News

ਸਪੀਕਰ ਰਾਣਾ ਕੇ.ਪੀ.ਸਿੰਘ ਵਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਪਾਣੀ ਦੇ ਬਿਲਾਂ ਨੂੰ ਘਟਾਏ ਜਾਣ ਦੀ ਕੀਤੀ ਮੰਗ - ਪ੍ਰਧਾਨ ਨਗਰ ਕੌਂਸਲ।

January 12, 2019 11:21 PM

ਸਪੀਕਰ ਰਾਣਾ ਕੇ.ਪੀ.ਸਿੰਘ ਵਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਪਾਣੀ ਦੇ ਬਿਲਾਂ ਨੂੰ ਘਟਾਏ ਜਾਣ ਦੀ ਕੀਤੀ ਮੰਗ - ਪ੍ਰਧਾਨ ਨਗਰ ਕੌਂਸਲ।
 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਗ ਪ੍ਰਵਾਨ ਕਰਨ ਦਾ ਭਰੋਸਾ।
 ਸ੍ਰੀ ਅਨੰਦਪੁਰ ਸਾਹਿਬ ਵਿਚ ਜਲ ਸਪਲਾਈ ਦੇ ਬਿਲਾਂ ਵਿਚ ਲੋਕਾਂ ਨੂੰ ਘੱਟ ਕਰਨ ਲਈ ਉਪਰਾਲੇ ਕੀਤੇ ਗਏ-:ਜੀਤਾ।

ਸ੍ਰੀ ਅਨੰਦਪੁਰ ਸਾਹਿਬ, 12 ਜਨਵਰੀ (ਦਵਿੰਦਰਪਾਲ ਸਿੰਘ/ਅੰਕੁਸ਼): ਪਵਿੱਤਰ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਦੇ ਨਿਵਾਸਿਆਂ ਨੂੰ ਵਧੇ ਹੋਏ ਜਲ ਸਪਲਾਈ ਦੇ ਬਿਲਾਂ ਤੋਂ ਰਾਹਤ ਦਿਵਾਉਣ ਲਈ ਹਲਕਾ ਵਿਧਾਇਕ ਅਤੇ ਸਪੀਕਰ ਰਾਣਾ. ਕੇ.ਪੀ.ਸਿੰਘ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਜਲ ਸਪਲਾਈ ਬਿਲਾਂ ਨੂੰ ਘਟਾਏ ਜਾ ਦੀ ਮੰਗ ਕੀਤੀ ਹੈ। ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ  ਅਮਰਿੰਦਰ ਸਿੰਘ ਵਲੋਂ ਪ੍ਰਵਾਨ ਕਰਨ ਦਾ ਭਰੋਸਾ ਦਿੱਤਾ।
      ਇਹ ਜਾਣਕਾਰੀ ਨਗਰ ਕੌਂਸਲ ਦੇ ਪ੍ਰਧਾਨ ਸ. ਹਰਜੀਤ ਸਿੰਘ ਜੀਤਾ ਨੇ ਅੱਜ ਇਥੇ ਦਿੱਤੀ।ਉਨਾਂ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਜਲ ਸਪਲਾਈ ਵਿਭਾਗ ਵਲੋਂ ਕੀਤੀ ਜਾਂਦੀ ਹੈ ਪਿਛਲੇ ਲਗਭਗ 2 ਸਾਲਾਂ ਤੋਂ ਜਲ ਸਪਲਾਈ ਵਿਭਾਗ ਵਲੋਂ ਸ਼ਹਿਰ ਵਿਚ ਪਾਣੀ ਦੀ ਸਪਲਾਈ ਨੂੰ ਹੋਰ ਬੇਹਤਰ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਹੁਣ ਸ਼ਹਿਰ ਵਿਚ ਸਾਫ ਤੇ ਸਵੱਛ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਉਨਾਂ ਦਸਿਆ ਕਿ ਸ਼ਹਿਰ ਦੇ ਲੋਕਾਂ ਵਲੋਂ ਜਲ ਸਪਲਾਈ ਦੇ ਵਧੇ ਹੋਏ ਰੇਟਾਂ ਬਾਰੇ ਜੋ ਮੁੜ ਵਿਚਾਰ ਕਰਨ ਲਈ ਰਾਣਾ ਕੇ.ਪੀ. ਸਿੰਘ ਨੂੰ ਬੇਨਤੀ ਕੀਤੀ ਗਈ ਹੈ। ਉਨਾਂ ਕਿਹਾ ਕਿ ਸ਼ਹਿਰ ਦੇ ਪਤਵੰਤਿਆਂ ਅਤੇ ਸਹਿਯੋਗੀ ਕੌਂਸਲਰਾਂ ਵਲੋਂ ਕੀਤੀ ਅਪੀਲ 'ਤੇ ਗੌਰ  ਕਰਦੇ ਹੋਏ ਸਪੀਕਰ ਰਾਣ.ਕੇ.ਪੀ. ਸਿੰਘ ਨੇ ਤੁਰੰਤ ਪੰਜਾਬ ਦੇ ਮੁੱਖ ਮੰਤਰੀ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਇਹ ਵਧੇ ਹੋਏ ਰੇਟ ਘੱਟ ਕਰਕੇ ਲੋਕਾਂ ਨੂੰ ਵਿਸ਼ੇਸ ਰਾਹਤ ਦੇਣ ਲਈ ਕਿਹਾ ਹੈ।
     ਕੌਂਸਲ ਪ੍ਰਧਾਨ ਨੇ ਕਿਹਾ ਕਿ ਸਪੀਕਰ ਰਾਣਾ.ਕੇ.ਪੀ.ਸਿੰਘ ਸ੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਨਗਰ ਦੇ ਸਰਵ ਪੱਖੀ ਵਿਕਾਸ ਲਈ ਵਚਨਵੱਧ ਹਨ। ਉਨਾਂ ਕਿਹਾ ਕਿ ਰਾਣਾ ਕੇ.ਪੀ.ਸਿੰਘ ਇਸ ਨਗਰੀ ਦੇ ਸ਼ੁੰਦਰੀ ਕਰਨ ਅਤੇ ਸਾਫ- ਸੁਥਰਾ, ਪ੍ਰਦੁਸ਼ਣ ਮੁਕਤ ਬਣਾਉਣ ਲਈ ਵੀ ਸਮੇਂ-ਸਮੇਂ 'ਤੇ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਹਨ। ਉਨਾਂ ਭਰੋਸਾ ਪ੍ਰਗਟ ਕੀਤਾ ਕਿ ਸਪੀਕਰ ਰਾਣਾ.ਕੇ.ਪੀ. ਸਿੰਘ ਦੇ ਯਤਨਾ ਨਾਲ ਸ਼ਹਿਰ ਦੇ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਸਮੇਂ ਸਿਰ ਮੁਹਾਈਆ ਕਰਵਾਈਆਂ ਜਾਣਗੀਆਂ।ਉਨਾਂ ਕਿਹਾ ਕਿ ਜਲ ਸਪਲਾਈ  ਦੇ ਵਧੇ ਹੋਏ ਬਿਲਾਂ ਵਿਚ ਵੀ ਲੋਕਾਂ ਨੂੰ ਵਿਸ਼ੇਸ਼ ਰਾਹਤ ਦਿੱਤੀ ਜਾਵੇਗੀ।

Have something to say? Post your comment

More News News

ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਮੁਸਲਿਮ ਭਾਈਚਾਰੇ ਦੀ ਔਰਤ ਪਿੰਡ ਦੀ ਬਣੀ ਸਰਪੰਚ ਮਾਮਲਾ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਪ੍ਰਾਈਵੇਟ ਠੇਕੇਦਾਰਾਂ ਰਾਹੀ ਭੇਜਣ ਦਾ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਨੇ ਜਿਲ੍ਹਾਂ ਪੱਧਰਤੇ 3 ਫਰਵਰੀ ਨੂੰ ਅਰਥੀ ਫੂਕ ਮੁਜਾਹਰੇ ਕਰਨ ਦਾ ਕੀਤਾਐਲਾਨ। ਸਪੀਕਰ ਰਾਣਾ ਕੇ ਪੀ ਸਿੰਘ ਨੇ ਨਗਰ ਕੋਂਸ਼ਲ ਵਿਚ 2 ਕੂੱੜਾ ਚੁੱਕਣ ਵਾਲੀਆਂ ਗੱਡੀਆਂ ਨੂੰ ਕੀਤਾ ਰਵਾਨਾ। ਪ੍ਰੀ-ਪ੍ਰਾਇਮਰੀ ਨੂੰ ਆਂਗਨਵਾੜੀ ਵਰਕਰ ਤੇ ਅਧਿਆਪਕਾਂ ਦੁਆਰਾ ਸੁਚਾਰੂ ਢੰਗ ਨਾਲ ਚਲਾਉਣ ਲਈ ਹਦਾਇਤਾਂ ਇਮਾਨਦਾਰੀ ਦੀ ਮਿਸਾਲ ਕਾਇਮ ਕਰਨ ਵਾਲੇ ਵਿਦਿਆਰਥੀ ਨੂੰ ਜੀ.ੳ.ਜੀ ਟੀਮ ਨੇ ਕੀਤਾ ਸਨਮਾਨਿਤ ਦਲਵੀਰ ਸਿੰਘ(ਦਿਲ ਨਿੱਝਰ) ਅਮਰੀਕਾ ਦਾ ਕਾਵਿ ਸੰਗ੍ਰਹਿ 'ਦਿਲ ਦੀ ਇਬਾਰਤ' ਦਾ ਲੋਕ ਅਰਪਣ ਕੀਤਾ ਗਿਆ ਗੁਰੂ ਨਾਨਕ ਸਟੇਡੀਅਮ ਵਿਖੇ 26 ਜਨਵਰੀ ਸਮਾਗਮ ਦੀ ਰਿਹਰਸਲ ਦਾ ਡਿਪਟੀ ਕਮਿਸ਼ਨਰ ਨੇ ਲਿਆ ਜਾਇਜਾ ਗਣਤੰਤਰ ਦਿਵਸ ਸਮਾਰੋਹ ਨੂੰ ਲੈ ਕੇ 24 ਜਨਵਰੀ ਨੂੰ ਕੀਤੀ ਜਾਵੇਗੀ ਫੁਲ ਡਰੈਡ ਰਿਹਰਸਲ ਤੇਰੀ ਮੁਟਿਆਰ" ਗੀਤ ਨਾਲ ਚਰਚਾ ਚ ਗੀਤਕਾਰ ਗਗਨ ਕਾਈਨੌਰ ਜਥੇਦਾਰ ਹਵਾਰਾ ਦੇ ਆਦੇਸ਼ਾਂ 'ਤੇ ਆਰਜ਼ੀ ਕਮੇਟੀ ਵਲੋਂ 27ਜਨਵਰੀ ਦੀ ਇਕੱਤਰਤਾ ਲਈ ਪੰਥਕ ਜੱਥੇਬੰਦੀਆਂ ਨਾਲ ਕੀਤਾ ਜਾ ਰਿਹੈ ਤਾਲਮੇਲ: ਅਮਰ ਸਿੰਘ ਚਾਹਲ
-
-
-