Thursday, June 20, 2019
FOLLOW US ON

Poem

ਯਾਦ ਰੱਖੀ ਵਕਤ ਪੁੱਤਰਾ,,

January 11, 2019 10:09 PM
Makhan Shero Wala
ਯਾਦ ਰੱਖੀ ਵਕਤ ਪੁੱਤਰਾ,,
ਹੁਣ ਭੁੱਲਾਈ ਨਾ ਕਦੇ,
ਕੱਚਾ ਜਿਹਾ ਘਰ ਸੀ,
ਨੀਵਾਂ ਸੀ ਗੋਡੇ ਗੋਡੇ,
ਮੀਂਹ ਹਟੇ ਤੋਂ ਵੀ ,
ਚਾਉਂਦਾ ਹੁੰਦਾ ਸੀ ਕਦੇ,
ਫਿੜਕੇ ਦਾ ਬਣਿਆ ਹੋਣਾ,
ਗਲੀ ਵਾਲਾ ਗੇਟ ਸੀ,,,
ਮੰਜਾ ਟੇਡਾ ਕਰਕੇ ਆਪਾਂ,
ਰੋਟੀ ਹੁੰਦੇ ਪਕਾਓਂਦੇ ਸੀ,
ਕਿੰਨੀਆਂ ਸਵੇਰਾਂ ਪੁੱਤ ਵੇ,
ਚਾਹ ਮਾਰੂ ਪੀ ਕੱਟੀਆਂ,
ਪੱਲੀਆਂ ਦੇ ਨਾਲ ਕਮਰੇ,
ਦੇ ਟਾਂਕੀਆਂ ਮੋਰੀਆਂ ਬੰਦ,
ਆਪਣੇ ਬੈਠਗੇ ਸੀ ਓਦੋਂ,
ਆਪਣੇ ਕੋਲੋਂ ਪਾਸਾ ਵੱਟਕੇ,
ਤੇਰੀ ਪੜ੍ਹਾਈ ਦਾ ਹੱਲ,
ਮਸਾਂ ਹੁੰਦਾ ਸੀ ਸਾਥੋਂ,
ਦਵਾਈ ਵਾਲੇ ਪੈਸੇ ਰੱਖ,
ਤੇਰੀ ਰੀਝ ਪੁਗਾਓਂਦੇ ਸੀ,
ਤੇਰੇ ਤੋਂ ਛੋਟੇ ਭਾਈ,
ਤੇਰਾ ਸਰੀਕਾ ਨਾ ਕਰਦੇ,
ਬਿਆਈਆਂ ਪਾਟੇ ਹੱਥਾਂ ਤੇ,
ਲਿਫਾਫੇ ਬੰਨੇ ਹੁੰਦੇ ਸੀ,
ਕੋਈ ਸਾਨੂੰ ਸਿੱਧੇ ਮੂੰਹ,
ਬੁਲਾਓਂਦਾ ਨਹੀਂ ਸੀ ਹੁੰਦਾ,
ਸਕੇ ਪਰੇ ਤੁਰ ਜਾਂਦੇ ਸੀ,
ਵੀ ਕੋਈ ਚੀਜ ਮੰਗਣਗੇ,
ਬਹੁਤੇ ਖੜ੍ਹੇ ਸੀ ਨਾਲ,
ਦੁੱਖ ਵਿੱਚ ਸਰੀਕ ਹੋਏ,
ਹੁਣ ਮੇਹਨਤ ਤੇਰੀ ਨਾਲ,
ਤੂੰ ਘਰ ਦੀ ਜੂਨ ਸੁਧਾਰੀ,
ਪਰ ਬੀਤਿਆ ਵਕਤ ਨਾ ਭੁੱਲੀ,
ਯਾਦ ਰੱਖੀਂ ਹਲਾਤ ਆਪਣੇ,
ਪੈਰ ਨਾ ਛੱਡੀ ਭੁੱਲਕੇ,
ਲੋਕ ਸਾਥ ਛੱਡ ਦੇਣਗੇ,
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।
ਸੰਪਰਕ 98787-98726
Have something to say? Post your comment