News

ਖਹਿਰਾ "ਆਪ" 'ਚ ਫੁੱਟ ਪਾਉਣ ਤੋਂ ਬਾਅਦ ਏਕਤਾ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ : ਮਾਨ

January 11, 2019 09:51 PM
ਖਹਿਰਾ "ਆਪ" 'ਚ ਫੁੱਟ ਪਾਉਣ ਤੋਂ ਬਾਅਦ ਏਕਤਾ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ : ਮਾਨ 

10 ਲੱਖ ਦੇਕੇ ਕਿਹਾ, ਪਿੰਡਾਂ ਦੇ ਲੋਕ ਅਤੇ ਪੰਚਾਇਤਾਂ ਧੜੇਬੰਦੀ ਤੋਂ ਉਪਰ ਉੱਠ ਕੇ ਕਰਨ ਪਿੰਡਾਂ ਦਾ ਵਿਕਾਸ

ਸ਼ੇਰਪੁਰ, 11 ਜਨਵਰੀ ( ਹਰਜੀਤ ਕਾਤਿਲੁ) ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਅੱਜ ਵਿਧਾਨ ਸਭਾ ਹਲਕਾ ਧੂਰੀ ਦੇ ਵੱਖ ਵੱਖ ਪਿੰਡਾਂ ਦਾ ਤੂਫ਼ਾਨੀ ਦੌਰਾ ਕੀਤਾ ਅਤੇ ਪਿੰਡ ਘਨੌਰ ਕਲਾਂ ਵਿਖੇ ਪਾਰਟੀ ਵਰਕਰਾਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆ ਕਾਂਗਰਸ ਅਤੇ ਅਕਾਲੀ ਦਲ ਉਪਰ ਤਿੱਖੇ ਹਮਲੇ ਕੀਤੇ। ਮਾਨ ਨੇ ਮੌਜੂਦਾ ਕਾਂਗਰਸ ਸਰਕਾਰ ਨੂੰ ਸਮੂਹ ਪੰਜਾਬੀਆਂ ਨਾਲ ਧੋਖਾ ਕਰਨ ਅਤੇ ਕਿਸਾਨ ਕਰਜ਼ਾ ਮੁਆਫੀ, ਮੁਫ਼ਤ ਸਮਾਰਟਫੋਨ, ਘਰ ਘਰ ਨੌਕਰੀ, ਬਿਜਲੀ ਦੀਆਂ ਵਧੀਆਂ ਦਰਾਂ, ਬੇਰੋਜਗਾਰੀ ਭੱਤਾ, ਆਦਿ ਵਾਅਦੇ ਪੂਰੇ ਨਾ ਕਰਨ ਲਈ ਕਰੜੇ ਹੱਥੀਂ ਲਿਆ। ਓਹਨਾ ਪ੍ਰਕਾਸ਼ ਸਿੰਘ ਬਾਦਲ ਤੇ ਹਮਲਾ ਬੋਲਦਿਆਂ ਕਿਹਾ ਕੇ ਬੇਅਦਬੀ ਕਰਵਾਉਣ ਵਾਲੇ 92 ਸਾਲ ਦੇ ਬਾਦਲ ਹੁਣ ਜੁੱਤੀਆਂ ਸਾਫ ਕਰ ਰਹੇ ਹਨ, ਓਹਨਾ ਨੂੰ ਗੁਰੂ ਸਜਾ ਦੇ ਰਿਹਾ ਹੈ, ਕੈਪਟਨ ਓਹਨਾ ਨੂੰ ਸਜਾ ਨਹੀਂ ਦੇ ਸਕਿਆ ਤੇ ਪ੍ਰਮਾਤਮਾ ਹੀ ਓਹਨਾ ਦੀ ਬਣਦੀ ਸਹੀ ਸਜਾ ਓਹਨਾ ਨੂੰ ਦੇਵੇਗਾ। ਪਹਿਲਾਂ ਬਾਦਲਾਂ ਨੇ ਖੁਦ ਅਤੇ ਹੁਣ ਕੈਪਟਨ ਬਾਦਲਾਂ ਨਾਲ ਮਿਲ ਕੇ ਪੰਜਾਬ ਦੇ ਅਦਾਰਿਆਂ ਨੂੰ ਘਾਟੇ ਵਿੱਚ ਪਹੁੰਚਾ ਰਹੇ ਹਨ ਤੇ ਆਪਣੇ ਨਜ਼ਦੀਕੀ ਕਾਰੋਬਾਰੀਆਂ ਨੂੰ ਫਾਇਦਾ ਪਹੁੰਚਾ ਰਹੇ ਹਨ। ਮਾਨ ਨੇ ਕਿਹਾ ਕੇ ਜੇਕਰ ਪੰਜਾਬ ਸਰਕਾਰ ਖਜਾਨੇ ਨੂੰ ਖਾਲੀ ਦੱਸਦੀ ਹੈ ਤਾ ਉਹ ਖਜਾਨਾ ਨਹੀਂ ਇੱਕ ਪੀਪਾ ਹੀ ਹੈ। ਬਿਜਲੀ ਬਿਲਾਂ ਦੇ ਨਾਮ ਤੇ ਪੰਜਾਬ ਸਰਕਾਰ ਆਮ ਤੇ ਗਰੀਬ ਲੋਕਾਂ ਦੀ ਸਰੇਆਮ ਲੁੱਟ ਕਰ ਰਹੀ ਹੈ ਜਦੋ ਕੇ ਦਿੱਲੀ ਖੁਦ ਬਿਜਲੀ ਬਣਾਉਦਾ ਵੀ ਨਹੀਂ ਹੈ ਉਥੇ ਬਿਜਲੀ ਪੰਜਾਬ ਨਾਲੋਂ ਸਸਤੀ ਹੈ। ਓਹਨਾ ਕਿਹਾ ਕੇ ਪੰਜਾਬ ਸਰਕਾਰ ਸਰਦੀ ਲੰਘਣ ਤੋਂ ਬਾਅਦ ਸਰਕਾਰੀ ਸਕੂਲ ਦੇ ਬੱਚਿਆਂ ਦੀਆਂ ਵਰਦੀਆਂ ਦੇ ਟੈਂਡਰ ਪਾ ਰਹੀ ਹੈ ਜੋ ਕੇ ਬਹੁਤ ਹੀ ਮੰਦਭਾਗਾ ਹੈ। ਮਾਨ ਨੇ ਕਿਹਾ ਕੇ ਜੋ ਓਹਨਾ ਨੂੰ ਮਸਖਰਾ ਅਤੇ ਚੁਟਕਲੇਬਾਜ਼ ਕਹਿੰਦੇ ਹਨ ਉਹ ਇਸ ਆਲੋਚਨਾ ਤੋਂ ਸਿਵਾਏ ਹੋਰ ਕੁਝ ਨਹੀਂ ਕਰ ਸਕਦੇ ਹਨ, ਜਦੋ ਕਿ ਓਹਨਾ ਨੇ ਸੰਸਦ ਅੰਦਰ ਪੰਜਾਬ ਅਤੇ ਪੰਜਾਬੀਆਂ ਦੇ ਮੁੱਦੇ ਉਠਾਏ ਹਨ ਅਤੇ ਪਹਿਲੀ ਵਾਰ ਸੰਸਦ ਅੰਦਰ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਜੋ ਬਹੁਤ ਹੀ ਵਧੀਆ ਅਤੇ ਸ਼ਰਧਾ ਪੂਰਵਕ ਕੰਮ ਹੈ। ਮਾਨ ਨੇ ਪਿੰਡ ਲੋਕਾਂ ਅਤੇ ਪੰਚਾਇਤ ਨੂੰ ਧੜੇਬੰਦੀ ਤੋਂ ਉਪਰ ਉੱਠ ਕੇ ਪਿੰਡਾਂ ਦਾ ਵਿਕਾਸ ਕਰਨ ਲਈ ਵੀ ਕਿਹਾ ਅਤੇ ਇਸ ਮੌਕੇ ਪਿੰਡ ਘਨੌਰ ਕਲਾਂ ਦੀ ਪੂਰਨ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਨੂੰ ਆਪਣੇ ਫੰਡ ਵਿੱਚੋਂ ਪਿੰਡ ਦੇ ਵਿਕਾਸ ਲਈ 10 ਲੱਖ ਰੁਪਏ ਵੀ ਜਾਰੀ ਕੀਤੇ ਅਤੇ ਨਰੇਗਾ ਸਕੀਮ ਲਈ ਵੀ ਫੰਡ ਵਧਾਉਣ, ਵਾਟਰ ਟ੍ਰੀਟਮੈਂਟ ਪਲਾਂਟ, ਆਰ ਓ ਸਿਸਟਮ, ਆਦਿ ਹੋਰ ਸਮੱਸਿਆਵਾਂ ਨੂੰ ਜਲਦੀ ਹੀ ਹੱਲ੍ਹ ਕਰਵਾਉਣ ਦਾ ਭਰੋਸਾ ਵੀ ਦਿਵਾਇਆ। ਅੱਗੇ ਮਾਨ ਨੇ ਦੱਸਿਆ ਕਿ 20 ਜਨਵਰੀ ਨੂੰ ਬਰਨਾਲਾ ਵਿਖੇ ਹੋਣ ਵਾਲੀ ਰੈਲੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਵਿਸ਼ੇਸ ਤੌਰ 'ਤੇ ਪੁੱਜ ਰਹੇ ਹਨ ਅਤੇ ਉਹ ਇਸ ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾ ਪਿੰਡ ਠੀਕਰੀਵਾਲ ਵਿਖੇ ਸ਼ਹੀਦ ਸ੍ਰ. ਸੇਵਾ ਸਿੰਘ ਠੀਕਰੀਵਾਲ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ ਉਪੰਰਤ ਬਰਨਾਲਾ ਦੀ ਆਨਾਜ਼ ਮੰਡੀ ਵਿੱਚ ਰੈਲੀ ਨੂੰ ਸੰਬੋਧਨ ਕਰਨਗੇ। ਸ਼੍ਰੀ ਮਾਨ ਨੇ ਦਾਅਵਾ ਕੀਤਾ ਕਿ ਬਰਨਾਲਾ ਦੀ ਰੈਲੀ ਦਾ ਇੱਕਠ ਰਿਕਾਰਡ ਤੋੜ ਹੋਵੇਗਾ 20 ਦੀ ਰੈਲੀ ਦੀਆਂ ਤਿਆਰੀਆਂ ਲਈ ਉਹਨਾ ਵੱਲੋਂ ਪਿੰਡਾਂ ਵਿੱਚ ਜਾਕੇ ਲੋਕਾਂ ਨੂੰ ਲਾਮਬੰਧ ਕੀਤਾ ਜਾ ਰਿਹਾ ਹੈ। ਸ਼੍ਰੀ ਮਾਨ ਨੇ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆਂ ਕਿ ਮਿਸ਼ਨ 2019 ਦੇ ਤਹਿਤ ਸ਼੍ਰੀ ਅਰਵਿੰਦ ਕੇਜਰੀਵਾਲ ਪੰਜਾਬ ਅੰਦਰ ਤਿੰਨ ਵੱਡੀਆਂ ਰੈਲੀਆਂ ਨੂੰ ਸੰਬੋਧਨ ਕਰਨਗੇ ਜ਼ਿਨ੍ਹਾ ਵਿੱਚ 20 ਜਨਵਰੀ ਨੂੰ ਬਰਨਾਲਾ, 28 ਨੂੰ ਗੜ੍ਹਸੰਕਰ ਅਤੇ 2 ਫਰਵਰੀ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ। ਖਹਿਰਾ ਦੀ ਨਵੀ ਬਣੀ ਪੰਜਾਬੀ ਏਕਤਾ ਪਾਰਟੀ ਬਾਰੇ ਬੋਲਦਿਆਂ ਮਾਨ ਨੇ ਕਿਹਾ ਕੇ ਸਭ ਨੂੰ ਲੋਕਤੰਤਰ ਅੰਦਰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਓਹਨਾ ਕਿਹਾ ਕੇ ਜੋ ਦੂਜਿਆਂ ਪਾਰਟੀਆਂ ਦੇ ਨਹੀਂ ਬਣੇ ਤੇ ਦੂਜੀਆਂ ਪਾਰਟੀਆਂ ਵਿਚ ਫੁੱਟ ਪਾਈ ਉਹ ਏਕਤਾ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ ! ਲੋਕ ਇਸਦਾ ਜਵਾਬ ਓਹਨਾ ਨੂੰ ਆਉਣ ਵਾਲੇ ਸਮੇ ਵਿੱਚ ਦੇ ਦੇਣਗੇ। ਉਹਨਾ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਆਪਣੇ ਕੀਤੇ ਵਾਅਦੇ ਅਨੁਸਾਰ ਪੰਜ-ਪੰਜ ਲੱੱਖ ਦੀ ਰਾਸ਼ੀ ਲੈਣ ਲਈ ਆਪਣੇ ਮਤੇ ਪਾਕੇ ਦੇਣ ਦੀ ਅਪੀਲ ਕਰਦਿਆ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਇਹ ਰਾਸ਼ੀ ਬਹੁਤ ਜਲਦ ਇਨ੍ਹਾਂ ਪੰਚਾਇਤਾ ਨੂੰ ਜਾਰੀ ਕਰ ਦਿੱਤੀ ਜਾਵੇਗੀ। ਇਸ ਸਮੇਂ ਰਾਜਵੰਤ ਸਿੰਘ ਘੁੱਲੀ, ਸੁਰਿੰਦਰਪਾਲ ਜ: ਸ: ਬੁਧੀਜੀਵੀ ਸੈੱਲ ਪੰਜਾਬ, ਸਰਪੰਚ ਭੀਲਾ ਸਿੰਘ ਘਨੌਰ, ਆਪ ਆਗੂ ਜਸਵਿੰਦਰ ਸਿੰਘ ਘਨੌਰ, ਆਪ ਯੂਥ ਆਗੂ ਸੰਦੀਪ ਸਿੰਘ ਘਨੌਰ, ਕਿੰਦਾ ਘਨੌਰ, ਜਗਰਾਜ ਸਿੰਘ ਗੋਰੀ, ਜੱਸਾ ਸਿੰਘ, ਇਕਬਾਲ ਸਿੰਘ ਪ੍ਰਧਾਨ ਗੁਰਦਵਾਰਾ ਕਮੇਟੀ, ਨਿਰਮਲ ਸਿੰਘ ਨਿੱਮਾ ਕਲੱਬ ਪ੍ਰਧਾਨ, ਚੰਦ ਸਿੰਘ, ਸਮੂਹ ਮੈਂਬਰਾਨ ਗ੍ਰਾਮ ਪੰਚਾਇਤ ਘਨੌਰ ਕਲਾਂ, ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਿਰ ਸਨ।
Have something to say? Post your comment

More News News

ਐਮੀ ਵਿਰਕ ਨੂੰ ਮਿਲਿਆ ਅਜੇ ਦੇਵਗਨ ਦੀ ਆਗਾਮੀ ਬਾਲੀਵੁੱਡ ਫਿਲਮ 'ਚ ਵੱਡਾ ਕਿਰਦਾਰ 13 ਵਾ ਕੁਸ਼ਤੀ ਦੰਗਲ ਪਿੰਡ ਚੀਮਾ ਵਿਖੇ ਫ਼ਿਲਮੀ ਐਕਟਰ ਓਂਕਾਰ ਸਿੰਘ ਦਾ ਕੀਤਾ ਵਿਸ਼ੇਸ ਸਨਮਾਨ ਹੋਲੇ ਮੁਹੱਲੇ ਦੇ ਸਬੰਧ ਵਿਚ 21 ਵਾਂ ਸਾਲਾਨਾ ਲੰਗਰ ਲਗਾਇਆ ਗਿਆ। ਗਾਇਕ ਗਗਨਾ ਸਿੱਧੂ ਦਾ ਨਵਾਂ ਗੀਤ "ਸਟਰਾਇੰਟ ਫੋਰਵਰੜ" ਅੱਜ ਹੋਵੇਗਾ ਰਿਲੀਜ਼- ਗੁਰਬਖਸ ਭੁੱਲਰ ਜਸ ਰਿਕਾਰਡਜ਼ ਅਤੇ ਪ੍ਰੋਡਿਊਸਰ ਜਸਵੀਰਪਾਲ ਸਿੰਘ ਦੀ ਰਹਿਨੁਮਾਈ ਹੇਠ ਰਿਲੀਜ਼ਕਰਨ ਪਟਿਆਲਾ ਦਾ ਟਰੈਕ “ਮਾਫ਼ ਕਰੀ“, ਪ੍ਰਧਾਨ ਮੰਤਰੀ ਨੇ ਆਸਟਰੇਲੀਅਨ ਅੱਤਵਾਦੀ ਦਾ ਨਾਂਅ ਆਪਣੀ ਜ਼ੁਬਾਨ ਤੋਂ ਨਾ ਲੈਣ ਦਾ ਕੀਤਾ ਪ੍ਰਣ ਸ੍ਰ. ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗਾ 'ਸ਼ਨੀਵਾਰ ਸ਼੍ਰਮਦਾਨ' ਮਿਸ਼ਨ ਹੋਲੇ ਮਹੱਲੇ ਦੇ ਦੂਸਰੇ ਦਿਨ ਲੱਖਾਂ ਸੰਗਤਾਂ ਗੁਰੂ ਘਰਹੋਈਆਂ ਨਤਮਸਤਕ। ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਮੀਟਿੰਗ ਸਿੱਖਿਆ ਸੁਧਾਰਾਂ, ਸਮਾਰਟ ਸਕੂਲਾਂ, ਸਿਖਲਾਈ ਵਰਕਸ਼ਾਪਾਂ ਤੇ
-
-
-