Tuesday, March 19, 2019
FOLLOW US ON

News

ਮਾਮਲਾ ਚਾਵਲਾ ਵੱਲੋਂ 'ਪੰਜਾਬ ਦਾ ਬੁੱਚੜ' ਕਿਤਾਬ 'ਤੇ ਪਾਬੰਦੀ ਦੀ ਮੰਗ

January 10, 2019 08:49 PM

ਮਾਮਲਾ ਚਾਵਲਾ ਵੱਲੋਂ 'ਪੰਜਾਬ ਦਾ ਬੁੱਚੜ' ਕਿਤਾਬ 'ਤੇ ਪਾਬੰਦੀ ਦੀ ਮੰਗ

ਮਨੂੰਵਾਦੀਆਂ ਦੀ ਸਿੱਖਾਂ ਪ੍ਰਤੀ ਜ਼ਹਿਰ ਫਿਰ ਬਾਹਰ ਆਈ-ਕੋਟਭਾਰਾ

ਕਿਹਾ, ਪਾਬੰਦੀ ਬਰਦਾਸਤ ਨਹੀਂ ਕੀਤੀ ਜਾਵੇ

ਬਠਿੰਡਾ, 10 ਜਨਵਰੀ, ਉੱਘੇ ਲੇਖਕ ਸਰਬਜੀਤ ਸਿੰਘ ਘੁਮਾਣ ਵੱਲੋਂ ਕੇ. ਪੀ. ਐਸ. ਗਿੱਲ ਦੇ ਸਿੱਖਾਂ 'ਤੇ ਕੀਤੇ ਅਣ-ਮਨੁੱਖੀ ਜ਼ੁਲਮਾਂ ਸਬੰਧੀ ਤੱਥਾਂ ਅਧਾਰਤ ਕਿਤਾਬ 'ਪੰਜਾਬ ਦਾ ਬੁੱਚੜ' 'ਤੇ ਲਕਸ਼ਮੀ ਕਾਂਤ ਚਾਵਲਾ ਵੱਲੋਂ ਪਾਬੰਦੀ ਲਾਉਣ ਦੀ ਮੰਗ ਵਿਰੁੱਧ ਮਸਲਾ ਭਖਦਾ ਜਾ ਰਿਹਾ ਹੈ। ਇਸ ਕਿਤਾਬ ਵਿਰੁੱਧ ਪਾਬੰਦੀ ਦੀ ਮੰਗ 'ਤੇ ਪ੍ਰਤੀਕਰਮ ਦਿੰਦਿਆ ਪੱਤਰਕਾਰ ਤੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਨੇ ਦੱਸਿਆ ਕਿ ਇਹ ਮਨੂੰਵਾਦੀਆਂ ਦੀ ਸਿੱਖਾਂ ਪ੍ਰਤੀ ਜ਼ਹਿਰ ਫਿਰ ਬਾਹਰ ਆ ਗਈ ਹੈ, ਉਹਨਾਂ ਲਕਸ਼ਮੀ ਕਾਂਤ ਚਾਵਲਾ ਨੂੰ ਉਸ ਦੀ ਇਸ ਗੱਲ ਕਿ ਰੁਹਾਨੀ ਪਵਿੱਤਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਕਿਤਾਬ ਜਾਰੀ ਨਹੀਂ ਸੀ ਹੋਣੀ ਚਾਹੀਦੀ, ਦਾ ਜਵਾਬ ਦਿੰਦਿਆ ਕਿਹਾ ਕਿ ਸਿੱਖਾਂ 'ਤੇ ਜ਼ੁਲਮਾਂ ਵਿਰੁੱਧ ਕੋਈ ਦਸਤਾਵੇਜ ਜਾਂ ਕਿਤਾਬ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕਰਨਾ ਵੀ ਤਾਂ ਇੱਕ ਪਵਿੱਤਰ ਕਾਰਜ਼ ਹੈ, ਤੇ ਨਾਲ ਹੀ ਲਕਸ਼ਮੀ ਕਾਂਤ ਚਾਵਲਾ ਜਵਾਬ ਦੇਵੇ ਕਿ ਪਵਿੱਤਰ ਸ਼੍ਰੀ ਅਕਾਲ ਤਖ਼ਤ ਤੇ ਸ਼੍ਰੀ ਦਰਬਰਾਰ ਸਾਹਿਬ 'ਤੇ ਹਿੰਦੂਤਵੀ ਹਕੂਮਤ ਦਾ ਹਮਲਾ ਤੇ ਕਤਲੋਗਰਦ ਕੀ ਸੀ? ਜ਼ਿਕਰਯੋਗ ਹੈ ਇਸ ਤੋਂ ਪਹਿਲਾ ਪੰਜਾਬ ਪੁਲਿਸ ਦੇ ਜ਼ੁਲਮਾਂ ਨੂੰ ਨੰਗੀ ਕਰਦੀ ਕਰਦੀ ਕਿਤਾਬ 'ਰੱਤ ਰੱਤੀ ਰੁੱਤ-ਹਕੂਮਤੀ ਦਹਿਸ਼ਤਗਰੀ' ਬਲਜਿੰਦਰ ਕੋਟਭਾਰਾ ਤੇ ਸਰਬਜੀਤ ਸਿੰਘ ਘੁਮਾਣ ਵੱਲੋਂ ਸਾਂਝੇ ਤੌਰ 'ਤੇ ਲਿਖੀ ਗਈ ਸੀ।

ਪੱਤਰਕਾਰ ਬਲਜਿੰਦਰ ਸਿੰਘ ਕੋਟਭਾਰਾ ਨੇ  ਕਿਹਾ ਕਿ ਇਸ ਤੋਂ ਪਹਿਲਾ ਕੇ. ਪੀ. ਐਸ. ਗਿੱਲ ਨੇ ਆਪਣੇ ਆਪ ਨੂੰ ਦੇਵਤਾ ਤੇ ਸਿੱਖ ਖਾੜਕੂਆਂ ਨੂੰ ਗਲਤ ਸਾਬਤ ਕਰਨ ਲਈ ਦੋ ਕਿਤਾਬਾਂ ਲਿਖਵਾਈਆਂ ਜਿਹਾਨਾਂ ਵਿੱਚੋਂ ਇੱਕ ਦਾ ਬੀਬੀ ਬਲਜੀਤ ਕੌਰ ਖ਼ਾਲਸਾ ਨੇ ਜਵਾਬ ਦਿੱਤਾ ਤੇ ਦੂਜੀ ਕਿਤਾਬ ਦਾ ਜਵਾਬ 'ਰੱਤ ਰੱਤੀ ਰੁੱਤ' ਰਾਹੀ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਜਿਵੇਂ ਸਿੱਖਾਂ ਨੇ ਆਪਣੇ 'ਤੇ ਹੋਏ ਹਰ ਹਮਲੇ ਦਾ ਜਵਾਬ ਦਿੱਤਾ ਉਸ ਤਰ੍ਹਾਂ ਲਿਖਤਾਂ ਰਾਹੀ ਵੀ ਉਹ ਉੱਤਰ ਦੇਣਾ ਜਾਣਦੇ ਹਨ। ਬਲਜਿੰਦਰ ਸਿੰਘ ਕੋਟਭਾਰਾ ਨੇ ਲਕਸ਼ਮਈ ਕਾਂਤ ਚਾਵਲਾ ਤੇ ਹੋਰ ਕੱਟੜਪੰਥੀ ਹਿੰਦੂਤਵੀ ਫਿਰਕਾਪ੍ਰਸਤਾਂ ਨੂੰ ਸਲਾਹ ਦਿੱਤੀ ਕਿ ਜੇ ਉਹ ਨਿੱਤ ਦਿਨ ਸਿੱਖਾਂ ਵਿਰੁੱਧ ਜ਼ਹਿਰ ਉਂਗਲ ਰਹੇ ਹਨ ਤਾਂ ਸੱਚ ਨੂੰ ਬਰਦਾਸਤ ਕਰਨ ਦਾ ਮਾਦਾ ਜਰੂਰ ਬਣਾਉਣ।

Have something to say? Post your comment

More News News

ਦਲ ਖ਼ਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਦੀ ਸਿੰਘਣੀ ਬੀਬੀ ਮਨਜੀਤ ਕੌਰ ਦੀਆ ਅਸਥੀਆਂ ਅੱਜ ਪਾਕਿਸਤਾਨ ਵਿਖੇ ਜਲ ਪ੍ਰਵਾਹ ਕੀਤੀ ਗਈਆਂ। ਸਾਂਝੇ ਪੰਜਾਬ ਦੀ ਯਾਰੀ ਅਧਾਰਤ 'ਯਾਰਾ ਵੇ'. ਲੈਕੇ ਆਇਆ 'ਰਾਕੇਸ਼ ਮਹਿਤਾ'ਰਾਕੇਸ਼ ਮਾਂਟਿਕਤਾ ਅਤੇ ਕਾਮੇਡੀ ਦਾ ਦਿਲਚਸਪ ਸੁਮੇਲ ਹੈ 'ਮੰਜੇ ਬਿਸਤਰੇ 2'-ਸਿੰਮੀ ਚਾਹਲ ਬੀਬੀ ਖਾਲੜਾ ਬਹੁਤ ਵਂਡੇ ਫਰਕ ਨਾਲ ਜਿਤਣਗੇ ਬੈਸ਼ ਐੱਸ. ਡੀ. ਕਾਲਜ ਵਿਖੇ ਮਿੰਨੀ ਕਹਾਣੀ ਪ੍ਰਤੀਯੋਗਤਾ ਆਯੋਜਿਤ ਸ਼ਹੀਦ ਭਾਈ ਜਗਜੀਤ ਸਿੰਘ ਗਿੱਲ ਗੰਗਾਨਗਰ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਫਗਵਾੜਾ ਚੋਣ ਜਾਬਤੇ ਦੀ ਪਾਲਣਾ ਬਣਾਈ ਜਾਵੇ ਯਕੀਨੀ -ਵਧੀਕ ਜਿਲਾ ਚੋਣ ਅਫਸਰ 31 ਮਾਰਚ ਨੂੰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਰਵਾਈ ਜਾਵੇਗੀ ਸ਼ੋਅ ਮੈਰਾਥਨ-ਵਧੀਕ ਡਿਪਟੀ ਕਮਿਸ਼ਨਰ ਉੱਚ ਗੁਣਵੱਤਾ ਦੀਆਂ ਜਿਣਸਾਂ ਲਈ ਫ਼ਾਜ਼ਿਲਕਾ ਦੇ ਤਿੰਨ ਅਗਾਂਹਵਧੂ ਕਿਸਾਨਾਂ ਨੂੰ ਮਿਲਿਆ ਪਹਿਲਾ ਇਨਾਮ BJP’S `MAIN BHI CHOWKIDAR’ CAMPAIGN WON’T FILL STOMACHS OR GIVE JOBS, SAYS CAPT AMARINDER
-
-
-