ਇਮਾਨਦਾਰੀ ਦੀ ਮਿਸਾਲ ਕਾਇਮ ਕਰਨ ਵਾਲੇ ਵਿਦਿਆਰਥੀ ਨੂੰ ਜੀ.ੳ.ਜੀ ਟੀਮ ਨੇ ਕੀਤਾ ਸਨਮਾਨਿਤ
ਭਿੱਖੀਵਿੰਡ 21 ਜਨਵਰੀ (ਹਰਜਿੰਦਰ ਸਿੰਘ ਗੋਲ੍ਹਣ)-ਕੁਝ ਦਿਨ ਪਹਿਲਾਂ ਕਾਰ ਮਾਲਕ ਦੇ
ਡਿੱਗੇ 8000 ਰੁਪਏ ਉਸਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਨ ਵਾਲੇ ਸ਼ਹੀਦ
ਭਗਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਦੇ ਪੰਜਵੀਂ ਕਲਾਸ ਦੇ
ਵਿਦਿਆਰਥੀ ਜਗਪਾਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਦੀ ਇਮਾਨਦਾਰੀ ਤੋਂ ਖੁਸ਼ ਹੋ ਕੇ
ਜੀ.ੳ.ਜੀ ਤਹਿਸੀਲ ਹੈਡ ਮੇਜਰ ਹਰਦੀਪ ਸਿੰਘ ਦੇ ਹੁਕਮਾਂ ‘ਤੇ ਕੈਪਟਨ ਦਿਆਲ ਸਿੰਘ,
ਕੈਪਟਨ ਬਲਵਿੰਦਰ ਸਿੰਘ, ਸੂਬੇਦਾਰ ਗੁਰਵਿੰਦਰ ਸਿੰਘ, ਜੀ.ੳ.ਜੀ ਅਮਰਜੀਤ ਸਿੰਘ
ਭਿੱਖੀਵਿੰਡ, ਸੂਬੇਦਾਰ ਮੁਖਤਿਆਰ ਸਿੰਘ, ਸਰਵਨ ਸਿੰਘ ਸੰਧੂ, ਅਮਨਪ੍ਰੀਤ ਸਿੰਘ ਕਾਲੇ
ਆਦਿ ਜੀ.ੳ.ਜੀ ਟੀਮ ਤੋਂ ਇਲਾਵਾ ਗਾਇਕ ਸੁਰਜੀਤ ਭੁੱਲਰ, ਮਨੁੱਖੀ ਅਧਿਕਾਰ ਮੋਰਚਾ ਕੌਮੀ
ਪ੍ਰਧਾਨ ਨਰਿੰਦਰ ਧਵਨ, ਗੁਰਪ੍ਰੀਤ ਸਿੰਘ ਕਾਕਾ ਵੱਲੋਂ ਸਕੂਲ ਪਹੰੁਚ ਕੇ ਸਵੇਰ ਦੀ ਸਭਾ
ਦੌਰਾਨ ਵਿਦਿਆਰਥੀ ਜਗਪਾਲ ਸਿੰਘ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਜੀ.ੳ.ਜੀ
ਟੀਮ ਨੇ ਵਿਦਿਆਰਥੀ ਜਗਪਾਲ ਸਿੰਘ ਦੀ ਇਮਾਨਦਾਰੀ ਦੀ ਪ੍ਰਸੰਸ਼ਾਂ ਕਰਦਿਆਂ ਕਿਹਾ ਕਿ
ਜਿਹੜੇ ਬੱਚੇ ਇਮਾਨਦਾਰੀ ਨਾਲ ਪੜ੍ਹਾਈ ਕਰਦੇ, ਉਹ ਚੰਗੇ ਗੁਣਾਂ ਦੇ ਧਾਰਨੀ ਵੀ ਹੰੁਦੇ
ਹਨ। ਮਨੁੱਖੀ ਅਧਿਕਾਰ ਮੋਰਚਾ ਦੇ ਕੌਮੀ ਪ੍ਰਧਾਨ ਨਰਿੰਦਰ ਧਵਨ ਨੇ ਕਿਹਾ ਕਿ ਵਿਦਿਆਰਥੀ
ਦੀ ਇਮਾਨਦਾਰੀ ਦਾ ਸਿਹਰਾ ਬੱਚੇ ਦੇ ਮਾਤਾ-ਪਿਤਾ ਤੇ ਸਕੂਲ ਵੱਲੋਂ ਦਿੱਤੀ ਚੰਗੀ ਸਿੱਖਿਆ
ਨੂੰ ਜਾਂਦਾ ਹੈ। ਇਸ ਮੌਕੇ ਸਕੂਲ ਐਮ.ਡੀ ਮੈਡਮ ਮਨਪ੍ਰੀਤ ਕੌਰ, ਚੇਅਰਮੈਂਨ ਗੁਰਵੇਲ
ਸਿੰਘ ਵੱਲੋਂ ਜੀ.ੳ.ਜੀ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬੱਚਿਆਂ ਦੀ ਸ਼ਿਫਾਰਸ਼
‘ਤੇ ਗਾਇਕ ਸੁਰਜੀਤ ਭੁੱਲਰ ਵੱਲੋਂ ਗੀਤ ਗਾ ਕੇ ਮਾਹੌਲ਼ ਨੂੰ ਚਾਰ-ਚੰਨ ਲਗਾਏ ਗਏ।