Article

ਗਾਇਕੀ ਦੇ ਅੰਬਰ ਚ ਚਮਕਦਾ ਸਿਤਾਰਾ ਕੌਸ਼ਲ ਵਿਰਦੀ

January 10, 2019 08:58 PM

        

ਅਜੋਕੀ ਧੂਮ ਧਡ਼ੱਕੇ ਵਾਲੀ ਗਾਇਕੀ ਵਿੱਚ ਜਿੱਥੇ ਕੱਚ ਘਰਡ਼ ਅਖੌਤੀ ਗਾਇਕ ਥੋਡ਼ ਚਿਰੀ ਪ੍ਰਸਿੱਧੀ ਹਾਸਲ ਕਰ ਮੁਡ਼ ਗਾਇਕੀ ਦੇ ਖੇਤਰ ਵਿੱਚੋਂ ਗਾਇਬ ਹੋ ਜਾਂਦੇ ਹਨ ਅਤੇ ਸੰਗੀਤਕ ਖੇਤਰ ਵਿੱਚ ਉਨ੍ਹਾਂ ਦੀ ਹੋਂਦ ਵੀ ਕਿਧਰੇ ਨਹੀਂ ਰਹਿੰਦੀ ਪਰ  ਆਪਣੀ ਮਿਹਨਤ ਲਗਨ ਦ੍ਰਿਡ਼੍ਹ ਵਿਸ਼ਵਾਸ ਲੈ ਕੇ ਇਸ ਸੰਗੀਤਕ ਸਫ਼ਰ ਵਿੱਚ ਜੋ ਪੱਬ ਧਰਦਾ ਹੈ ਉਹ ਜਿੱਥੇ ਆਪਣੀ ਹੋਂਦ ਨੂੰ ਕਾਇਮ ਕਰਦਾ ਹੈ ਉੱਥੇ ਉਹ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਵੀ ਛੂਹ ਜਾਂਦਾ ਹੈ ਇਸ ਤਰ੍ਹਾਂ ਦੀ ਬਿਰਤੀ ਦਾ ਮਾਲਕ ਹੈ ਗਾਇਕ ਕੌਸ਼ਲ ਵਿਰਦੀ ÿ
                       ਗਾਇਕ ਕੌਂਸਲ ਵਿਰਦੀ ਦਾ ਜਨਮ ਪਿੰਡ ਸਿਕੰਦਰਪੁਰ ਜਲੰਧਰ ਵਿਖੇ ਪਿਤਾ ਮਨੋਹਰ ਲਾਲ ਦੇ ਘਰ ਮਾਤਾ ਰਾਜ ਰਾਣੀ ਦੀ ਕੁੱਖੋਂ ਹੋਇਆ ਕੌਂਸਲ ਵਿਰਦੀ ਨੇ ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਹਾਸਲ ਕੀਤੀ ਅਤੇ ਉਚੇਰੀ ਸਿੱਖਿਆ ਉਸ ਨੇ ਲਵਲੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਜਿੱਥੇ ਉਸ ਨੇ ਐਮ ਏ ਗ੍ਰੈਜੂਏਸ਼ਨ ਪਾਸ ਕੀਤੀ ਕੌਂਸਲ ਬਿਰਦੀ ਨੇ ਸੰਗੀਤ ਦੀਆਂ ਬਹੁਤੀਆਂ ਜਰਬਾ- ਤਕਸੀਮਾਂ ਆਪਣੇ ਵੱਡੇ ਵੀਰ ਸੰਦੀਪ ਵਿਰਦੀ ਅਤੇ ਵਿਕਾਸ ਵਿਰਦੀ ਤੋਂ ਹਾਸਲ ਕੀਤੀਆਂ ਮੁੱਢ ਤੋਂ ਹੀ ਸੰਗੀਤ ਨਾਲ ਮੋਹ ਰੱਖਣ ਵਾਲੇ ਕੌਂਸਲ ਨੇ ਰਸਮੀ ਤੌਰ ਤੇ ਆਪਣਾ ਉਸਤਾਦ ਜੀ¢ ਸ਼ਰਮੀਲਾ ਨੂੰ ਧਾਰਿਆ ਜਿਨ੍ਹਾਂ ਤੋਂ ਸੰਗੀਤਕ ਸਿੱਖਿਆ ਪ੍ਰਾਪਤ ਕਰ ਕੌਂਸਲ ਇੱਕ ਪ੍ਰਪੱਕ ਗਾਇਕਾਂ ਦੀ ਕਤਾਰ ਵਿੱਚ ਅੱਜ ਸ਼ੁਮਾਰ ਹੈ ਕੌਂਸਲ ਵਿਰਦੀ ਜਿੱਥੇ ਵਿਰਾਸਤੀ ਸਾਜ ਤੂੰਬੀ ਨਾਲ ਵਾਹਵਾ ਮੋਹ ਰੱਖਦਾ ਹੈ ਉੱਥੇ ਉਹ ਤੂੰਬੀ ਨੂੰ ਆਪਣੇ ਗੀਤਾਂ ਵਿੱਚ ਚੋਖੀ ਥਾਂ ਵੀ ਦਿੰਦਾ ਹੈ ਗਾਇਕੀ ਦੇ ਨਾਲ ਨਾਲ ਕੌਂਸਲ ਵਿਰਦੀ ਇੱਕ ਚੰਗਾ ਗੀਤਕਾਰ ਵੀ ਹੈ ਜਿੱਥੇ ਉਸ ਦੇ ਗੀਤ ਆਪ ਖੁਦ ਵੀ ਗਾਏ ਹਨ ਉੱਥੇ ਉਸ ਦੇ ਗੀਤਾਂ ਨੂੰ ਕਈ ਗਾਇਕਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਵੀ ਨਿਵਾਜਿਆ ਹੈ ਕੌਂਸਲ ਬਿਰਦੀ ਦੇ ਸੰਗੀਤਕ ਸਫ਼ਰ ਦੇ ਕੁਝ ਪ੍ਰਸਿੱਧ ਗੀਤ ਗੁਨਾਹ (2014) ਰਫਲ (2016) ਦਿਲ ਵਿੱਚ ਤੂੰ (2017)ਲੰਡਨ (2017) ਸਾਡੇ ਵਲੀ ਸਾਈਆਂ (2017)ਆਦਿ ਪ੍ਰਸਿੱਧ ਗੀਤ ਹੋਏ ਹਨ ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਕੌਂਸਲ  ਇਨੀਂ ਦਿਨੀਂ ਆਪਣਾ ਨਵਾਂ ਗੀਤ   Òਅਧੀਆ Tਦੀ ਤਿਆਰੀ ਵਿਚ ਲੱਗਾ ਹੋਇਆ ਹੈ ਖੁਦ ਦਾ ਲਿਖਿਆ ਇਹ ਗੀਤ ਲੈ ਕੇ ਉਹ ਜਲਦ ਹੀ ਸਰੋਤਿਆਂ ਦੀ ਕਚਹਿਰੀ  ਵਿੱਚ ਹਾਜ਼ਰ ਹੋਣ ਜਾ ਰਿਹਾ ਹੈ ਕੌਂਸਲ ਵਿਰਦੀ ਪੰਜਾਬ ਦੇ ਅਨੇਕਾਂ ਸ਼ਹਿਰਾਂ ਵਿੱਚ ਪ੍ਰੋਗਰਾਮਾਂ ਰਾਹੀਂ ਆਪਣੇ ਗੀਤਾਂ ਦੀ ਭਰਵੀਂ ਹਾਜ਼ਰੀ ਲਗਵਾ ਚੁੱਕਾ ਹੈ ਦੋ ਪੈਰ ਘੱਟ ਤੁਰਨਾ, ਪਰ ਮਡ਼ਕ ਨਾਲ ਤੁਰਨਾ ,ਕਥਨ ਤੇ ਫੁੱਲ ਚਾਡ਼੍ਹਦਿਆਂ ਕੌਂਸਲ ਵਿਰਦੀ ਸਰੋਤਿਆਂ ਨੂੰ ਚੰਗੇ ਮਿਆਰੀ ਉਸਾਰੂ ਗੀਤਾਂ ਰਾਹੀਂ ਆਪਣੇ ਪ੍ਰਪੱਕ ਗਾਇਨ ਸ਼ੈਲੀ ਨਾਲ ਕੀਲਣ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ,ਸ਼ਾਲਾ !! ਇਹ ਗਾਇਕ ਆਪਣੀ ਗਾਇਕੀ ਨਾਲ ਇਸੇ ਤਰ੍ਹਾਂ ਸੰਗੀਤ ਦੇ ਅੰਬਰ ਤੇ ਸਿਤਾਰਿਆਂ ਵਾਂਗ ਆਪਣੇ ਹੋਣ ਦਾ ਅਹਿਸਾਸ ਕਰਵਾਉਂਦਾ ਰਹੇ 

                    ਮਦਨ ਬੰਗਡ਼ 
ਪਿੰਡ ਤੇ ਡਾਕਘਰ ਸਿਕੰਦਰਪੁਰ 
ਵਾਇਆ ਅਲਾਵਲਪੁਰ

Have something to say? Post your comment