News

ਪੁੱਤਰਾਂ ਨਾਲੋਂ ਘੱਟ ਨਹੀਂ ਕੁੜੀਆਂ,

January 13, 2019 12:16 AM

ਪੁੱਤਰਾਂ ਨਾਲੋਂ ਘੱਟ ਨਹੀਂ ਕੁੜੀਆਂ,
ਦੋਨਾਂ ਨਾਲ ਹੀ ਖੁਸ਼ੀਆਂ ਜੁੜੀਆਂ।।

ਰੇਡੀਓ 'ਸਾਡੇ ਆਲਾ' ਨੇ ਆਪਣੇ ਸਟੂਡੀਓ 'ਚ ਮਨਾਈ 'ਧੀਆਂ ਦੀ ਲੋਹੜੀ'-ਮਘੀ ਸ਼ਗਨਾਂ ਦੀ ਧੂਣੀ

 

ਔਕਲੈਂਡ 12 ਜਨਵਰੀ  (ਹਰਜਿੰਦਰ ਸਿੰਘ ਬਸਿਆਲਾ)-ਰੇਡੀਓ 'ਸਾਡੇ ਆਲਾ' ਨੇ ਉਟਾਹੂਹੂ ਸਥਿਤ ਆਪਣੇ ਨਵਉਸਰੇ ਸਟੂਡੀਓ ਦੇ ਵਿਚ ਪਹਿਲੀ ਵਾਰ 'ਧੀਆਂ ਦੀ ਲੋਹੜੀ' ਮਨਾ ਕੇ ਇਹ ਸੰਦੇਸ਼ ਦਿੱਤਾ ਕਿ 'ਪੁੱਤਰਾਂ ਨਾਲੋਂ ਘੱਟ ਨਹੀਂ ਕੁੜੀਆਂ, ਦੋਨਾਂ ਨਾਲ ਹੀ ਖੁਸ਼ੀਆਂ ਜੁੜੀਆਂ'। ਰੇਡੀਓ ਪੇਸ਼ਕਾਰ ਸ. ਸ਼ਰਨਜੀਤ ਸਿੰਘ, ਸ. ਗੁਰਪ੍ਰੀਤ ਸਿੰਘ, ਮੈਡਮ ਬਾਰਵੀ ਅਤੇ ਗਗਨ ਨੇ ਪਿਛਲੇ ਕੁਝ ਦਿਨਾਂ ਤੋਂ ਇਕ ਰੇਡੀਓ ਮੁਹਿੰਮ ਚਲਾ ਕੇ ਲੋਹੜੀ ਮਨਾਉਣ ਦਾ ਸੱਦਾ ਦਿੱਤਾ ਸੀ। 100 ਤੋਂ ਉਪਰ ਨਵ ਜੰਮੇ ਬੱਚਿਆਂ ਦੇ ਮਾਪਿਆਂ ਨੇ ਆਪਣੀਆਂ ਧੀਆਂ ਦੇ ਜਨਮ ਦੀ ਖੁਸ਼ੀ ਪ੍ਰਗਟ ਕੀਤੀ। ਮਿੱਥੇ ਪ੍ਰੋਗਰਾਮ ਅਨੁਸਾਰ ਨਵ ਜੰਮੀਆਂ ਬੱਚੀਆਂ ਅਤੇ ਸਭ ਤੋਂ ਘੱਟ ਉਮਰ ਵਾਲੀਆਂ ਕੁੱਲ 15 ਦੇ ਕਰੀਬ ਬੱਚੀਆਂ ਨੂੰ ਚੁਣਿਆ ਗਿਆ। ਅੱਜ ਦੁਪਹਿਰ 12 ਤੋਂ 2 ਵਜੇ ਤੱਕ ਚੱਲੇ ਇਸ ਪ੍ਰੋਗਰਾਮ ਵਿਚ ਗੀਤ-ਸੰਗੀਤ ਦੇ ਨਾਲ-ਨਾਲ ਰਸਮੀ-ਰੀਤੀ ਰਿਵਾਜ ਵੀ ਕੀਤੇ ਗਏ। ਸਾਰੀਆਂ ਕੁੜੀਆਂ ਨੂੰ ਇੱਕਤਰ ਕਰਕੇ ਸਾਂਝੇ ਰੂਪ ਵਿਚ ਇਕ ਕੇਕ ਕੱਟਿਆ ਗਿਆ, ਮੂੰਗਫਲੀ ਤੇ ਰੇਵੜੀਆਂ ਵੰਡੀਆਂ ਗਈਆਂ ਅਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ। ਬੱਚਿਆਂ ਦੇ ਲਈ ਸੁੰਦਰ ਗਿਫਟ ਪੈਕ ਦੇ ਨਾਲ-ਨਾਲ ਰੇਡੀਓ ਵੱਲੋਂ ਇਕ ਪ੍ਰਸੰਸ਼ਾ ਪੱਤਰ ਵੀ ਬੱਚੇ ਦੀ ਫੋਟੋ ਵਾਲਾ ਨਿਸ਼ਾਨੀ ਵਜੋਂ ਦਿੱਤਾ ਗਿਆ। ਰੇਡੀਓ ਪੇਸ਼ਕਾਰ ਗਗਨ ਅਤੇ ਸ਼ਰਨ ਨੇ ਖੂਬ ਹਾਸਾ-ਠੱਠਾ ਵੀ ਕੀਤਾ। ਬੱਚਿਆਂ ਦੇ ਮਾਪਿਆਂ ਨੇ ਵੀ ਪਹਿਲੀ ਵਾਰ ਅਜਿਹੀ ਲੋਹੜੀ ਸਾਂਝੇ ਰੂਪ ਵਿਚ ਮਨਾਈ। ਬੱਚੀਆਂ ਵਿਚ ਸ਼ਾਮਿਲ ਸਨ ਨਿਗਰੁਣ ਕੌਰ ਗੁਰਾਇਆ, ਅਰਮੀਤ ਕੌਰ ਸਿੱਧੂ, ਕਾਰਿਨਕਾ ਕਟਾਰੀਆ, ਰੀਤ ਕੌਰ ਸਿੱਧੂ ਸਿੱਧਵਾਂ ਖੁਰਦ, ਅਰਨੀਵ ਕੌਰ ਸਿੱਧੂ, ਮਨਵੀਰ ਕੌਰ, ਪਵਨੀਤ ਕੌਰ,ਹਰਸ਼ੀਨ ਕੌਰ, ਅਸੀਸ ਕੌਰ ਦਿਓਲ, ਜਾਯਮੀਨ ਕੌਰ । ਸਭ ਤੋਂ ਛੋਟੀ ਧੀਅ 3 ਮਹੀਨੇ ਦੀ ਸੀ। ਅੰਤ ਦੇ ਵਿਚ ਧੂਣੀ ਦਾ ਸ਼ਗਨ ਵੀ ਕੀਤਾ ਗਿਆ ਅਤੇ ਸੁੰਦਰ-ਮੁੰਦਰੀਏ ਵਾਲੇ ਗੀਤ ਵੀ ਗਾਏ ਗਏ। ਰੇਡੀਓ 'ਸਾਡੇ ਆਲਾ' 87.8 ਐਫ. ਐਮ. ਦਾ ਇਹ ਉਦਮ ਸਲਾਹੁਣਯੋਗ ਸੀ। ਇਸ ਮੌਕੇ ਬੱਚਿਆਂ ਦੇ ਪਰਿਵਾਰਕ ਮੈਂਬਰ ਅਤੇ ਪੰਜਾਬੀ ਮੀਡੀਆ ਹਰਮਨਪ੍ਰੀਤ ਸਿੰਘ, ਤਰਨਦੀਪ ਸਿੰਘ, ਅਵਤਾਰ ਟਹਿਣਾ ਤੇ ਹਰਜਿੰਦਰ ਬਸਿਆਲਾ ਵੀ ਪਹੁੰਚੇ ਹੋਏ ਸਨ।

Have something to say? Post your comment

More News News

ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਮੁਸਲਿਮ ਭਾਈਚਾਰੇ ਦੀ ਔਰਤ ਪਿੰਡ ਦੀ ਬਣੀ ਸਰਪੰਚ ਮਾਮਲਾ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਪ੍ਰਾਈਵੇਟ ਠੇਕੇਦਾਰਾਂ ਰਾਹੀ ਭੇਜਣ ਦਾ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਨੇ ਜਿਲ੍ਹਾਂ ਪੱਧਰਤੇ 3 ਫਰਵਰੀ ਨੂੰ ਅਰਥੀ ਫੂਕ ਮੁਜਾਹਰੇ ਕਰਨ ਦਾ ਕੀਤਾਐਲਾਨ। ਸਪੀਕਰ ਰਾਣਾ ਕੇ ਪੀ ਸਿੰਘ ਨੇ ਨਗਰ ਕੋਂਸ਼ਲ ਵਿਚ 2 ਕੂੱੜਾ ਚੁੱਕਣ ਵਾਲੀਆਂ ਗੱਡੀਆਂ ਨੂੰ ਕੀਤਾ ਰਵਾਨਾ। ਪ੍ਰੀ-ਪ੍ਰਾਇਮਰੀ ਨੂੰ ਆਂਗਨਵਾੜੀ ਵਰਕਰ ਤੇ ਅਧਿਆਪਕਾਂ ਦੁਆਰਾ ਸੁਚਾਰੂ ਢੰਗ ਨਾਲ ਚਲਾਉਣ ਲਈ ਹਦਾਇਤਾਂ ਇਮਾਨਦਾਰੀ ਦੀ ਮਿਸਾਲ ਕਾਇਮ ਕਰਨ ਵਾਲੇ ਵਿਦਿਆਰਥੀ ਨੂੰ ਜੀ.ੳ.ਜੀ ਟੀਮ ਨੇ ਕੀਤਾ ਸਨਮਾਨਿਤ ਦਲਵੀਰ ਸਿੰਘ(ਦਿਲ ਨਿੱਝਰ) ਅਮਰੀਕਾ ਦਾ ਕਾਵਿ ਸੰਗ੍ਰਹਿ 'ਦਿਲ ਦੀ ਇਬਾਰਤ' ਦਾ ਲੋਕ ਅਰਪਣ ਕੀਤਾ ਗਿਆ ਗੁਰੂ ਨਾਨਕ ਸਟੇਡੀਅਮ ਵਿਖੇ 26 ਜਨਵਰੀ ਸਮਾਗਮ ਦੀ ਰਿਹਰਸਲ ਦਾ ਡਿਪਟੀ ਕਮਿਸ਼ਨਰ ਨੇ ਲਿਆ ਜਾਇਜਾ ਗਣਤੰਤਰ ਦਿਵਸ ਸਮਾਰੋਹ ਨੂੰ ਲੈ ਕੇ 24 ਜਨਵਰੀ ਨੂੰ ਕੀਤੀ ਜਾਵੇਗੀ ਫੁਲ ਡਰੈਡ ਰਿਹਰਸਲ ਤੇਰੀ ਮੁਟਿਆਰ" ਗੀਤ ਨਾਲ ਚਰਚਾ ਚ ਗੀਤਕਾਰ ਗਗਨ ਕਾਈਨੌਰ ਜਥੇਦਾਰ ਹਵਾਰਾ ਦੇ ਆਦੇਸ਼ਾਂ 'ਤੇ ਆਰਜ਼ੀ ਕਮੇਟੀ ਵਲੋਂ 27ਜਨਵਰੀ ਦੀ ਇਕੱਤਰਤਾ ਲਈ ਪੰਥਕ ਜੱਥੇਬੰਦੀਆਂ ਨਾਲ ਕੀਤਾ ਜਾ ਰਿਹੈ ਤਾਲਮੇਲ: ਅਮਰ ਸਿੰਘ ਚਾਹਲ
-
-
-