Poem

ਦੇਖੋ ਨੀ ਕੀ ਕਰ ਗਿਆ ਮਾਹੀ:

January 11, 2019 09:56 PM

ਦੇਖੋ ਨੀ ਕੀ ਕਰ ਗਿਆ ਮਾਹੀ:

ਦੇਖੋ ਨੀ ਕੀ ਕਰ ਗਿਆ ਮਾਹੀ,
ਹੋ ਗਈ ਨੀ ਮੈ ਦੂਣ ਸਵਾਹੀ।
ਹੁਣ ਮਾਹੀ ਦੇ ਗੁਣ ਮੈ ਗਾਵਾਂ,
ਬਿਨ ਵੰਗਾਂ ਤੋ ਭਰੀਆਂ ਬਾਹਾਂ,
ਦੇਖਣ ਨਾ ਹੁਣ ਕੋਝੇ ਰਾਹੀ,
ਦੇਖੋ ਨੀ ਕੀ ਕਰ ਗਿਆ ਮਾਹੀ,
ਹੋ ਗਈ ਨੀ ਮੈ ਦੂਣ ਸਵਾਹੀ।
ਅੰਦਰੋ ਨੱਚਾਂ ਜਮ-ਜਮ ਨੱਚਾਂ,
ਨੱਚਦੀ-ਨੱਚਦੀ ਉਹਨੂੰ ਤੱਕਾਂ,
ਨੱਚ-ਨੱਚ ਹੋ ਗਈ ਸਾਹੋ-ਸਾਹੀ,
ਦੇਖੋ ਨੀ ਕੀ ਕਰ ਗਿਆ ਮਾਹੀ,
ਹੋ ਗਈ ਨੀ ਮੈ ਦੂਣ ਸਵਾਹੀ।
ਬੂਹੇ ਸੀ ਉਹਨੇ ਨਾਦ ਵਜਾਯਾ,
ਫਿਕਰ-ਫਾਕ ਉਹਨੇ ਸਭ ਗੰਵਾਯਾ,
ਐਸੀ ਉਸਨੇ ਧੁਨ ਲਗਾਈ,
ਦੇਖੋ ਨੀ ਕੀ ਕਰ ਗਿਆ ਮਾਹੀ,
ਹੋ ਗਈ ਨੀ ਮੈ ਦੂਣ ਸਵਾਹੀ।
ਮੁੱਕ ਗਏ'ਸੁਰਿੰਦਰ'ਸਭ ਪੁਆੜੇ,
ਐਸੇ ਉਸਨੇ ਆਕੇ ਤਾੜੇ,
ਅਲਫੋ ਦੇ ਗਿਆ ਉਹ ਗਵਾਹੀ,
ਦੇਖੋ ਨੀ ਕੀ ਕਰ ਗਿਆ ਮਾਹੀ,
ਹੋ ਗਈ ਨੀ ਮੈ ਦੂਣ ਸਵਾਹੀ।


ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ:8872321000

Have something to say? Post your comment