News

ਪਿੰਡ ਥਾਂਦੇ ਦੇ ਸਰਪੰਚ ਨੇ ਆਪਣੇ ਪੰਚਾਂ ਸਮੇਤ ਜਿੱਤਣ ਤੇ ਕੀਤਾ ਓਮ ਪ੍ਰਕਾਸ਼ ਸੋਨੀ ਦਾ ਧੰਨਵਾਦ

January 10, 2019 08:44 PM


ਪਿੰਡ ਥਾਂਦੇ ਦੇ ਸਰਪੰਚ ਨੇ ਆਪਣੇ ਪੰਚਾਂ ਸਮੇਤ ਜਿੱਤਣ ਤੇ ਕੀਤਾ ਓਮ ਪ੍ਰਕਾਸ਼ ਸੋਨੀ ਦਾ ਧੰਨਵਾਦ
ਅੰਮ੍ਰਿਤਸਰ, 10 ਜਨਵਰੀ: ਕੁਲਜੀਤ ਸਿੰਘ
 ਪਿੰਡ ਥਾਂਦੇ ਦੇ ਸਰਪੰਚ ਸ੍ਰੀ ਗੁਰਵਿੰਦਰ ਸਿੰਘ  ਗੋਰਾ ਨੇ ਅੱਜ ਆਪਣੇ ਪੰਚਾਂ ਸਮੇਤ ਸ੍ਰੀ ਓਮ ਪ੍ਰਕਾਸ਼ ਸੋਨੀ ਸਿਖਿਆ ਮੰਤਰੀ ਪੰਜਾਬ ਦੇ ਗ੍ਰਹਿ ਵਿਖੇ ਪੁੱਜੇ। ਇਥੇ ਦੱਸਣਯੋਗ ਹੈ ਕਿ ਉਹ ਲਗਾਤਾਰ ਦੋ ਵਾਰ ਪਿੰਡ ਦੇ ਸਰੰਪਚ ਚੁਣੇ ਗਏ ਹਨ ਅਤੇ ਪੰਚਾਇਤੀ ਚੋਣਾਂ ਵਿੱਚ ਉਨਾਂ ਦੀ ਪਾਰਟੀ ਦੇ ਪੰਚ ਅਤੇ ਮੈਂਬਰਾਂ ਨੇ ਆਪਣੇ ਵਿਰੋਧੀਆਂ ਨੂੰ ਵੱਡੀ ਪੱਧਰ ਤੇ ਪਛਾੜ ਕੇ ਜਿੱਤ ਹਾਸਲ ਕੀਤੀ ਹੈ। ਇਸ ਮੌਕੇ ਸ੍ਰੀ ਗੁਰਵਿੰਦਰ ਸਿੰਘ ਗੋਰਾ ਨੇ  ਕਿਹਾ ਕਿ ਪਿੰਡ ਦੇ ਲੋਕਾਂ ਵੱਲੋਂ ਜੋ ਮਾਣ ਦਿੱਤਾ ਗਿਆ ਹੈ ਇਹ ਪਿੰਡ ਵਿੱਚ ਕਰਵਾਏ ਵਿਕਾਸ ਕੰਮਾਂ ਦਾ ਹੀ ਨਤੀਜਾ ਹੈ। ਸਰਪੰਚ ਥਾਂਦੇ ਨੇ ਕਿਹਾ ਕਿ ਉਨਾਂ ਨੇ ਗਲੀਆਂ ਵਿੱਚ ਇੰਟਰਲਾਕਿੰਗ ਟਾਈਲਾਂ, ਪਾਣੀ ਦਾ ਨਿਕਾਸ, ਗੁਰਦਵਾਰੇ ਵਿੱਚ ਪਾਰਕ ਦਾ ਨਿਰਮਾਣ ਵਿਕਾਸ ਦੇ ਕੰਮ ਕਰਵਾਏ ਹਨ। ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ।  
 ਇਸ ਮੌਕੇ ਸ੍ਰੀ ਸੋਨੀ ਨੇ ਆਏ ਹੋਏ ਸਰਪੰਚ, ਪੰਚ ਅਤੇ ਮੈਂਬਰਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਸ੍ਰ ਗੋਰਾ ਵੱਲੋਂ ਪਿਛਲੀ ਵਾਰ ਵੀ ਆਪਣੇ ਪਿੰਡ ਦਾ ਕਾਫੀ ਵਿਕਾਸ ਕੀਤਾ ਗਿਆ ਸੀ ਅਤੇ ਉਨਾਂ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਪਿੰਡ ਵਾਸੀਆਂ ਨੇ ਮੁੜ ਦੁਬਾਰਾ ਚੁਣਿਆ ਹੈ। ਸ੍ਰੀ ਸੋਨੀ ਨੇ ਕਿਹਾ ਕਿ ਪਿੰਡ ਥਾਂਦੇ ਵਿਕਾਸ ਵਿੱਚ ਕਿਸੇ ਵੀ ਤਰਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਸਿਖਿਆ ਮੰਤਰੀ ਨੇ ਦੱਸਿਆ ਕਿ ਪਿੰਡ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਵਿਕਾਸ ਦੇ ਕਾਰਜ ਚੱਲ ਰਹੇ ਹਨ। ਉਨਾਂ ਨੇ ਆਏ ਹੋਏ ਸਰੰਪਚ ਅਤੇ ਪੰਚਾਂ ਨੂੰ ਕਿਹਾ ਕਿ ਉਹ ਪੂਰੀ ਮਿਹਨਤ ਨਾਲ ਪਿੰਡ ਦਾ ਵਿਕਾਸ ਕਰਨ ਅਤੇ ਸਰਕਾਰ ਉਨਾਂ ਨੂੰ ਕਿਸੇ ਤਰਾਂ ਦੇ ਫੰਡਾਂ ਦੀ ਕਮੀ ਨਹੀਂ ਆਉਣ ਦੇਵੇਗੀ। 
 ਇਸ ਮੌਕੇ ਬਲਬੀਰ ਸਿੰਘ, ਕੁਲਵੰਤ ਸਿੰਘ, ਦਿਲਬਾਗ ਸਿੰਘ, ਜੱਸ, ਬਲਦੇਵ ਸਿੰਘ, ਸਰਦੂਲ ਸਿੰਘ, ਹਰਜਿੰਦਰ ਸਿੰਘ ਅਤੇ  ਸ਼ਾਮ ਸਿੰਘ ਹਾਜ਼ਰ ਸਨ

Have something to say? Post your comment

More News News

ਸਰਕਾਰ ਘਰੇਲੂ ਕਾਮਿਆਂ ਦੀ ਭਲਾਈ ਲਈ ਵੱਖਰਾ ਕਾਨੂੰਨ ਬਣਾਵੇ- ਐਡਵੋਕੇਟ ਭਾਟੀਆ ਸਮੂਚੀ ਮਾਨਵਤਾ ਦਾ ਹਮੇਸ਼ਾ ਮਾਰਗ ਦਰਸ਼ਨ ਕਰਦੀ ਰਹੇਗੀ ਭਗਤ ਕਬੀਰ ਜੀ ਦੀ ਬਾਣੀ : ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਆਈ ਐਮ ਏ ਦੇ ਸੱਦੇ ਤੇ ਸ੍ਰੀ ਆਨੰਦਪੁਰ ਸਾਹਿਬ ਦੇ ਸਮੂੰਹ ਡਾਕਟਰਾਂ ਨੇ ਕੀਤੀ ਹੜਤਾਲ। ਕੋਟ ਲੱਲੂ ਪਿੰਡ ਵਿੱਚ ਚਲ ਰਹੇ ਆਂਗਣਵਾੜੀ ਸੈਂਟਰ ਨਜਦੀਕ ਲੱਗਾ ਪਾਵਰਕੌਮ ਮੀਟਰ ਬੌਕਸ ਦੇ ਰਿਹਾ ਹਾਦਸੇ ਨੂੰ ਸੱਦਾ ਵੀਜ਼ਾ ਤਾਂ ਰਹੇਗਾ ਮਾਫ - ਪਰ ਜੇਬ ਕਰਾਂਗੇ ਕੁਝ ਸਾਫ ਮੂਲੋਵਾਲ ਰਿਜਰਵ ਕੋਟੇ ਵਾਲੀ ਪੰਚਾਇਤੀ ਜਮੀਨ ਦੀ ਬੋਲੀ ਪੰਜਵੀਂ ਵਾਰ ਹੋਈ ਰੱਦ ਮਾਮਲਾ ਘੱਟ ਗਿਣਤੀ ਲੋਕਾਂ ਤੇ ਕੀਤੇ ਗਏ ਤਸ਼ੱਦਦ ਦਾ ਹੌਰਰ ਕਾਮੇਡੀ ਫ਼ਿਲਮ ਹੋਵੇਗੀ 'ਬੂ ਮੈਂ ਡਰ ਗਈ' ਕਿਸਾਨਾਂ ਦਾ ਫੁਟਿਆ ਰੋਹ 40 ਘੰਟਿਆਂ ਤੋਂ ਬਿਜਲੀ ਸਪਲਾਈ ਨਾ ਮਿਲਣ ਕਰਕੇ ਰੰਗੀਆਂ ਗਰਿੱਡ ਅੱਗੇ ਧਰਨਾ ਜੂਸ ਅਤੇ ਫਲਾਂ ਵਾਲੀਆਂ ਰੇਹੜੀਆਂ ਦੀ ਕੀਤੀ ਚੈਕਿੰਗ
-
-
-