Poem

ਦਸ਼ਮੇਸ਼ ਪਿਤਾ ਨੂੰ ਅਰਜ

January 10, 2019 08:41 PM

ਦਸ਼ਮੇਸ਼ ਪਿਤਾ ਨੂੰ ਅਰਜ


ਮੈਂ ਸੋਚ ਤੇਰੀ ਤੇ ਤੁਰਦਾ ਹਾਂ
ਬਾਣੇ ਤੋਂ ਹਾਲੇ ਦੂਰੀਆਂ ਨੇ,
ਕੁਝ ਲੋੜਾਂ ਨੇ ਕੁਝ ਥੋੜਾਂ ਨੇ
ਕੁਝ ਅਕਲ ਦੀਆਂ ਮਜਬੂਰੀਆਂ ਨੇ,
ਮੈਂਂ ਤੈਥੋਂ ਮੁਨਕਰ ਨਹੀਂ ਦਾਤਾ
ਨਾਂ ਤੂਹੀਂ ਮੈਂਂਨੂੰ ਵਿਸਾਰ ਦਈਂਂ,
ਪੈ ਗਈ ਲੋੜ ਜੇ ਗਾਟੇ ਦੀ
ਕਹਿ ਅਜੀਤ ਜੁਝਾਰ ਪੁਕਾਰ ਲਈਂਂ,
ਜਦ ਸਾਰੇ ਹੀ ਰਾਹ ਬੰਦ ਹੋਗੇ
ਸ਼ਮਸ਼ੀਰ ਨੂੰ ਹੱਥ ਵਿੱਚ ਘੁੱਟਾਂਗਾ,
ਇਹ ਬੂਟਾ ਜੜੋਂ ਗੁਲਾਮੀ ਦਾ 
ਮੈਂ ਕਾਹੀ ਵਾਂਗਰ ਪੁੱਟਾਂਗਾ,
ਜੋ ਥੋੜੀਆਂ ਬਹੁਤੀਆਂ ਗਰਦਾਂ ਨੇ
ਮੇਰੀ ਮੱਤ ਤੋਂ ਦਾਤਾ ਝਾੜ ਦਈਂਂ,
ਪੈ ਗਈ ਲੋੜ ਜੇ ਗਾਟੇ ਦੀ 
ਕਹਿ ਅਜੀਤ ਜੁਝਾਰ ਪੁਕਾਰ ਲਈ...
 
ਜੋਰਾ ਸਿੰਘ
Have something to say? Post your comment