News

ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਨੇ ਜਿਲ੍ਹਾਂ ਪੱਧਰਤੇ 3 ਫਰਵਰੀ ਨੂੰ ਅਰਥੀ ਫੂਕ ਮੁਜਾਹਰੇ ਕਰਨ ਦਾ ਕੀਤਾਐਲਾਨ।

January 21, 2019 08:24 PM

ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਨੇ ਜਿਲ੍ਹਾਂ ਪੱਧਰਤੇ 3 ਫਰਵਰੀ ਨੂੰ ਅਰਥੀ ਫੂਕ ਮੁਜਾਹਰੇ ਕਰਨ ਦਾ ਕੀਤਾਐਲਾਨ।

ਸ੍ਰੀ   ਅਨੰਦਪੁਰ   ਸਾਹਿਬ,   21   ਜਨਵਰੀ   (ਦਵਿੰਦਰਪਾਲਸਿੰਘ/ਅੰਕੁਸ਼):  ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਲਾਕਅਨੰਦਪੁਰ ਸਾਹਿਬ ਦੇ ਸਾਰੇ ਵਿਭਾਗਾਂ ਦੀ ਇਕ ਅਹਿਮ ਮੀਟਿੰਗਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈ । ਮੀਟਿੰਗ ਵਿੱਚਬੋਲਦੇ ਹੋਏ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਪ੍ਰੈਸਸਚਿਵ ਪ੍ਰੇਮ  ਸਿੰਘ   ਠਾਕੁਰ  ਨੇ ਕਿਹਾ ਕਿ  ਪੁਰਾਣੀ    ਪੈਨਸ਼ਨਲੈਣਾ ਸਾਡਾ ਹੱਕ ਹੈ ਜੋ ਇਕ ਕਰਮਚਾਰੀ ਦੀ ਸਾਰੀ ਉਮਰਦੀ ਸੇਵਾ ਦੇ ਬਦਲੇ ਬੁਢਾਪੇ ਨੂੰ ਬਿਨਾਂ ਕਿਸੇ ਔਕੜ ਤੋਂ ਜਿਉਣਲਈ ਸਰਕਾਰ ਵੱਲੋਂ ਦਿੱਤੀ ਜਾਂਦੀ ਸੀ। ਲੇਕਿਨ 2004 ਤੋਂਬਾਅਦ   ਸਰਕਾਰੀ   ਸੇਵਾ   ਵਿੱਚ   ਆਏ   ਕਰਮਚਾਰੀਆਂ   ਤੋਂਪੁਰਾਣੀ ਪੈਨਸ਼ਨ ਦਾ ਹਕ ਖੋਹ ਲਿਆ ਗਿਆ ਹੈ ਜੋ ਕਿ ਬਹੁਤਹੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰਇਕੱਠੇ   ਹੋ   ਕੇ   ਆਪਣੇ   ਹੱਕ   ਲਈ   ਲੜਨਾ   ਚਾਹੀਦਾ   ਹੈਨਹੀਂ   ਤਾਂ   ਆਉਣ   ਵਾਲੀ   ਪੀੜ੍ਹੀ   ਸਾਨੂੰ   ਕਦੇ   ਮੁਆਫ   ਨਹੀਂਕਰੇਗੀ। ਇਸ ਸਮੇਂ ਬਲਵਿੰਦਰ ਸਿੰਘ ਲੋਧੀਪੁਰ ਨੇ ਕਿਹਾ ਕਿਸਰਕਾਰ   ਨੇ   ਸ਼ਾਹਪੁਰ   ਰੈਲੀ   ਦੌਰਾਨ   ਐਕਸਗਰੇਸ਼ੀਆ   ਅਤੇਹੋਰ ਮੰਗਾਂ  ਸਬੰਧੀ  ਹਾਂ  ਪੱਖੀ   ਹੁੰਗਾਰਾ ਭਰਿਆ ਸੀ  ਪ੍ਰੰਤੂਹੁਣ ਸਰਕਾਰ ਆਪਣੇ ਵਾਅਦੇ ਤੋਂ ਭਜ ਰਹੀ ਹੈ। ਉਹਨਾਂ ਕਿਹਾਕਿ   ਪੁਰਾਣੀ   ਪੈਨਸ਼ਨ   ਬਹਾਲ   ਕਰਨ   ਲਈ   ਹਰ   ਵਿਭਾਗ   ਦੇਅਧਿਕਾਰੀਆਂ,   ਕਰਮਚਾਰੀਆਂ   ਨੂੰ   ਇਕੱਠੇ   ਹੋ   ਕੇ   ਲੜਨਾਚਾਹੀਦਾ ਹੈ ।ਉਨ੍ਹਾਂ ਕਿਹਾ ਕਿ   01-01-2004 ਤੋਂ ਬਾਅਦਸਰਕਾਰੀ   ਸੇਵਾ   ਵਿੱਚ   ਆਏ   ਕਰਮਚਾਰੀਆਂ   ਦੀ     ਪੁਰਾਣੀਪੈਨਸ਼ਨ ਬੰਦ ਕਰਕੇ ਐਨ ਪੀ ਐਸ (ਨਵੀਂ ਪੈਨਸ਼ਨ ਸਕੀਮ) ਲਾਗੂਕਰਨ   ਕਾਰਨ   ਦੇਸ਼   ਦਾ   ਸਾਰਾ   ਕਰਮਚਾਰੀ   ਵਰਗ   ਮੁਸ਼ਕਿਲ   ਦੀਸਥਿਤੀ ਵਿਚ ਫਸਿਆ ਹੋਇਆ ਹੈ। ਇਥੇ ਇਹ ਗੱਲ ਵੀਸਮਝਣ ਯੋਗ ਹੈ ਕਿ ਐਨ ਪੀ ਐਸ ਕੇਵਲ ਅਤੇ ਕੇਵਲ ਕੇਂਦਰ ਅਤੇਰਾਜਾਂ ਦੇ ਕਰਮਚਾਰੀਆਂ ਤੇ ਹੀ ਲਾਗੂ ਹੈ, ਲੋਕ ਸਭਾ ਮੈਂਬਰਾਂਅਤੇ ਵਿਧਾਨ ਸਭਾ ਮੈਂਬਰਾਂ ਦਾ ਇਸ ਐਨ ਪੀ ਐਸ ਨਾਲ ਦੂਰ ਦੂਰ
ਤੱਕ   ਕੋਈ   ਵਾਸਤਾ   ਨਹੀਂ   ਹੈ।ਜਿਸ   ਕਾਰਨ   ਸਾਰੇਕਰਮਚਾਰੀਆਂ   ਵਿੱਚ   ਡਰ   ਦਾ   ਮਾਹੌਲ   ਬਣਿਆ   ਹੋਇਆ   ਹੈ।ਆਪਣੇ ਡਰ ਨੂੰ ਸਰਕਾਰ ਤਕ ਪਹੁੰਚਾਉਣ ਲਈ ਕਮੇਟੀ ਵੱਲੋਂ 3ਫਰਵਰੀ 2019 ਨੂੰ ਜਿਲ੍ਹਾ ਸਦਰ ਮੁਕਾਮਾਂ ਤੇ ਸਰਕਾਰ ਦੇ ਅਰਥੀਫੂਕ ਮੁਜਾਹਰੇ ਕੀਤੇ ਜਾਣਗੇ। 27 ਫਰਵਰੀ ਨੂੰ ਕਮੇਟੀ ਵੱਲੋਂਜਲੰਧਰ   ਵਿਖੇ   ਰਾਜ   ਪੱਧਰੀ   ਰੈਲੀ   ਅਤੇ   ਧਰਨਾ   ਲਾਉਣ   ਦਾਪ੍ਰੋਗਰਾਮ ਉਲੀਕਿਆ ਗਿਆ ਹੈ। ਐਨ ਪੀ ਐਸ ਦੇ ਸਤਾਏਸਾਰੇ   ਕਰਮਚਾਰੀ   ਇਸ   ਰੈਲੀ   ਵਿੱਚ   ਵਧ   ਚੜ੍ਹ   ਕੇ   ਹਿੱਸਾਲੈਣਗੇ। ਮੀਟਿੰਗ ਵਿੱਚ ਯੋਗੇਸ਼ ਕੁਮਾਰ, ਅਮਨਦੀਪ ਸਿੰਘ, ਰਵੀਕੁਮਾਰ, ਰਾਜੀਵ ਕੁਮਾਰ, ਅਮ੍ਰਿਤਪਾਲ ਸਿੰਘ, ਨਰੇਸ਼ ਕੁਮਾਰ, ਐਚਟੀ   ਬਿਹਾਰੀ   ਲਾਲ,   ਸੀ   ਐਚ   ਟੀ   ਰਮੇਸ਼   ਕੁਮਾਰ   ,   ਚਰਨਜੀਤਸਿੰਘ ਬੰਗਾ, ਚੰਦਰ ਮੋਹਨ,  ਗੁਰਦੀਪ ਸਿੰਘ, ਜਸਵੀਰ ਸਿੰਘ ਅਤੇਪਰਮਜੀਤ ਸਿੰਘ ਹਾਜ਼ਰ ਸਨ ।ਕੈਪਸ਼ਨ-ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਦੀ ਮੀਟਿੰਗ ਦੋਰਾਨ ਜਾਣਕਾਰੀ ਦਿੰਦੇ ਮੈਂਬਰ

Have something to say? Post your comment

More News News

ਖਾਲਸਾ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ। ਉੱਘੇ ਸਾਹਿਤਕਾਰ ਦੇਵਿੰਦਰ ਦੀਦਾਰ ਵੱਲੋਂ ਸਕੂਲ ਨੂੰ ਪੁਸਤਕਾਂ ਦਾ ਸੈੱਟ ਭੇਟ ਕੀਤਾ 24 ਫਰਵਰੀ ਨੂੰ ਹੋਵੇਗੀ ਅੰਮ੍ਰਿਤਸਰ ਮਿੰਨੀ ਮੈਰਾਥਨ ਦੌੜ-ਕੋਮਲ ਮਿੱਤਲ ਹਰਪ੍ਰੀਤ ਸਿੰਘ ਥਿੰਦ ਸ਼੍ਰੋਮਣੀ ਅਕਾਲੀ ਦਲ (ਅ) ਵੱਲ਼ੋਂ ਸਰਕਲ ਸ਼ੇਰਪੁਰ ਦੇ ਯੂਥ ਪ੍ਰਧਾਨ ਨਿਯੁਕਤ ਸ਼ਹੀਦ ਕੁਲਵਿੰਦਰ ਸਿੰਘ ਨੂੰ ਹਜ਼ਾਰਾ ਨੱਮ ਅੱਖਾਂ ਨਾਲ ਅੰਤਿਮ ਵਿਧਾਇਗੀ, ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ, ਸੀ ਆਰ ਪੀ ਐਫ ਜਵਾਨਾਂ ਨੇ ਦਿੱਤੀ ਸਲਾਮੀ। ਸ਼ੇਰਪੁਰ ਥਾਣਾ ਮੁਖੀ ਨਾਲ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਸ਼ਿਆ ਦੇ ਮਾਮਲੇ ਨੂੰ ਲੈਕੇ ਵਿਸ਼ੇਸ਼ ਮੀਟਿੰਗ ਪੰਜਾਬ ਦੇ ਵਿਦਿਆਰਥੀਆਂ ਨੇ ਇੰਸਪਾਇਰ ਐਵਾਰਡ ਪ੍ਰਤੀਯੋਗਤਾ ਵਿੱਚ ਮਾਡਲ ਪ੍ਰਦਰਸ਼ਿਤ ਕੀਤੇ ਹਾਈਐਂਡ ਯਾਰੀਆਂ' 'ਚ 'ਨਿੰਜਾ' ਨਾਲ ਨਜ਼ਰ ਆਵੇਗੀ 'ਆਰੂਸੀ ਸ਼ਰਮਾ' ਡੀ.ਐਨ.ਏ ਦਾ ਕਮਾਲ: ਪਤਾ ਲੱਗਾ ਨਿਊਜ਼ੀਲੈਂਡ ਵਸਦੈ ਕੋਈ ਪਰਿਵਾਰ ਗਾਇਕ ਕੁਲਦੀਪ ਰਸੀਲਾ ਦੇ " ਬਰਾਤ" ਗੀਤ ਨੂੰ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ- ਗੀਤਕਾਰ ਸੈਟੀ ਸਿੰਘ
-
-
-