  ਦਾ  ਤਜ਼ਰਬਾ  ਸਾਡੇ  ਸਾਹਮਣੇ  ਹੈ  ਕਿ  ਇਨ੍ਹਾਂ  ਵੱਲੋਂ  ਲੋਕਾਂ  ਨੂੰ  ਕਿਵੇਂ  ਗੁੰਮਰਾਹ ਕਰਕੇ  ਲੁਟਿਆਂ  ਜਾਂਦਾ  ਹੈ।  ਇਸ  ਲਈ  ਲੋਕਾਂ  ਨੂੰ  ਸਰਕਾਰੀ  ਸੰਸਥਾਵਾਂ  ਨੂੰ  ਮਜ਼ਬੂਤ  ਕਰਨ  ਦੀ  ਲਹਿਰ  ਖੜ੍ਹੀ  ਕਰਨੀ  ਚਾਹੀਦੀ  ਹੈ।  ਤਾਂ  ਹੀ  ਭਵਿੱਖ ਵਿੱਚ  ਨੌਜਵਾਨਾਂ  ਨੂੰ  ਰੋਜ਼ਗਾਰ  ਦੇ  ਮੌਕੇ  ਮਿਲਣਗੇ  ।  ਆਏ  ਲੋਕਾਂ  ਦਾ  ਧੰਨਵਾਦ  ਕਰਦਿਆਂ  ਡੀ  ਈ  ਓ  ਕੰਵਲ  ਕੁਮਾਰੀ  ਵੱਲੋਂ  ਲੋਕਾਂ  ਨੂੰ  ਵਿਭਾਗ ਵੱੋਲੋਂ  ਸ਼ੁਰੂ  ਕੀਤੇ  ਦਾਖ਼ਲਿਆਂ  ਦੀ  ਪ੍ਰਕ੍ਰਿਆਂ  ਬਾਰੇ  ਵਿਸਥਾਰ  ਨਾਲ  ਦੱਸਿਆ।  ਇਸ  ਮੌਕੇ  ਸਕਰਾਲੀ  ਦੇ  ਸਰਪੰਚ  ਸੁਖਦੇਵ  ਸਿੰਘ  ਸਿੱਧੂ,  ਸਰਪੰਚ ਗੁਰਪ੍ਰੀਤ  ਸਿੰਘ  ਕੱਲਰਮਾਜਰੀ,  ਸਰਪੰਚ  ਪਾਲ  ਸਿੰਘ  ,  ਸਰਪੰਚ  ਸੁਖਵਿੰਦਰ  ਸਿੰਘ  ਲੁਬਾਣਾ  ਕਰਮੂ,  ਚਮਕੌਰ  ਸਿੰਘ  ਅਗੌਲ,  ਜਸਵਿੰਦਰ  ਸਿੰਘ ਖੁਰਦ,    ਗੁਰਪ੍ਰੀਤ  ਸਿੰਘ  ਸ਼ੁੱਧੇਵਾਲ,  ਲਖਵੀਰ  ਸਿੰਘ  ਸਕਰਾਲੀ,  ਸ਼੍ਰੀਮਤੀ  ਪ੍ਰੇਮ  ਕੁਮਾਰੀ  ਮਾਂਗੇਵਾਲ,    ਪਰਮਲ  ਸਿੰਘ  ਕੱਲਰਮਾਜਰੀ,  ਕੁਲਵਿੰਦਰ ਕੌਰ  ਸਹੌਲੀ,  ਹਰਦੀਪ  ਕੌਰ  ਅੱਡਾ  ਸਹੌਲੀ,  ਮਲਕੀਤ  ਕੌਰ  ਅਗੌਲ,  ਜਸਵੀਰ  ਕੌਰ  ਲੁਬਾਣਾ  ਟੇਕੂ,  ਅਮਨਦੀਪ  ਸ਼ਰਮਾ  ਕੈਦੂਪੁਰ,  ਦਿਲਵਰ  ਸਿੰਘ ਕੱਲਰਮਾਜਰੀ,  ਰਾਜੇਸ਼  ਕੁਮਾਰ  ਦਾਨੀ,  ਸੀ  ਐਚ  ਟੀ  ਹਰਵੇਲ  ਸਿੰਘ  ਆਦਿ  ਵੀ  ਹਾਜ਼ਰ  ਸਨ।  ਇਸ  ਮੌਕੇ  ਤਰਕਸ਼ੀਲ  ਸਾਹਿਤ  ਵੈਨ  ਵੱਲੋਂ  ਬੁੱਕ ਪ੍ਰਦਰਸ਼ਨੀ  ਲਗਾਈ  ਗਈ  ਅਤੇ  ਚਿੱਤਰਕਾਰ  ਬਲਵਿੰਦਰ  ਕੁਮਾਰ  ਗੁਰਦਿੱਤਪੁਰਾ  ਅਤੇ  ਪੜ੍ਹੋ  ਪੰਜਾਬ,  ਪੜ੍ਹਾਓ  ਪੰਜਾਬ  ਦੀ  ਪ੍ਰਦਰਸ਼ਨੀ  ਦਾ ਆਯੋਜਿਨ  ਪੀ  ਬੀ  ਸੀ  ਸਤਵੀਰ  ਸਿੰਘ  ਨਾਭਾ,  ਮੈਡਮ  ਆਂਚਲ,  ਜਗਦੀਪ  ਸਿੰਘ  ਪੇਧਨ  ਨੇ  ਕੀਤ

Have something to say? Post your comment

More News News

ਐਮੀ ਵਿਰਕ ਨੂੰ ਮਿਲਿਆ ਅਜੇ ਦੇਵਗਨ ਦੀ ਆਗਾਮੀ ਬਾਲੀਵੁੱਡ ਫਿਲਮ 'ਚ ਵੱਡਾ ਕਿਰਦਾਰ 13 ਵਾ ਕੁਸ਼ਤੀ ਦੰਗਲ ਪਿੰਡ ਚੀਮਾ ਵਿਖੇ ਫ਼ਿਲਮੀ ਐਕਟਰ ਓਂਕਾਰ ਸਿੰਘ ਦਾ ਕੀਤਾ ਵਿਸ਼ੇਸ ਸਨਮਾਨ ਹੋਲੇ ਮੁਹੱਲੇ ਦੇ ਸਬੰਧ ਵਿਚ 21 ਵਾਂ ਸਾਲਾਨਾ ਲੰਗਰ ਲਗਾਇਆ ਗਿਆ। ਗਾਇਕ ਗਗਨਾ ਸਿੱਧੂ ਦਾ ਨਵਾਂ ਗੀਤ "ਸਟਰਾਇੰਟ ਫੋਰਵਰੜ" ਅੱਜ ਹੋਵੇਗਾ ਰਿਲੀਜ਼- ਗੁਰਬਖਸ ਭੁੱਲਰ ਜਸ ਰਿਕਾਰਡਜ਼ ਅਤੇ ਪ੍ਰੋਡਿਊਸਰ ਜਸਵੀਰਪਾਲ ਸਿੰਘ ਦੀ ਰਹਿਨੁਮਾਈ ਹੇਠ ਰਿਲੀਜ਼ਕਰਨ ਪਟਿਆਲਾ ਦਾ ਟਰੈਕ “ਮਾਫ਼ ਕਰੀ“, ਪ੍ਰਧਾਨ ਮੰਤਰੀ ਨੇ ਆਸਟਰੇਲੀਅਨ ਅੱਤਵਾਦੀ ਦਾ ਨਾਂਅ ਆਪਣੀ ਜ਼ੁਬਾਨ ਤੋਂ ਨਾ ਲੈਣ ਦਾ ਕੀਤਾ ਪ੍ਰਣ ਸ੍ਰ. ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗਾ 'ਸ਼ਨੀਵਾਰ ਸ਼੍ਰਮਦਾਨ' ਮਿਸ਼ਨ ਹੋਲੇ ਮਹੱਲੇ ਦੇ ਦੂਸਰੇ ਦਿਨ ਲੱਖਾਂ ਸੰਗਤਾਂ ਗੁਰੂ ਘਰਹੋਈਆਂ ਨਤਮਸਤਕ। ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਮੀਟਿੰਗ ਸਿੱਖਿਆ ਸੁਧਾਰਾਂ, ਸਮਾਰਟ ਸਕੂਲਾਂ, ਸਿਖਲਾਈ ਵਰਕਸ਼ਾਪਾਂ ਤੇ
-
-
-