Thursday, June 20, 2019
FOLLOW US ON

Article

ਲੋਹੜੀ ਅਤੇ ਸ਼੍ਰੀ ਮੁਕਤਸਰ ਸਾਹਿਬ ਦਾ ਮਾਘੀ ਮੇਲਾ

January 11, 2019 09:50 PM

ਲੋਹੜੀ ਅਤੇ ਸ਼੍ਰੀ ਮੁਕਤਸਰ ਸਾਹਿਬ ਦਾ ਮਾਘੀ ਮੇਲਾ 
ਆਮ ਕਹਾਵਤ ਹੈ ਕਿ ਆੲੀ ਲੋਹੜੀ,ਗਿਆ ਸਿਆਲ ਕੋਹੜੀ“ਭਾਵ ਪੋਹ ਮਹੀਨਾਂ ਲੰਘਣ ਤੇ ਮਾਘ ਮਹੀਨੇ ਸ਼ੁਰੂ ਹੋਣ ਨਾਲ ਹੀ ਠੰਡ ਘੱਟ ਜਾਂਦੀ ਹੈ,ੲਿਸੇ ਕਰਕੇ ਹੀ ੳੁਪਰੋਕਤ ਤੁਕਾਂ ੲਿਸਦੀ ਹਾਮੀ ਭਰਦੀਆਂ ਹਨ!ਜੇਕਰ ਪੁਰਾਣੇ ਬਜ਼ੁਰਗਾਂ ਕੋਲ ਕਿਸੇ ਸਮੇਂ ਬਹਿਣ ਦਾ ਸਮਾਂ ਮਿਲੇ ਤਾਂ ਓਹ ਅਕਸਰ ਕਹਿ ਦਿੰਦੇ ਨੇ ਕਿ ਹੁਣ ਤਾਂ ਪਾਲਾ ਭਾਵ ਠੰਡ ਪੈਂਦੀ ਹੀ ਨਹੀ ਮਤਲਬ ਪਹਿਲੇ ਸਮਿਆਂ ਦੇ ਮੁਤਾਬਕ ਹੁਣ ਘੱਟ ਪੈਂਦੀ ਹੈ ਸੋਚਣ ਵਾਲੀ ਗੱਲ ਹੈਕਿ ਓਦੋਂ ਕਿੰਨੀ ਠੰਡ ਹੋਵੇਗੀ ਪਰ ਓਦੋਂ ਖੁਰਾਕਾਂ ਚੰਗੀਆ ਕਰਕੇ ੲਿਹ ਸਰੀਰ ਵੀ ਝੱਲ ਲੈਂਦੇ ਸਨ ਪਰ ਅਜੋਕੇ ਸਮਿਆਂ ਚ ਸਾਡੀਆਂ ਖੁਰਾਕਾਂ ਮਾੜੀਆਂ ਕਰਕੇ ਸਰੀਰ ਐਨੀ ਠੰਡ ਵੀ ਨਹੀ ਝਲਦੇ!
ਪੁਰਾਤਨ ਲੋਕ ਪਰਮ ਪਿਤਾ ਪਰਮਾਤਮਾ ਨੂੰ ਖੁਸ਼ ਕਰਨ ਲੲੀ ਹਵਾ ਜਲ ਤੇ ਅਗਨੀ ਦੀ ਪੂਜਾ ਕਰਦੇ ਸਨ,ਓਹੀ ਰਿਵਾਜ ਅੱਜ ਵੀ ਸਾਡੇ ਸਮਾਜ ਵਿਚ ਲੋਹੜੀ ਦੇ ਰੂਪ ਵਿਚ ਪ੍ਰਚੱਲਤ ਹੈ!ਲੋਹੜੀ ਦਾ ਪਵਿਤਰ ਤਿੳੁਹਾਰ ਪੋਹ ਦੀ ਆਖਰੀ ਰਾਤ ੲਿਨਸਾਨ ਆਪਣੇ ਸਮਾਜਿਕ ਰਿਸ਼ਤੇਦਾਰਾਂ ਦੋਸਤਾਂ ਮਿਤਰਾਂ ਸਕੇ ਸਬੰਧੀਆਂ ਨਾਲ ਰਲਕੇ ਮਨਾੳੁਂਦਾ ਹੈ!ੲਿਕ ਸਾਂਝੀ ਥਾਂ ਧੂਣੀ ਲਾਕੇ ਮਨਾੳੁਣ ਵਾਲਾ ਤਿੳੁਹਾਰ ਹੁਣ ਘਰ ਘਰ ਧੂਣੀਆਂ ਤਪਾ ਕੇ ਲਾੳੁਣ ਦਾ ਰਿਵਾਜ ਪੈ ਚੁੱਕਿਆ ਹੈ ਕਿੳੁਕਿ ਸਾਡੇ ਸਮਾਜ ਤੇ ਰਿਸ਼ਤੇਦਾਰੀਆਂ ਵਿਚ ਖਟਾਸ ਭਰ ਚੁੱਕੀ ਹੈ!
ਲੋਹੜੀ ਤੋਂ ਪਹਿਲਾਂ ਹੀ ਛੋਟੇ ਬੱਚੇ ੲੋਕੱਠੇ ਹੋਕੇ ਲੋਹੜੀ ਘਰਾਂ ਚੋਂ ਮੰਗਦੇ ਕਹਿੰਦੇ ਨੇ ਕਿ“ਦਿਓ ਭਾੲੀ ਲੋਹੜੀ ਜੀਵੇ ਤੁਹਾਡੀ ਜੋੜੀ“ਕੋੲੀ ਨਕਦੀ ਕੋੲੀ ਗੁੜ ਕੋੲੀ ਰਿੳੁੜੀਆਂ ਕੋੲੀ ਮੂੰਗਫਲੀ ਤੇ ਪਾਥੀਆਂ ਦਿੰਦੇ ਨੇ ਤੇ ਰਾਤ ਨੂੰ ਪਾਥੀਆਂ ਲੱਕੜਾਂ ਨਾਲ ਲੋਹੜੀ ਲਾੲੀ ਜਾਂਦੀ ਹੈ,ਵਿਹਾਰ ਮੁਤਾਬਕ ੳੁਸ ਅਗਨੀ ੳੁਪਰੋਂ ਗੰਨੇ ਮੂਲੀਆਂ ਆਦਿ ਵਾਰਨੇ ਕਰਕੇ ਤਿਲ ਅਗਨੀ ਵਿਚ ਸੁਟਕੇ ਕਿਹਾ ਜਾਂਦਾ ਹੈ ਕਿ“ੲੀਸਰ ਆ ਦਲਿੱਦਰ ਜਾਹ ਦਲਿੱਦਰ ਦੀ ਜੜ ਚੁਲੇ ਪਾ“ਭਾਵ ਕਿ ਚੁਸਤੀ ਆਵੇ ਤੇ ਸੁਸਤੀ ਨੱਸੇ!ਜਿਸ ਘਰ ਵਾਹਿਗੁਰੂ ਨੇ ਪੁੱਤਰ ਦੀ ਦਾਤ ਬਖਸ਼ੀ ਹੋਵੇ ਓਹ ਪਰਿਵਾਰ ਆਪਣੇ ਵਿਤ ਮੁਤਾਬਕ ਸਾਰੇ ਸਰੀਕੇ ਕਬੀਲੇ ਭਾਵ ਲੋਹੜੀ ਤੇ ਆੳੁਣ ਵਾਲਿਆਂ ਨੂੰ ਮੂੰਗਫਲੀ ਰਿੳੁੜੀਆਂ ਮਠਿਆੲੀ ਜਾਂ ਫਲ ਵੰਡਦਾ ਹੈ ਤੇ ਸਾਰੇ ਦੋਸਤ ਮਿਤਰ ਸਰੀਕੇ ਕਬੀਲੇ ਵਾਲੇ ਅਗਨੀ ਨੂੰ ਸਾਖਸ਼ਾਤ ਮੰਨਕੇ ਓਸ ਬੱਚੇ ਲੲੀ ਦੁਆਵਾਂ ਮੰਗਦੇ ਨੇ!
ੲਿਸ ਦਿਨ ਦੁੱਲੇ ਵਰਗੇ ਵੀਰ ਨੂੰ ਭੈਣਾਂ ਜਰੂਰ ਯਾਦ ਕਰਦੀਆਂ ਨੇ ਜਿਸਨੇ ਅਕਬਰ ਬਾਦਸ਼ਾਹ ਦੇ ਸਮੇਂ ਲੁਟੇਰਿਆਂ ਤੋਂ ੲਿਕ ਔਰਤ ਦੀ ਜਾਨ ਬਚਾੲੀ ਸੀ!ਕਹਾਵਤ ਹੈ ਕਿ ਕਿਸੇ ਗਰੀਬ ਪਰਿਵਾਰ ਦੀ ਕੰਨਿਆਂ ਜਦ ਵਿਆਹ ਦੇ ਕਾਬਿਲ ਹੋੲੀ ਤਾਂ ਕਿਸੇ ਧਨਾਢ ਆਦਮੀ ਨੇ ੳੁਸਤੇ ਮਾੜੀ ਨਿਗਾਹ ਰੱਖ ਲੲੀ,ਜਦ ੲਿਸਦਾ ਪਤਾ ਦੁੱਲੇ ਨੂੰ ਲੱਗਾ ਤਾਂ ੳੁਸ ਦੇ ਚੁੰਗਲ ਚੋਂ ਓਹ ਧੀ ਬਚਾੲੀ ਤੇ ਧਨਾਢ ਨੂੰ ੳੁਸਦੇ ਕੀਤੇ ਕੁਕਰਮ ਦੀ ਸਜਾ ਦਿਤੀ!ੲਿਹ ਸੱਭ ਦੁੱਲੇ ਵਰਗੇ ਦਲੇਰ ਮਰਦ ਕਰਕੇ ਹੀ ਸੰਭਵ ਹੋੲਿਆ!ੲਿਹ ਲੋਹੜੀ ਦਾ ਪਵਿਤਰ ਤਿੳੁਹਾਰ ੲਿਸ ਕਥਾ ਨਾਲ ਵੀ ਜੁੜਿਆ ਹੈ,ਤੇ ਛੋਟੀਆਂ ਬੱਚੀਆਂ ਭਾਵ ਧੀਆਂ ਭੈਣਾਂ ਲੋਹੜੀ ਤੇ ੲਿਹ ਗੀਤ ਵੀ ਜਰੂਰ ਗਾੳੁਂਦੀਆਂ ਨੇ“ਸੁੰਦਰ ਮੁੰਦਰੀ ਹੋ,ਤੇਰਾ ਕੌਣ ਵਿਚਾਰਾ ਹੋ,ਦੁੱਲਾ ਭੱਟੀ ਵਾਲਾ ਹੋ!ਦੁੱਲੇ ਦੀ ਧੀ ਵਿਆਹੀ ਹੋ,ਸੇਰ ਸ਼ੱਕਰ ਪਾੲੀ ਹੋ!ਕੁੜੀ ਦਾ ਸਾਲੂ ਪਾਟਾ ਹੋ,ਸਾਲੂ ਕੌਣ ਸਮੇਟੇ ਹੋ,ਚਾਚਾ ਚੂਰੀ ਕੁੱਟੇ ਹੋ“ਜਿਹੜੀਆਂ ਧੀਆਂ ਭੈਣਾ ਵਿਆਹੀਆਂ ਹੁੰਦੀਆਂ ਨੇ ਓਹ ਸਹੁਰੇ ਘਰ ਭਰਾਵਾਂ ਨੂੰ ੳੁਡੀਕਦੀਆਂ ਨੇ ਕਿ ਸਾਨੂੰ ਸਾਡੇ ਭਾੲੀ ਲੋਹੜੀ ਦਾ ਗਿਫਟ(ਤੋਹਫਾ)ਜਰੂਰ ਦੇਕੇ ਜਾਣਗੇ!ਜਿਥੇ ੲਿਹ ਤਿੳੁਹਾਰ ਸਮਾਜਿਕ ਤਾਣਾ ਬਾਣਾ ਮਜਬੂਤ ਕਰਨ ਕਰਕੇ ਮਸ਼ਹੂਰ ਹੈ ਓਥੇ ਭੈਣ ਭਰਾ ਦੇ ਪਵਿਤਰ ਬੰਧਨ ਨੂੰ ਵੀ ਮਜਬੂਤੀ ਨਾਲ ਨਿਭਾੳੁਂਦਾ ਰਿਹਾ ਹੈ!ੲਿਹ ਗੱਲ ਵੱਖਰੀ ਹੈ ਕਿ ਬਦਲੇ ਸਮੇ ਨਾਲ ਸਾਡੇ ਰੀਤੀ ਰਿਵਾਜਾਂ ਵਿਚ ਬਹੁਤ ਫਰਕ ਆ ਚੁੱਕਾ ਹੈ ਪਰ ੲਿਹ ਪਵਿਤਰ ਤਿੳੁਹਾਰ ਕਿਤੇ ਕਿਤੇ ਅੱਜ ਵੀ ਹਰਸ਼ੳੁਲਾਸ ਨਾਲ ਮਨਾੲਿਆ ਜਾਂਦਾ ਹੈ!
ਹਰ ਸਾਲ ਮਾਘੀ ਵਾਲੇ ਦਿਨ ਮਨਾੲਿਆ ਜਾਣ ਵਾਲੇ ਸ਼੍ਰੀ ਮੁਕਤਸਰ ਸਾਹਿਬ ਦੇ ਜੋੜਮੇਲੇ ਨੂੰ ਜੇ ਸ਼ਹੀਦੀ ਜੋੜ ਮੇਲਾ ਕਹਿ ਲਿਆ ਜਾਵੇ ਤਾਂ ਕੋੲੀ ਅਤਕਥਨੀ ਨਹੀਂ ਹੋਵੇਗੀ ਕਿੳੁਕਿ ਜੋ ਚਾਲੀ ਸਿੰਘ ਗੁਰੂ ਸਾਹਿਬ ਨਾਲੋਂ ਤੋੜ ਵਿਛੋੜਾ ਕਰਕੇ ਆਪੋ ਆਪਣੇ ਘਰਾਂ ਚ ਆ ਗੲੇ ਸਨ ੳੁਨਾਂ ਨੂੰ ਜਦ ਘਰਾਂ ਦੀਆਂ ਬੀਬੀਆਂ ਨੇ ਤਾਅਨੇ ਮੇਅਣੇ ਮਾਰੇ ਸਨ ਤਾਂ ੳੁਨਾਂ ੲਿਥੇ ਹੀ(ਪਹਿਲਾਂ ਖਿਦਰਾਣੇ ਦੀ ਢਾਬ ਤੇ ਹੁਣ ਮੁਕਤਸਰ ਸਾਹਿਬ) ਆਕੇ ਗੁਰੂ ਸਾਹਿਬਾਨ ਤੋਂ ਭਾੲੀ ਮਹਾਂ ਸਿੰਘ ਜੀ ਦੀ ਅਗਵਾੲੀ ਵਿਚ ਖਿਮਾਂ ਜਾਚਨਾਂ ਮੰਗ ਕੇ ਆਪਣੇ ਆਪ ਨੂੰ ਨਿਮਾਣੇ ਸਿੰਘ ਦੱਸਿਆ ਸੀ ਤੇ ਮੁਗਲਾਂ ਨਾਲ ਲੜਦਿਆਂ ਵੀਰ ਗਤੀ ਪ੍ਰਾਪਤ ਕੀਤੀ ਸੀ ਤੇ ਜੋ ਬੇਦਾਵਾ ਗੁਰੂ ਸਾਹਿਬਾਨ ਨੂੰ ਲਿਖਕੇ ਦੇ ਆੲੇ ਸਨ ਓਹੀ ਬੇਦਾਵਾ ਭਾੲੀ ਮਹਾਂ ਸਿੰਘ ਨੇ ਗੁਰੂਆਂ ਨੂੰ ਬੇਨਤੀ ਕਰਕੇ ਪੜਵਾ ਕੇ ਹੀ ਵੀਰ ਗਤੀ ਪ੍ਰਾਪਤ ਕੀਤੀ ਸੀ!ੳੁਨਾਂ ਚਾਲੀ ਸਿੰਘਾਂ ਦੀ ਯਾਦ ਵਿਚ ਹਰ ਸਾਲ ਲੱਗਣ ਵਾਲੇ ੲਿਸ ਸ਼ਹੀਦੀ ਜੋੜ ਮੇਲੇ ਤੇ ਲੱਖਾਂ ਦੀ ਗਿਣਤੀ ਵਿਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਪਹੁੰਚ ਕੇ ੳੁਨਾਂ ਨੂੰ ਨਮਨ ਕਰਦੀ ਹੈ,ੲਿਥੇ ਸੱਤ ਗੁਰਦੁਆਰਾ ਸਾਹਿਬ ਹੋਰ ਵੀ ਨੇ ਤੇ ਓਹ ਵੀ ੲਿਤਹਾਸਕ ਨੇ ੳੁਨਾਂ ਦੇ ਵੀ ਸੰਗਤ ਦਰਸ਼ਨ ਕਰਕੇ ਆਪਣੇ ਆਪ ਨੂੰ ਵਡਭਾਗੀ ਸਮਝਦੀ ਹੈ!
ਲੱਖਾਂ ਦੀ ਗਿਣਤੀ ਵਿਚ ਪਹੁੰਚੀ ਸੰਗਤ ਦਾ ਸਿਆਸੀ ਪਾਰਟੀਆਂ ਵੀ ਬਹੁਤ ਲਾਹਾ ਲੈਂਦੀਆਂ ਹਨ,ਕਿੳੁਕਿ ਤਕਰੀਬਨ ਸਾਰੀਆਂ ਹੀ ਪਾਰਟੀਆਂ ਆਪੋ ਆਪਣੇ ਪੱਧਰ ਤੇ ਸਿਆਸੀ ਕਾਨਫਰੰਸਾਂ ਕਰਦੀਆਂ ਹਨ,ੲਿਸ ਵਾਰ ਜਿਥੇ ੲਿਹ ਪਾਰਟੀਆਂ ਆਪਣੇ ਸਿਆਸੀ ਲਾਹਾ ਲੈਣ ਲੲੀ ਅੱਡੀ ਚੋਟੀ ਦਾ ਜੋਰ ਲਾ ਰਹੀਆਂ ਨੇ ਓਥੇ ਪੰਜਾਬ ਦਾ ੲਿਕ ਭਖਦਾ ਮਸਲਾ ਜੋ ਨਸ਼ਿਆਂ ਨਾਲ ਸਬੰਧਿਤ ਹੈ ਕੁਝ ਕੁ ਸਮਾਜਕ ਧਾਰਮਿਕ ਆਗੂ ੲਿਸ ਗੱਲਾਂ ਦੀ ਹਾਮੀ ਭਰਦੇ ਹਨ ਕਿ ਪੰਜਾਬ ਵਿਚ ਵੀ ਹੋਰਨਾਂ ਰਾਜਾਂ ਵਾਂਗ ਅਫੀਮ ਦੀ ਖੇਤੀ ਕਰਨ ਦੀ ੲਿਜਾਜਤ ਦਿਤੀ ਜਾਵੇ,ੲਿਸੇ ਸੰਦਰਭ ਚ ਥੋੜਾ ਸਮਾਂ ਪਹਿਲਾਂ ਮੁਕਤਸਰ ਵਿਚ ਪੰਜਾਬ ਪੱਧਰ ਦੀ ਕਾਫੀ ਵੱਡੀ ਕਾਨਫਰੰਸ ਹੋ ਚੁੱਕੀ ਹੈ ਜਿਸ ਵਿਚ ਸੋਚ ਤੋਂ ਕਿਤੇ ਵੱਧ ੲਿਕੱਠ ਹੋੲਿਆ ਤੇ ੲਿਸ ਸੰਦਰਭ ਚ ਆਗੂਆਂ ਦੇ ਹਾਂ ਪੱਖੀ ਵਿਚਾਰ ਵੀ ਸਨ,ਤੇ ਹੁਣ ਵੀ ਓਹ ਆਪਣੀ ੲਿਹ ੲਿਕ ਅਲੱਗ ਕਿਸਮ ਦੀ ਗੱਲ ਸਰਕਾਰ ਤੱਕ ੲਿਸੇ ਜੋੜ ਮੇਲੇ ਵਿਚ ਪਹੁੰਚਦੀ ਕਰਨ ਲੲੀ ਅੱਡੀ ਚੋਟੀ ਦੀ ਜੋਰ ਅਜਮਾੲੀ ਕਰ ਰਹੇ ਨੇ!ਸੋ ੲਿਹ ਮਾਘ ਵਿਚ ਲੱਗਣ ਵਾਲਾ ਮੇਲਾ ਪੰਦਰਾਂ ਦਿਨ ਪੂਰੇ ਜਲੌਅ ਤੇ ਰਹਿਂਦਾ ਹੈ ਸੈਂਟਰ ਤੱਕ ਦੇ ਲੀਡਰ ਸਾਹਿਬਾਨ ਆਕੇ ਤੇਰਾਂ ਜਨਵਰੀ ਵਾਲੇ(ੲਿਸ਼ਨਾਨ ਵਾਲੇ ਦਿਨ) ਗੁਰਦੁਆਰਾ ਟੁੱਟੀਗੰਢੀ ਸਾਹਿਬ ਨਤਮਸਤਕ ਹੁੰਦੇ ਹਨ,ਤੇ ਕਾਨਫਰੰਸਾਂ ਤੇ ਹਾਜਰੀ ਭਰਦੇ ਹਨ!ਪੂਰੇ ਪੰਜਾਬ ਦੀ ਪੁਲੀਸ ਵੀ ਹਫਤਾ ਭਰ ਚੌਕਸੀ ਲੲੀ ੲਿਥੇ ਮੌਜੂਦ ਰਹਿਂਦੀ ਹੈ!ਲੰਗਰਾਂ ਦੀ ਵੀ ਭਰਮਾਰ ਹੁੰਦੀ ਹੈ!ੲਿਸ ਵਾਰ ਮੇਲੇ ਦਾ ਠੇਕਾ ਪੰਜਾਹ ਲੱਖ ਤੋਂ ੳੁੱਤੇ ਠੇਕੇ ਤੇ ਚੜਿਆ ਹੈ ਤੇ ੲਿਹ ਸਾਰਾ ਭਾਰ ਲੋਕਾਂ ੳੁਪਰ ਹੀ ਪੈਣਾ ਹੈ ਸੁਨਣ ਚ ੲਿਹ ਵੀ ਆ ਰਿਹਾ ਹੈ ਕਿ ਮਲੋਟ ਰੋਡ ਬਠਿਂਡਾ ਰੋਡ ਤੇ ਕੋਟਕਪੂਰਾ ਰੋਡ ਤੇ ਲੱਗਣ ਵਾਲੇ ੲਿਸ ਸ਼ਹੀਦੀ ਜੋੜ ਮੇਲੇ ਦੀ ਸਿਰਫ ੲਿੰਟਰੀ ਟਿਕਟ ਹੀ ਪੰਦਰਾਂ ਰੁਪੲੇ ਰੱਖੀ ਗੲੀ ਹੈ ਜੋ ਕਿ ਆੳੁਣ ਵਾਲੇ ਸ਼ਰਧਾਲੂਆਂ ਨਾਲ ਸਰਾਸਰ ਧੱਕਾ ਹੈ,ਪਰ ਠੇਕੇਦਾਰ ਨੇ ਤਾਂ ਆਪਣੇ ਪੈਸੇ ਦੁੱਗਣੇ ਵੀ ਤਾਂ ੲਿਥੋਂ ਹੀ ਕਰਨੇ ਨੇ!ਜੇਕਰ ਸਮੁੱਚੇ ੲਿਸ ਸ਼ਹੀਦੀ ਜੋੜਮੇਲੇ ਦੀ ਗੱਲ ਕਰੀੲੇ ਤਾਂ ੲਿਕ ਸਾਲ ਬਾਅਦ ਆੳੁਣ ਵਾਲੇ ੲਿਸ ਜੋੜਮੇਲੇ ਤੇ ਪਹੁੰਚ ਕੇ ਸੱਚੀ ਸ਼ਰਧਾ ਭਾਵਨਾਂ ਨਾਲ ਹਰ ੲਿਕ ਪ੍ਰਾਣੀ ਨੂੰ ਨਤਮਸਤਕ ਹੋਣਾ ਚਾਹੀਦਾ ਹੈ ਕਿੳੁਕਿ ਗੁਰੂ ਸਾਹਿਬਾਨ ਨੇ ਆਪਣਾ ਸਾਰਾ ਪਰਿਵਾਰ ਹੀ ਦੇਸ਼ ਕੌਮ ਦੇ ਲੇਖੇ ਲਾ ਦਿਤਾ ਸੀ ਸੋ ਆਓ ਘਰੇਲੂ ਝਮੇਲਿਆਂ ਚੋਂ ਸਮਾਂ ਕੱਢਕੇ ੳੁਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰੀੲੇ ਤੇ ਸਿਜਦਾ ਕਰੀੲੇ!
ਲੇਖਕ ਜਸਵੀਰ ਸ਼ਰਮਾ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ

Have something to say? Post your comment