News

ਮਾਮਲਾ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਠੇਕੇਦਾਰੀ ਸਿਸਟਮ ਰਾਹੀ ਦੇਣ ਦਾ

January 19, 2019 10:38 PM

ਮਾਮਲਾ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਠੇਕੇਦਾਰੀ ਸਿਸਟਮ ਰਾਹੀ ਦੇਣ ਦਾ -:

ਪਿੰਡ ਟਿੱਬਾ ਵਿਖੇ ਦੂਜੇ ਦਿਨ ਵੀ ਫੂਕੇ ਸਰਕਾਰ ' ਤੇ ਸਿੱਖਿਆ ਵਿਭਾਗ ਦੇ ਪੁਤਲੇ    
                                                                   
ਸ਼ੇਰਪੁਰ, 19 ਜਨਵਰੀ ( ਹਰਜੀਤ ਕਾਤਿਲ) - ਸਿੱਖਿਆ ਮੰਤਰੀ ਦੁਆਰਾ ਸਕੂਲ ਮੈਨੇਜਮੈਂਟ ਕਮੇਟੀਆਂ ਪ੍ਰਤੀ ਕੀਤੀ ਘਪਲੇ ਦੀ ਬਿਆਨਬਾਜ਼ੀ ਨੂੰ ਲੈਕੇ ਜਿੱਥੇ ਲਗਾਤਾਰ ਜਨਤਕ ਵਿਰੋਧ ਜਾਰੀ ਹੈ, ਉੱਥੇ ਹੀ ਵਰਦੀਆਂ ਦੀ ਸਪਲਾਈ ਇਹਨਾਂ ਕਮੇਟੀਆਂ ਤੋਂ ਖੋਹ ਕੇ ਠੇਕੇਦਾਰੀ ਸਿਸਟਮ ਰਾਹੀ ਦੇਣ ਦਾ ਵਿਰੋਧ ਸਮਾਜਿਕ ਅਤੇ ਸਿਆਸੀ ਪੱਧਰ 'ਤੇ ਭਖਦਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਇਸ ਮਾਮਲੇ ਨੂੰ ਵਿਰੋਧੀ ਧਿਰ ਸਮੇਤ ਵੱਖ-ਵੱਖ ਸਰਕਾਰ ਦੇ ਫੈਸਲੇ ਵਿਰੋਧੀ ਵਿਚਾਰ ਰੱਖਣ ਵਾਲੀਆਂ ਧਿਰਾਂ ਵੀ ਮੈਦਾਨ ਵਿੱਚ ਉਤਰ ਆਈਆਂ ਹਨ। ਸਰਕਾਰ ਦੇ ਠੇਕੇਦਾਰੀ ਸਿਸਟਮ ਰਾਹੀ ਵਰਦੀਆਂ ਦੇਣ ਦੇ ਰੋਸ ਵਜੋਂ ਅੱਜ ਪਿੰਡ ਟਿੱਬਾ ਵਿਖੇ ਸਕੂਲ ਮੈਨੇਜਮੈਂਟ ਕਮੇਟੀ ਦੀ ਅਗਵਾਈ ਹੇਠ ਅਤੇ ਬੱਚਿਆ ਦੇ ਮਾਪਿਆਂ ਦੇ ਭਰਵੇ ਇੱਕਠ ਵਿੱਚ ਦੂਜੇ ਦਿਨ ਵੀ ਸਰਕਾਰ ਤੇ ਸਿੱਖਿਆ ਵਿਭਾਗ ਦਾ ਪੁਤਲਾ ਫੂਕਿਆ ਗਿਆ ਤੇ ਸਰਕਾਰ ਦੇ ਖਿਲਾਫ ਜ਼ਬਰਦਸ਼ਤ ਨਾਅਰੇਬਾਜ਼ੀ ਕਰਦਿਆ ਮੰਗ ਕੀਤੀ ਕਿ ਸਿੱਖਿਆ ਮੰਤਰੀ ਸਕੂਲ ਕਮੇਟੀਆਂ ਦਾ ਸਤਿਕਾਰ ਕਰਨਾ ਸਿੱਖੇ ਅਤੇ ਆਪਣਾ ਨਾਦਰਸ਼ਾਹੀ ਫੈਸਲਾ ਤਰੁੰਤ ਵਾਪਸ ਲੈਕੇ ਮੁੜ ਤੋਂ ਸਕੂਲ ਕਮੇਟੀਆਂ ਰਾਹੀ ਵਰਦੀਆਂ ਦੀ ਸਪਲਾਈ ਇਨ੍ਹਾਂ ਕੁਝ ਦਿਨਾਂ ਦੇ ਅੰਦਰ ਕਰੇ। ਕਿਉਂਕਿ ਇਹਨਾਂ ਦਿਨਾਂ ਵਿੱਚ ਸਰਦੀ ਜੋਰਾਂ ਤੇ ਪੈ ਰਹੀ ਹੈ ਅਤੇ ਬੱਚਿਆਂ ਨੂੰ ਵਰਦੀਆਂ ਦੀ ਸਖਤ ਲੋੜ ਹੈ। ਇਸ ਸਮੇਂ ਇੱਕਠ ਨੂੰ ਸੰਬੋਧਨ ਕਰਦਿਆ ਚੇਅਰਪਰਸ਼ਨ ਸੁਖਵਿੰਦਰ ਕੌਰ ਨੇ ਕਿਹਾ ਕਿ ਇਹ ਫੈਸਲਾ ਜਿੱਥੇ ਲੋਕ ਵਿਰੋਧੀ ਹੈ ਉੱਥੇ ਨਾਲ ਹੀ ਗਰੀਬ ਜਨਰਲ ਤੇ ਬੀ.ਸੀ ਵਰਗ ਦੇ ਬੱਚਿਆਂ ਲਈ ਦਾਨੀ ਸੱਜਣਾ ਵੱਲੋਂ ਦਿੱਤੀ ਜਾਂਦੀ ਮਦਦ ਨੂੰ ਵੀ ਖਤਮ ਕਰਕੇ ਬੱਚਿਆਂ ਨੂੰ ਵਰਦੀਆਂ ਤੋਂ ਵਾਂਝੇ ਕਰ ਦੇਵੇਗਾ। ਕਿਉਂਕਿ ਠੇਕੇਦਾਰ ਤਾਂ ਉਹਨਾ ਬੱਚਿਆਂ ਨੂੰ ਹੀ ਵਰਦੀਆਂ ਸਪਲਾਈ ਕਰੇਗਾ ਜ਼ਿਨ੍ਹਾਂ ਦੀ ਰਾਸ਼ੀ ਸਰਕਾਰ ਵੱਲੋਂ ਜਾਰੀ ਹੋਵੇਗੀ ਨਤੀਜੇ ਵਜੋਂ ਸਕੂਲਾਂ ਦੇ ਅੱਧੇ ਵਿਦਿਆਰਥੀ ਵਰਦੀ ਪੱਖੋਂ ਵਾਂਝੇ ਰਹਿ ਜਾਣਗੇ। ਇਸ ਸਮੇਂ ਉੱਪ ਚੇਅਰਮੈਨ ਕੁਲਵੰਤ ਸਿੰਘ, ਮੈਂਬਰ ਕਮੇਟੀ ਪਰਮਜੀਤ ਕੌਰ, ਅਮ੍ਰਿੰਤਪਾਲ ਕੌਰ, ਕੁਲਦੀਪ ਕੌਰ ਤੋਂ ਇਲਾਵਾ ਹਰਦੀਪ ਸਿੰਘ, ਗੁਰਦੀਪ ਕੌਰ, ਚਰਨਜੀਤ ਕੌਰ, ਸੁਖਪਾਲ ਕੌਰ, ਭਿੰਦਰ ਕੌਰ, ਹਰਬੰਸ ਸਿੰਘ, ਸਰਬਜੀਤ ਕੌਰ, ਅਮਰੀਕ ਸਿੰਘ, ਕਰਮਜੀਤ ਸਿੰਘ, ਹਰਪ੍ਰੀਤ ਕੌਰ ਆਦਿ ਆਗੂਆਂ ਨੇ ਆਪਣੀ ਹਾਜਰੀ ਲਗਵਾਈ।  

Have something to say? Post your comment

More News News

ਮੱਖਣ ਸਰਮਾ ਬਣੇ ਇੰਪਰੂਪਮੈਟ ਟਰੱਸਟ ਬਰਨਾਲਾ ਦੇ ਚੈਅਰਮੈਨ ਹਾਲੈਂਡ ਵਸਦੇ ਰਵੀਦਾਸੀਆ ਭਾਈਚਾਰੇ ਵੱਲੋਂ ਭਾਰਤੀ ਅੰਬੈਸੀ ਦੇ ਕਾਊਂਸਲਰ ਸ੍ਰੀ ਮਨੋਹਰ ਗੰਗੇਸ ਨੂੰ ਦਿੱਤਾ ਮੰਗ-ਪੱਤਰ ਫਰਜ਼ੀ ਬੀਮਾ ਪਾਲਿਸੀਆਂ ਦੇ ਨਾਮ 'ਤੇ ਠੱਗੀ ਮਾਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼ ਐਸ ਐਸ ਪੀ ਦਿਹਾਤੀ ਨੇ ਪੁਲਿਸ ਮੁਲਾਜ਼ਮਾਂ ਦਾ ਅਕਸ ਸੁਧਾਰਨ ਅਤੇ ਵੈਲਫ਼ੇਅਰ ਸਬੰਧੀ ਕੋਰਸ ਕਰਵਾਇਆ ਸ਼ੁਰੂ । SSP Rural started training and improving welfare of police personnel. ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸਿਹਰਾ ਲੈਣ ਦੀ ਦੌੜ/ ਉਜਾਗਰ ਸਿੰਘ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤਹਿਤ ਵਿੱਢੀ ਮੁਹਿੰਮ ਤਹਿਤ ਲਾਏ ਬੁੱਟੇ International Sikh Youth Symposium 2019 held in Dayton&Cincinnati, Ohio SSP Fatehgarh Sahib takes serious note of absence, suspends 4 lady Sub Inspectors ਗਾਇਕ ਰਾਜਾ ਭਾਈ ਦੇ ਨਵੇ ਗੀਤ ' ਹੇਟਰਾਂ ਦੇ ਕਿੱਸੇ' ਦਾ ਵੀਡੀਓ ਸ਼ੂਟ ਕੀਤਾ ਮੁੰਕਮਲ- ਬਬਲੀ ਧਾਲੀਵਾਲ
-
-
-