News

ਅਧੀਨ ਅਬੂਧਾਬੀ ਤੋਂ ਗਿਰਫਤਾਰ ਦਿਲਾਵਰ ਸਿੰਘ ਦੇ ਪੁਲਸ ਰਿਮਾਂਡ ਵਿੱਚ ਤਿੰਨ ਦਿਨ ਦਾ ਵਾਧਾ

January 12, 2019 10:11 PM

ਮੋਹਾਲੀ ਕੇਸ: ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ ਅਬੂਧਾਬੀ ਤੋਂ ਗਿਰਫਤਾਰ ਦਿਲਾਵਰ ਸਿੰਘ ਦੇ ਪੁਲਸ ਰਿਮਾਂਡ ਵਿੱਚ ਤਿੰਨ ਦਿਨ ਦਾ ਵਾਧਾ

ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਅਧੀਨ ਗਿਰਫਤਾਰ ਦਿਲਾਵਰ ਸਿੰਘ ਦੇ ਪੁਲਸ ਰਿਮਾਂਡ ਵਿੱਚ ਤਿੰਨ ਦਿਨ ਦਾ ਵਾਧਾ ਕਰਦਿਆਂ ਸਥਾਨਕ ਚੀਫ਼ ਜੁਡੀਸੀਅਲ ਮੈਜਿਸਟ੍ਰੇਟ ਮੋਹਰ ਬਾਂਸਲ ਦੀ ਅਦਾਲਤ ਨੇ 14 ਜਨਵਰੀ ਤੱਕ ਪੁਲਸ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਪੁਲਿਸ ਥਾਣਾ: ਫੇਸ -1 ਮੋਹਾਲੀ, ਐੱਫਆਈਆਰ:110/25-05-17

ਅਧੀਨ ਧਾਰਵਾਂ: ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੀਆਂ ਮੱਦਾਂ 18, 19, 20 ਅਤੇ ਅਸਲਾ ਕਾਨੂੰਨ 23/54/59

ਐਡਵੋਕੇਟ ਬੀਬੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਦਿਲਾਵਰ ਸਿੰਘ 2010 ਤੋਂ ਆਬੂਧਾਬੀ ਰਹਿ ਰਿਹਾ ਸੀ ਅਤੇ ਮੋਹਾਲੀ ਪੁਲਿਸ ਨੇ ਉਪਰੋਕਤ ਕੇਸ ਵਿੱਚ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਇਆ ਸੀ। ਜਿਸ ਆਧਾਰ ਤੇ ਆਬੂਧਾਬੀ ਸਰਕਾਰ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਉਹ ਪਿਛਲੇ 8 ਮਹੀਨਿਆਂ ਤੋਂ ਜੇਲ ਵਿਚ ਸੀ।
ਗ੍ਰਿਫਤਾਰ ਨੌਜਵਾਨਾਂ ਵਿੱਚ ਪ੍ਰਮਿੰਦਰ ਸਿੰਘ ਪੁੱਤਰ ਸ੍ਰ. ਰਣਜੀਤ ਸਿੰਘ ਬਠਿੰਡਾ ਨੂੰ 30 ਮਈ 2017 ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪ੍ਰਮਿੰਦਰ ਸਿੰਘ ਦਾ ਪਰਿਵਾਰ 1992 ਤੋਂ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋ ਰਿਹਾ ਹੈ। ਪ੍ਰਮਿੰਦਰ ਸਿੰਘ ਦੇ ਭਰਾ ਡਾ. ਮਨਮੋਹਨ ਸਿੰਘ ਨੂੰ ਪੁਲਿਸ ਨੇ 5 ਅਕਤੂਬਰ 1992 ਨੂੰ ਝੁਠੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਸੀ।
ਇਸ ਕੇਸ ਵਿੱਚ ਹਰਵਰਿੰਦਰ ਸਿੰਘ ਵਾਸੀ ਪ੍ਰਤਾਪਨਗਰ ਅੰਮ੍ਰਿਤਸਰ, ਅਮ੍ਰਿਤਪਾਲ ਕੌਰ ਵਾਸੀ ਅਕਾਲ ਨਗਰ ਸਲੇਮ ਟਾਬਰੀ ਲੁਧਿਆਣਾ, ਜਰਨੈਲ ਸਿੰਘ ਵਾਸੀ ਕਲਾਨੌਰ, ਮਨਦੀਪ ਸਿੰਘ ਸੰਨੀ, ਸਤਨਾਮ ਸਿੰਘ ਪਿੰਡ ਦੋਦਾ, ਮੁਕਤਸਰ ਸਮੇਤ 12 ਨੌਜਵਾਨ ਸ਼ਾਮਲ ਹਨ।
ਮੋਹਾਲੀ ਪੁਲਿਸ ਵੱਲੋਂ ਬੱਬਰ ਖਾਲਸਾ ਨਾਲ ਸਬੰਧਾਂ ਦੇ ਨਾਂ ‘ਤੇ ਇੱਕ ਬੀਬੀ ਸਮੇਤ 12 ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਨਾਭਾ ਜੇਲ ਭੇਜ ਦਿੱਤਾ ਸੀ। ਇਸ ਕੇਸ ਵਿੱਚ ਗ੍ਰਿਫਤਾਰ ਸਾਰੇ ਸਿੱਖ ਨੌਜਵਾਨਾਂ ਦੇ ਕੇਸਾਂ ਦੀ ਪੈਰਵੀ ਸਿੱਖ ਰਿਲੀਫ ਯੂਕੇ ਵੱਲੋਂ ਕੀਤੀ ਜਾ ਰਹੀ ਹੈ ਅਤੇ ਪਰਿਵਾਰਾਂ ਨੂੰ ਮਹੀਨਾਵਰ ਮੱਦਦ ਭੇਜੀ ਜਾ ਰਹੀ ਹੈ।

ਪੁਲਿਸ ਨੇ ਉਕਤ ਸਿੱਖਾਂ ਕੋਲੋਂ 32 ਬੋਰ ਦੇ ਦੋ ਪਿਸਟਲ ਅਤੇ ਕਾਰਤੂਸ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ।

ਪੁਲਿਸ ਨੇ ਦਾਅਵਾ ਕੀਤਾ ਕਿ ਗ੍ਰਿਫਤਾਰ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂਘਟਨਾਵਾਂ ਸਬੰਧੀ ਬਦਲਾ ਲੈਣ ਦਾ ਪ੍ਰਣ ਕੀਤਾ ਸੀ ਅਤੇ ਇਸਦੇ ਨਾਲ ਹੀ ਅੰਮ੍ਰਿਤਸਰ ਦੇ ਇੱਕ ਸ਼ਿਵ ਸੈਨਾ ਆਗੂ ਨੂੰ ਮਾਰਨ ਦੀ ਸਾਜਿਸ਼ ਵੀ ਰਚੀ ਸੀ। ਇਸ ਤੋਂ ਇਲਾਵਾ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਤੋਂ ਬਦਲਾ ਲੈਣ ਦੀ ਵੀ ਯੋਜਨਾ ਬਣਾਈ ਸੀ।

Have something to say? Post your comment

More News News

ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਮੁਸਲਿਮ ਭਾਈਚਾਰੇ ਦੀ ਔਰਤ ਪਿੰਡ ਦੀ ਬਣੀ ਸਰਪੰਚ ਮਾਮਲਾ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਪ੍ਰਾਈਵੇਟ ਠੇਕੇਦਾਰਾਂ ਰਾਹੀ ਭੇਜਣ ਦਾ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਨੇ ਜਿਲ੍ਹਾਂ ਪੱਧਰਤੇ 3 ਫਰਵਰੀ ਨੂੰ ਅਰਥੀ ਫੂਕ ਮੁਜਾਹਰੇ ਕਰਨ ਦਾ ਕੀਤਾਐਲਾਨ। ਸਪੀਕਰ ਰਾਣਾ ਕੇ ਪੀ ਸਿੰਘ ਨੇ ਨਗਰ ਕੋਂਸ਼ਲ ਵਿਚ 2 ਕੂੱੜਾ ਚੁੱਕਣ ਵਾਲੀਆਂ ਗੱਡੀਆਂ ਨੂੰ ਕੀਤਾ ਰਵਾਨਾ। ਪ੍ਰੀ-ਪ੍ਰਾਇਮਰੀ ਨੂੰ ਆਂਗਨਵਾੜੀ ਵਰਕਰ ਤੇ ਅਧਿਆਪਕਾਂ ਦੁਆਰਾ ਸੁਚਾਰੂ ਢੰਗ ਨਾਲ ਚਲਾਉਣ ਲਈ ਹਦਾਇਤਾਂ ਇਮਾਨਦਾਰੀ ਦੀ ਮਿਸਾਲ ਕਾਇਮ ਕਰਨ ਵਾਲੇ ਵਿਦਿਆਰਥੀ ਨੂੰ ਜੀ.ੳ.ਜੀ ਟੀਮ ਨੇ ਕੀਤਾ ਸਨਮਾਨਿਤ ਦਲਵੀਰ ਸਿੰਘ(ਦਿਲ ਨਿੱਝਰ) ਅਮਰੀਕਾ ਦਾ ਕਾਵਿ ਸੰਗ੍ਰਹਿ 'ਦਿਲ ਦੀ ਇਬਾਰਤ' ਦਾ ਲੋਕ ਅਰਪਣ ਕੀਤਾ ਗਿਆ ਗੁਰੂ ਨਾਨਕ ਸਟੇਡੀਅਮ ਵਿਖੇ 26 ਜਨਵਰੀ ਸਮਾਗਮ ਦੀ ਰਿਹਰਸਲ ਦਾ ਡਿਪਟੀ ਕਮਿਸ਼ਨਰ ਨੇ ਲਿਆ ਜਾਇਜਾ ਗਣਤੰਤਰ ਦਿਵਸ ਸਮਾਰੋਹ ਨੂੰ ਲੈ ਕੇ 24 ਜਨਵਰੀ ਨੂੰ ਕੀਤੀ ਜਾਵੇਗੀ ਫੁਲ ਡਰੈਡ ਰਿਹਰਸਲ ਤੇਰੀ ਮੁਟਿਆਰ" ਗੀਤ ਨਾਲ ਚਰਚਾ ਚ ਗੀਤਕਾਰ ਗਗਨ ਕਾਈਨੌਰ ਜਥੇਦਾਰ ਹਵਾਰਾ ਦੇ ਆਦੇਸ਼ਾਂ 'ਤੇ ਆਰਜ਼ੀ ਕਮੇਟੀ ਵਲੋਂ 27ਜਨਵਰੀ ਦੀ ਇਕੱਤਰਤਾ ਲਈ ਪੰਥਕ ਜੱਥੇਬੰਦੀਆਂ ਨਾਲ ਕੀਤਾ ਜਾ ਰਿਹੈ ਤਾਲਮੇਲ: ਅਮਰ ਸਿੰਘ ਚਾਹਲ
-
-
-