Thursday, June 20, 2019
FOLLOW US ON

Poem

ਲੋਹੜੀ //ਰਵਿੰਦਰ ਸਿੰਘ ਲਾਲਪੁਰੀ

January 11, 2019 09:41 PM

ਲੋਹੜੀ 

ਵੰਡੋ ਪਿਆਰ ਦੀ ਮੂੰਗਫਲੀ,
ਅਪਣੱਤ ਦੀਆਂ ਰੀਉੜੀਆਂ,
ਮੋਹ ਅਹਿਸਾਸ ਦੀਆਂ ਗੱਚਕਾਂ,
ਲਾਹ ਦਿਓ ਮੱਥੇ ਦੀਆਂ ਤਿਉੜੀਆਂ, 
ਪੰਨੇ ਆਕੜਾਂ ਦੇ ਸਭ ਫਾੜ ਦਿਓ ,
ਲੋਹੜੀ ਦੀ ਅੱਗ ਵਿਚ ਸਭ ਨਫ਼ਰਤਾਂ ਨੂੰ ਸਾੜ ਦਿਓ ।

ਧੀਆਂ ਦੀ ਵੀ ਖੁਸ਼ੀ ਮਨਾਓ ,
ਇਹਨਾ ਦੀ ਵੀ ਲੋਹੜੀ ਪਾਓ,
ਧੀਆਂ ਪੁੱਤਰਾਂ ਵਿਚ ਫ਼ਰਕ ਨਾ ਕੋਈ,
ਕਥਨ ਇਹ ਵੀ ਸੱਚ ਕਰ ਦਿਖਲਾਓ 
ਕੁੜੀ ਮੁੰਡੇ ਵਿਚ ਫ਼ਰਕ ਦਾ ਕੀੜਾ ਮਨੋਂ ਵਿਸਾਰ ਦਿਓ ,
ਲੋਹੜੀ ਦੀ ਅੱਗ ਵਿਚ ਸਭ ਨਫ਼ਰਤਾਂ ਸਾੜ ਦਿਓ ।

ਭਾਈਚਾਰੇ ਦੇ ਗੀਤ ਗਾਓ ,
ਰੁੱਸਿਆਂ ਨੂੰ ਪਿਆਰ ਨਾਲ ਮਨਾਓ ,
ਦੁੱਲੇ ਭੱਟੀ ,ਸੁੰਦਰ-ਮੁੰਦਰੀਆਂ ਗੁਣਗੁਣਾਓ ,
ਖੁਸ਼ੀ ਵੰਡੋ ਖੁਸ਼ੀ ਕਮਾਓ ,
ਸਭ ਰੰਜਸ਼ਾਂ ਨੂੰ ਸੂਲੀ ਚਾੜ ਦਿਓ ,
ਲੋਹੜੀ ਦੀ ਅੱਗ ਵਿਚ ਸਭ ਨਫ਼ਰਤਾਂ ਨੂੰ ਸਾੜ ਦਿਓ  ।

ਰਲ-ਮਿਲ ਰਹੋ ਸਭ ਏਕਾ ਰੱਖੋ,
ਦੁੱਖ ਸੁੱਖ ਸਭ ਮਿਲ ਕੇ ਚਖੋ,
ਰਿਸ਼ਤਿਆਂ ਵਿਚੋਂ ਨਾ ਮੁਨਾਫਾ ਤੱਕੋ,
ਲਾਲਪੁਰੀ ਚੁਗਲੀ ਨਿੰਦਿਆਂ ਤੋਂ ਬਚੋ ,
ਬਣਦੇ ਤੇਜ਼ ਤਰਾਰ ਨੇ ਜਿਹੜੇ ਜਰਾ ਤਾੜ ਦਿਓ ,
ਲੋਹੜੀ ਦੀ ਅੱਗ ਵਿਚ ਸਭ ਨਫ਼ਰਤਾਂ ਨੂੰ ਸਾੜ ਦਿਓ ,
ਲੋਹੜੀ ਦੀ ਅੱਗ ਵਿਚ ਸਭ ਰੰਜਸ਼ਾਂ ਸਾੜ ਦਿਓ ।

ਰਵਿੰਦਰ ਸਿੰਘ ਲਾਲਪੁਰੀ
ਨੂਰਪੁਰ ਬੇਦੀ (ਰੋਪੜ)
ਸੰਪਰਕ-94634-52261

Have something to say? Post your comment