News

ਏਂਜਲ ਪਬਲਿਕ ਸਕੂਲ ਬਹਿਲੋਲਪੁਰ ਵਿਚ ਲੋਹੜੀ ਦਾ ਤਿਉਹਾਰ ਧੂਮ-ਧੜੱਕੇ ਨਾਲ

January 11, 2019 09:54 PM

ਏਂਜਲ ਪਬਲਿਕ ਸਕੂਲ ਬਹਿਲੋਲਪੁਰ ਵਿਚ ਲੋਹੜੀ ਦਾ ਤਿਉਹਾਰ ਧੂਮ-ਧੜੱਕੇ ਨਾਲ 
ਚੰਡੀਗੜ (ਪ੍ਰੀਤਮ ਲੁਧਿਆਣਵੀ)  11 ਜਨਵਰੀ, 2019 : ਸਾਡੇ ਵੱਡਮੁੱਲੇ ਸੱਭਿਆਚਾਰ ਦੀਆਂ ਤੰਦਾਂ ਨੂੰ ਮਜਬੂਤ ਕਰਦਾ ਲੋਹੜੀ ਦਾ ਤਿਓਹਾਰ ਘਰਾਂ ਵਿਚ ਤਾਂ ਮਨਾਇਆ ਹੀ ਜਾਂਦਾ ਹੈ, ਪਰ ਇਸ ਨੂੰ ਮੁਹਾਲੀ ਦੀ ਬੁੱਕਲ 'ਚ ਵਸਦੇ ਪਿੰਡ ਬਹਿਲੋਲਪੁਰ ਦੇ ਏਂਜਲ ਪਬਲਿਕ ਸਕੂਲ ਵਲੋਂ ਆਪਣੇ ਸਕੂਲ ਵਿਚ ਹਰ ਸਾਲ ਦੀ ਤਰਾਂ ਇਸ ਬਾਰ ਵੀ ਬੜੇ ਧੂਮ ਧੜੱਕੇ ਨਾਲ ਮਨਾਇਆ ਗਿਆ। 'ਸੁੰਦਰੀਏ-ਮੁੰਦਰੀਏ' ਨਾਲ ਸ਼ੁਰੂ ਕੀਤੇ ਗਏ ਇਸ ਪ੍ਰੋਗਰਾਮ ਵਿਚ ਬੱਚਿਆਂ ਨੇ ਨਾਚ-ਗਿੱਧੇ ਆਦਿ ਦਾ ਰੰਗਾ-ਰੰਗ ਪ੍ਰੋਗਰਾਮ ਪੇਸ਼ ਕਰਕੇ ਖੂਬ ਮਨੋਰੰਜਨ ਕੀਤਾ।  ਪ੍ਰੋਗਰਾਮ ਨੂੰ ਉਦੋਂ ਹੋਰ ਵੀ ਚਾਰ ਚੰਨ ਲੱਗ ਗਏ, ਜਦੋਂ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਨੇ ਵੀ ਨੱਚਕੇ ਇਸ ਪਵਿੱਤਰ ਤਿਓਹਾਰ ਦੀ ਖੁਸ਼ੀ ਮਨਾਈ।
    ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਇਸ ਤਿਓਹਾਰ ਦੀ ਪਵਿੱਤਰਤਾ ਬਾਰੇ ਵੀ ਵਿਸਥਾਰ ਵਿਚ ਚਾਨਣਾ ਪਾਇਆ ਗਿਆ ਅਤੇ ਇਸ ਪਵਿੱਤਰ ਸਾਂਝ ਨੂੰ ਬਰਕਰਾਰ ਰੱਖਣ ਦਾ ਸੰਦੇਸ਼ ਦਿੱਤਾ ਗਿਆ, 
ਜਿਹੜਾ ਕਿ ਆਪਣੇ-ਆਪ ਵਿਚ ਵਿਦਿਆਰਥੀਆਂ ਲਈ ਇਕ ਵਧੀਆ ਸੁਨੇਹਾ ਹੋ ਨਿੱਬੜਿਆ।
      ਸਕੂਲ ਦੀ ਪ੍ਰਿੰਸੀਪਲ ਸੁਰਿੰਦਰ  ਕੌਰ ਦੀ ਅਗਵਾਈ ਹੇਠ ਮਨਾਏ ਗਏ ਇਸ ਤਿਓਹਾਰ ਵਿਚ ਸਤਿੰਦਰ ਕੌਰ, ਸੋਨੀਆ ਸ਼ਰਮਾ, ਗੁਰਪ੍ਰੀਤ ਕੌਰ, ਰੀਮਾ, ਮਮਤਾ,  ਸ਼ਾਲੂ,  ਕਮਲਜੀਤ ਕੌਰ, ਪੂਨਮ ਤੇ ਜਯੋਤੀ ਆਦਿ ਮੈਡਮਾਂ ਦੇ ਨਾਲ-ਨਾਲ  ਅਧਿਆਪਕ ਸਿਮਰਨਜੀਤ ਸਿੰਘ ਅਤੇ ਰਣਬੀਰ ਸਿੰਘ ਤੋਂ ਇਲਾਵਾ  ਡਰਾਈਵਰ  ਗੁਰਜਤਿੰਦਰ ਸਿੰਘ  ਅਤੇ  ਸੇਵਾਦਾਰਨੀ ਕੁਲਵੰਤ ਕੌਰ ਇਸ ਖੁਸ਼ੀ ਵਿਚ ਸ਼ਾਮਲ ਸਨ। ਇਸ ਅਵਸਰ ਤੇ ਅੰਤ ਵਿਚ ਸਮੂਹ ਵਿਦਿਆਰਥੀਆਂ ਅਤੇ ਸਟਾਫ ਨੂੰ ਲੋਹੜੀ ਵੀ ਵੰਡੀ ਗਈ । ਮਨਾਏ ਗਏ ਇਸ ਤਿਓਹਾਰ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਥੋੜੀ ਹੈ। 

Have something to say? Post your comment

More News News

ਐਮੀ ਵਿਰਕ ਨੂੰ ਮਿਲਿਆ ਅਜੇ ਦੇਵਗਨ ਦੀ ਆਗਾਮੀ ਬਾਲੀਵੁੱਡ ਫਿਲਮ 'ਚ ਵੱਡਾ ਕਿਰਦਾਰ 13 ਵਾ ਕੁਸ਼ਤੀ ਦੰਗਲ ਪਿੰਡ ਚੀਮਾ ਵਿਖੇ ਫ਼ਿਲਮੀ ਐਕਟਰ ਓਂਕਾਰ ਸਿੰਘ ਦਾ ਕੀਤਾ ਵਿਸ਼ੇਸ ਸਨਮਾਨ ਹੋਲੇ ਮੁਹੱਲੇ ਦੇ ਸਬੰਧ ਵਿਚ 21 ਵਾਂ ਸਾਲਾਨਾ ਲੰਗਰ ਲਗਾਇਆ ਗਿਆ। ਗਾਇਕ ਗਗਨਾ ਸਿੱਧੂ ਦਾ ਨਵਾਂ ਗੀਤ "ਸਟਰਾਇੰਟ ਫੋਰਵਰੜ" ਅੱਜ ਹੋਵੇਗਾ ਰਿਲੀਜ਼- ਗੁਰਬਖਸ ਭੁੱਲਰ ਜਸ ਰਿਕਾਰਡਜ਼ ਅਤੇ ਪ੍ਰੋਡਿਊਸਰ ਜਸਵੀਰਪਾਲ ਸਿੰਘ ਦੀ ਰਹਿਨੁਮਾਈ ਹੇਠ ਰਿਲੀਜ਼ਕਰਨ ਪਟਿਆਲਾ ਦਾ ਟਰੈਕ “ਮਾਫ਼ ਕਰੀ“, ਪ੍ਰਧਾਨ ਮੰਤਰੀ ਨੇ ਆਸਟਰੇਲੀਅਨ ਅੱਤਵਾਦੀ ਦਾ ਨਾਂਅ ਆਪਣੀ ਜ਼ੁਬਾਨ ਤੋਂ ਨਾ ਲੈਣ ਦਾ ਕੀਤਾ ਪ੍ਰਣ ਸ੍ਰ. ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗਾ 'ਸ਼ਨੀਵਾਰ ਸ਼੍ਰਮਦਾਨ' ਮਿਸ਼ਨ ਹੋਲੇ ਮਹੱਲੇ ਦੇ ਦੂਸਰੇ ਦਿਨ ਲੱਖਾਂ ਸੰਗਤਾਂ ਗੁਰੂ ਘਰਹੋਈਆਂ ਨਤਮਸਤਕ। ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਮੀਟਿੰਗ ਸਿੱਖਿਆ ਸੁਧਾਰਾਂ, ਸਮਾਰਟ ਸਕੂਲਾਂ, ਸਿਖਲਾਈ ਵਰਕਸ਼ਾਪਾਂ ਤੇ
-
-
-