Thursday, June 20, 2019
FOLLOW US ON

Poem

ਲੋਹੜੀ : ਲਾਡੀ ਜਗਤਾਰ

January 12, 2019 06:32 PM

ਲੋਹੜੀ

ਸਾਡੀਆਂ ਅੰਬੀਆਂ ਨੂੰ
ਤੋਤੇ ਗਏ ਖਾ ਲੋਹਡ਼ੀਏ
ਤਾਹੀਂਉ ਮੁਕ ਗਏ ਨੇ ਦਿਲਾਂ ਵਾਲੇ
ਚਾਅ ਲੋਹੜੀਏ

ਮੁਕੱਦਰਾਂ ਦੀ ਮਾਰ ਏ
ਦੋਵੇ ਹੱਥ ਲਚਾਰ ਏ
ਸਾਡੇ ਖੇਤਾਂ ਚ ਖਿੜੀ ਨਾ
ਕਪਾਹ ਲੋਹੜੀਏ
ਤਾਹੀਂਉ ਮੁੱਕ---

ਬਾਪੂ ਬੈਠਾ ਹੱਟ ਤੇ
ਪੁੱਤ ਬੈਠਾ ਵੱਟ ਤੇ
ਸਾਹ ਵਹੀ ਤੇ ਲਕੀਰਾ ਰਿਹਾ
ਵਾਅ ਲੋਹੜੀਏ
ਤਾਹੀਉ ਮੁੱਕ----

ਗੱਚਕ ਰਿਉੜੀਆਂ
ਚਿੱਟੇ ਤਿਲਚੌਲੀਆ
ਪਹਿਲਾਂ ਕੀਤੀ ਨਹੀ ਸੀ ਕਦੇ
ਪ੍ਰਵਾਹ ਲੋਹੜੀਏ
ਤਾਹੀਂਉ ਮੁੱਕ--

ਘਰ ਘਰ ਵੈਣ ਨੇ
ਨਾ ਦਿਲਾਂ ਵਿੱਚ ਚੈਨ ਨੇ
ਕਿਥੋ ਦੁਲੇ ਵਾਲੇ ਗੀਤ ਲਵਾਂ
ਗਾ ਲੋਹੜੀਏ
ਲਾਡੀ ਮੁੱਕ ਗਏ ਨੇ ਦਿਲਾਂ ਵਾਲੇ
ਚਾਅ ਲੋਹੜੀਏ

ਲਾਡੀ ਜਗਤਾਰ

Have something to say? Post your comment