Article

ਸਰੋਂ ਦਾ ਸਾਗ//ਲੇਖਕ:-ਡਾ.ਸਾਧੂ ਰਾਮ ਲੰਗੇਆਣਾ

January 11, 2019 10:02 PM

ਸਰੋਂ ਦਾ ਸਾਗ


ਸਿਆਲ ਦੀ ਰੁੱਤ ਸ਼ੁਰੂ ਹੁੰਦਿਆਂ ਹੀ ਸਾਡੇ ਰੋਜ਼ਾਨਾ ਖਾਧ ਖੁਰਾਕ ਵਿੱਚ ਵਰਤੀਆਂ ਜਾਣ ਵਾਲੀਆਂ ਦਾਲਾਂ, ਸ਼ਬਜ਼ੀਆਂ ਸਾਥੋ ਇਸ ਕਰਕੇ ਵਿਸਰ ਜਾਂਦੀਆਂ ਹਨ ਕਿ ਇੰਨ੍ਹਾਂ ਦੀ ਥਾਂ ਤੇ ਦਾਲਾਂ ਸ਼ਬਜ਼ੀਆਂ ਦਾ ਰਾਜਾ 'ਸਾਗ' ਆਪਣੀ ਧਾਂਕ ਅਜ਼ਮਾ ਲੈਂਦਾ ਹੈ। ਸਰਦੀਆਂ ਦੇ ਮੌਸਮ ਦੇ ਸ਼ੁਰੂਆਤ 'ਚ ਸਾਨੂੰ ਤੋਰੀਏ ਦਾ ਸਾਗ ਖਾਣ ਨੂੰ ਮਿਲਦਾ ਹੈ ਪਰ ਤੋਰੀਏ ਦੀ ਫਸਮ ਛੇਤੀ ਪੱਕ ਜਾਣ ਉਪਰੰਤ ਸਰੋਂ ਦੇ ਸਾਗ ਦੀ ਵਾਰੀ ਆ ਜਾਂਦੀ ਹੈ ਪਿੰਡਾਂ-ਸ਼ਹਿਰਾਂ, ਕਸਬਿਆਂ 'ਚ ਹਰ ਕੋਈ ਇਨਸਾਨ ਬੇਸਬਰੀ ਨਾਲ ਸਾਗ ਖਾਣ ਦੀ ਉਡੀਕ ਕਰਦੇ ਹਨ। ਜਿੱਥੇ ਇਸ ਸਾਗ ਨੂੰ ਬੜੇ ਸ਼ਾਨੋ-ਸ਼ੌਕਤ ਨਾਲ ਖਾਣ ਦਾ ਸੌਕ ਰੱਖਦੇ ਹਨ। ਉੱਥੇ ਇਹ ਸਾਡੇ ਸਰੀਰ ਦੇ ਕਈ ਲੋੜੀਂਦੇ ਤੱਤਾਂ ਦੀ ਘਾਟ ਨੂੰ ਵੀ ਪੂਰਾ ਕਰਨ 'ਚ ਸਾਥ ਦਿੰਦਾ ਹੈ ਭਾਵੇਂ ਪੁਰਾਣੇ ਸਮੇਂ 'ਚ ਇਹ ਸਾਡੇ ਵਿਰਸੇ ਨਾਲ ਸਬੰਧਤ ਹੋਚ ਕਰਕੇ ਲੋਕ ਅੱਜ ਵੀ ਸਰੋਂ ਦਾ ਸਾਘ, ਮੱਕੀ ਦੇ ਆਟੇ ਦੀ ਰੋਟੀ ਅਤੇ ਨਾਲ ਖੱਟੀ ਲੱਸੀ ਪੀਣ ਨੂੰ ਤਰਜੀਹ ਦਿੰਦੇ ਹਨ।

ਪ੍ਰੰਤੀ ਮੱਕੀ ਅਤੇ ਖੱਟੀ ਲੱਸੀ ਵੀ ਬਹੁਤ ਥਾਵਾਂ ਤੇ ਸਾਡੇ ਕੋਲੋਂ ਦੂਰ ਹੋ ਗਏ ਹਨ। ਆਮ ਘਰਾਂ 'ਚ ਪਹਿਲਾਂ-ਪਹਿਲਾਂ ਦੇਖਿਆ ਜਾਂਦਾ ਸੀ ਕਿ ਸੁਆਣੀਆਂ aਾਗ ਨੂੰ ਲੋਗੇ ਦੇ ਦਾਤ ਨਾਲ ਚੀਰਿਆ ਕਰਦੀਆਂ ਸਨ, ਪ੍ਰੰਤੂ ਅੱਜ ਮਸ਼ੀਨੀਕਰਣ ਦੇ ਯੁੱਗ  'ਚ ਸਾਗ ਨੂੰ ਨਿੱਕੀ ਜਿਹੀ ਸਾਗ ਚੀਰਨੀ ਵਾਲੀ ਮਸ਼ੀਨ ਨਾਲ ਕੁਤਰਿਆ ਜਾਂਦਾ ਹੈ। ਸਾਗ ਨੂੰ ਰਿੰਨਣ ਲਈ ਵੀ ਭਾਵੇਂ ਆਮ ਰਸੋਈਆਂ 'ਚ ਪ੍ਰੈਸ਼ਰ ਕੁੱਕਰ ਦੀ ਵਰਤੋ ਂ ਕੀਤੀ ਜਾਂਦੀ ਹੈ। ਪ੍ਰੰਤੂ ਜੇਕਰ ਚੁੱਲੇ ਤੇ ਬਣੇ ਸਾਗ ਖਾਣ ਦਾ ਸਵਾਦ ਇੱਕ ਵੱਖਰਾ ਤੇ ਨਿਵੇਕਲਾ ਹੀ ਹੁੰਦਾ ਹੈ। ਬਹੁਤ ਸਾਰੀਆਂ ਸੁਆਣੀਆਂ ਦਾ ਇੱਥੇ ਸੁਝਾਅ ਹੈ ਕਿ ਜੇਕਰ ਸਾਗ ਨੂੰ ਮਿੱਟੀ ਦੇ ਕੁੱਜੇ 'ਚ ਜਾਂ ਪਤੀਲੇ 'ਚ ਰੱਖ ਕੇ ੪-੫ ਘੰਟੇ 'ਚ ਤਿਆਰ ਕੀਤਾ ਜਾਵੇ ਤਾਂ ਇਸਦੇ ਖਾਣ ਨਾਲ ਸਾਡੇ ਪੇਟ ਦੇ ਅਨੇਕਾਂ ਰੋਗਾਂ ਤੋਂ ਸਾਨੂੰ ਛੁਟਕਾਰਾ ਮਿਲ ਜਾਂਦਾ ਹੈ। ਬਹੁਤ ਸਾਰੀਆਂ ਸੁਆਣੀਆਂ ਸਾਗ ਨੂੰ ਮਿੰਨਣ ਸਮੇਂ ਉਸ 'ਚ ਪਾਲਕ, ਮੇਥੀ, ਬਾਥੂ, ਲਸਣ, ਪਿਆਜ਼ ਆਦਿ ਤੋਂ ਇਲਸਾਵਾ ਮੂਲੀਆਂ ਣੀਰ ਕੇ ਪਾ ਦਿੰਦੀਆਂ ਹਨ ਅਤੇ ਕੁਝ ਸੁਆਣੀਆਂ ਸਾਗ 'ਚ ਕੁਝ ਦੁੱਧ ਵ ਿਪਾ ਦਿੰਦੀਆਂ ਹਨ। ਇੰਨ੍ਹਾਂ ਦੀ ਵਰਤੋਂ ਕਰਨ ਨਾਲ ਪੇਟ ਦੇ ਰੋਗ ਜਿਵੇਂ ਕਬਜ਼, ਪੇਟ ਗੈਸ ਜਾਂ ਬਟਹਜ਼ਮਾ ਆਦਿ ਦੀ ਸ਼ਿਕਾਇਤ ਨਹੀਂ ਰਹਿੰਦੀ । ਖੇਤੀਬਾੜੀ ਮਹਿਰਾਂ ਵੱਲੋਂ ਸਰੋਂ ਦੀਆਂ ਭਾਵੇਂ ਕਈ ਨਸਲਾਂ ਤਿਆਰ ਕੀਤੀਆਂ ਗਈਆਂ ਹਨ। ਪ੍ਰੰਤੂ ਸਾਗ ਬਣਾਉਣ ਲੀ ਅਜੇ ਤੱਕ ਤਾਂ ਸਾਰੀਆਂ ਹੀ ਸਰੋਂ ਫਸਲਾਂ 'ਚ ਵਰਤੀਆਂ ਜਾ ਰਹੀਆਂ ਹਨ। ਬਹੁਤ ਸਾਰੇ ਰੈਸਟੋਰੈਂਟ, ਹੋਟਲ, ਢਾਬੇ ਸਰੋਂ ਦਾ ਸਾਗ, ਮੱਕੀ ਦੀ ਰੋਟੀ ਤੇ ਲੱਸੀ ਦੀ ਹੋਂਦ ਦੀ ਬਚਾਉਣ ਲਈ ਬਰਕਰਾਰ ਹਨ। ਜੋ ਸਾਡੇ ਸਵਾਦ ਨੂੰ ਪੂਰਾ ਕਰਨ ਲਈ ਅਹਿਮ ਰੋਲ ਨਿਭਾਅ ਰਹੇ ਹਨ।
 

Have something to say? Post your comment