Tuesday, March 19, 2019
FOLLOW US ON

News

ਪਿੰਡ ਦੇ ਗਰੀਬ ਲੋਕਾਂ ਲਈ ਸਿੱਧੂ ਮੂਸੇਵਾਲਾ ਆਇਆ ਅੱਗੇ??

January 10, 2019 09:04 PM


ਪਿੰਡ ਮੂਸੇ ਚ੍  ਕੈਸਰ ਕੈਪ ਲਾ ਕੇ ਕੀਤਾ ਵੱਡਾ ਸਲਾਘਾ ਯੋਗ ਕੰਮ-- ਪਿੰਡ ਵਾਸੀ

ਮਾਨਸਾ ਜਿਲੇ ਦੇ ਪਿੰਡ ਮੂਸਾ ਦੇ ਮਸਹੂਰ ਹੋਏ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਪਿੰਡ ਆਪਣੀ ਦਾਦੀ ਜਸਵੰਤ ਕੋਰ ਦੀ  ਨਿੱਘੀ ਯਾਦ ਚ੍ ਲਾਇਆ ਕੈਸਰ ਕੈਪ ਲਾ ਕੇ ਇਹ ਕੰਮ ਕੀਤਾ ਹੈ ਕਿ ਹੁਣ ਉਨਾ ਦੇ ਚਰਚੇ ਖੂਬ ਹੋ ਰਹੇ ਹਨ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਵਾਰ ਸਿਧੂ ਮੂਸੇਵਾਲਾ ਦੀ ਮਾਤਾ ਜੀ ਮੂਸਾ ਪਿੰਡ ਤੋਂ ਸਰਪੰਚ ਦੀ ਚੋਣ ਲੜ ਰਹੀ। ਨਤੀਜਾ ਉਨ੍ਹਾਂ ਨੇ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ ਹੈ। ਚੋਣਾਂ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਨੇ ਪਿੰਡ ਵਾਲਿਆਂ ਨੂੰ ਕਿਹਾ ਸੀ ਕਿ ਉਹ ਨਾ ਤਾਂ ਪਿੰਡ ਵਿੱਚ ਨਸ਼ਾ ਵਰਤਾਉਣ ਗੇ ਅਤੇ ਨਾ ਹੀ ਕਈ ਪੈਸਾ ਵੰਡਣ ਗੇ ।ਉਨ੍ਹਾਂ ਦੀ ਇਸੇ ਗੱਲ ਕਰਕੇ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਜਿਤਾਇਆ ਤੇ ਕਾਮਯਾਬ ਬਣਾਇਆ। ਚੋਣਾਂ ਤੋਂ ਪਹਿਲਾ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉਹ ਚੋਣਾਂ ਤੋਂ ਬਾਅਦ ਥੋੜ੍ਹੇ ਦਿਨਾਂ ਦੇ ਵਿੱਚ ਹੀ ਪਿੰਡ ਵਿੱਚ ਕੈਂਸਰ ਦਾ ਕੈਂਪ ਲਗਾਉਣਗੇ ਅਤੇ ਉਨ੍ਹਾਂ ਨੇ ਹੀ ਵਾਅਦਾ ਪੂਰਾ ਕਰਕੇ ਇਹ ਸਿੱਧ ਕਰ ਦਿੱਤਾ ਕਿ ਉਹ ਜ਼ੁਬਾਨ ਦੇ ਪੱਕੇ ਹਨ।ਹੁਣ ਪਿੰਡ ਵਿੱਚ ਕੈਂਸਰ ਦਾ ਕੈਂਪ ਲਗਾਇਆ ਅਤੇ ਪਿੰਡ ਵਾਲਿਆਂ ਨੂੰ ਇਸ ਸਬੰਧੀ ਜਾਗਰੂਕ ਕੀਤਾ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨਾਲ ਬਹੁਤ ਸਾਰੀਆਂ ਦਿਲ ਦੀਆਂ ਗੱਲਾਂ ਸਾਂਝੀ ਕੀਤੀ। ਉਨ੍ਹਾਂ ਨੇ ਪਿੰਡ ਵਾਲਿਆਂ ਨੂੰ ਕਿਹਾ ਕਿ ਆਪਾਂ ਨੂੰ ਜਗ੍ਹਾ ਜਗ੍ਹਾ ਲੰਗਰ ਲਾਉਣ ਨਾਲੋਂ ਜਾਂ ਰੱਜਿਆਂ ਨੂੰ ਰਜਾਉਣ ਤੋਂ ਚੰਗਾ ਹੈ ਕਿ ਆਪਾ ਲੋੜਵੰਦ ਗਰੀਬ ਦੀ ਮਦਦ ਕਰੀਏ। ਉਸ ਦੀ ਬੀਮਾਰੀ ਦਾ ਇਲਾਜ ਕਰਵਾਈਏ ਅਤੇ ਇਸ ਤੋਂ ਵੱਡੀ ਸੇਵਾ ਕੋਈ ਨਹੀ ਹੈ।ਉਨ੍ਹਾਂ ਨੇ ਕਿਹਾ ਕਿ ਕਿਸੇ ਗ਼ਰੀਬ ਦੀ ਬਿਮਾਰੀ ਦਾ ਇਲਾਜ ਕਰਾਉਣਾ ਹੀ ਮਾਨਵਤਾ ਦੀ ਸਭ ਤੋਂ ਵੱਡੀ ਸੇਵਾ ਹੈ। ਇਸ ਤੋਂ ਉੱਤੇ ਕੁਝ ਵੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਡਾਕਟਰ ਸਾਹਿਬਾਨ ਵੀ ਲੋਕ ਸੇਵਾ ਕਰਦੇ ਫਿਰਦੇ ਹਨ ਅਤੇ ਆਪਾ ਜਗ੍ਹਾ ਜਗ੍ਹਾ ਲੰਗਰ ਲਾਉਣ ਨਾਲੋਂ ਜਾਂ ਦਾਨ ਦੇਣ ਨਾਲੋਂ ਚੰਗਾ ਹੈ ਕਿ ਕਿਸੇ ਗਰੀਬ ਦੀ ਮਦਦ ਕਰੀਏ ਅਤੇ ਉਸ ਦੀਆਂ ਬਿਮਾਰੀਆਂ ਦਾ ਇਲਾਜ ਕਰਾ ਕੇ ਪੁੰਨ ਖੱਟੀਏ। ਪਿੰਡ ਵਾਲੇ ਉਨ੍ਹਾਂ ਦੀ ਇਨ੍ਹਾਂ ਗੱਲਾਂ ਤੋਂ ਪ੍ਰਭਾਵਿਤ ਹੋਏ ਅਤੇ ਸਾਰਿਆਂ ਨੇ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਈ।

ਬਿਕਰਮ ਸਿੰਘ ਵਿਕੀ
ਮਾਨਸਾ 75082 42992

Have something to say? Post your comment

More News News

ਦਲ ਖ਼ਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਦੀ ਸਿੰਘਣੀ ਬੀਬੀ ਮਨਜੀਤ ਕੌਰ ਦੀਆ ਅਸਥੀਆਂ ਅੱਜ ਪਾਕਿਸਤਾਨ ਵਿਖੇ ਜਲ ਪ੍ਰਵਾਹ ਕੀਤੀ ਗਈਆਂ। ਸਾਂਝੇ ਪੰਜਾਬ ਦੀ ਯਾਰੀ ਅਧਾਰਤ 'ਯਾਰਾ ਵੇ'. ਲੈਕੇ ਆਇਆ 'ਰਾਕੇਸ਼ ਮਹਿਤਾ'ਰਾਕੇਸ਼ ਮਾਂਟਿਕਤਾ ਅਤੇ ਕਾਮੇਡੀ ਦਾ ਦਿਲਚਸਪ ਸੁਮੇਲ ਹੈ 'ਮੰਜੇ ਬਿਸਤਰੇ 2'-ਸਿੰਮੀ ਚਾਹਲ ਬੀਬੀ ਖਾਲੜਾ ਬਹੁਤ ਵਂਡੇ ਫਰਕ ਨਾਲ ਜਿਤਣਗੇ ਬੈਸ਼ ਐੱਸ. ਡੀ. ਕਾਲਜ ਵਿਖੇ ਮਿੰਨੀ ਕਹਾਣੀ ਪ੍ਰਤੀਯੋਗਤਾ ਆਯੋਜਿਤ ਸ਼ਹੀਦ ਭਾਈ ਜਗਜੀਤ ਸਿੰਘ ਗਿੱਲ ਗੰਗਾਨਗਰ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਫਗਵਾੜਾ ਚੋਣ ਜਾਬਤੇ ਦੀ ਪਾਲਣਾ ਬਣਾਈ ਜਾਵੇ ਯਕੀਨੀ -ਵਧੀਕ ਜਿਲਾ ਚੋਣ ਅਫਸਰ 31 ਮਾਰਚ ਨੂੰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਰਵਾਈ ਜਾਵੇਗੀ ਸ਼ੋਅ ਮੈਰਾਥਨ-ਵਧੀਕ ਡਿਪਟੀ ਕਮਿਸ਼ਨਰ ਉੱਚ ਗੁਣਵੱਤਾ ਦੀਆਂ ਜਿਣਸਾਂ ਲਈ ਫ਼ਾਜ਼ਿਲਕਾ ਦੇ ਤਿੰਨ ਅਗਾਂਹਵਧੂ ਕਿਸਾਨਾਂ ਨੂੰ ਮਿਲਿਆ ਪਹਿਲਾ ਇਨਾਮ BJP’S `MAIN BHI CHOWKIDAR’ CAMPAIGN WON’T FILL STOMACHS OR GIVE JOBS, SAYS CAPT AMARINDER
-
-
-