Thursday, June 20, 2019
FOLLOW US ON

Poem

ਜਿਓਂਦੀ ਰਹਿ ਧੀਏ ਤੂੰ,

January 10, 2019 08:37 PM
Makhan Shero Wala
ਜਿਓਂਦੀ ਰਹਿ ਧੀਏ ਤੂੰ,
ਜੋ ਲੈਣ ਸਾਰ ਆਈ ਏ।
ਪੁੱਤ ਨੇ ਜਿਓਂਦੇ ਮਾਰੇ,
ਖੌਰੇ ਕਿਹੜਾ ਵੈਰ ਕੱਢਦਾ ਏ।
ਭਾਵੇਂ ਤੇਰੀ ਲੋਹੜੀ ਨਹੀਂ ਮਨਾਈ,
ਪਰ ਤੂੰ ਸਾਡੀ ਖ਼ੈਰ ਮਨਾਓਂਦੀ ਏ।
ਪੁੱਤ ਨੇ ਆਸਰਮ ਚ ਛੱਡਣਾ ਸੀ,
ਜੇ ਨਾ ਤੂੰ ਹੁੰਦੀ ਓਥੇ ।
ਹਰ ਘਰ ਵਿੱਚ ਧੀ ਰਾਣੀ ਹੋਵੇ,
ਤੇਰੇ ਵਰਗੀ ਪੱਗ ਨੂੰ ,,
ਦਾਗ ਨਾ ਲਾਇਆ ਤੂੰ।
ਅਨਪੜ ਸੀ ਅਸੀਂ ਤਾਂ,
ਪੜਿਆ ਪੁੱਤ ਫਿਰ ਕਿਓਂ,
ਧੱਕੇ ਮਾਰੇ ਮੰਦਾ ਬੋਲੇ।
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।
ਸੰਪਰਕ 98787-98726
Have something to say? Post your comment