Poem

ਵਿਲਕਦੀ ਮਾਂ

January 10, 2019 08:36 PM
Makhan Shero Wala
ਭੁੱਖੀ ਸੌਂਦੀ ਭੁੱਖੀ ਉੱਠਦੀ ,
ਕੰਮ ਕਰਦੀ ਦਿਨ ਸਾਰਾ,
ਉਮੀਦਾਂ ਕੀ ਸੀ ਲਾਈਆਂ,
ਹੁਣ ਮਸਾਂ ਹੋਵੇ ਗੁਜਾਰਾ,
ਗਿੱਟੇ ਗੋਡੇ ਜਵਾਬ ਦਿੰਦੇ,
ਚੱਲੇ ਨਾ ਕੋਈ ਚਾਰਾ,
ਕਿਹੜੇ ਹਲਾਤੀਂ ਪਾਲਿਆ ਤੈਂਨੂੰ,
ਚੇਤਿਆ ਪੁੱਤ ਵਕਤ ਸਾਰਾ,
 
ਹਰ ਗੱਲ ਤੇ ਜਿੱਦ ਕੀਤੀ,
ਮੈਂ ਝੱਟ ਕਰਦੀ ਸੀ ਪੂਰੀ,
ਦਿਲ ਤੜਫਦਾ ਸੀ ਮੇਰਾ,
ਤੇਰਾ ਬਾਪੂ ਦਿੰਦਾ ਘੂਰੀ,
ਹਰ ਚਾਅ ਪੂਰਾ ਕੀਤਾ,
ਤੇਰੀ ਰੀਝ ਨਾ ਰੱਖੀ ਅਧੂਰੀ,
ਵਕਤ ਗੁਜਾਰਾ ਔਖਾ ਕਰਿਆ,
ਤੇਰਾ ਬਾਪੂ ਪਾ ਗਿਆ ਦੂਰੀ,
 
ਵੱਡਾ ਹੋਇਆ ਵਿਆਹ ਦਿੱਤਾ,
ਪੁੱਤ ਤੇਰਾ ਘਰ ਵਸਾਇਆ,
ਝਿੜਕਾਂ ਮੈਂਨੂੰ ਹਰ ਗੱਲ ਤੇ,
ਜਿਵੇਂ ਕਹਿਰ ਹੋਵੇ ਕਮਾਇਆ,
ਰੱਜ ਨਸ਼ੇ ਨਾਲ ਆਵੇਂ ਨਿੱਤ,
ਸਿੱਧੇ ਮੂੰਹ ਨਾ ਮੈਂਨੂੰ ਬੁਲਾਇਆ,
ਧੱਕੇ ਦੇਕੇ ਘਰੋਂ ਕੱਢੇ ਮੈਂਨੂੰ,
ਮੈਂ ਤੈਨੂੰ ਜਗਤ ਵਿਖਾਇਆ,
 
ਬਿਮਾਰ  ਵਿਲਕਾਂ ਮੰਜੇ ਤੇ,
ਪੁੱਛਿਆ ਨਾ ਘੁੱਟ ਪਾਣੀ,,
ਓਹ ਨਾ ਸਮਝਾਓਂਦੀ ਕੁੱਝ,
ਜੋ ਬਣੀ ਮੇਰੀ ਨੂੰਹ ਰਾਣੀ,
ਬਹੁਤ ਦੁਖੀ ਹਾਂ ਮਰ ਜਾਵਾਂ,
ਪਰੇ ਖਤਮ ਹੋਜੇ ਮੇਰੀ ਕਹਾਣੀ,
ਤੇਰੇ ਨਾਲੋਂ ਔਤ ਨਿਪੁੱਤੀ ਚੰਗੀ,
ਹੋਰ ਤਾਂ ਕੋਈ ਰਿਹਾ ਰਾਹ ਨੀ,
 
ਕੀ ਬੀਤੇ ਮੇਰੇ ਤੇ ਹੁਣ,
ਮੱਖਣਾਂ ਮੈਂਨੂੰ ਪੁੱਛ ਨਾ,
ਸ਼ੇਰੋਂ ਪਿੰਡ ਵਿੱਚ ਵੇਖੀਂ ਆਕੇ,
ਰੱਖਦੀ ਕੋਈ ਲੁੱਕ ਨਾ,
ਸੁੱਖਾਂ ਸੁੱਖ ਤੈਂਨੂੰ ਮੰਗਿਆ,
ਵੇ ਕੋਈ ਤੂੰ ਦਿੱਤਾ ਸੁੱਖ ਨਾ,
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।
Have something to say? Post your comment