Saturday, April 20, 2019
FOLLOW US ON

News

ਜਥੇਦਾਰ ਹਵਾਰਾ ਦੇ ਆਦੇਸ਼ਾਂ 'ਤੇ ਆਰਜ਼ੀ ਕਮੇਟੀ ਵਲੋਂ 27ਜਨਵਰੀ ਦੀ ਇਕੱਤਰਤਾ ਲਈ ਪੰਥਕ ਜੱਥੇਬੰਦੀਆਂ ਨਾਲ ਕੀਤਾ ਜਾ ਰਿਹੈ ਤਾਲਮੇਲ: ਅਮਰ ਸਿੰਘ ਚਾਹਲ

January 20, 2019 11:59 PM

ਜਥੇਦਾਰ ਹਵਾਰਾ ਦੇ ਆਦੇਸ਼ਾਂ 'ਤੇ ਆਰਜ਼ੀ ਕਮੇਟੀ ਵਲੋਂ 27ਜਨਵਰੀ ਦੀ ਇਕੱਤਰਤਾ ਲਈ ਪੰਥਕ ਜੱਥੇਬੰਦੀਆਂ ਨਾਲ ਕੀਤਾ ਜਾ ਰਿਹੈ ਤਾਲਮੇਲ: ਅਮਰ ਸਿੰਘ ਚਾਹਲ

ਚੰਡੀਗੜ੍ਹ 20ਜਨਵਰੀ (ਮੇਜਰ ਸਿੰਘ)  ਸਰਬੱਤ ਖ਼ਾਲਸਾ ਵੱਲੋਂ ਥਾਪੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਬਰਗਾੜੀ ਮੋਰਚੇ ਦੀ ਸਮਾਪਤੀ ਤੋਂ ਬਾਅਦ ਸਮੁੱਚੇ ਸਿੱਖ ਪੰਥ 'ਚ ਫੈਲੀ ਨਿਰਾਸ਼ਤਾ ਅਤੇ ਜਥੇਦਾਰ ਸਾਹਿਬਾਨ 'ਚ ਪੈਦਾ ਹੋਏ ਆਪਸੀ ਵਿਵਾਦ ਦੇ ਮੱਦੇਨਜ਼ਰ ਕੌਮ ਨੂੰ ਅਗਲੇਰੀ ਸੇਧ ਦੇਣ ਲਈ ਅਤੇ ਭਵਿੱਖ ਰਣਨੀਤੀ ਘੜ੍ਹਨ ਲਈ ਕੌਮ ਦੇ ਏਕੇ ਹਿੱਤ ਲਈ ਸੀਨੀਅਰ ਵਕੀਲ ਅਮਰ ਸਿੰਘ ਚਾਹਲ, ਭਾਈ ਨਰਾਇਣ ਸਿੰਘ ਚੌੜਾ, ਜਸਪਾਲ ਸਿੰਘ ਹੇਰਾਂ, ਪ੍ਰੋ.ਬਲਜਿੰਦਰ ਸਿੰਘ ਅਤੇ ਮਾਸਟਰ ਸੰਤੋਖ ਸਿੰਘ ਦਾਬੇਵਾਲ ਨੂੰ ਸ਼ਾਮਲ ਕਰ ਇੱਕ ਪੰਜ ਮੈਂਬਰੀ ਆਰਜ਼ੀ ਕਮੇਟੀ ਦਾ ਗ਼ਠਨ ਕੀਤਾ ਗਿਆ ਹੈ।ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਬੁਲਾਰਾ ਅਤੇ ਕਮੇਟੀ ਮੈਂਬਰ ਅਮਰ ਸਿੰਘ ਚਾਹਲ ਨੇ ਪ੍ਰੈਸ ਨੂੰ ਭੇਜੀ ਜਾਣਕਾਰੀ ਵਿਚ ਦਸਿਆ ਕਿ 27 ਜਨਵਰੀ 2019 ਦਿਨ ਐਤਵਾਰ ਨੂੰ ਚੰਡੀਗੜ੍ਹ ਦੇ ਸੈਕਟਰ 38ਬੀ ਦੇ ਗੁਰੂਦੁਆਰਾ ਸ਼ਾਹਪੁਰ ਵਿਖੇ ਸਵੇਰੇ 11 ਵਜੇ ਪੰਥਕ ਇਕੱਠ ਰੱਖਿਆ ਹੈ ਜਿਸ ਵਿਚ ਸ਼ਮੂਲੀਅਤ ਕਰਨ ਲਈ ਸਮੂਹ ਪੰਥਕ ਜਥੇਬੰਦੀਆਂ ਅਤੇ ਪੰਥ ਦਰਦੀਆਂ ਨੂੰ ਸੱਦੇ ਭੇਜੇ ਜਾ ਰਹੇ ਹਨ। ਸ. ਚਾਹਲ ਨੇ ਦਸਿਆ ਕਿ ਪ੍ਰੋਗ੍ਰਾਮ ਦੀਆਂ ਤਿਆਰੀਆਂ ਨੂੰ ਲੈ ਕੇ ਆਰਜੀ ਕਮੇਟੀ ਦੇ ਮੈਂਬਰਾਂ ਦੀ ਅਹਿਮ ਮੀਟਿੰਗ ਚੰਡੀਗੜ੍ਹ ਵਿਖੇ ਹੋਈ ਜਿਸ ਵਿਚ ਅਹਿਮ ਵਿਚਾਰਾਂ ਕੀਤੀਆਂ ਗਈਆਂ। ਸ. ਚਾਹਲ ਨੇ ਕਿਹਾ ਕਿ ਕਮੇਟੀ ਵਲੋਂ ਜਥੇਦਾਰ ਸਾਹਿਬ ਜਗਤਾਰ ਸਿੰਘ ਹਵਾਰਾ ਦੇ ਆਦੇਸ਼ਾਂ ਅਨੂਸਾਰ ਬਰਗਾੜੀ ਮੋਰਚੇ ਦੀਆਂ ਮੰਗਾਂ ਦੀ ਪੂਰਤੀ ਲਈ ਅਗਲੇਰੀ ਰਣਨੀਤੀ ਉਲੀਕਣ ਲਈ ਸਮੁੱਚੀਆਂ ਸਿੱਖ ਜਥੇਬੰਦੀ, ਸੰਪਰਦਾਵਾਂ, ਸਾਰੀਆਂ ਪੰਥਕ ਧਿਰਾ ਦੇ ਨੁਮਾਇੰਦਿਆਂ ਦਾ ਇੱਕ ਪੰਥਕ ਇਕੱਠ 27ਜਨਵਰੀ ਨੂੰ ਚੰਡੀਗੜ੍ਹ ਦੇ ਸੈਕਟਰ 38ਬੀ ਦੇ ਗੁਰਦੁਆਰਾ ਸਾਹਿਬ ਸ਼ਾਹਪੁਰ ਇਕੱਤਰਤਾ ਲਈ ਸਾਰੀਆਂ ਜਥੇਬੰਦੀਆਂ ਨੂੰ ਸੁਨੇਹੇ ਭੇਜੇ ਜਾ ਰਹੇ ਹਨ। ਜਿੱਥੇ ਪੰਥਕ ਏਕੇ ਅਤੇ ਬਰਗਾੜੀ ਮੋਰਚੇ ਦੀਆਂ ਤਿੰਨਾਂ ਮੰਗਾਂ ਦੀ ਪੂਰਤੀ ਲਈ ਅਗਲੇਰੇ ਸੰਘਰਸ਼ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਪੰਥਕ ਇਕੱਠ 'ਚ ਕੌਮੀ ਏਕੇ ਤੇ ਬਰਗਾੜੀ ਮੋਰਚੇ ਦੀਆਂ ਮੰਗਾਂ ਸਬੰਧੀ ਹੀ ਵਿਚਾਰ ਚਰਚਾ ਕਰਕੇ, ਅਗਲੇਰਾ ਪ੍ਰੋਗਰਾਮ ਐਲਾਨਿਆ ਜਾਵੇਗਾ। ਇਸ ਆਰਜ਼ੀ ਕਮੇਟੀ ਦੀ ਮੀਟਿੰਗ ਵਿਚ ਸੀਨੀਅਰ ਵਕੀਲ ਅਮਰ ਸਿੰਘ ਚਾਹਲ, ਭਾਈ ਨਰਾਇਣ ਸਿੰਘ ਚੌੜਾ, ਪ੍ਰੋ.ਬਲਜਿੰਦਰ ਸਿੰਘ ਅਤੇ ਮਾਸਟਰ ਸੰਤੋਖ ਸਿੰਘ ਦਾਬੇਵਾਲ ਅਤੇ ਜਥੇਦਾਰ ਸਾਹਿਬ ਦੇ ਧਰਮੀ ਬਾਪੂ ਗੁਰਚਰਨ ਸਿੰਘ ਪਟਿਆਲਾ ਨੇ ਸ਼ਮੂਲੀਅਤ ਕੀਤੀ।

ਹੋਰ ਜਾਣਕਾਰੀ ਲਈ ਸੰਪਰਕ: ਸ. ਅਮਰ ਸਿੰਘ ਚਾਹਲ, 98147-08558

Have something to say? Post your comment

More News News

ਮੋਦੀ ਧਰਮ ਦੇ ਨਾਮ ਤੇ ਵੰਡੀਆ ਪਾ ਰਿਹਾ - ਰਜੀਆ ਚੋਣ ਕਮਿਸ਼ਨਰ ਦੇ ਹੁਕਮਾਂ ਦੀਆਂ ਉਡ ਰਹੀਆਂ ਧੱਜੀਆਂ ਨੂੰ ਕੌਣ ਰੋਕੇਗਾ ? ਡੀ ਸੀ ਦੇ ਹੁਕਮਾਂ ਨੂੰ ਟਿਚ ਸਮਝਦਿਆਂ ਕੋਈ ਵੀ ਅਧਿਕਾਰੀ ਪੜਤਾਲ ਲਈ ਨਹੀ ਪਹੁੰਚਿਆ ਡਾ. ਮਨੋਜ ਬਾਲਾ ਮੰਜੂ ਬਾਂਸਲ ਜਿਲ੍ਹਾ ਪ੍ਰਧਾਨ, ਕਾਂਗਰਸ ਕਮੇਟੀ ਮਾਨਸਾ ਵੱਲੋਂ ਬਾਰਿਸ਼ ਅਤੇ ਗੜ੍ਹੇਮਾਰੀ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜਾ ਲੈਣ ਸਬੰਧੀ। ਗਾਇਕ ਗੁਸਤਾਖ ਔਲਖ ਦੇ ਗੀਤ" ਜੁਵਾਕ ਕੁੱਟ ਤੇ" ਦਾ ਵੀਡੀਓ ਹੋਇਆ ਰਿਲੀਜ਼ ਮਾਨਸਾ ਵਿਖੇ ਫਰੀ ਕੈਂਸਰ ਚੈਕ ਅੱਪ ਕੈਂਪ ਅੱਜ ਇੰਟਰਨੈਸ਼ਨਲ ਲਾਇਨਜ ਕਲੱਬ ਜਿਲਾ 321ਐਫ ਦੀ ਜਿਲਾ ਪੀ,ਆਰ,ਉ ਕਾਨਫਰੰਸ ਸਪੰਨ The shooting of Hindi feature film ‘Jazba-Your Weakness is Your Strength’ Over 2000 took benefit of free medical camp organised by ‘Ekata Manch’ ਕੋਈ ਵੀ ਪਟਵਾਰੀ ਉਪਰਲੀ ਉਮਰ ਚਂ ਵਾਧਾ ਨਹੀ ਲਵੇਗਾ ,ਜਿੰਨਾ ਨੇ ਵਾਧਾ ਲਿਆ - ਲੈ ਲੈਣ ਵਾਪਿਸ
-
-
-