News

ਪਹਿਲੀ ਵਾਰ ਅੰਮ੍ਰਿਤਸਰ ਵਿਚ ਜਿਲਾ ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨਾਲ ਮਨਾਈ ਲੋਹੜੀ

January 12, 2019 11:05 PM

ਪਹਿਲੀ ਵਾਰ ਅੰਮ੍ਰਿਤਸਰ ਵਿਚ ਜਿਲਾ ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨਾਲ ਮਨਾਈ ਲੋਹੜੀ
ਸਿੱਖਿਆ ਮੰਤਰੀ ਨੇ ਲੋਹੜੀ ਦੇ ਤੋਹਫੇ ਵਜੋਂ ਦਿੱਤੇ ਇਕ ਲੱਖ ਰੁਪਏ ਲੋਕ ਸਭਾ ਮੈਂਬਰ ਨੇ ਹਰ ਸਾਲ ਸ਼ਹਿਰ ਵਾਸੀਆਂ ਨਾਲ ਲੋਹੜੀ ਮਨਾਉਣ ਦਾ ਕੀਤਾ ਐਲਾਨ
ਅੰਮ੍ਰਿਤਸਰ, 12 ਜਨਵਰੀ (      ਕੁਲਜੀਤ ਸਿੰਘ        )-ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਜਿਲ•ਾ ਪ੍ਰਾਸ਼ਸਨ ਵੱਲੋਂ ਪਹਿਲੀ ਵਾਰ ਲੋਹੜੀ ਦਾ ਤਿਉਹਾਰ ਸ਼ਹਿਰ ਵਾਸੀਆਂ ਨਾਲ ਮਨਾਇਆ ਗਿਆ। ਇਸ ਮੌਕੇ ਜਿੱਥੇ ਲੋਕ ਗੀਤਾਂ, ਗਿੱਧਾ ਅਤੇ ਭੰਗੜਾ ਨੇ ਲੋਕਾਂ ਦਾ ਮਨੋਰੰਜਨ ਕੀਤਾ, ਉਥੇ ਧੀਆਂ ਨਾਲ ਸਮਾਜ ਵਿਚ ਬਰਾਬਰ ਦਾ ਦਰਜਾ ਦੇਣ ਲਈ ਦਰਸਾਉਂਦਾ ਨਾਟਕ ਖੇਡਿਆ ਗਿਆ। ਚੀਨੀ ਡੋਰ ਦੀ ਥਾਂ ਰਿਵਾਇਤੀ ਡੋਰ ਨੂੰ ਉਤਸ਼ਾਹਿਤ ਕਰਨ ਲਈ ਪਤੰਗਬਾਜ਼ੀ ਦੇ ਮੁਕਾਬਲੇ ਵੀ ਕਰਵਾਏ ਗਏ। ਮੇਲੇ ਵਿਚ ਪਹੁੰਚੇ ਸਿੱਖਿਆ ਮੰਤਰੀ ਸ੍ਰੀ ਓ. ਪੀ. ਸੋਨੀ, ਲੋਕ ਸਭਾ ਮੈਂਬਰ ਸ੍ਰੀ ਗੁਰਜੀਤ ਸਿੰਘ ਔਜਲਾ, ਵਿਧਾਇਕ ਸ. ਇੰਦਰਬੀਰ ਸਿੰਘ ਬੁਲਾਰੀਆ ਸਮੇਤ ਹਾਜ਼ਰ ਸਾਰੇ ਅਧਿਕਾਰੀਆਂ ਨੇ ਵੀ ਪਤੰਗ ਉਡਾਉਣ ਦਾ ਨਜ਼ਾਰਾ ਲਿਆ। 
                ਲੋਹੜੀ ਮੇਲੇ ਵਿਚ ਖਾਲਾਸਾ ਕਾਲਜ ਪਬਲਿਕ ਸਕੂਲ ਦੇ ਬਚਿਆਂ ਅਤੇ ਹਿੰਦੂ ਕਾਲਜ ਦੀ ਵਿਦਿਆਰਥਣ ਸਾਲੋਨੀ ਨੇ ਲੋਕ ਰੰਗ ਗਾ ਕੇ ਅਖਾੜੇ ਵਰਗਾ ਮਾਹੌਲ ਬੰਨ ਦਿੱਤਾ। ਇਸ ਮਗਰੋਂ ਮਾਹਣਾ ਸਿੰਘ ਰੋਡ ਸਰਕਾਰੀ ਕੰਨਿਆ ਸਕੂਲ ਅਤੇ ਮਾਲ ਰੋਡ ਕੰਨਿਆ ਸਕੂਲ ਦੀਆਂ ਬੱਚੀਆਂ ਨੇ ਗਿੱਧਾ ਪੇਸ਼ ਕੀਤਾ। ਰਾਮ ਆਸ਼ਰਮ ਸਕੂਲ ਦੇ ਬੱਚਿਆਂ ਨੇ ਭੰਗੜੇ ਵਿਚ ਬੇਟੀ ਬਚਾਉ-ਬੇਟੀ ਪੜਾਉ ਮੁਹਿੰਮ ਦਾ ਸੱਦਾ ਦਿੱਤਾ। ਸਾਡਾ ਪਿੰਡ ਤੋਂ ਆਈ ਟੀਮ ਨੇ ਗੱਤਕਾ, ਬਾਜ਼ੀਗਰਾਂ ਦਾ ਸ਼ੋਅ ਅਤੇ ਭੰਗੜੇ ਦੀ ਬਾਖੂਬੀ ਪੇਸ਼ਕਾਰੀ ਕੀਤੀ। ਜੋਤੀ ਬਾਵਾ ਦੇ ਥੀਏਟਰ ਗਰੁੱਪ ਵੱਲੋਂ ਪੇਸ਼ ਕੀਤਾ ਗਿਆ ਨਾਟਕ ਧੀਆਂ ਨੂੰ ਕੁੱਖ ਵਿਚ ਨਾ ਮਾਰਨ ਅਤੇ ਵੋਟ ਦੀ ਸਹੀ ਵਰਤੋਂ ਕਰਨ ਦਾ ਸੰਦੇਸ਼ ਦੇ ਗਿਆ। ਅੰਮ੍ਰਿਤਸਰ ਦੇ ਪ੍ਰਸਿਧ ਗਾਇਕ ਸ੍ਰੀ ਹਰਿੰਦਰ ਸੰਧੂ ਅਤੇ ਮਨਦੀਪ ਗੋਲਡੀ ਨੇ ਵੀ ਗੀਤ ਗਾ ਕੇ ਵਿਰਸੇ ਦੀ ਪੇਸ਼ਕਾਰੀ ਕੀਤੀ। ਨਹਿਰੂ ਯੁਵਾ ਕੇਂਦਰ ਦੇ ਨੌਜਵਾਨਾਂ ਵੱਲੋਂ ਉਤਸ਼ਾਹ ਤੇ ਜੋਸ਼ ਨਾਲ ਪੇਸ਼ ਕੀਤੇ ਗਏ ਭੰਗੜੇ ਨੇ ਸਮਾਂ ਬੰਨ ਕੇ ਰੱਖ ਦਿੱਤਾ। ਇਸ ਮੌਕੇ ਹੋਲੀ ਹਾਰਟ ਸਕੂਲ ਅਤੇ ਗੁਰੂ ਹਰਕ੍ਰਿਸ਼ਨ ਇੰਟਰਨੈਸ਼ਲ ਸਕੂਲ ਦੇ ਬਚਿਆਂ ਨੇ ਕਵੀਸ਼ਰੀ ਅਤੇ ਭੰਗੜੇ ਦੀ ਬਾਖੂਬੀ ਪੇਸ਼ਕਾਰੀ ਕੀਤੀ। ਸਟੇਜ ਦਾ ਸੰਚਾਲਨ ਫਿਲਮ ਸਨਅਤ ਦੇ ਪ੍ਰਸਿਧ ਕਲਾਕਾਰ ਸ੍ਰੀ ਅਰਵਿੰਦਰ ਸਿੰਘ ਭੱਟੀ ਨੇ ਬੜੇ ਸੁੰਦਰ ਲਫਜ਼ਾਂ ਤੇ ਅੰਦਾਜ ਵਿਚ ਕਰਕੇ ਸਮਾਗਮ ਨੂੰ ਚਾਰ ਚੰਨ ਲਗਾ ਦਿੱਤੇ। 
          ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ, ਸਹਾਇਕ ਕਮਿਸ਼ਨਰ ਸ੍ਰੀ ਸ਼ਿਵਰਾਜ ਸਿੰਘ ਬੱਲ ਅਤੇ ਸ੍ਰੀਮਤੀ ਅਲਕਾ ਕਾਲੀਆ ਦੀ ਟੀਮ ਵੱਲੋਂ ਪੇਸ਼ਕਾਰੀ ਕਰਨ ਵਾਲੇ ਗਰੁੱਪਾਂ ਨੂੰ ਮੂੰਗਫਲੀ-ਰਿਉੜੀਆਂ ਸੌਗਾਤ ਵਜੋਂ ਦਿੱਤੀਆਂ ਗਈਆਂ। ਪਤੰਗਬਾਜੀ ਵਿਚ ਜੇਤੂ ਰਹੀ ਟੀਮ ਨੂੰ ਪਹਿਲਾ ਇਨਾਮ 11 ਹਜ਼ਾਰ ਰੁਪਏ ਤੇ ਦੂਸਰਾ ਇਨਾਮ 5 ਹਜ਼ਾਰ ਰੁਪਏ ਦਿੱਤਾ ਗਿਆ। ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਿੱਖਿਆ ਮੰਤਰੀ  ਸ੍ਰੀ ਓ ਪੀ ਸੋਨੀ ਨੇ ਮੇਲੇ ਤੋਂ ਖੁਸ਼ ਹੋ ਕੇ ਆਪਣੇ ਅਖਿਤਆਰੀ ਫੰਡ ਵਿਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਉਨਾਂ ਮੇਲੇ ਨੂੰ ਹਰ ਸਾਲ ਅੰਮ੍ਰਿਤਸਰ ਵਿਚ ਕਰਵਾਉਣ ਦਾ ਸੱਦਾ ਦਿੱਤਾ। ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਜਿਲ•ਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਇਸ ਉਦਮ ਦੀ ਸਰਾਹਨਾ ਕਰਦੇ ਹਰ ਸਾਲ ਅੰਮ੍ਰਿਤਸਰ ਵਿਚ ਲੋਹੜੀ ਮੇਲਾ ਲਗਾਉਣ ਦਾ ਐਲਾਨ ਕੀਤਾ, ਤਾਂ ਜੋ ਸਾਰੇ ਸ਼ਹਿਰ ਵਾਸੀ ਪਿਆਰ ਦਾ ਸੱਦਾ ਦਿੰਦਾ ਇਹ ਤਿਉਹਾਰ ਮਿਲ ਕੇ ਮਨਾ ਸਕਣ। ਹੋਰਨਾਂ ਤੋਂ ਇਲਾਵਾ ਇਸ ਮੌਕੇ ਕਮਿਸ਼ਨਰ ਪੁਲਿਸ ਸ੍ਰੀ ਐਸ ਸ੍ਰੀ ਵਾਸਤਵਾ, ਡਿਪਟੀ ਕਮਿਸ਼ਨਰ ਪੁਲਿਸ ਸ. ਅਮਰੀਕ ਸਿੰਘ ਪਵਾਰ, ਏ ਡੀ ਸੀ ਪੀ ਹੈਡਕੁਆਰਟਾਰ ਸ੍ਰੀ ਗੌਰਵ ਤੂਰਾ, ਐਸ ਡੀ ਐਮ ਮਜੀਠਾ ਸ੍ਰੀਮਤੀ ਪਲਵੀ ਚੌਧਰੀ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਸ੍ਰੀ ਸੌਰਵ ਅਰੋੜਾ, ਵਧੀਕ ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ  ਕੋਮਲ ਮਿਤਲ,  ਕਾਂਗਰਸ ਆਗੂ ਸ੍ਰੀਮਤੀ ਮਮਤਾ ਦੱਤਾ, ਐਸ ਪੀ ਸ. ਹਰਪਾਲ ਸਿੰਘ, ਐਸ ਡੀ ਐਮ ਬਾਬਾ ਬਕਾਲਾ ਸ੍ਰੀ ਦੀਪਕ ਭਾਟੀਆ, ਹਵਾਈ ਫੌਜ ਦੇ ਗਰੁਪੱ ਕੈਪਟਨ ਐਮ. ਐਸ ਟਾਂਗਰੀ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। 

Have something to say? Post your comment

More News News

ਐਮੀ ਵਿਰਕ ਨੂੰ ਮਿਲਿਆ ਅਜੇ ਦੇਵਗਨ ਦੀ ਆਗਾਮੀ ਬਾਲੀਵੁੱਡ ਫਿਲਮ 'ਚ ਵੱਡਾ ਕਿਰਦਾਰ 13 ਵਾ ਕੁਸ਼ਤੀ ਦੰਗਲ ਪਿੰਡ ਚੀਮਾ ਵਿਖੇ ਫ਼ਿਲਮੀ ਐਕਟਰ ਓਂਕਾਰ ਸਿੰਘ ਦਾ ਕੀਤਾ ਵਿਸ਼ੇਸ ਸਨਮਾਨ ਹੋਲੇ ਮੁਹੱਲੇ ਦੇ ਸਬੰਧ ਵਿਚ 21 ਵਾਂ ਸਾਲਾਨਾ ਲੰਗਰ ਲਗਾਇਆ ਗਿਆ। ਗਾਇਕ ਗਗਨਾ ਸਿੱਧੂ ਦਾ ਨਵਾਂ ਗੀਤ "ਸਟਰਾਇੰਟ ਫੋਰਵਰੜ" ਅੱਜ ਹੋਵੇਗਾ ਰਿਲੀਜ਼- ਗੁਰਬਖਸ ਭੁੱਲਰ ਜਸ ਰਿਕਾਰਡਜ਼ ਅਤੇ ਪ੍ਰੋਡਿਊਸਰ ਜਸਵੀਰਪਾਲ ਸਿੰਘ ਦੀ ਰਹਿਨੁਮਾਈ ਹੇਠ ਰਿਲੀਜ਼ਕਰਨ ਪਟਿਆਲਾ ਦਾ ਟਰੈਕ “ਮਾਫ਼ ਕਰੀ“, ਪ੍ਰਧਾਨ ਮੰਤਰੀ ਨੇ ਆਸਟਰੇਲੀਅਨ ਅੱਤਵਾਦੀ ਦਾ ਨਾਂਅ ਆਪਣੀ ਜ਼ੁਬਾਨ ਤੋਂ ਨਾ ਲੈਣ ਦਾ ਕੀਤਾ ਪ੍ਰਣ ਸ੍ਰ. ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗਾ 'ਸ਼ਨੀਵਾਰ ਸ਼੍ਰਮਦਾਨ' ਮਿਸ਼ਨ ਹੋਲੇ ਮਹੱਲੇ ਦੇ ਦੂਸਰੇ ਦਿਨ ਲੱਖਾਂ ਸੰਗਤਾਂ ਗੁਰੂ ਘਰਹੋਈਆਂ ਨਤਮਸਤਕ। ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਮੀਟਿੰਗ ਸਿੱਖਿਆ ਸੁਧਾਰਾਂ, ਸਮਾਰਟ ਸਕੂਲਾਂ, ਸਿਖਲਾਈ ਵਰਕਸ਼ਾਪਾਂ ਤੇ
-
-
-