ਸਵਾਇਨ ਫਲੂ ਤੋ ਨਿਪਟਣ ਲਈ ਜ਼ਿਲੇ ਵਿਚ ਸਾਰੇ ਪ੍ਰਬੰਧ ਮੁਕੰਮਲ-ਡਿਪਟੀ ਕਮਿਸ਼ਨਰ
ਸਵਾਇਨ ਫਲੂ ਬਾਰੇ ਟੋਲ ਫਰੀ ਨੰ: 104 ਤੋ ਲਈ ਜਾ ਸਕਦੀ ਹੈ ਵਧੇਰੇ ਜਾਣਕਾਰੀ
ਸਾਰੇ ਸਰਕਾਰੀ ਹਸਪਤਾਲਾਂ ਵਿਚ ਦਿੱਤੀ ਜਾਂਦੀ ਹੈ ਮੁਫਤ ਦਵਾਈ
ਸਵਾਇਲ ਫਲੂ ਤੋਂ ਬਚਣ ਲਈ ਜਿਲੇ• ਤੇ ਬਲਾਕਾਂ ਵਿੱਚ ਸਥਾਪਤ ਕੀਤੇ ਗਏ ਨੇ ਆਈਸੋਲੇਸ਼ਨ ਵਾਰਡ
ਅੰਮ੍ਰਿਤਸਰ, 19 ਜਨਵਰੀ: ਕੁਲਜੀਤ ਸਿੰਘ
ਅੱਜ ਜ਼ਿਲਾ• ਪ੍ਰੀਸਦ ਦੇ ਮੀਟਿੰਗ ਹਾਲ ਵਿਚ ਸਵਾਇਨ ਫਲੂ ਸਬੰਧੀ ਗਭੀਰਤਾ ਨਾਲ ਵਿਚਾਰ ਵਟਾਦਰਾ ਕਰਨ ਲਈ ਸ: ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਅਧਿਕਾਰੀਆਂ ਅਤੇ ਸਾਰੇ ਸਰਕਾਰੀ ਡਾਕਟਰਾਂ ਨਾਲ ਇਕ ਹੰਗਾਮੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸ: ਸੰਘਾ ਨੇ ਦੱਸਿਆ ਕਿ ਸਵਾਇਨ ਫਲੂ ਤੋ ਨਿਪਟਣ ਲਈ ਜ਼ਿਲੇ• ਵਿਚ ਸਾਰੇ ਸਰਕਾਰੀ ਹਸਪਤਾਲਾਂ ਵਿਚ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਲੋਕਾਂ ਨੂੰ ਸਵਾਇਨ ਫਲੂ ਤੋ ਘਬਰਾਉਣ ਦੀ ਕੋਈ ਲੋੜ ਨਹੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿ ਸਿਹਤ ਵਿਭਾਗ ਅੰਮ੍ਰਿਤਸਰ ਅਤੇ ਜਿਲ•ਾ ਪ੍ਰਸ਼ਾਸਨ ਵਲੇ ਸਵਾਈਨ ਫਲੂ ਨੂੰ ਲੈ ਕੇ ਆਮ ਲੋਕਾਂ ਨੂੰ ਜਾਗਰੂਕਤਾ ਦੇਣ ਹਿਤ ਜਾਗਰੂਕਤਾ ਕੈਪ ਲਗਾਏ ਜਾ ਰਹੇ ਹਨ ਅਤੇ ਜਿਲਾ ਹਸਪਤਾਲ , ਐਸ.ਡੀ.ਐਚ ਅਜਨਾਲਾ ਅਤੇ ਸਾਰੇ ਬਲਾਕਾਂ ਵਿਖੇ ਆਈਸੋਲੇਸ਼ਨ ਵਾਰਡਾਂ ਸਥਾਪਤ ਕੀਤੀਆ ਗਈਆ ਹਨ ਤਾਂ ਜੋ ਕਿ ਸਵਾਈਨ ਫਲੂ ਦਾ ਇਲਾਜ ਵੱੱਖਰੇ ਤੋਰ ਤੇ ਕੀਤਾ ਜਾ ਸਕੇ। ਸ: ਸੰਘਾ ਨੇ ਦੱਸਿਆ ਕਿ ਸਾਰੇ ਸਰਕਾਰੀ ਹਸਪਤਾਲਾਂ ਵਿਚ ਸਵਾਇਨ ਫਲੂ ਦੀ ਦਵਾਈ ਮੁਫਤ ਦਿੱਤੀ ਜਾ ਰਹੀ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ, ਅੰਮ੍ਰਿਤਸਰ ਡਾ ਹਰਦੀਪ ਸਿੰਘ ਘਈ ਨੇ ਇਸ ਮੋਕੇ ਤੇ ਦਸਿਆ ਕਿ ਸਵਾਇਨ ਫਲੂ ਐਚ:ਆਈ:ਐਨ:ਆਈ ਨਾਮ ਦੇ ਵਿਸ਼ੇਸ਼ ਵਿਸ਼ਾਣੂ ਰਾਹੀ ਹੂੰਦਾ ਹੈ ਜੋ ਕਿ ਇਕ ਤੋ ਦੁਜੇ ਮੱੱਨੁਖ ਵਿੱਚ ਸਾਹ ਰਾਹੀ ਫੈਲਦਾ ਹੈ। ਉਨ•ਾਂ ਦੱਸਿਆ ਕਿ ਇਸ ਬੀਮਾਰੀ ਦੇ ਲੱਛਣ ਜਿਵੇ ਕਿ ਖਾਂਸੀ, ਜੁਕਾਮ,ਸਾਹ ਲੈਣ ਵਿੱਚ ਤੱਕਲੀਫ, ਥਕਾਵਟ ਤੇਜ ਬੁਖਾਰ ਅਤੇ ਗਲੇ ਵਿੱੱਚ ਦਰਦ ਹੁੰਦਾ ਹੈ ।ਇਹ ਇਕ ਛੂਤ ਦਾ ਰੋਗ ਹੈ ਜੋ ਕਿ ਬਹੁਤ ਜਲਦ ਮਰੀਜ ਦੇ ਸਪੰਰਕ ਵਿੱਚ ਆਉਣ ਨਾਲ ਹੋ ਸਕਦਾ ਹੈ।ਇਸ ਲਈ ਮਰੀਜ ਨੂੰ ਖੰਘਦੇ ਜਾਂ ਛਿੱੱਕਦੇ ਹੋਏ ਆਪਣਾ ਮੂੰਹ ਅਤੇ ਨੱਕ ਰੁਮਾਲ ਨਾਲ ਢੱਕਣਾ ਚਾਹੀਦਾ ਹੈ, ਭੀੜ ਵਲੀਆਂ ਥਾਵਾ ਤੇ ਨਹੀ ਜਾਣਾ ਚਾਹੀਦਾ, ਬਾਹਰ ਖੁੱਲੇ• ਵਿੱਚ ਥੁੱਕਣਾ ਨਹੀ ਚਾਹੀਦਾ ਅਤੇ ਜਿਆਦਾ ਤੋ ਜਿਆਦਾ ਪਾਣੀ ਪੀਣਾ ਚਾਹੀਦਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨਾਂ ਦੇ ਸੰਪਰਕ ਵਿਚ ਕੋਈ ਸ਼ੱਕੀ ਮਰੀਜ ਆਉਦਾ ਹੈ ਤਾਂ ਉਹ ਤੁਰੰਤ ਸਰਕਾਰੀ ਸੰਸਥਾ ਵਿਚ ਰਿਪੋਰਟ ਕਰਨ ਤਾਂ ਜੋ ਕਿ ਸਮੇ ਸਿਰ ਹੀ ਮਰੀਜ ਦਾ ਇਲਾਜ ਅਤੇ ਟੈਸਟ ਕਰ ਕੇ ਉਸਦੀ ਸਥਿਤੀ ਨੂੰ ਗੰਭੀਰ ਹੋਣ ਤੇ ਬਚਾਇਆ ਜਾ ਸਕੇ। ਸਿਵਲ ਸਰਜਨ ਨੇ ਦੱਸਿਆ ਕਿ ਸਵਾਇਨ ਫਲੂ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਲੋਕ ਟੋਲ ਫਰੀ ਨੰ: 104 ਤੇ ਸੰਪਰਕ ਕਰ ਸਕਦੇ ਹਨ।
ਡਾ ਘਈ ਨੇ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਵਾਇਨ ਫਲੂ ਤੋ ਨਿਪਟਣ ਲਈ ਵਿਭਾਗ ਪਾਸ ਲੋੜੀਦੀ ਮਾਤਰਾ ਵਿਚ ਦਵਾਈ ਅਤੇ ਕਿੱਟਾਂ ਮੋਜੂਦ ਹਨ। ਉਨਾਂ• ਦੱਸਿਆ ਕਿ ਪ੍ਰਾਈਵੇਟ ਹਸਪਤਾਲ ਵੀ ਆਪਣੀ ਮੰਗ ਅਨੁਸਾਰ ਆਈ ਐਮ ਏ ਤੋ ਮੁਫਤ ਦਵਾਈ ਲੈ ਸਕਦੇ ਹਨ। ਉਨਾਂ• ਦੱਸਿਆ ਕਿ ਸਵਾਇਨ ਫਲੂ ਦਾ ਟੈਸਟ ਮੈਡੀਕਲ ਕਾਲਜ ਵਿਚ ਮੁਫਤ ਕੀਤਾ ਜਾਂਦਾ ਹੈ। ਉਨਾਂ• ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਸਵਾਇਨ ਫਲੂ ਦੇ ਲੱਛਣ ਦਿਖਦੇ ਹਨ ਤਾਂ ਉਹ ਤੁਰੰਤ ਸਰਕਾਰੀ ਹਸਪਤਾਲ ਵਿਖੇ ਜਾ ਕੇ ਦਵਾਈ ਲਵੇ।
ਇਸ ਮੌਕੇ ਡਾ: ਇੰਦਰਬੀਰ ਸਿੰਘ ਨਿੱਜਰ ਪ੍ਰਧਾਨ ਆਈ ਐਮ ਏ ਨੇ ਦੱਸਿਆ ਕਿ ਜੇਕਰ ਕਿਸੇ ਕਾਰਣ ਸਵਾਇਨ ਫਲੂ ਨਾਲ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਮ੍ਰਿਤਕ ਦੇਹ ਨੂੰ ਸਿੱਧਾ ਸਮਸ਼ਾਨਘਾਟ ਲਿਜਾ ਕੇ ਉਸਦਾ ਸਸਕਾਰ ਕਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਘੱਟ ਤੋ ਘੱਟ ਲੋਕਾਂ ਨੂੰ ਉਥੇ ਜਾਣਾ ਚਾਹੀਦਾ ਹੈ। ਉਨਾਂ• ਦੱਸਿਆ ਕਿ ਮ੍ਰਿਤਕ ਸ਼ਰੀਰ ਵਿਚ ਇਹ ਖਤਰਨਾਕ ਵਾਇਰਸ ਤੇਜ਼ੀ ਨਾਲ ਫੈਲਦਾ ਹੈ ।
ਇਸ ਮੀਟਿੰਗ ਵਿਚ ਸ਼੍ਰੀ ਹਿੰਮਾਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ ਜਨਰਲ, ਸ਼੍ਰੀ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਸ਼੍ਰੀ ਸ਼ਿਵਰਾਜ ਸਿੰਘ ਬੱਲ ਸਹਾਇਕ ਕਮਿਸ਼ਨਰ ਜਨਰਲ, ਡਾ: ਰਮੇਸ਼ਪਾਲ ਜਿਲ਼ਾ• ਟੀਕਾਕਰਣ ਅਫਸਰ, ਡਾ: ਮਦਨ ਮੋਹਨ ਜ਼ਿਲਾ• ਮਲੇਰੀਆ ਅਫਸਰ, ਡਾ: ਮਨਦੀਪ ਕੌਰ, ਡਾ: ਚਰਨਜੀਤ ਸਿੰਘ, ਡਾ: ਅਮਨਦੀਪ ਸਿੰਘ ਤੋ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।