News

ਪ੍ਰੀ-ਪ੍ਰਾਇਮਰੀ ਨੂੰ ਆਂਗਨਵਾੜੀ ਵਰਕਰ ਤੇ ਅਧਿਆਪਕਾਂ ਦੁਆਰਾ ਸੁਚਾਰੂ ਢੰਗ ਨਾਲ ਚਲਾਉਣ ਲਈ ਹਦਾਇਤਾਂ

January 21, 2019 08:11 PM
ਪ੍ਰੀ-ਪ੍ਰਾਇਮਰੀ ਨੂੰ ਆਂਗਨਵਾੜੀ ਵਰਕਰ ਤੇ ਅਧਿਆਪਕਾਂ ਦੁਆਰਾ ਸੁਚਾਰੂ ਢੰਗ ਨਾਲ ਚਲਾਉਣ ਲਈ ਹਦਾਇਤਾਂ
ਐੱਸ.ਏ.ਐੱਸ. ਨਗਰ 21 ਜਨਵਰੀ ( ਕੁਲਜੀਤ ਸਿੰਘ  ) ਸਿੱਖਿਆ ਮੰਤਰੀ ਓ ਪੀ ਸੋਨੀ ਦੀ ਰਹਿਨੁਮਾਈ ਹੇਠ ਸਿੱਖਿਆ ਵਿਭਾਗ ਵੱਲੋਂ ਤਿੰਨ ਤੋਂ ਛੇ ਸਾਲਾਂ ਦੇ ਬੱਚਿਆਂ ਨੂੰ ਪ੍ਰੀ-ਪ੍ਰਾਇਮਰੀ ਜਮਾਤਾਂ 'ਚ ਸਿੱਖਿਆ ਦੇਣ, ਪ੍ਰਾਇਮਰੀ ਜਮਾਤਾਂ ਲਈ ਤਿਆਰ ਕਰਨ ਅਤੇ ਬੱਚੇ ਦੇ ਸਰਪੱਖੀ ਵਿਕਾਸ ਹਿੱਤ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸਾਝਾਂ ਉਪਰਾਲਾ ਕੀਤਾ ਜਾ ਰਿਹਾ ਹੈ| ਪਹਿਲੇ ਸਾਲ ਦੀ ਅਪਾਰ ਸਫਲਤਾ ਤੋਂ ਬਾਅਦ ਦੂਜੇ ਸਾਲ ਵੀ ਪ੍ਰੀ-ਪ੍ਰਾਇਮਰੀ ਜਮਾਤਾਂ 'ਚ ਬੱਚਿਆਂ ਦਾ ਦਾਖ਼ਲਾ ਮਾਪਿਆ ਦੁਆਰਾ ਸਰਕਾਰੀ ਸਕੂਲਾਂ 'ਚ ਕਰਵਾਇਆ ਜਾ ਰਿਹਾ ਹੈ| ਇਸ ਲਈ 18 ਦਸੰਬਰ 2018 ਤੋਂ ਦਾਖ਼ਲਾ ਮੁਹਿੰਮ ਸ਼ੁਰੂ ਕੀਤੀ ਗਈ ਹੈ| 
ਇਸੇ ਲੜੀ ਤਹਿਤ ਪਿਛਲੇ ਦਿਨੀ ਸਿੱਖਿਆ ਵਿਭਾਗ ਪੰਜਾਬ ਤੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਸਾਂਝੀ ਵੀਡੀਓ ਕਾਨਫਰੰਸ ਹੋਈ ਤੇ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼ਾਮਲ ਹੋਏ| ਇਸ ਕਾਨਫਰੰਸ ਦੌਰਾਨ ਕੁਝ ਮੁੱਦੇ ਸਾਹਮਣੇ ਨਿਕਲ ਕੇ ਆਏ ਜਿੰਨ੍ਹਾਂ ਤੇ ਤੁਰੰਤ ਕਾਰਵਾਈ ਕੀਤੇ ਜਾਣ ਬਾਰੇ ਸੁਝਾਅ ਪ੍ਰਾਪਤ ਹੋਏ|
ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ 'ਚ ਆਂਗਨਵਾੜੀ ਵਰਕਰਾਂ ਨੂੰ ਵੀ ਸਕੂਲਦਾ ਮੁੱਖ ਹਿੱਸਾ ਮੰਨ ਕੇ ਮਾਣ ਸਤਿਕਾਰ ਦੇਣ ਦੀ ਗੱਲ ਕੀਤੀ ਗਈ ਹੈ| ਪੱਤਰ 'ਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਪੰਜਾਬ ਤੇ ਸਿੱਖਿਆ ਵਿਭਾਗ ਪੰਜਾਬ ਦੇ ਵੱਲੋਂ ਸਾਂਝੇ ਤੌਰ 'ਤੇ ਜਾਰੀ ਪੱਤਰ ਦੇ ਪਾਲਣਾ ਹਿੱਤ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਸੰਚਾਲਨ ਬਾਰੇ ਲਿਖਿਆ ਗਿਆ ਹੈ ਤਾਂ ਜੋ ਬੱਚਿਆਂ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ|
ਇਸ ਪੱਤਰਅਨੁਸਾਰ ਜਿਹੜੇ ਆਂਗਨਵਾੜੀ ਕੇਂਦਰ ਸਕੂਲਾਂ 'ਚ ਚਲਸਕਦੇ ਹਨ ਉਹਨਾਂ ਨੂੰ ਚਲਾਉਣ ਤੇ ਆਂਗਨਵਾੜੀ ਵਰਕਰਾਂ ਦੀਆਂ ਸੇਵਾਵਾਂ ਪ੍ਰੀ-ਪ੍ਰਾਇਮਰੀ ਜਮਾਤਾਂ 'ਚ ਲੈਣ ਦੀ ਗੱਲ ਕੀਤੀ ਗਈ ਹੈ| ਬੱਚਿਆਂ ਦੇ ਸਿੱਖਣਪੱਧਰ 'ਚ ਸੁਧਾਰ ਲਈ ਆਂਗਨਵਾੜੀ ਵਰਕਰਾਂ ਨੂੰ ਪ੍ਰੀ-ਪ੍ਰਾਇਮਰੀ ਜਮਾਤਾਂ 'ਚ ਵਰਤੀ ਜਾਣ ਵਾਲੀ ਸਿੱਖਣ ਸਹਾਇਕ ਸਮੱਗਰੀ ਦੀ ਜਾਣਕਾਰੀ ਵੀ ਦਿੱਤੀ ਜਾਣੀ ਚਾਹੀਦੀ ਹੈ| ਸਕੂਲ ਦੇ ਵਿਕਾਸ ਲਈ ਸੁਝਾਵਾਂ ਹਿੱਤ ਆਂਗਨਵਾੜੀ ਵਰਕਾ ਨੂੰ ਸਕੂਲ ਮੈਨੇਜਮੈਂਟ ਕਮੇਟੀ ਦਾ ਮੈਂਬਰ ਵੀ ਲਏ ਜਾਣ ਬਾਰੇ ਲਿਖਿਆ ਗਿਆ ਹੈ| ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੂੰ ਸਾਂਝੇ ਤੌਰ ਤੇ ਸਕੂਲਾਂ ਦੀ ਵਿਜ਼ਟ ਕਰਕੇ ਪ੍ਰੀ-ਪ੍ਰਾਇਮਰੀ ਦੇ ਕਮਰੇ ਨੂੰ ਸਾਫ਼ ਸੁਥਰਾ ਰੱਖਣ ਲਈ ਉਪਰਾਲੇ ਕਰਨ ਹਿੱਤ ਸੁਝਾਵਾਂ ਤੇ ਗੌਰ ਕਰਨ ਲਈ ਕਿਹਾ ਗਿਆ ਹੈ|
ਡਾਇਰੈਕਟਰ ਸਿੱਖਿਆ ਵਿਭਾਗ (ਐਲੀਮੈਂਟਰੀ ਸਿੱਖਿਆ) ਪੰਜਾਬ ਇੰਦਰਜੀਤ ਸਿੰਘ ਨੇ ਕਿਹਾ ਕਿ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰਾਂ ਦੀ ਮਹੀਨਾਵਾਰ ਮੀਟਿੰਗ 'ਚ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸਮੀਖਿਆ ਕੀਤੀ ਜਾਵੇ ਤਾਂ ਜੋ ਤਿੰਨ ਤੋਂ ਛੇ ਸਾਲ ਤੱਕ ਦੇ ਬੱਚਿਆਂ ਦੇ ਸਿੱਖਣ ਪੱਧਰ 'ਚ ਆਏ ਸੁਧਾਰ ਦਾ ਮੁਲਾਂਕਨ ਸਮੇਂ-ਸਮੇਂ ਤੇ ਕੀਤਾ ਜਾਵੇ ਤੇ ਇਸ ਪ੍ਰੋਜੈਕਟ ਦੀ ਸਫ਼ਲਤਾ ਬਾਰੇ ਮਾਪਿਆਂ ਨੂੰ ਜਾਣਕਾਰੀ ਦਿੱਤੀ ਜਾ ਸਕੇ| ਉਹਨਾਂ ਕਿਹਾ ਕਿ ਸਕੂਲ 'ਚ ਮੁੱਢਲੀਆਂ ਸੁਵਿਧਾਵਾਂ ਜਿਵੇਂ ਕਿ ਪਖਾਨੇ ਤੇ ਬਿਜਲੀ ਦੀ ਵਰਤੋਂ ਸਬੰਧੀ ਆਂਗਨਵਾੜੀ ਕੇਂਦਰਾਂ ਨੂੰ ਭਰਪੂਰ ਸਹਿਯੋਗ ਦਿੱਤਾ ਜਾਵੇ| ਉਹਨਾਂ ਵਿਸ਼ੇਸ਼ ਤੌਰ 'ਤੇ ਕਿਹਾ ਕਿ ਆਂਗਨਵਾੜੀ ਵਰਕਰਾਂ ਨੂੰ ਬਿਜਲੀ ਦਾ ਬਿਲ ਭਰਨ ਲਈ ਹਿੱਸਾ ਪਾਉਣ ਵਾਸਤੇ ਨਾ ਕਿਹਾ ਜਾਵੇ|
Have something to say? Post your comment

More News News

ਖਾਲਸਾ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ। ਉੱਘੇ ਸਾਹਿਤਕਾਰ ਦੇਵਿੰਦਰ ਦੀਦਾਰ ਵੱਲੋਂ ਸਕੂਲ ਨੂੰ ਪੁਸਤਕਾਂ ਦਾ ਸੈੱਟ ਭੇਟ ਕੀਤਾ 24 ਫਰਵਰੀ ਨੂੰ ਹੋਵੇਗੀ ਅੰਮ੍ਰਿਤਸਰ ਮਿੰਨੀ ਮੈਰਾਥਨ ਦੌੜ-ਕੋਮਲ ਮਿੱਤਲ ਹਰਪ੍ਰੀਤ ਸਿੰਘ ਥਿੰਦ ਸ਼੍ਰੋਮਣੀ ਅਕਾਲੀ ਦਲ (ਅ) ਵੱਲ਼ੋਂ ਸਰਕਲ ਸ਼ੇਰਪੁਰ ਦੇ ਯੂਥ ਪ੍ਰਧਾਨ ਨਿਯੁਕਤ ਸ਼ਹੀਦ ਕੁਲਵਿੰਦਰ ਸਿੰਘ ਨੂੰ ਹਜ਼ਾਰਾ ਨੱਮ ਅੱਖਾਂ ਨਾਲ ਅੰਤਿਮ ਵਿਧਾਇਗੀ, ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ, ਸੀ ਆਰ ਪੀ ਐਫ ਜਵਾਨਾਂ ਨੇ ਦਿੱਤੀ ਸਲਾਮੀ। ਸ਼ੇਰਪੁਰ ਥਾਣਾ ਮੁਖੀ ਨਾਲ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਸ਼ਿਆ ਦੇ ਮਾਮਲੇ ਨੂੰ ਲੈਕੇ ਵਿਸ਼ੇਸ਼ ਮੀਟਿੰਗ ਪੰਜਾਬ ਦੇ ਵਿਦਿਆਰਥੀਆਂ ਨੇ ਇੰਸਪਾਇਰ ਐਵਾਰਡ ਪ੍ਰਤੀਯੋਗਤਾ ਵਿੱਚ ਮਾਡਲ ਪ੍ਰਦਰਸ਼ਿਤ ਕੀਤੇ ਹਾਈਐਂਡ ਯਾਰੀਆਂ' 'ਚ 'ਨਿੰਜਾ' ਨਾਲ ਨਜ਼ਰ ਆਵੇਗੀ 'ਆਰੂਸੀ ਸ਼ਰਮਾ' ਡੀ.ਐਨ.ਏ ਦਾ ਕਮਾਲ: ਪਤਾ ਲੱਗਾ ਨਿਊਜ਼ੀਲੈਂਡ ਵਸਦੈ ਕੋਈ ਪਰਿਵਾਰ ਗਾਇਕ ਕੁਲਦੀਪ ਰਸੀਲਾ ਦੇ " ਬਰਾਤ" ਗੀਤ ਨੂੰ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ- ਗੀਤਕਾਰ ਸੈਟੀ ਸਿੰਘ
-
-
-