News

ਚੁਣ ਕੇ ਆਈਆਂ ਔਰਤ ਪ੍ਰਤੀਨਿਧੀਆਂ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ-ਰੰਧਾਵਾ

January 11, 2019 10:07 PM

ਚੁਣ ਕੇ ਆਈਆਂ ਔਰਤ ਪ੍ਰਤੀਨਿਧੀਆਂ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ-ਰੰਧਾਵਾ
ਪੰਚਾਇਤਾਂ ਧੜੇਬਾਜੀ ਤੋਂ ਉਪਰ ਉਠ ਕੇ ਕੰਮ ਕਰਨ
ਪਿੰਡਾਂ ਦੇ ਸਕੂਲਾਂ ਦੀ ਹਾਲਤ ਸੁਧਾਰਨ ਲਈ ਚੁੱਕੇ ਜਾਣ ਕਦਮ-ਔਜਲਾ
ਪੰਚ, ਸਰਪੰਚ, ਬਲਾਕ ਸਮੰਤੀ ਅਤੇ ਜਿਲਾ ਪ੍ਰੀਸ਼ਦ ਦੇ ਮੈਂਬਰਾਂ ਨੂੰ ਚੁਕਾਈ ਸਹੁੰ

ਅੰਮ੍ਰਿਤਸਰ, 11 ਜਨਵਰੀ (        ਕੁਲਜੀਤ ਸਿੰਘ    )-ਅੰਮ੍ਰਿਤਸਰ ਜਿਲੇ ਦੇ 860 ਸਰਪੰਚਾਂ, 5628 ਪੰਚਾਂ, 9 ਪੰਚਾਇਤ ਸਮੰਤੀਆਂ ਦੇ 199 ਮੈਂਬਰਾਂ ਅਤੇ 1 ਜਿਲਾ ਪ੍ਰੀਸ਼ਦ ਦੇ 25 ਮੈਂਬਰਾਂ  ਨੂੰ ਸਹੁੰ ਚੁਕਾਉਣ ਲਈ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਕਰਦੇ ਸਹਿਕਾਰਤਾ ਅਤੇ ਜੇਲ•ਾਂ ਬਾਰੇ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸੱਦਾ ਦਿੱਤਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਔਰਤਾਂ ਲਈ ਕੀਤੇ ਗਏ 50 ਫੀਸਦੀ ਰਾਖਵਾਂਕਰਨ ਨੂੰ ਸਹੀ ਅਰਥਾਂ ਵਿਚ ਲਾਗੂ ਕਰਨ ਲਈ ਜ਼ਰੂਰੀ ਹੈ ਕਿ ਚੁਣ ਕੇ ਆਈਆਂ ਧੀਆਂ, ਭੈਣਾਂ ਨੂੰ ਕੰਮ ਕਰਨ ਦਾ ਵੀ ਬਰਾਬਰ ਮੌਕਾ ਦਿੱਤਾ ਜਾਵੇ। ਸ. ਰੰਧਾਵਾ ਨੇ ਕਿਹਾ ਕਿ ਔਰਤਾਂ ਆਦਮੀ ਨਾਲੋਂ ਕਿਸੇ ਗੱਲੋਂ ਵੀ ਘੱਟ ਨਹੀਂ ਬਲਕਿ ਕਈ ਗੁਣਾ ਵੱਧ ਸੂਝ ਤੇ ਸਮਰੱਥਾ ਰੱਖਦੀ ਹੈ, ਸੋ ਲੋਕਤੰਤਰ ਦੀ ਨੀਂਹ ਮਜ਼ਬੂਤ ਕਰਨ, ਪਿੰਡਾਂ ਦਾ ਵਿਕਾਸ ਕਰਨ ਤੇ ਭਾਈਚਾਰਕ ਸਾਂਝ ਨੂੰ ਹੋਰ ਪਕੇਰੀ ਕਰਨ ਲਈ ਔਰਤਾਂ ਨੂੰ ਦਿੱਤੀ ਸੰਵਿਧਾਨਕ ਤਾਕਤ ਨੂੰ ਹਕੀਕੀ ਰੂਪ ਦਿੱਤਾ ਜਾਵੇ। ਸ. ਰੰਧਾਵਾ ਨੇ ਕਿਹਾ ਕਿ ਪਿੰਡਾਂ ਵਿਚ ਨਸ਼ਾ ਮੁਕਤੀ ਕਰਨ ਲਈ ਵੀ ਜੇਕਰ ਔਰਤਾਂ ਅੱਗੇ ਆ ਜਾਣ ਤਾਂ ਕੰਮ ਸੋਨੇ ਤੇ ਸੁਹਾਗੇ ਵਾਲਾ ਹੋ ਸਕਦਾ ਹੈ।
           ਉਨਾਂ ਪੰਚਾਂ, ਸਰਪੰਚਾਂ ਤੇ ਹੋਰ ਮੈਂਬਰਾਂ ਨੂੰ ਅਪੀਲ ਕੀਤੀ ਕਿ ਅੱਜ ਤੋਂ ਉਹ ਚੁਣੇ ਹੋਏ ਨੁੰਮਾਇਦੇ ਸਾਰੇ ਪਿੰਡ ਦੇ ਹਨ ਨਾ ਕਿ ਇਕ ਧੜੇ ਦੇ। ਸੋ ਜ਼ਰੂਰੀ ਹੈ ਕਿ ਉਹ ਹਰ ਵਿਅਕਤੀ ਨੂੰ ਨਿਆਂ ਦੇਣ ਤੇ ਗਰੀਬਾਂ ਦੀ ਮਦਦ ਲਈ ਅੱਗੇ ਆਉਣ। ਸ. ਰੰਧਾਵਾ ਨੇ ਕਿਹਾ ਕਿ ਪਿੰਡਾਂ ਦੇ ਸਮਸ਼ਾਨਘਾਟਾਂ ਲਈ ਗਰਾਂਟ ਮੰਗਣ ਨਾਲੋਂ ਚੰਗਾ ਹੈ ਕਿ ਤੁਸੀਂ ਪਿੰਡ ਦੇ ਸਕੂਲ ਲਈ ਗਰਾਂਟ ਮੰਗੋ ਅਤੇ ਉਸ ਨੂੰ ਸੰਵਾਰਨ ਵਾਸਤੇ ਆਪ ਕੰਮ ਕਰੋ। ਉਨਾਂ ਕਿਹਾ ਕਿ ਪਿੰਡ ਦਾ ਸਰਪੰਚ ਇਕ ਜੱਜ ਵਾਂਗ ਹੁੰਦਾ ਹੈ ਅਤੇ ਉਸ ਨੂੰ ਆਪਣੇ ਅਹੁਦੇ ਦੀ ਮਾਣ-ਮਰਯਾਦਾ ਕਾਇਮ ਰੱਖਦੇ ਹੋਏ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਪਹਿਲ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਜੇਕਰ ਤੁਸੀਂ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਕਿਸੇ ਗਰੀਬ ਦਾ ਆਟਾ-ਦਾਲ ਕਾਰਡ, ਕਿਸੇ ਬੱਚੇ ਦੀ ਪੜਾਈ ਤੇ ਮਰੀਜ਼ ਦਾ ਇਲਾਜ ਕਰਵਾ ਦਿਉਗੇ ਤਾਂ ਇਹ ਸਭ ਤੋਂ ਵੱਡੀ ਸੇਵਾ ਹੋਵੇਗੀ। ਉਨਾਂ ਕਿਹਾ ਕਿ ਲੋੜ ਸਿਰਫ ਅੱਗੇ ਲੱਗਣ ਦੀ ਹੈ, ਸਾਧਨਾਂ ਦੀ ਕਮੀ ਕਦੇ ਨਹੀਂ ਹੁੰਦੀ। 
                    ਸ. ਰੰਧਾਵਾ ਨੇ ਪੁਲਿਸ ਮੁਖੀ ਦਿਹਾਤੀ ਨੂੰ ਵੀ ਹਦਾਇਤ ਕੀਤੀ ਕਿ ਉਹ ਯਕੀਨੀ ਬਨਾਉਣ ਕਿ ਇਲਾਕੇ ਦੇ ਹਰ ਥਾਣਾ ਮੁਖੀ ਦੇ ਮੋਬਾਈਲ ਵਿਚ ਪਿੰਡ ਦੇ ਸਰਪੰਚ ਦਾ ਨੰਬਰ ਦਰਜ ਹੋਵੇ, ਕਿਉਂਕਿ ਜੋ ਸੂਚਨਾ ਤੇ ਕੰਮ ਸਰਪੰਚ ਦੇ ਸਕਦਾ ਹੈ, ਉਹ ਕੋਈ ਹੋਰ ਨਹੀਂ। ਉਨਾਂ ਕਿਹਾ ਕਿ ਜੇਕਰ ਸਰਪੰਚ ਦੇ ਸੱਦੇ 'ਤੇ ਪੁਲਿਸ ਤਰੁੰਤ ਐਕਸ਼ਨ ਲਵੇਗੀ ਤਾਂ ਲੁੱਟ-ਖੋਹ, ਨਸ਼ਾ ਅਤੇ ਹੋਰ ਸਮਾਜਿਕ ਬੁਰਾਈਆਂ ਛੇਤੀ ਖਤਮ ਹੋਣਗੀਆਂ। 
               ਸ. ਰੰਧਾਵਾ ਨੇ ਆਪਣੇ ਵਿਭਾਗ ਦੀ ਗੱਲ ਕਰਦੇ ਕਿਹਾ ਕਿ ਅਸੀਂ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਦੇ ਹੋਏ ਵੇਰਕਾ ਮਿਲਕ ਪਲਾਂਟ ਨੂੰ ਕਰੀਬ 100 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕਰ ਰਹੇ ਹਾਂ, ਤਾਂ ਜੋ ਡੇਅਰੀ ਦੇ ਧੰਦੇ ਨੂੰ ਪ੍ਰਫੁਲਿਤ ਕੀਤਾ ਜਾ ਸਕੇ। 
              ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਆਪਣੇ ਸੰਬੋਧਨ ਵਿਚ ਪਿੰਡਾਂ ਦੀ ਧੜੇਬੰਦੀ ਖਤਮ ਕਰਨ ਤੇ ਸਕੂਲ ਸਿੱਖਿਆ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੰਦੇ ਕਿਹਾ ਕਿ ਜੇਕਰ ਅਸੀਂ ਇਹ ਕਦਮ ਸਮੇਂ ਸਿਰ ਨਾ ਚੁੱਕੇ ਤਾਂ ਪੰਜਾਬ ਦੇ ਪੜੇ ਲਿਖੇ ਨੌਜਵਾਨ ਵਿਦੇਸ਼ਾਂ ਵਿਚ ਪੱਕੇ ਹੋ ਜਾਣਗੇ ਅਤੇ ਇੱਥੇ ਲੜਾਈ ਝਗੜੇ ਅਤੇ ਹੋਰ ਮੁਸ਼ਿਕਲਾਂ ਹੋਰ ਵੱਧ ਜਾਣਗੀਆਂ। 
         ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਪੰਚਾਇਤਾਂ ਨੂੰ ਸੱਦਾ ਦਿੱਤਾ ਕਿ ਉਹ ਪਿੰਡਾਂ ਦੇ ਵਿਕਾਸ ਲਈ ਪਹਿਲ ਕਰਨ ਤਾਂ ਜਿਲ•ਾ ਪ੍ਰਸ਼ਾਸਨ ਉਨਾਂ ਦੀ ਹਰ ਸੰਭਵ ਮਦਦ ਕਰੇਗਾ। ਉਨਾਂ ਪਿੰਡਾਂ ਵਿਚ ਸਾਫ ਸਫਾਈ ਕਰਵਾਉਣ, ਪਾਰਕ ਬਨਾਉਣ, ਰੁੱਖ ਲਗਾਉਣ ਦਾ ਸੱਦਾ ਵਿਸ਼ੇਸ ਤੌਰ 'ਤੇ ਚੁਣੇ ਮੈਂਬਰਾਂ ਨੂੰ ਦਿੱਤਾ। ਉਨਾਂ ਦੱਸਿਆ ਕਿ ਅਸੀਂ 159 ਖੇਡ ਮੈਦਾਨਾਂ ਤੇ 50 ਪਾਰਕਾਂ ਦਾ ਨਿਰਮਾਣ ਮਨਰੇਗਾ ਅਧੀਨ ਕੀਤਾ ਹੈ ਅਤੇ ਇਸ ਵਿਚ ਕੰਮ ਕਰਨ ਦੇ ਅਜੇ ਹੋਰ ਵੀ ਬਹੁਤ ਮੌਕੇ ਹਨ। 
        ਇਸ ਮੌਕੇ ਵਿਧਾਇਕ ਸ. ਸੰਤੋਖ ਸਿੰਘ  ਭਲਾਈਪੁਰ, ਵਿਧਾਇਕ ਸ੍ਰੀ ਤਰਸੇਮ ਸਿੰਘ ਡੀ. ਸੀ., ਵਿਧਾਇਕ ਸ੍ਰੀ ਸੁਨੀਲ ਦੱਤੀ, ਸ੍ਰੀ ਲਾਲੀ ਮਜੀਠੀਆ, ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀਮਤੀ ਜਤਿੰਦਰ ਕੌਰ ਸੋਨੀਆ, ਦਿਹਾਤੀ ਕਾਂਗਰਸ ਪ੍ਰਧਾਨ ਸ. ਭਗਵੰਤਪਾਲ ਸਿੰਘ ਸੱਚਰ ਨੇ ਵੀ ਸੰਬੋਧਨ ਕੀਤਾ। 
ਇਸ ਮੌਕੇ ਮੰਤਰੀ ਸ. ਰੰਧਾਵਾ ਵੱਲੋਂ ਪਿੰਡਾਂ ਵਿਚ ਨਸ਼ੇ ਖਤਮ ਕਰਨ ਦੀ ਸਹੁੰ ਵੀ ਚੁਣੇ ਹੋਏ ਮੈਂਬਰਾਂ ਨੂੰ ਖੁਆਈ ਗਈ ਅਤੇ ਪੁਲਿਸ ਵੱਲੋਂ ਆਏ ਪਤਵੰਤਿਆਂ ਨੂੰ ਡੈਪੋ ਵਜੋਂ ਵਲੰਟੀਅਰ ਭਰਤੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ੍ਰੀ ਐਸ ਐਸ ਸ੍ਰੀਵਾਸਤਵਾ ਪੁਲਿਸ ਕਮਿਸ਼ਨਰ, ਅੰਮ੍ਰਿਤਸਰ, ਸ: ਪਰਮਪਾਲ ਸਿੰਘ ਐਸ.ਐਸ.ਪੀ. ਦਿਹਾਤੀ, ਸ੍ਰੀ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਸ੍ਰੀ ਗੁਰਪ੍ਰੀਤ ਸਿੰਘ ਗਿੱਲ ਜਿਲ•ਾ ਵਿਕਾਸ ਤੇ ਪੰਚਾਇਤ ਅਫ਼ਸਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। 

Have something to say? Post your comment

More News News

ਐਮੀ ਵਿਰਕ ਨੂੰ ਮਿਲਿਆ ਅਜੇ ਦੇਵਗਨ ਦੀ ਆਗਾਮੀ ਬਾਲੀਵੁੱਡ ਫਿਲਮ 'ਚ ਵੱਡਾ ਕਿਰਦਾਰ 13 ਵਾ ਕੁਸ਼ਤੀ ਦੰਗਲ ਪਿੰਡ ਚੀਮਾ ਵਿਖੇ ਫ਼ਿਲਮੀ ਐਕਟਰ ਓਂਕਾਰ ਸਿੰਘ ਦਾ ਕੀਤਾ ਵਿਸ਼ੇਸ ਸਨਮਾਨ ਹੋਲੇ ਮੁਹੱਲੇ ਦੇ ਸਬੰਧ ਵਿਚ 21 ਵਾਂ ਸਾਲਾਨਾ ਲੰਗਰ ਲਗਾਇਆ ਗਿਆ। ਗਾਇਕ ਗਗਨਾ ਸਿੱਧੂ ਦਾ ਨਵਾਂ ਗੀਤ "ਸਟਰਾਇੰਟ ਫੋਰਵਰੜ" ਅੱਜ ਹੋਵੇਗਾ ਰਿਲੀਜ਼- ਗੁਰਬਖਸ ਭੁੱਲਰ ਜਸ ਰਿਕਾਰਡਜ਼ ਅਤੇ ਪ੍ਰੋਡਿਊਸਰ ਜਸਵੀਰਪਾਲ ਸਿੰਘ ਦੀ ਰਹਿਨੁਮਾਈ ਹੇਠ ਰਿਲੀਜ਼ਕਰਨ ਪਟਿਆਲਾ ਦਾ ਟਰੈਕ “ਮਾਫ਼ ਕਰੀ“, ਪ੍ਰਧਾਨ ਮੰਤਰੀ ਨੇ ਆਸਟਰੇਲੀਅਨ ਅੱਤਵਾਦੀ ਦਾ ਨਾਂਅ ਆਪਣੀ ਜ਼ੁਬਾਨ ਤੋਂ ਨਾ ਲੈਣ ਦਾ ਕੀਤਾ ਪ੍ਰਣ ਸ੍ਰ. ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗਾ 'ਸ਼ਨੀਵਾਰ ਸ਼੍ਰਮਦਾਨ' ਮਿਸ਼ਨ ਹੋਲੇ ਮਹੱਲੇ ਦੇ ਦੂਸਰੇ ਦਿਨ ਲੱਖਾਂ ਸੰਗਤਾਂ ਗੁਰੂ ਘਰਹੋਈਆਂ ਨਤਮਸਤਕ। ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਮੀਟਿੰਗ ਸਿੱਖਿਆ ਸੁਧਾਰਾਂ, ਸਮਾਰਟ ਸਕੂਲਾਂ, ਸਿਖਲਾਈ ਵਰਕਸ਼ਾਪਾਂ ਤੇ
-
-
-