Thursday, June 20, 2019
FOLLOW US ON

Article

ਮਿੰਨੀ ਕਹਾਣੀ ' ਦਿਲ ਦੀ ਧੜਕਣ '

January 20, 2019 09:45 PM

ਮਿੰਨੀ ਕਹਾਣੀ  ' ਦਿਲ ਦੀ ਧੜਕਣ '
  ਓਹ ਦੋ ਭਰਾਵਾਂ ਦੀ ਅਪਾਹਜ  ਭੈਣ ਸੀ । ਬਾਪ ਕੋਲ ਕੋਈ  15 ਕੁ ਏਕੜ ਜਮੀਨ ਸੀ । ਦੋਨੋਂ ਦੇ ਚੰਗੇ ਖਾਨਦਾਨੀ ਪਰਿਵਾਰਕ ਵਿਆਹ ਹੋ ਗਏ ਘਰ ' ਚ ਭਰਜਾਈਆਂ ਚੌਧਰ ਕਮਾਉਣ ਲੱਗੀਆਂ ਕਿ ਇਹ ਬੋਝ ਸਾਡੇ ਪੱਲੇ ਕਿਉਂ ਪਾਇਆ ਹੈ । ਭਰਾ ਤੇ ਪਿਉ ਮਹਿਸੂਸ ਕਰਨ ਲੱਗੇ । ਕਿਸੇ ਨੇ  12 ਕਿੱਲੇ ਆਉਂਦੇ ਦਹਾਜੂ ਮੁੰਡੇ ਦੀ ਦੱਸ ਪਾ ਦਿੱਤੀ । ਚਾਰ ਲੱਖ ਰੁਪਏ ਖਰਚ ਕੇ ਉਸ ਦੇ ਘਰ ਤੌਰ ਦਿੱਤਾ ਮੁੰਡੇ ਦੇ ਪੱਲੇ ਦੋ ਲੱਖ ਹੀ ਪਿਆ ਬਾਕੀ ਵਿਚੋਲੇ ਹੀ ਹੜੱਪ ਕਰ ਗਏ । ਇੱਕ ਬੱਚੀ ਹੋਣ 'ਤੋਂ ਬਾਅਦ ਕਲੇਸ਼ ਪਿਆ ਗੱਲ ਤਲਾਕ ਤੱਕ ਪਹੁੰਚ ਗਈ ।
ਮਾਂ ਨੇ ਆਪਣੀ ਆਂਦਰ ਸਹੁਰੇ ਘਰ ਛੱਡ ਕੇ ਕਿਤੇ ਹੋਰ ਸ਼ਰਨ ਲੈ ਲਈ ਪਰ ਦਿਲ ਦੇ ਟੁਕੜੇ ਲਈ ਹਮੇਸ਼ਾ ਯਤਨਸ਼ੀਲ ਤੇ ਤੜਫਦੀ ਰਹਿੰਦੀ ਕਿ ਦਿਖਾਏ ਗਏ ਕਿੱਲਿਆ  ਦੀ ਕਦ ਮਾਲਕ ਬਣੇਗੀ । ਹਮੇਸ਼ਾ ਇਹ ਹੀ ਦਿਮਾਗ ਦੀ ਘੁੰਮਣ ਘੇਰੀ 'ਚ ਰਹਿੰਦਾ । 
    ਕੇਸ ਅਦਾਲਤ 'ਚ ਬੱਚੀ ਦੇ  ਖਰਚੇ ਕਰਕੇ ਚਲਾ ਗਿਆ ।ਪਤੀ ਵੈਲਪੁਣਾ ਕਰਨ ਲੱਗਾ ਉਸ ਨੂੰ ਲੱਗਾ ਹੁਣ ਪਤੀ ਦੀ ਜ਼ਮੀਨ ਇਹਦੇ ਵੈਲਪੁਣੇ ਨਹੀਂ ਛੱਡਣੀ ਕਿਉਕਿ ਉਹਨੇ ਅੱਧੋ ਵੱਧ ਜ਼ਮੀਨ ਵੈਲਪੁਣੇ 'ਚ ਵੇਚ ਦਿੱਤੀ ਸੀ ।
  ਅੱਜ ਜਦ ਅਦਾਲਤ 'ਚ ਪੇਸ਼ ਹੋਏ ਤਾਂ ਉਹ ਭੁੱਬੀਂ ਰੋ ਪਈ ਕਿ ,"ਜਿਹੜੀ ਜ਼ਮੀਨ ਜਾਇਦਾਦ ਮੈਨੂੰ ਨਸੀਬ ਨਹੀਂ ਹੋਈ ਉਹ ਮੇਰੀ ਬੇਟੀ  ਨੂੰ ਕੀ ਮਿਲਣੀ ਹੈ ।
   ਮੈਨੂੰ ਤਾਂ ਮੇਰੇ ਕਲੇਜੇ
ਦੀ ਆਂਦਰ ਹੀ ਵਾਪਸ ਦੇ ਦਿਓ ।
ਗੁਰਮੀਤ ਸਿੱਧੂ ਕਾਨੂੰਗੋ
  ਗਲੀ ਨੰਬਰ 11 ਸੱਜੇ ਡੋਗਰ ਬਸਤੀ ਫਰੀਦਕੋਟ 
8146593089

Have something to say? Post your comment