Poem

ਯਾਦਾਂ ਦਾ ਪਰਛਾਵਾਂ:

January 10, 2019 08:56 PM


ਯਾਦਾਂ ਦਾ ਪਰਛਾਵਾਂ ਬਣਕੇ,
ਰਿਹਾ ਨਾ ਤੂੰ ਉਸ ਥਾਂ ਉਤੇ,
ਥਾਂ-ਥਾਂ ਤੇਰੇ ਪੈਣ ਭੁਲੇਖੇ,
ਬੈਠਾਂ ਤੂੰ ਮੇਰੀ ਛਾਂ ਉਤੇ,
ਪਰਛਾਵੇ ਦੇ ਤੂੰ ਨਾਲ ਚੱਲੇ,
ਚੱਲੇ ਤੂੰ ਮੇਰੀ ਹਾਂ ਉਤੇ,
ਹਾਂ ਤੇਰੀ ਨੂੰ ਉਡੀਕ ਰਹੇ ਹਾਂ,
ਆਸ ਨਹੀ ਤੇਰੀ ਨਾ ਉਤੇ,
ਨਾ-ਨਾ ਕਰਕੇ ਦਿਲ ਨਾ ਤੋੜੀ,
ਦਿਲ ਤੇਰੇ ਨਾਂ ਲਾ ਚੁੱਕੇ।

ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ:8872321000

Have something to say? Post your comment