News

21 ਪ੍ਰਾਇਮਰੀ ਅਧਿਆਪਕਾਂ ਨੂੰ ਦਿੱਤੇ ਪ੍ਰਸ਼ੰਸਾ ਪੱਤਰ

January 11, 2019 09:53 PM
21 ਪ੍ਰਾਇਮਰੀ ਅਧਿਆਪਕਾਂ ਨੂੰ ਦਿੱਤੇ ਪ੍ਰਸ਼ੰਸਾ ਪੱਤਰ
ਐੱਸ.ਏ.ਐੱਸ. ਨਗਰ 11 ਜਨਵਰੀ (ਕੁਲਜੀਤ ਸਿੰਘ ) ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਨੂੰ ਮੁੱਖ ਦਫ਼ਤਰ ਵਿਖੇ ਬੁਲਾ ਕੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ|
ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ 21 ਅਧਿਆਪਕਾਂ ਤੇ ਸਿੱਖਿਆ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਪ੍ਰੋਜੈਕਟ ਅਧੀਨ ਪ੍ਰਾਇਮਰੀ ਸਕੂਲਾਂ ਵਿੱਚ ਸਿੱਖਿਆ ਸੁਧਾਰਾਂ ਦੀ ਕੜੀ ਬਣੀ ਹੋਈ ਹੈ ਅਤੇ ਹੁਣ ਬੱਚਿਆਂ ਨੂੰ ਮੌਜੂਦਾ ਸਮੇਂ ਦੌਰਾਨ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਨ ਹਿੱਤ ਗੁਣਾਤਮਿਕ ਸਿੱਖਿਆ ਦੇਣ ਦੀ ਵੀ ਲੋੜ ਹੈ| ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਜਮਾਤ ਅਨੁਸਾਰ ਸਿੱਖਣ ਪਰਿਣਾਮਾਂ ਤੱਕ ਪਹੁੰਚਾਉਣਾ ਤੇ ਰੀਡਿੰਗ ਕਾਰਨਰਾਂ ਦੀ ਸੁਯੋਗ ਵਰਤੋਂ ਕਰਦੇ ਹੋਏ ਵਿਦਿਆਰਥੀਆਂ ਨੂੰ ਉਸਾਰੂ ਸਾਹਿਤ ਨਾਲ ਜੋੜ ਕੇ ਵਿਦਿਆਰਥੀਆਂ ਨੂੰ ਚੰਗਾ ਨਾਗਰਿਕ ਬਣਾਉਣ ਦੀ ਬੁਨਿਆਦ ਰੱਖੀ ਜਾ ਸਕਦੀ ਹੈ|
ਜਿਕਰਯੋਗ ਹੈ ਕਿ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਤੇ ਸਰਕਾਰੀ ਸਕੂਲਾਂ ਦੀ ਦਿੱਖ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਪਿਛਲੇ ਕੁਝ ਮਹੀਨਿਆਂ ਤੋਂ ਤਨੋਂ-ਮਨੋਂ ਅਧਿਆਪਕ ਕੰਮ ਕਰ ਰਹੇ ਹਨ| ਇਹਨਾਂ ਅਧਿਆਪਕਾਂ ਨੂੰ ਮੁੱਖ ਦਫ਼ਤਰ ਵਿਖੇ ਬੁਲਾ ਕੇ ਉਹਨਾਂ ਦੇ ਕੀਤੇ ਜਾ ਰਹੇ ਕੰਮਾਂ ਤੇ ਤਜਰਬਿਆਂ ਨੂੰ ਸੁਣਿਆ ਗਿਆ ਤੇ ਉਹਨਾਂ ਨੂੰ ਇੱਕ ਦੂਜੇ ਦੇ ਵਧੀਆ ਤਜਰਬਿਆਂ ਤੋਂ ਸਿੱਖਣ ਲਈ ਉਤਸ਼ਾਹਿਤ ਕੀਤਾ ਗਿਆ|
ਫਤਿਹਗੜ੍ਹ ਸਾਹਿਬ ਤੋਂ ਲਖਬੀਰ ਸਿੰਘ ਹੈੱਡ ਟੀਚਰ ਬਰੌਂਗਾ ਜੇਰ, ਲਵਪ੍ਰੀਤ ਸਿੰਘ  ਈਟੀਟੀ ਸੰਘੋਲ (ਲੜਕੇ), ਸਤਿੰਦਰਜੀਤ ਕੌਰ ਈਟੀਟੀ ਮਹੱਦੀਆਂ, ਰੀਟਾ ਈਟੀਟੀ ਲਟੌਰ, ਗੁਰਤੇਜਵੰਤ ਕੌਰ ਈਟੀਟੀ ਸ਼ਾਹਪੁਰ ਤੇ ਰਮਨਦੀਪ ਕੌਰ ਸਿੱਖਿਆ ਪ੍ਰੋਵਾਈਡਰ, ਮੋਗਾ ਤੋਂ ਸੁਰਜੀਤ ਸਿੰਘ ਹੈੱਡ ਟੀਚਰ ਚੜਿੱਕ (ਕੁੜੀਆਂ), ਕਰਮਜੀਤ ਕੌਰ ਹੈੱਡ ਟੀਚਰ ਬੁਰਜ ਦੁੱਨਾ, ਜਸਵੀਰ ਕੌਰ ਹੈੱਡ ਟੀਚਰ ਮਾਣੂੰਕੇ ਮੇਨ, ਸਤਨਾਮ ਸਿੰਘ ਈਟੀਟੀ ਢਿੱਲਵਾਂ, ਰਣਜੀਤ ਕੌਰ ਈਟੀਟੀ ਨਿਹਾਲ ਸਿੰਘ ਵਾਲਾ, ਪਰਮਜੀਤ ਸਿੰਘ ਈਟੀਟੀ ਮੰਡੀਰਾਂ ਵਾਲਾ ਤੇ , ਮਾਨਸਾ ਤੋਂ ਪਰਵਿੰਦਰ ਸਿੰਘ ਹੈੱਡ ਟੀਚਰ ਘਰਾਂਗਣਾਂ, ਰਾਜੇਸ਼ ਕੁਮਾਰ ਹੈੱਡ ਟੀਚਰ ਸਿਰਸੀਵਾਲਾ, ਜਸਵੰਤ ਸਿੰਘ ਈਟੀਟੀ ਬਹਿਣੀਵਾਲ, ਕਮਲਦੀਪ ਈਟੀਟੀ ਕਿਸ਼ਨਗੜ੍ਹ ਮੇਨ ਤੇ ਬਲਵੀਰ ਸਿੰਘ ਈਟੀਟੀ ਚੋਟੀਆਂ, ਫਰੀਦਕੋਟ ਤੋਂ ਪ੍ਰੀਤਮਹਿੰਦਰ ਸਿੰਘ ਈਟੀਟੀ ਕੋਹਾਰਵਾਲਾ, ਕੁਲਵਿੰਦਰ ਸਿੰਘ ਈਟੀਟੀ ਸੇਢਾ ਸਿੰਘ ਵਾਲਾ, ਬਲਵੰਤ ਸਿੰਘ ਈਟੀਟੀ ਝਾੜੀਵਾਲਾ ਤੇ ਜਸਵਿੰਦਰ ਸਿੰਘ ਈਟੀਟੀ ਸੈਦੋਕੇ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ|
ਇਹਨਾਂ ਅਧਿਆਪਕਾਂ ਨੇ ਕਿਹਾ ਕਿ ਉਹ ਆਪ ਤਾਂ ਖੁਦ ਸਾਰੇ ਸਕੂਲਾਂ ਵਿੱਚ ਮਿਹਨਤ ਕਰ ਰਹੇ ਹਨ ਤੇ ਕਰਦੇ ਰਹਿਣਗੇ ਅਤੇ ਆਪਣੇ ਜਿਲ੍ਹੇ ਦੇ ਅਧਿਆਪਕਾਂ ਤੇ ਦਾਨੀ ਸੱਜਣਾਂ ਨੂੰ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਉਤਸ਼ਾਹਿਤ ਕਰਨਗੇ|
Have something to say? Post your comment

More News News

ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਮੁਸਲਿਮ ਭਾਈਚਾਰੇ ਦੀ ਔਰਤ ਪਿੰਡ ਦੀ ਬਣੀ ਸਰਪੰਚ ਮਾਮਲਾ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਪ੍ਰਾਈਵੇਟ ਠੇਕੇਦਾਰਾਂ ਰਾਹੀ ਭੇਜਣ ਦਾ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਨੇ ਜਿਲ੍ਹਾਂ ਪੱਧਰਤੇ 3 ਫਰਵਰੀ ਨੂੰ ਅਰਥੀ ਫੂਕ ਮੁਜਾਹਰੇ ਕਰਨ ਦਾ ਕੀਤਾਐਲਾਨ। ਸਪੀਕਰ ਰਾਣਾ ਕੇ ਪੀ ਸਿੰਘ ਨੇ ਨਗਰ ਕੋਂਸ਼ਲ ਵਿਚ 2 ਕੂੱੜਾ ਚੁੱਕਣ ਵਾਲੀਆਂ ਗੱਡੀਆਂ ਨੂੰ ਕੀਤਾ ਰਵਾਨਾ। ਪ੍ਰੀ-ਪ੍ਰਾਇਮਰੀ ਨੂੰ ਆਂਗਨਵਾੜੀ ਵਰਕਰ ਤੇ ਅਧਿਆਪਕਾਂ ਦੁਆਰਾ ਸੁਚਾਰੂ ਢੰਗ ਨਾਲ ਚਲਾਉਣ ਲਈ ਹਦਾਇਤਾਂ ਇਮਾਨਦਾਰੀ ਦੀ ਮਿਸਾਲ ਕਾਇਮ ਕਰਨ ਵਾਲੇ ਵਿਦਿਆਰਥੀ ਨੂੰ ਜੀ.ੳ.ਜੀ ਟੀਮ ਨੇ ਕੀਤਾ ਸਨਮਾਨਿਤ ਦਲਵੀਰ ਸਿੰਘ(ਦਿਲ ਨਿੱਝਰ) ਅਮਰੀਕਾ ਦਾ ਕਾਵਿ ਸੰਗ੍ਰਹਿ 'ਦਿਲ ਦੀ ਇਬਾਰਤ' ਦਾ ਲੋਕ ਅਰਪਣ ਕੀਤਾ ਗਿਆ ਗੁਰੂ ਨਾਨਕ ਸਟੇਡੀਅਮ ਵਿਖੇ 26 ਜਨਵਰੀ ਸਮਾਗਮ ਦੀ ਰਿਹਰਸਲ ਦਾ ਡਿਪਟੀ ਕਮਿਸ਼ਨਰ ਨੇ ਲਿਆ ਜਾਇਜਾ ਗਣਤੰਤਰ ਦਿਵਸ ਸਮਾਰੋਹ ਨੂੰ ਲੈ ਕੇ 24 ਜਨਵਰੀ ਨੂੰ ਕੀਤੀ ਜਾਵੇਗੀ ਫੁਲ ਡਰੈਡ ਰਿਹਰਸਲ ਤੇਰੀ ਮੁਟਿਆਰ" ਗੀਤ ਨਾਲ ਚਰਚਾ ਚ ਗੀਤਕਾਰ ਗਗਨ ਕਾਈਨੌਰ ਜਥੇਦਾਰ ਹਵਾਰਾ ਦੇ ਆਦੇਸ਼ਾਂ 'ਤੇ ਆਰਜ਼ੀ ਕਮੇਟੀ ਵਲੋਂ 27ਜਨਵਰੀ ਦੀ ਇਕੱਤਰਤਾ ਲਈ ਪੰਥਕ ਜੱਥੇਬੰਦੀਆਂ ਨਾਲ ਕੀਤਾ ਜਾ ਰਿਹੈ ਤਾਲਮੇਲ: ਅਮਰ ਸਿੰਘ ਚਾਹਲ
-
-
-